Headlines News :
Home » » ਯੇ ਰਾਤ ਹੈ ਪਿਆਸੀ ਪਿਆਸੀ - ਸੰਦੀਪ ਰਾਣਾ

ਯੇ ਰਾਤ ਹੈ ਪਿਆਸੀ ਪਿਆਸੀ - ਸੰਦੀਪ ਰਾਣਾ

Written By Unknown on Saturday 26 July 2014 | 01:47

31 ਜੁਲਾਈ ਮੁਹੰਮਦ ਰਫੀ ਦੀ ਬਰਸੀ ਤੇ ਵਿਸ਼ੇਸ਼                                                                                    
ਅੱਜ ਅਸੀ ਉਸ ਮਹਾਨ ਕਲਾਕਾਰ ਨੂੰ ਯਾਦ ਕਰ ਰਹੇਂ ਹਾਂ।ਜਿਸ ਦੀ ਅਵਾਜ ਵਿਚ ਇਕ ਜਾਦੂ ਸੀ,ਅਤੇ ਇਸੇ ਜਾਦੂ ਨੇ ਸਾਰੀ ਨੂੰ ਦੁਨੀਆ ਨੂੰ ਕੀਲ ਕੇ ਰੱਖ ਦਿਤਾ।ਜੀ ਹਾਂ ਮੈ ਗੱਲ ਕਰ ਰਿਹਾਂ ਹਾਂ ਜਨਾਬ ਮੁਹੰਮਦ ਰਫੀ ਸਾਹਿਬ ਦੀ,ਜਿਨ੍ਹਾ ਨੇ ਦੇ ਗੀਤ ਅੱਜ ਵੀ
ਸਾਡੇ ਕੰਨਾ ਵਿਚ ਗੁੂੰਜਦੇ ਹਨ।ਮੁਹੰਮਦ ਰਫੀ ਦਾ ਜਨਮ 24 ਦਿਸਬੰਰ 1924 ਨੂੰ ਹਾਜੀ ਅਲੀ ਮੁਹੰਮਦ ਦੇ ਘਰ ਪਿੰਡ ਕੋਟਲਾ ਸੁਲਤਾਨ ਸਿੰਘ ਵਾਲਾ ਜਿਲ੍ਹਾ ਅਮ੍ਰਿਤਸਰ ਵਿਖੇ ਹੋਇਆ ਸੀ।ਰਫੀ ਸਾਹਿਬ ਨੂੰ ਪਿਆਰ ਨਾਲ ਫੀਕੋ ਦੇ ਨਾਮ ਨਾਲ ਬੁਲਾਇਆ ਕਰਦੇ ਸਨ।ਰਫੀ ਸਾਹਿਬ ਦੇ ਛੇ ਭਰਾ ਹੋਰ ਸਨ।ਆਈ ਲੱਵ ਯੂ ਗੀਤ ਨੂੰ ਵੱਖ ਵੱਖ ਅੰਜਾਦ ਵਿਚ ਗਾਉਣ ਵਾਲੇ ਰਫੀ ਸਾਹਿਬ ਨੇ ਨੈਸ਼ਨਲ ਫਿਲਮ ਐਵਾਰਡ, ਛੇ ਵਾਰ ਫਿਲਮਫੈਅਰ ਐਵਾਰਡ, ਸੰਨ 1967 ਵਿਚ ਭਾਰਤ ਸਰਕਾਰ ਨੇ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ।ਸਟਾਰਡਸਟ ਰਸਾਲੇ ਵਿਚ ਰਫੀ ਸਾਹਿਬ ਨੂੰ "ਭੲਸਟ ਸ਼ਨਿਗਹ ੋਡ ਠਹੲ ੰਲਿਲੲਨਨੁਿਮ" ਕਿਹਾ।ਰਫੀ ਸਾਹਿਬ ਪੰਜਾਬੀ, ਹਿੰਦੀ, ਅੰਗਰੇਜੀ,ਉੜੀਆ,ਤਾਮਿਲ, ਮਰਾਠੀ, ਭੋਜਪੁਰੀ, ਸਿੰਧੀ, ਕੰਨੜ, ਸਪੈਸ਼ਿਨ ਅਤੇ ਡੱਚ ਭਾਸ਼ਾ ਵਿਚ ਗੀਤ ਗਾਏ।ਆਪਣੇ ਇਸ ਕੈਰੀਅਰ ਵਿਚ ਰੁਮਾਂਟਿਕ,ਦੋਗਾਣਾਇਆਂ ਵਿਚ ਹੀ ਪ੍ਰਸਿਧੀ ਮਿਲੀ।ਇਸ ਤੋ ਇਲਾਵਾ ਰਫੀ ਸਾਹਿਬ ਨੇ ਸੇਡ ਸਾਂਗ, ਕਵਾਲੀਆਂ, ਭਜਨ,ਗਜਲਾਂ ਨੂੰ ਵੀ ਆਪਣੀ ਆਵਜ ਨਾ ਸ਼ਿੰਗਾਰਿਆ।ਜਦੋ ਰਫੀ ਸਾਹਿਬ ਨੇ ਫਿਲਮਾ ਵਿਚ ਗਾਉਣਾ ਸ਼ੁਰੂ ਕੀਤਾ ਤਾਂ ਸੰਗੀਤਕਾਰਾ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਰਫੀ ਵਰਗੀ ਅਵਾਜ ਕਿਸੇ ਹੋਰ ਦੀ ਨਹੀ ਹੋ ਸਕਦੀ।
ਉਹ ਸਮਾ ਰਫੀ ਸਾਹਿਬ ਲਈ ਲਾਭਦਾਇਕ ਸਿੱਧ ਹੋਇਆ ਜਦੋ ਉਨ੍ਹਾ ਦੀ ਉਮਰ ਸਿਰਫ 13 ਸਾਲ ਸੀ ਅਤੇ ਉਨ੍ਹਾ ਨੂੰ ਇਕ ਪਬਲਿਕ ਸਮਾਗਮ ਵਿਚ ਪਹਿਲੀ ਵਾਰ ਗਾਉਣ ਦਾ ਮੋਕਾ ਮਿਲਿਆ।ਉਸ ਸਮੇ ਉਸ ਪ੍ਰੋਗ੍ਰਾਮ ਵਿਚ ਸਾਹਿਗਲ(ਉਸ ਸਮੇ ਦੇ ਕਲਾਕਾਰ) ਨੇ ਗਾਉਣਾ ਸੀ ਪਰ ਬਿਜਲੀ ਫੇਲ ਹੋਣ ਕਾਰਨ ਉਸ ਨੇ ਗਾਉਣ ਤੋ ਇਨਕਾਰ ਕਰ ਦਿਤਾ।ਉਸੇ ਸਮੇ ਮੋਕਾ ਸੰਭਾਲਦੇ ਹੋਏ ਰਫੀ ਸਾਹਿਬ ਦੇ ਭਰਾ ਨੇ ਪ੍ਰਬੰਧਕਾ ਨੂੰ ਕਿਹਾ ਕਿ ਉਸ ਦਾ ਭਰਾ ਵੀ ਕਲਕਾਰ ਹੈ।ਉਸ ਨੂੰ ਗਾਉਣ ਦਾ ਮੋਕਾ ਦਿਓ।ਜਿਆਦਾ ਇੱਕਠ ਦੀ ਨਰਾਜਗੀ ਨੂੰ ਦੇਖਦੇ ਪ੍ਰਬੰਧਕਾ ਨੇ ਰਫੀ ਨੂੰ ਗਾਉਣ ਦਾ ਮੋਕਾ ਦਿਤਾ।ਉਸੇ ਪ੍ਰੋਗਰਾਮ ਵਿਚ ਸੰਗੀਤਕਾਰ ਸ਼ਾਮ ਸੁੰਦਰ ਵੀ ਮੋਜੁਦ ਸਨ,ਅਤੇ ਉਨ੍ਹਾ ਰਫੀ ਜਿਹੇ ਹੀਰੇ ਨੂੰ ਪਛਾਨਣ ਵਿਚ ਕੋਈ ਦੇਰੀ ਨਾ ਕਰਦੇ ਹੋਏ ਰਫੀ ਸਾਹਿਬ ਨੂੰ ਮੁੰਬਈ ਆਉਣ ਲਈ ਕਿਹਾ।ਉਸ ਤੋਂ ਬਆਦ ਆਲ ਇੰਡੀਆ ਰੇਡੀਓ ਲਾਹੌਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।1941 ਵਿਚ ਬਣੀ ਫਿਲਮ ਗੁਲਬਲੋਚ ਵਿਚ ਆਪਣਾ ਗੀਤ ਜੀਨਤ ਬੇਗਮ ਨਾਲ ਰਿਕਾਰਡ ਕਰਵਾਇਆ ਜਿਸ ਦੇ ਬੋਲ ਸਨ "ਸੋਹਣੀਏ ਨੀ ਹੀਰੀਏ ਨੀ ਤੇਰੀ ਯਾਦ ਨੇ ਬਹੂਤ ਸਤਾਇਆ"।ਇਸ ਉਸ ਤੋ ਬਾਅਦ ਗਾਵ ਕੀ ਗੋਰੀ ਲਈ ਗਾਇਆ,ਅਤੇ ਫਿਰ ਉਸ ਤੋ ਬਆਦ ਇਹ ਸਿਲਸਿਲ੍ਹਾ ਇੰਜ ਸ਼ੁਰੂ ਹੋਇਆ ਕਿ ਇਕ ਤੋ ਇਕ ਵਧੀਆ ਨਗਮੇ ਰਫੀ ਸਾਹਿਬ ਨੇ ਸਰੋਤਿਆ ਦੀ ਝੋਲੀ ਵਿਚ ਪਾਏ।ਜਿਸ ਵਿਚ ਲੈਲਾ ਮੰਜਨੂੰ(1945),ਯੇ ਰਾਤ ਹੈ ਪਿਆਸੀ ਪਿਆਸੀ, 1946 ਵਿਚ ਅਨਮੋਲ ਘੜੀ ਲਈ ਨੂਰਜਹਾਂ ਨਾਲ ਵੀ ਗਾਇਆ ਅਤੇ 1948 ਵਿਚ ਸਣੋ-ਸਣੋ ਏ ਦੁਨੀਆ ਵਾਲੋ,ਬਾਪੂ ਜੀ ਅਮਰ ਕਹਾਣੀ ਪੇਸ਼ ਕੀਤਾ ਜਿਸ ਤੋ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਬਹੂਤ ਪ੍ਰਭਾਵਿਤ ਹੋਏ, ਅਤੇ 1949 ਵਿਚ ਸੁਤੰਤਰਤਾ ਦਿਵਸ ਦੇ ਸਿਲਵਰ ਮੈਲਡ ਨਾਲ ਸਨਮਾਨਿਤ ਕੀਤਾ।ਇਸ ਤੋ ਇਲਾਵਾ ਮਧੂਬਨ ਮੇ ਰਾਧਿਕਾ ਨਾਚੇ ਰੇ', 'ਓ ਦੁਨੀਆ ਕੇ ਰਖਵਾਲੇ, ਨਾ ਕਿਸੀ ਕੀ ਆਂਖ ਕਾ ਨੂਰ ਹੂੰ, ਮੇਰੇ ਮਹਿਬੂਬ ਤੁਝੇ ਮੇਰੀ ਮਹੱਬਤ ਕੀ ਕਸਮ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ,ਅਤੇ ਇਸ ਤੋ ਇਲਾਵਾ ਪੰਜਾਬੀ ਫਿਲਮਾ ਵਿਚ ਗੀਤ ਗਾਏ ਜਿਸ ਵਿਚ ਜਾਂਚ ਮੈਨੂੰ ਆ ਗਈ ਗੱਮ ਖਾਣ ਦੀ, ਜੀਅ ਕਰਦਾ ਏ ਮੈ ਇਸ ਦੁਨੀਆ ਹੱਸ ਕੇ ਠੋਕਰ ਮਾਰ ਦਿਆਂ, ਆਸਾਂ ਯਾਰ ਦੇ ਨਜਾਰੇ ਵਿਚ ਰੱਬ ਦੇਖਿਆ ਆਦਿ ਗੀਤ ਗਾਏ ਅਤੇ ਹੋਰ ਵੀ ਬਹੁਤ ਸਾਰੇ ਗੀਤ ਜਿਨ੍ਹਾ ਨੂੰ ਸੁਣਨ ਸਮੇ ਇੰਝ ਲੱਗਦਾ ਹੈ ਕਿ ਰਫੀ ਸਾਹਿਬ ਅੱਜ ਵੀ ਸਾਡੇ ਨਾਲ ਹੀ ਹੋਣ।
ਰਫੀ ਸਾਹਿਬ ਨੂੰ ਗਾਇਕੀ ਦੀਆਂ ਉਚਾਇਆ ਤੇ ਪਹੁੰਚਾਉਣ ਲਈ ਸਭ ਤੋਂ ਵੱਧ ਯੋਗਦਾਨ ਨੌਸ਼ਾਦ ਦਾ ਰਿਹਾ।ਨੌਸ਼ਾਦ ਨੇ ਹੀ ਰਫੀ ਸਾਹਿਬ ਨੂੰ ਗਾਇਕੀ ਦੀਆਂ ਬਰੀਕੀਆ ਤੋ ਜਾਣੂ ਕਰਵਾਇਆ।ਹੁਸਨ ਲਾਲ ਭਗਤ ਰਾਮ, ਸੰਕਰ ਜੈ ਕਿਸ਼ਨ, ਸ਼ਿਆਮ ਸੁੰਦਰ ਅਤੇ ਐਸ.ਡੀ.ਬਰਮਨ ਵਰਗੀਆ ਮਹਾਨ ਹਸਤੀਆ ਨਾਲ ਵੀ ਰਫੀ ਸਾਹਿਬ ਨੇ ਨਾਤਾ ਜੋੜੀ ਰੱਖਿਆ।ਰਫੀ ਸਾਹਿਬ ਦੀ ਅਵਾਜ ਦਲੀਪ ਕੁਮਾਰ,ਦੇਵਾ ਆਨੰਦ,ਰਾਜਿੰਦਰ ਕੁਮਾਰ ਅਤੇ ਖਾਸ ਕਰ ਸ਼ਮੀ ਕਪੂਰ ਤੇ ਬਹੂਤ ਹੀ ਫਿੱਟ ਬੈਠਦੀ ਸੀ।ਰਫੀ ਸਾਹਿਬ ਵਿਚ ਇਕ ਅਜਿਹੀ ਕਲ੍ਹਾ ਰੱਬ ਨੇ ਬਖਸ਼ੀ ਸੀ ਕਿ ਉਹ ਆਪਣੀ ਅਵਾਜ ਸੀਨ ਤੇ ਮੁਤਾਬਕ ਹੀ ਢਾਲ ਦਿੰਦੇ ਸਨ।
ਇਸ ਤੋ ਇਲਾਵਾ ਰਫੀ ਸਾਹਿਬ ਐਸੇ ਇਨਸਾਨ ਸਨ ਜਿਨ੍ਹਾ ਨੇ ਹਰੇਕ ਇਨਸਾਨ ਦੇ ਦੁੱਖ ਦਰਦ ਨੂੰ ਆਪਣਾ ਸਮਝਦੇ ਅਤੇ ਉਸ ਦੁੱਖ ਵਿਚ ਸ਼ਰੀਕ ਹੁੰਦੇ ਸਨ।ਉਨ੍ਹਾ ਦੇ ਗਾਏ ਗੀਤ ਅੱਜ ਵੀ ਸਾਡੇ ਲਈ ਨਵੇ ਨਵੇਕਲੇ ਹਨ।ਜਦੋ ਕਿਤੇ ਵੀ ਰਫੀ ਸਾਹਿਬ ਦੀ ਅਵਾਜ ਵਿਚ ਕੋਈ ਵੀ ਗੀਤ ਸੁਣਨ ਨੂੰ ਮਿਲਦਾ ਹੈ ਤਾਂ ਇਸ ਤਰ੍ਹਾ ਲਗੱਦਾ ਹੈ ਕਿਵੇ ਸਮਾ ਵੀ ਰੁੱਕ ਉਸ ਗੀਤ ਦਾ ਆਨੰਦ ਲੈ ਰਿਹਾ ਹੋਵੇ।ਇਹ ਸੁਰੀਲੀ ਅਵਾਜ ਦੇ ਮਾਲਿਕ ਰਫੀ ਸਾਹਿਬ 55 ਸਾਲਾ ਦੀ ਉਮਰ ਤੱਕ ਫਿਲਮੀ ਜੱਗਤ ਵਿਚ ਛਾਏ ਰਹਿਣ ਤੋ ਬਾਅਦ 31 ਜੁਲਾਈ 1980 ਨੂੰ ਸਾਨੂੰ ਸਦਾ ਲਈ ਸਾਨੂੰ ਅਲਵਿਦਾ ਕਹਿ ਗਏ।ਰਫੀ ਸਾਹਿਬ ਨੇ ਆਪਣੀ ਅਵਾਜ ਵਿਚ ਆਖਰੀ ਗੀਤ ਲਕਸ਼ਮੀ ਕਾਂਤ ਪਿਆਰੇ ਲਾਲ ਦੇ ਸੰਗੀਤ ਵਿਚ "ਸ਼ਾਮ ਫਿਰ ਕਿਊ ਉਦਾਸ ਹੈ"(ਆਸ ਪਾਸ) ਹੈ ਗਾਇਆ।ਰਫੀ ਸਾਹਿਬ ਦੀ ਅਵਾਜ ਰਹਿੰਦੇ ਦੁਨੀਆ ਤੱਕ ਅਮਰ ਰਹੇਗੀ।
 

ਸੰਦੀਪ ਰਾਣਾ ਬੁਢਲ਼ਾਡਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
ਜਿਲ੍ਹਾ ਮਾਨਸਾ 151502
ਮੋਬਾਇਲ ਨੰ. +91-97801-51700

Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template