ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈਆਂ ਨੂੰ ਫ਼ਿਕਰ ਵੀ ਦੌਲਤਾਂ ਦਾ,
ਕਈਆਂ ਦੇ ਪੱਲੇ ਨੀ, ਭਾਵੇਂ ਧੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈ ਸਭ ਕੁੱਝ ਹੁੰਦੇ ਵੀ,
ਰਹਿੰਦੇ ਮਰੂ-ਮਰੂ ਨੇ ਕਰਦੇ।
ਰੱਖਣ ਸਾਂਭ ਖਜ਼ਾਨਿਆਂ ਨੂੰ,
ਰੋਹੀ-ਬੀਆਬਾਨ ਵਿੱਚ ਮਰਦੇ।
ਜਿਹੜੇ ਕਰਕੇ ਕੁੱਝ ਜਾਂਦੇ,
ਲਗਦੇ ਯਾਦ ‘ਚ ੳਹਨਾਂ ਦੇ ਮੇਲੇ
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈ ਢਾਹ ਗਰੀਬਾਂ ਦੇ,
ਮਹਿਲ ਆਪਣੇ ਪਿਆ ਉਸਾਰੇ।
ਉਹ ਬੰਦਾ, ਕਾਹਦਾ ਵੀ,
ਹੱਕ ਜੋ ਕਿਸੇ ਦਾ ਮਾਰੇ
ਨਾਲੇ ਪਤਾ ਹੈ, ਸਭਨਾਂ ਨੂੰ,
ਚੜ੍ਹਨਾ, ਇੱਕ ਦਿਨ ਸਭ ਨੇ ਰੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈ ਰੋਦੇਂ ਕਿਸਮਤ ਨੂੰ,
ਕਿਸਮਤ ਆਪ ਬਣਾਉਂਣੀ ਪੈਂਦੀ।
ਕਿਉਂ ਦੁਨੀਆਂ ਭੁੱਲ ਜਾਂਦੀ
ਦੁਨੀਆਂ ਰੋਦਿਆਂ ਦੀ ਸਾਰ ਨਾ ਲੈਂਦੀ
ਜ਼ਿੰਦਾ ਦਿਲ ਇਨਸਾਨਾਂ ਦੇ,
ਕਿਸਮਤ ਪੈਰਾਂ ਦੇ ਵਿੱਚ ਖੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਆਖੇ ‘ਬੁੱਕਣਵਾਲੀਆ’ ਵੀ
ਦੱਸੋ, ਨਾਲ ਇੱਥੋਂ ਕੀ ਲੈ ਜਾਣਾ।
ਜੋ ਹੋਣਾ, ਹੋਕੇ ਰਹਿਣਾ,
ਕਿਉਂ ‘ਨਾਇਬ’ ਉਲਝਾਈਂ ਬੈਠਾ ਤਾਣਾ।
ਸਭ ਰੱਬ ਦੇ ਬੰਦੇ ਨੇ,
ਸਬੱਬੀ ਹੁੰਦੇ ਇੱਥੇ ਮੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਨਾਇਬ ਬੁੱਕਣਵਾਲ
ਪਿੰਡ ; ਬੁੱਕਣਵਾਲ
ਤਹਿ-ਡਾਕਘਰ : ਮਾਲੇਰਕੋਟਲਾ
ਜਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !