ਪਹਿਲਾ ਸਹੁਰੇ ਮਾਰ ਦਿੰਦੇ ਸੀ ਪਰਾਈ ਸੋਚਕੇ।
ਹੁਣ ਮਾਪੇ ਲੱਗੇ ਮਾਰਨ ਕਿਉ ਆਈ ਸੋਚਕੇ।
ਕਹਿੰਦੇ ਮੁੰਡਾ ਹੁੰਦੀ ਪਿਆਰ ਨਾਲ ਪਾਲਨਾ ਸੀ ਤੈਨੂੰ।
ਦੇਣਾ ਜਿੰਦਗੀ ਚੋ ਬੈਠਣ ਲਈ ਆਲ੍ਹਣਾ ਸੀ ਤੈਨੂੰ।
ਹੁਣ ਪੂਰੇ ਨਹੀ ਹੋਣੇ ਤੇਰੇ ਚਾਅ ਨੀ ਰਕਾਨੇ।
ਆਈ ਰੱਬ ਕੋਲੋ ਰੱਬ ਕੋਲੋ ਜਾਅ ਨੀ ਰਕਾਨੇ।
ਮੈ ਅਣ ਜੰਮੀ ਤੇਰੀ ਧੀ ਕਰਾ ਇਕ ਅਰਜ ਬਾਬਲਾ ਵੇ।
ਆਹ?ਕਰਦੇ ਜੁਲਮ ਜਲਾਦਾ ਨੂੰ ਤੂੰ ਵਰਜ ਬਾਬਲਾ ਵੇ।
ਮਹਿਲ ਮੇਰੀਆ ਆਸਾ ਦੇ ਉਸਰਨ ਤੋ ਪਹਿਲਾ ਢਹਿ ਚੱਲੇ,
ਜੱਗ ਵੇਖਣ ਦੇ ਸੁਪਨੇ ਮੇਰੇ ਸੁਪਨੇ ਬਣ ਕੇ ਰਹਿ ਚੱਲੇ,
ਹਰ ਗੀਤ ਮੇਰੇ ਦੀ ਅਜੇ ਅਧੂਰੀ ਤਰਜ ਬਾਬਲਾ ਵੇ ,
ਮੈ………………………….
ਲ਼ੱਭਦਾ ਲੱਭਦਾ ਪੁੱਤ ਨੂੰ ਕਿਤੇ ਧੀ ਤੋ ਵਾਂਝਾ ਰਹਿ ਜਾਈ ਨਾ,
ਧੀ ਦਾ ਕਾਤਲ ਬਣਦਾ ਬਣਦਾ ਪੁੱਤ ਮਾਰ ਕੇ ਬਹਿ ਜਾਈ ਨਾ,
ਸੌ ਵਾਰੀ ਇਹ ਖਬਰ ਸੁਣੀ ਅਸਚਰਜ ਬਾਬਲਾ ਵੇ,
ਮੈ…………………………………
ਤੇਰੀ ਕਿਹੜਾ ਨਾਲ ਸਲਾਹ ਨਹੀ ਮੈਨੂੰ ਮਾਰਨ ਵਾਲੀ,
ਹੋ ਸਕਦਾ ਮੈ ਹੋਵਾ ਤੇਰੀ ਕੁੱਲ ਨੂੰ ਤਾਰਨ ਵਾਲੀ,
ਕਿਉ ਪਾਪਾ ਦੀ ਡਾਇਰੀ ਨਾਮ ਕਰਾਉਣਾ ਦਰਜ ਬਾਬਲਾਵੇ,
ਮੈ…………………
ਸੁੱਖ ਨਹੀ ਤੇਰੀ ਇੱਕਲੇ ਦੀ ਮੈ ਮੰਗੂ ਸੁੱਖ ‘ਡਰੋਲੀ’ ਦੀ,
ਮੌਤ ਦੇ ਖੂਹ ਤੋ ਇੱਕ ਵਾਰ ਬਸ ਰੱਖ ਲੈ ਜਿੰਦ ਮਾਮੋਲੀ ਦੀ,
ਖਾਣੇ ਆਪਣੇ ਕਰਮ ਤੇਰਾ ਕੀ ਹਰਜ ਬਾਬਲਾ ਵੇ,
ਮੈ………………………………………………
ਜੀਤ ਡਰੋਲੀ ਵਾਲਾ(ਮੋਗਾ)
ਸੰਪਰਕ-98551-28467


0 comments:
Speak up your mind
Tell us what you're thinking... !