ਵਗ ਰਹੀ ਤੱਤੀ ਲੋਅ ਨਹੀਂ
ਸਭ ਕੁਝ ਸਾੜ ਦੇਵਾਂ,
ਜੰਮੀ ਕੋਈ ਹਿਮ ਸਿਲ੍ਹ ਨਹੀਂ
ਜਾ ਸੀਨਾ ਠਾਰ ਦੇਵਾਂ,
ਅੰਬਰ ਟੁਟਿਆ ਤਾਰਾ ਹਾਂ ਮੈਂ ?
ਕੀ ਧਰਤੀ ਵਿਛੀ ਰੇਤ ਹਾਂ ਮੈਂ ?
ਪੁੱਛਦੀ ਰਹੀ ਨਿੱਤ ਆਪੇ ਕੋਲੋਂ,
ਸਮੁੰਦਰ ਦੀ ਚਿੱਟੀ ਝੱਗ ਹਾਂ ਮੈਂ,
ਵਹਿੰਦੀ ਨਦੀ ਤਰੰਗ ਹਾਂ ਮੈਂ
ਸ਼ਿਸ਼ੂ ਦੀ ਮੁਸਕਾਨ ਹਾਂ ਭੋਲੀ,
ਰਣ ਚੰਡੀ ਮੈਂ ਖੇਡੀ ਹੋਲੀ,
ਖੁਦ ਆਪਣੀ ਤਕਦੀਰ ਹਾਂ ਮੈਂ,
ਕਿਸੇ ਲਛਮਣ ਦੀ ਲਕੀਰ ਹਾਂ ਮੈਂ,
ਚਾਹੇ ਯੁਧਿਸ਼ਟਰ ਜੂਏ ਹਾਰਿਆ,
ਕਾਨੁ ਨਾ ਮੈਨੂੰ ਮਨੋਂ ਵਿਸਾਰਿਆ,
ਆਪਣਿਆਂ ਦਾ ਮਾਣ ਹਾਂ ਮੈਂ,
ਕੁਦਰਤ ਦਾ ਸਿੰਗਾਰ ਹਾਂ ਮੈਂ,
ਕਿਸੇ ਸ਼ਾਇਰ ਦੇ ਮੁੱਖੋਂ ਉਚਾਰੀ,
ਰਿਸ਼ਮ ਸੁਨਹਿਰੀ ਤਾਰ ਹਾਂ ਮੈਂ,
ਕੌਣ ਕਹੇ ਮੈਨੂੰ ਪੈਰ ਦੀ ਜੁਤੀ, ਜਗਾ ਲਈ ਮੈਂ ਕਿਸਮਤ ਸੁੱਤੀ
ਆਪਾ ਖੋ ਮੈਂ ਬਣਜਾ ਉਸਦੀ,
ਮਾਂ,ਧੀ,ਪਤਨੀ ਬਣ ਮਾਸ਼ੂਕਾ,
ਵਸੀ ਸਿਦਕੀ ਮੂਰਤ ਨੈਣੀ ਉਸਦੀ।
ਬਣ ਕਲੀ ਦੀ ਖੁਸ਼ਬੋ ਮੈਂ ਸੱਜਰੀ,
ਸਾਹੀਂ ਉਸਦੇ ਰਮ ਜਾਵਾਂ,
ਪਹਿਲੀ ਰਿਸ਼ਮ ਪ੍ਰਭਾਤ ਦੀ ਬਣਕੇ
ਕਾਲੇ ਗਮ ਮੈਂ ਹਰ ਜਾਵਾਂ ।
ਸ.ਕੰ.ਸੀ.ਸੈਕੰ.ਸਕੂਲ ਧੂਰੀ
94634-88290


0 comments:
Speak up your mind
Tell us what you're thinking... !