ਜਿਸ ਤਰਾਂ ਇੱਕ ਫੁੱਲ ਸਮੇਂ ਦੇ ਨਾਲ ਖਿੜ੍ਹਦਾ ਹੈ। ਇੱਕ ਛੋਟਾ ਜਿਹਾ ਪੌਦਾ ਸਮੇਂ ਦੇ ਨਾਲ ਦਰੱਖ਼ਤ ਬਣ ਜਾਂਦਾ ਹੈ। ਉਸੇ ਤਰ੍ਹਾਂ ਸਮਾਂ ਬੀਤਣ ਦੇ ਨਾਲ-ਨਾਲ ਜ਼ਿੰਦਗੀ ਦੇ ਅਨੇਕਾਂ ਤਜ਼ਰਬਿਆਂ ਦੇ ਬਾਅਦ ਮਨੁੱਖ ਵੀ ਪਰਪੱਕ ਬਣ ਜਾਂਦਾ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ-ਸੁੱਖ ਆਉਂਦੇ ਹੀ ਰਹਿੰਦੇ ਹਨ, ਅਤੇ ਹਰ ਦਿਨ ਬਦਲ ਕੇ ਸੂਰਜ ਦੀ ਕਿਰਨ ਲੈ ਕੇ ਆਉਂਦਾ ਹੈ, ਮਾੜਾ ਦਿਨ ਵੀ ਸੰਘਰਸ਼ ‘ਤੇ ਨਵਂੇ ਤਜਰਬੇ ਕਰਵਾ ਕੇ ਜਾਂਦਾ ਹੈ। ਪਰੰਤੂ ਇਹ ਸਭ ਕੁੱਝ ਮਨੁਖ ਦੀ ਅਦਰੂੰਨੀ ਸੋਚ ਤੇ ਹੀ ਨਿਰਭਰ ਕਰਦਾ ਹੈ। ਜੇਕਰ ਤੁਹਾਡਾ ਅੰਦਰਲਾ ਮਨ ਤਾਕਤਵਾਰ ਹੈ, ਤਾਂ ਜ਼ਿੰਦਗੀ ਸੌਖੀ ਕੱਟ ਜਾਂਦੀ ਹੈ, ਨਹੀਂ ਸਮੱਸਿਆਵਾਂ ਵਧਦੀਆਂ ਹੀ ਜਾਂਦੀਆਂ ਹਨ। ਸਾਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ, ਹਰ ਸਮੇਂ ਦੁੱਖ ਨਹੀਂ ਰਹਿੰਦੇ। ਬੱਦਲਾਂ ਤੋਂ ਬਾਅਦ ਮੌਸਮ ਸਾਫ਼ ਵੀ ਹੁੰਦਾ, ਰਾਤ ਤੋਂ ਬਾਅਦ ਦਿਨ ਵੀ ਆਉਂਦਾ ਹੈ। ਦੁੱਖਾਂ ਤੋਂ ਅੱਗੇ ਸੁੱਖ ਹੀ ਮਿਲਦੇ ਹੁੰਦੇ ਹਨ, ਸਦਾ ਯਾਦ ਰੱਖੋ, ਇਹ ਸਭ ਕੁਝ ਤੁਹਾਡੇ ਨਾਲ ਹੋਣਾ ਹੈ।
ਮਨ ਚੰਚਲ ਹੈ, ਚਲਦਾ ਫਿਰਦਾ ਰਹਿੰਦਾ ਹੈ, ਇਸਨੂੰ ਬਹੁਤ ਹੀ ਸਿਆਣ ਲੋਕ, ਜਾ ਫਿਰ ਭਗਤੀ ਵਿੱਚ ਲੀਣ ਮਹਾਂਪੁਰਸ਼ ਹੀ ਕਾਬੁ ਵਿੱਚ ਰੱਖ ਸਕਦੇ ਹਨ। ਜਾਂ ਫਿਰ ਯੋਗ ਸਾਧਣਾ ਦੇ ਨਾਲ ਮਨ ਕਾਬੁ ਵਿੱਚ ਕਰਨ ਦਾ ਇੱਕੋ ਇੱਕ ਤਰੀਕਾ ਮੈਡੀਟੇਸਨ ਹੈ, ਕਿਉਂੱਕਿ ਗੁਰਬਾਣੀ ਵਿੱਚ ਵੀ ਜੁਪਜੀ ਸਾਹਿਬ ਵਿੱਚ ਗੁਰੁ ਨਾਨਕ ਦੇਵ ਜੀ ਨੀ ਲਿਖਿਆ ਹੈ: ਮਨ ਜੀਤੇ, ਜਗ ਜੀਤ, ਜਿਸਨੇ ਆਪਣੇ ਮਨ ਤੇ ਕਾਬੂ ਪਾ ਲਿਆ, ਭਾਵ ਜਗ ਜਿੱਤ ਲਿਆ। ਪਰ ਆਪਣੇ ਮਨ ਨੂੰ ਹਮੇਸ਼ਾ ਪਵਿੱਤਰ ਰੱਖਣ ਦਾ ਸਦਾ ਯਤਨ ਕਰਦੇ ਰਹੋ, ਸੁਧਾਰ ਸੁਭਾਵਿਕ ਹੋਵੇਗਾ। ਕੱਟੜਤਾ ਤੁਹਾਨੂੰ ਕਾਮਯਾਬੀ ਵੱਲ ਲਿਜਾ ਤਾਂ ਸਕਦੀ ਹੈ, ਪਰ ਉਹ ਸਿਰਫ਼ ਇੱਕੋ ਪੱਗ ਡੰਡੀ ਵਾਂਗ ਹੋਵੇਗੀ, ਤੇੋ ਬਾਕੀ ਜ਼ਿੰਦਗੀ ਦੇ ਰਸਤਿਆਂ ਤੋਂ ਤੁਸੀ ਵੱਖ ਹੋਵੋਗੇ।
ਹਰ ਤਰ੍ਹਾਂ ਦਾ ਜ਼ਿੰਦਗੀ ਵਿੱਚ ਅਨੰਦ ਤੁਸੀੰ ਨਹੀੰ ਮਾਣ ਸਕੋਗੇ। ਅੱਜ ਦੇ ਸਮੇਂ ਹਰ ਪ੍ਰਾਣੀ ਕਿਸੇ ਨਾ ਕਿਸੇ ਤਾਣੇ ਬਾਣੇ ਵਿੱਚ ਉਲਝਿਆ ਪਿਆ ਹੈ, ਬੈਠ ਕੇ ਆਪਣੀਆਂ ਬੇਲੋੜੀਆਂ ਜਰੂਰਤਾਂ ਨੂੰ ਜ਼ਿੰਦਗੀ ਵਿੱਚੋਂ ਮਨਫ਼ੀ ਵੀ ਕਰਦੇ ਜਾਵੋ, ਵਰਣਾ ਤੁਸੀਂ ਬਹੁਤ ਸਾਰੇ ਕੰਮਾਂ ਨਾਲ ਲੱਦਿਆ ਮਹਿਸੂਸ ਕਰੋਗੇਂ ਅਤੇ ਬੇਚੈਨੀ ਵਿੱਚ ਚਲੇ ਜਾਵੋਗੇ, ਫਿਰ ਬੀ.ਪੀ ( ਹਾਈ ਬਲੈੱਡ ਪ੍ਰਾਸ਼ਰ) ਤੋਂ ਬਾਅਦ ਬਿਮਾਰੀਆਂ ਉਤਪਣ ਹੋ ਜਾਂਦੀਆਂ ਹਨ। ਰੋਟੀ ਖਾਉ ਪਰ ਜਿਉਣ ਲਈ, ਪੈਸਾ ਕਮਾਉ ਪਰ ਉਸਦੀ ਵਰਤੋ ਵੀ ਨਿਰੰਤਰ ਕਰਦੇ ਰਹੋ ਕਜੂੰਸ ਨਾ ਬਣੋ। ਹਰ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਸਮੇਂ ਕੀਤੇ ਕੰਮਾਂ ਦਾ ਵਿਸ਼ਲੇਸ਼ਣ ਕਰੋ, ਮਾੜੇ ਕੀਤੇ ਕੰਮਾਂ ਬਦਲੇ ਅਗਲੇ ਦਿਨ ਦੁਗਣੇ ਚੰਗੇ ਕੰਮ ਕਰੋ।
ਆਪਣੀ ਵਿਚਾਰਧਾਰਾ ਸ਼ੁੱਧ ਰੱਖੋ, ਹਰ ਸਵੇਰ ਕਰਨ ਵਾਲੇ ਕੰਮਾਂ ਦੀ ਸੂਚੀ ਬਣਾਉ, ਫਿਰ ਉਸ ਸੂਚੀ ਨੂੰ ਲਾਗੂ ਕਰਦੇ ਜਾਵੋ। ਜਦੋਂ ਤੁਹਾਡੇ ਕੰਮ ਹੋਣ ਲੱਗਦੇ ਹਨ, ਮਨ ਨੂੰ ਖ਼ੁਸ਼ੀ ਮਿਲਦੀ ਹੈ। ਕੁਦਰਤੀ ਨਿਯਮਾਂ ਨਾਲ ਛੇੜ-ਛਾੜ ਵੀ ਮਨੁੁੱਖ ਨੂੰ ਪ੍ਰੇਸ਼ਾਨ ਕਰਦੀ ਹੈ। ਜਿਹੋ ਜਿਹੀ ਤੁਹਾਡੀ ਸੋਚ ਹੋਵੇਗੀ, ਉਸੇ ਤਰ੍ਹਾਂ ਹੀ ਤੁਹਾਡੇ ਆਲ਼ੇ-ਦੁਆਲ਼ੇ ਪੈਦਾ ਹੁੰਦਾ ਜਾਵੇਗਾ। ਤੁਹਾਡਾ ਦਿਮਾਗ ਤੁਹਾਡੇ ਦੁਆਰਾ ਕੀਤੇ ਕੰਮ ਦਾ ਨਤੀਜਾਂ ਤੁਹਾਨੂੰ ਕੰਪਿਊਟਰ ਵਾਂਗ ਗਲਤ ਜਾਂ ਠੀਕ ਹੋਣ ਬਾਰੇ ਝੱਟ-ਪੱਟ ਦਸ ਦਿੰਦਾ ਹੈ। ਉਸ ਸਮੇਂ ਸੈਤਾਨ ਦੀ ਗੱਲ ਮੰਨ ਕੇ ਮਨੁੱਖ ਆਪਣੇ ਲਈ ਮੁਸੀਬਤ ਖ਼ੁੱਦ ਸਹੇੜਦਾ ਹੈ। ਜੇਕਰ ਕੋਈ ਜ਼ਿੰਦਗੀ ਦਾ ਫ਼ੈਸਲਾਂ ਕਰਦੇ ਸਮੇਂ ਮਨ ਦੁਚਿੱਤੀ ਵਿੱਚ ਆ ਜਾਵੇ, ਤਾਂ ਹੋ ਸਕੇ ਫ਼ੈਸਲਾਂ ਰੋਕ ਦਿਉ, ਜੇਕਰ ਫਿਰ ਵੀ ਹੱਲ ਨਾ ਨਿੱਕਲੇ ਤਾਂ ਫ਼ੈਸਲਾਂ ਰੱਬ ਦੀ ਮਰਜ਼ੀ ਉੱਪਰ ਛੱਡ ਦਿਉ। ਆਪਣੇ ਫ਼ੈਸਲੇ ਖ਼ਦ ਲੈਣ ਦੀ ਕੋਸ਼ਿਸ ਕਰੋ, ਜੇਕਰ ਕੋਈ ਤੁਹਾਨੂੰ ਆਪਣੇ ਅਨੁਸਾਰ ਢਾਲਣਾ ਚਾਹੇ ਤਾਂ ਵਿਰੋਧ ਕਰਨ ਵੀ ਚਾਹੀਦਾ ਹੈ।
ਦੁੱਖੀ ਮਨ ਅਤੇ ਚੱਲ ਹਰੀ ਨਿਰਾਸ਼ਤਾ ਸਮੇਂ ਅਖ਼ਬਾਰ, ਮੈਗਜ਼ੀਨ ਪੜ੍ਹੋ, ਇਕੱਲੇ ਬੈਠੋ, ਤੁਸੀਂ ਟੀ.ਵੀ. ਦੇਖ ਸਕਦੇ ਹੋ, ਨਜ਼ਦੀਕ ਬਾਗ਼ ਵਿੱਚ ਘੁੰਮਣ ਲਈ ਚਲੇ ਜਾਵੋ, ਕੁੱਝ ਵੀ ਕਰੋ ਮਨ ਨੂੰ ਦੁੱਖ ਵਿੱਚੋਂ ਕੱਢਣ ਦਾ ਪੂਰਾ ਯਤਨ ਕਰੋ। ਉਹ ਕਦੇ ਵੀ ਨਾ ਕਰੋ ਜੋ ਤੁਹਾਡਾ ਮਨ ਨਹੀਂ ਚਾਹੁੰਦਾ। ਉਸ ਸਮੇਂ ਮਨ ਵਿੱਚ ਪਲਦੀ ਗਲਤ ਵਿਚਾਰਧਾਰਾ ਤੁਹਾਡੇ ਲਈ ਨੁਕਸਾਨ ਦਾਇਕ ਹੁੰਦੀ ਹੈ। ਕੁੱਝ ਲੋਕ ਬਣੇ ਹੀ ਪੱਥਰ ਵਾਂਗ ਹੁੰਦੇ ਹਨ, ਜੋ ਅੱਕਦੇ ਨਹੀਂ, ਥੱਕਦੇ ਨਹੀਂ, ਉਹ ਹਾਰਨਾ ਵੀ ਨਹੀਂ ਜਾਣਦੇ, ਉਬਾਸੀਆਂ ਨਹੀਂ ਲੈਂਦੇ, ਤੁਸੀਂ ਅਜਿਹੇ ਵਿਆਕਤੀਆਂ ਦੀ ਸੰਗਤ ਕਰੋ। ਅਨੇਕਾਂ ਮੰਜਲਾਂ ਆਪੇ ਹੀ ਮਿਲ ਜਾਣਗੀਆਂ। ਅਜਿਹੇ ਲੋਕ ਆਪਣੀ ਸਹਾਇਤਾ ਆਪ ਕਰਿਆ ਕਰਦੇ ਹਨ। ਉਹ ਕਿਸੇ ਦਾ ਸਹਾਰਾ ਨਹੀਂ ਭਾਲਦੇ ਅਤੇ ਅਵਸਰ ਦਾ ਨਿਰਮਾਣ ਕਰਦੇ ਹਨ, ਉਹ ਜੋਸ਼ੀਲੇ ਇਨਸਾਨ ਹੁੰਦੇ ਹਨ। ਜੋ ਲੋਕ ਅਵਸਰ ਦਾ ਨਿਰਮਾਣ ਕਰਦੇ ਹਨ, ਉਹਨਾਂ ਦੀ ਮੰਗ ਹਰ ਸਮੇਂ ਹੰਦੀ ਹੈ। ਇਹ ਸਭ ਕੁੱਝ ਚੰਗੀ ਵਿਚਾਰਧਾਰਾ ਤੇ ਹੀ ਨਿਰਭਰ ਕਰਦਾ ਹੈ। ਜਦੋਂ ਸਿਕੰਦਰ ਇੱਕ ਸ਼ਹਿਰ ਜਿੱਤ ਚੁੱਕਿਆ ਸੀ, ਤਾਂ ਕਿਸੇ ਨੇ ਸਿਕੰਦਰ ਤੋਂ ਪੁੱਛਿਆ,” ਜੇ ਅਵਸਰ ਮਿਲਿਆ ਤਾਂ ਕੀ ਤੁਸੀਂ ਅਗਲਾ ਸ਼ਹਿਰ ਵੀ ਜਿੱਤੋਗੇ ?”ਸਿਕੰਦਰ ਨੇ ਗੁੱਸੇ ਨਾਲ ਕਿਹਾ, “ ਅਵਸਰ ਕੀ ਹੁੰਦਾ ਹੈ ? ਮੈਂ ਖ਼ੁੱਦ ਅਵਸਰ ਬਣਾਉਦਾ ਹਾਂ।“ ਹਰ ਮਨੁੱਖ ਦੁੱਖੀ ਹੈ, ਪਰੰਤੂ ਦੁੱਖ ਉਸਨੇ ਆਪ ਪੈਦਾ ਕੀਤੇ ਹਨ, ਅਤੇ ਦੋਸੀ ਕਿਸੇ ਨੂੰ ਹੋਰ ਬਣਾਉਂਦਾ ਹੈ।
ਜੋ ਸਕਤੀ ਤੁਹਾਨੂੰ ਮੰਜ਼ਲ ਵਲ ਲੈੇ ਕੇ ਹੀ ਜਾ ਸਕਦੀ ਹੈ, ਉਹ ਤੁਹਾਡੇ ਅੰਦਰ ਹੀ ਹੈ, ਸਿਰਫ਼ ਲੋੜ ਹੈ ਸੁੱਤੀ ਹੋਈ ਅੰਦਰਲੀ ਸਕਤੀ ਨੂੰ ਜਗਾਉਣ ਦੀ, ਜੇਕਰ ਸੱਚ-ਮੁੱਚ ਤੁਸੀਂ ਆਪਣੀ ਅੰਦਰਲੀ ਸਕਤੀ ਨੂੰ ਜਗਾਉਣ ਵਿੱਚ ਕਾਮਯਾਬ ਹੋ ਗਏ ਤਾਂ ਤੁਸੀਂ ਉੱਚੇ ਉੱਠ ਸਕਦੇ ਹੋ, ਅੱਗੇ ਵੱਧ ਸਕਦੇ ਹੋ। ਮੈਂ ਇਹ ਨਹੀ ਕਰ ਸਕਦਾ ਇਹ ਵਿਚਾਰਧਾਰਾ ਨੂੰ ਧਰਤੀ ਪੁੱਟ ਕੇ ਹੁਣੇ ਦੱਬ ਦਿਓ, ਤੁਸੀਂ ਸ਼ਭ ਕੁੱਝ ਕਰ ਸਕਦੇ ਹੋ। ਇਸ ਸਚਾਈ ਦਾ ਗਿਆਨ ਜੇਕਰ ਤੁਹਾਨੰ ਹੋ ਜਾਵੇ, ਕਿ ਤੁਹਾਡੀ ਸਫ਼ਲਤਾ ਵਾਲੀ ਸਕਤੀ ਤੁਹਾਡੇ ਅੰਦਰ ਹੀ ਛੁੱਪੀ ਹੋਈ ਹੈ, ਉਨਾਂ ਹੀ ਚੰਗਾ ਹੈ। ਜਿੰਨ੍ਹਾਂ ਮਨੁੱਖਾਂ ਵਿੱਚ ਇੰਨਾ ਆਤਮ-ਵਿਸ਼ਵਾਸ ਨਹੀਂ ਕਿ ਉਹ ਕੰਮ ਨੂੰ ਪੂਰਾ ਕਰ ਸਕਦੇ ਹਨ, ਉਹ ਸੱਚਮੁਚ ਹੀ ਕੰਮ ਪੁਰਾ ਨਹੀਂ ਕਰਨਗੇ। ਪਹਿਲਾਂ ਆਪਣੇ ਮਨ ਵਿੱਚੋਂ ਨਾ ਪੱਖੀ ਵਿਚਾਰਧਾਰਾ ਤਿਆਗੋ, ਫਿਰ ਹੀ ਉਹ ਕੰਮ ਪੁਰਾ ਹੋਵੇਗਾ। ਸ਼ੁੰਦਰ ਵਿਚਾਰਧਾਰਾ ਹੀ ਤੁਹਾਨੂੰ ਸਫ਼ਲ ਇਨਸਾਨ ਬਣਾਏਗੀ। ਕਈ ਲੋਕਾਂ ਕੋਲ ਧੰਨ ਦੌਲਤ ਬਹੁਤ ਹੁੰਦਾ ਹੈ, ਪਰ ਫਿਰ ਵੀ ਉੱਚ ਅਹੁਦੇ ਤੇ ਹੁੰਦੇ ਹੋਏ ਸਤਿਕਾਰ ਦੇ ਪਾਤਰ ਨਹੀਂ ਬਣਦੇ, ਅਜਿਹੇ ਲੋਕਾਂ ਉੱਪਰ ਧੰਨ ਦੌਲਤ ਦਾ ਹੀ ਚੱਕਰਵਿਊ ਹੁੰਦਾ ਹੈ। ਜਿੰਨਾਂ ਲੋਕਾਂ ਦੀ ਵਿਚਾਰਧਾਰਾ ਅਤੀ ਅੰਤ ਸ਼ੁੰਦਰ ਹੁੰਦੀ ਹੈ, ਅਜਿਹੇ ਇਨਸਾਨ ਕਦੇ ਰਿਟਾਇਰ ਨਹੀਂ ਹੁੰਦੇ, ਲੋਕ ਹਮੇਸ਼ਾ ਉਹਨਾਂ ਲੋਕਾ ਨੂੰ ਆਪਣਾ ਹੀਰੋ ਸਮਝਦੇ ਹਨ।ਜਿਹੜੇ ਕਾਮੇ, ਮਿਹਨਤੀ, ਇਮਾਨਦਾਰ, ਚਨੌਤੀਆਂ ਕਬੂਲਦੇ ਹਨ। ਬਸ਼ਰਤੇ ਕਿ ਉਨਾਂ ਦੀ ਅਤੀ ਦੀ ਅੰਤ ਸ਼ੁੰਦਰ ਵਿਚਾਰਧਾਰਾ ਜਗਦੀ ਰਹੇ। ਤੁਸੀਂ ਵੀ ਸ਼ੁੰਦਰ ਵਿਚਾਰਧਾਰਾ ਅਪਨਾਓ, ਸਰਵੋਤਮ ਜ਼ਿੰਦਗੀ ਪਾਓ।
ਨਰਿੰਦਰ ਸਿੰਘ, ਧੂਰੀ
ਇੰਚਾਰਜ਼ ਸ.ਪ.ਸਕੂਲ,
ਬਾਦਸ਼ਾਹਪੁਰ (ਧੂਰੀ)
89685-00390


0 comments:
Speak up your mind
Tell us what you're thinking... !