ਇਕ ਬਲਾਤਕਾਰ ਦੀ ਪੀੜਤਾ
ਖੁੱਦਕੁਸੀ ਕਰ ਗਈ ।
ਇਕ ਦਰਿੰਦਗੀ ਦੀਆਂ ਪੀੜਾਂ ਨੂੰ
ਸਹਿੰਦੀ ਸਹਿੰਦੀ ਮਰ ਗਈ
ਐ ਦੋਸਤੋ ਕਹਾਣੀ ਨਹੀ ਮਰੀ
ਇਹ ਤਾਂ ਸਿਰਫ ਦੋ ਕੁੜੀਆਂ ਮਰੀਆਂ ਨੇ।
ਪਰ ਅਸੀ ਕੀ ਜਾਣੀਏ
ਪੀੜਾਂ ਤਾਂ ਉਹਨਾ ਨੇ ਜਰੀਆਂ ਨੇ।
ਇਕ ਸਵਾਲ ਹੈ
ਹੁਣ ਅਸੀ ਕੀ ਕਰਾਂਗੇ?
ਉੱਠ ਖਲੋਵਾਂਗੇ ਜਾਂ ਚੁੱਪ ਚਾਪ ਜਰਾਂਗੇ?
ਜਾਂ ਕਿਸੇ ਅਗਲੇ ਬਲਾਤਕਾਰ ਦਾ ਇੰਤਜਾਰ ਕਰਾਂਗੇ।
ਇਹ ਕੋਈ ਪਹਿਲਾ ਜਾਂ ਆਖਰੀ ਨਹੀ
ਅੱਗੇ ਵੀ ਸਾਨੂੰ ਮਿਲਦੇ ਰਹੇ ਨੇ ਐਸੇ ਸਮਾਚਾਰ।
ਕਦੇ ਇੱਥੇ ਕਦੇ ਉੱਥੇ ਸਦਾ ਹੁੰਦੇ ਰਹੇ ਨੇ ਬਲਾਤਕਾਰ।
ਕਦੇ ਸੰਗੀਨਾਂ ਦੇ ਪਹਿਰੇ ਥੱਲੇ।
ਕਦੇ ਕਾਨੂੰਨਾਂ ਦੇ ਦਾਇਰੇ ਥੱਲੇ।
ਕਦੇ ਸਰਕਾਰਾਂ ਦੀ ਨਿਗਰਾਨੀ ਥੱਲੇ।
ਕਦੇ ਗੁੰਡੇਆਂ ਦੀ ਮਨਮਾਨੀ ਥੱਲੇ।
ਪੋਚਾ ਲਉਂਦੀ ਗਰੀਬ ਕੁੜੀ ਦਾ
ਉੱਚੇ ਘਰਾਣਿਆਂ ਵਿੱਚ ਹੋਇਐ।
ਕਦੇ ਪੁੱਛ ਪੜਤਾਲ ਦੇ ਨਾਂ ਤੇ
ਪੁਲਿਸ ਠਾਣੇਆਂ ਵਿੱਚ ਹੋਇਐ।
ਕਦੇ ਧਰਮ ਦੇ ਨਾਂ ਤੇ ਖੁੱਲੇ ਡੇਰੇਆਂ ਵਿੱਚ।
ਕਦੇ ਗੁਫਾਵਾਂ ਦੇ ਗਹਿਰੇ ਹਨੇਰੇਆਂ ਵਿੱਚ।
ਬਲਾਤਕਾਰ ਉੱਚੇ ਉੱਚੇ ਸਿਰਨਾਂਵੇਆਂ ਥੱਲੇ ਹੋਏ ਨੇ।
ਕਈ ਵਾਰ ਲਾਲ ਬੱਤੀ ਦੇ ਪਰਛਾਂਵੇਆ ਥੱਲੇ ਹੋਏ ਨੇ।
ਇੱਥੇ ਘੱਟਗਿਣਤੀਆਂ ਨਾਲ ਤਾਂ
ਕਈ ਵਾਰ ਹੋਇਆ ਹੈ।
ਪਰ ਅਸੀ ਇੰਝ ਰੌਲਾ ਪਾ ਰਹੇ ਹਾਂ
ਜਿਵੇ ਪਹਿਲਾ ਬਲਾਤਕਾਰ ਹੋਇਆ ਹੈ।
ਕਦੇ ਸਿੱਖ ਲੜਕੀ ਕਦੇ ਮਸਲਿਮ ਕੁੜੀ
ਕਦੇ ਈਸਾਈ ਨੰਨਜ ਹੋਈ ਹੈ ਸਿਕਾਰ।
ਕੀ ਗੱਲ ਦੇਸ ਵਾਸੀਓ
ਉਹ ਨਹੀ ਸਨ ਬਲਾਤਕਾਰ?
ਸੁਰੱਖਿਆ ਬਲਾਂ ਵੱਲੋ ਵੀ ਤਾਂ
ਕਿੰਨੀਆਂ ਅਬਰੂਆਂ ਰੋਲੀਆਂ ਜਾਂਦੀਆਂ ਨੇ।
ਕਿੰਨੀਆਂ ਮਸੂਮ ਬੱਚੀਆਂ
ਦੇਸ ਦੀ ਰੱਖਿਆ ਦੇ ਨਾਂ ਹੇਠ ਮਧੋਲੀਆਂ ਜਾਂਦੀਆਂ ਨੇ।
ਪਰ ਅਸੀ ਉਹਨਾ ਵਾਰੀ ਚੁੱਪ ਰਹਿੰਦੇ ਹਾਂ।
ਸਿਪਾਹੀਆਂ ਦਾ ਮਨੋਬਲ ਡਿੱਗੇਗਾ
ਬੱਸ ਇਹੋ ਕਹਿੰਦੇ ਹਾਂ।
ਸਾਡੀ ਇਹੋ ਚੁੱਪ ਅਗਲੇ ਬਲਾਤਕਾਰ ਨੂੰ ਬੁਲਾਉਂਦੀ ਹੈ।
ਤੇ ਸਾਡੀ ਮਰੀ ਹੋਈ ਮਨੁੱਖਤਾ ਦਾ ਮੂੰਹ ਚਿੜਾਉਂਦੀ ਹੈ।
ਜਦੋ ਤੱਕ ਅਸੀ ਚੁੱਪ ਰਹਾਂਗੇ ਮਨੁੱਖਤਾ ਸਰਮਸਾਰ ਹੁੰਦੀ ਰਹੇਗੀ।
ਤੇ ਅਬਲਾ ਦੀ ਇੱਜਤ ਏਦਾਂ ਹੀ ਤਾਰ ਤਾਰ ਹੁੰਦੀ ਰਹੇਗੀ।
ਜਸਵੀਰ ਸਿੰਘ ਸਤੌਜ
ਮੋਬ 9876334235


0 comments:
Speak up your mind
Tell us what you're thinking... !