Headlines News :
Home » » ਡਾਇਰੈਕਟਰ ਬਨਣ ਦਾ ਸੁਪਨਾ ਵੇਖਣ ਵਾਲੀ ਗੁਰਪ੍ਰੀਤ ਕੌਰ ਬਣੀ ਅਦਾਕਾਰਾ - ਸੰਦੀਪ ਜੈਤੋਈ

ਡਾਇਰੈਕਟਰ ਬਨਣ ਦਾ ਸੁਪਨਾ ਵੇਖਣ ਵਾਲੀ ਗੁਰਪ੍ਰੀਤ ਕੌਰ ਬਣੀ ਅਦਾਕਾਰਾ - ਸੰਦੀਪ ਜੈਤੋਈ

Written By Unknown on Thursday, 29 August 2013 | 00:21

ਡਾਇਰੈਕਟਰ ਬਨਣ ਦਾ ਸੁਪਨਾ ਵੇਖਣ ਵਾਲੀ ਗੁਰਪ੍ਰੀਤ ਕੌਰ ਬਣੀ ਅਦਾਕਾਰਾ ਪਾਲੀਵੁੱਡ ਹੁਣ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਰਿਹਾ, ਹੁਣ ਪੰਜਾਬੀ ਫਿਲਮਾਂ ਤੇ ਪੰਜਾਬੀ ਸਿਨੇਮਾ ਵੀ ਗਲੋਬਲ ਹੋ ਰਿਹਾ ਹੈ। ਪਾਲੀਵੁੱਡ ਵੀ ਅੱਜ ਦੇ ਮੌਜ਼ੂਦਾ ਦੌਰ ’ਚ ਬਾਲੀਵੁੱਡ ਵਾਂਗ ਹਰ ਮਹੀਨੇ ਲਗਭਗ ਦੋ-ਤਿੰਨ ਪੰਜਾਬੀ ਫਿਲਮਾਂ ਦਰਸ਼ਕਾਂ ਦੀ ਝੋਲੀ ’ਚ ਪਾ ਰਿਹਾ ਹੈ। ਜਿਸ ਕਰਕੇ ਪੰਜਾਬੀ ਫਿਲਮਾਂ ਦਾ ਦਾਇਰਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਅਜਿਹੇ ’ਚ ਪੰਜਾਬੀ ਸਿਨੇਮਾ ਨੂੰ ਕੁਝ ਨਵੇਂ ਚਿਹਰੇ ਵੀ ਮਿਲ ਰਹੇ ਹਨ, ਜਿਹੜੇ ਦਰਸ਼ਕਾਂ ’ਚ ਆਪਣੀ ਥਾਂ ਬਨਾਉਣ ’ਚ

ਕਾਫੀ ਹੱਦ ਤੱਕ ਸਫਲ ਵੀ ਹੋ ਰਹੇ ਹਨ। ਅਜਿਹੀ ਹੀ ਇੱਕ ਨਵੀਂ ਅਦਾਕਾਰਾ ਗੁਰਪ੍ਰੀਤ ਕੌਰ ਨਵੀਂ ਪੰਜਾਬੀ ਫਿਲਮ ‘ਆਸ਼ਕੀ ਨਾਟ ਅਲਾਊਡ’ ਰਾਹੀਂ ਦਰਸ਼ਕਾਂ ਦੀ ਕਚਹਿਰੀ ’ਚ ਪੇਸ਼ ਹੋ ਰਹੀ ਹੈ।

                          ਮੁੰਬਈ ਦੀ ਜੰਮਪਲ ਗੁਰਪ੍ਰੀਤ ਨੇ ਆਪਣੀ ਮੁੱਢਲੀ ਪੜ੍ਹਾਈ ਮੁੰਬਈ ਦੇ ਕਿਊਂਸ ਮੈਰੀ ਹਾਈ ਸਕੂਲ ਤੋਂ ਕੀਤੀ। ਗੁਰਪ੍ਰੀਤ ਨੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਸਟਡੀਸ ਤੋਂ ਬੈਚਲਰ ਆਫ ਮਾਸ ਮੀਡੀਆ ਐਡਵਰਟਾਈਜਿੰਗ ਦੀ ਡਿਗਰੀ ਵੀ ਕੀਤੀ ਹੋਈ ਹੈ। ਫੁੱਟਬਾਲ ਪਲੇਅਰ ਰਹਿ ਚੁੱਕੀ ਗੁਰਪ੍ਰੀਤ ਨੇ ਕਾਲਜ ਦੇ ਸਮੇਂ ਲਗਭਗ ਇੱਕ ਵਰ੍ਹੇ ਥਿਏਟਰ ਵੀ ਕੀਤਾ ਹੈ। ਡਾਇਰੈਕਟਰ ਬਨਣ ਦੀ ਇਛੁੱਕ ਗੁਰਪ੍ਰੀਤ ਸਬੱਬੀ ਹੀ ਪੰਜਾਬੀ ਫਿਲਮਾਂ ’ਚ ਦਸਤਕ ਦੇ ਰਹੀ ਹੈ। ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਪ੍ਰਕਾਸ਼ ਝਾ ਦੀ ਫਿਲਮ ‘ਰਾਜਨੀਤੀ’ ਨੂੰ ਅਸਿਸਟ ਕਰ ਚੁੱਕੀ ਗੁਰਪ੍ਰੀਤ ਹਿੰਦੀ ਟੀਵੀ ਜਗਤ ਦੇ ਮਸ਼ਹੂਰ ਪ੍ਰੋਗਰਾਮਾਂ ਤੇ ਟੀਵੀ ਸੀਰੀਅਲਾਂ ਦੀ ਸ਼ਾਨ ਵੀ ਬਣ ਚੁੱਕੀ ਹੈ।
ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਲਕਸ ਪਰਫੈਕਟ ਬ੍ਰਾਈਡ’ ਫਾਈਨਿਲਸਟ ਰਹਿ ਚੁੱਕੀ ਗੁਰਪ੍ਰੀਤ, ਚੈਨਲ ਲਾਈਫ ਓਕੇ ’ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ‘ਮੈਂ ਲਕਸ਼ਮੀ ਤੇਰੇ ਆਂਗਨ ਕੀ, ਸਹਾਰਾ ਟੀਵੀ ਦੇ ‘ਹਾਂਟੇਡ ਨਾਈਟਸ’ ਸੋਨੀ ਟੀਵੀ ਦੇ ‘ਕ੍ਰਾਈਮ ਪੈਟਰੋਲ’ ਤੇ ਡੀਡੀ ਨੈਸ਼ਨਲ ਤੇ ‘ਪਹਿਚਾਨ’ ਆਦਿ ਸੀਰੀਅਲਾਂ ’ਚ ਆਪਣੀ ਕਲਾ ਦੇ ਜੌਹਰ ਵਿਖਾਉਣ ਤੋਂ ਬਾਅਦ ਨਵੀਂ ਪੰਜਾਬੀ ਫਿਲਮ ‘ਆਸ਼ਕੀ ਨਾਟ ਅਲਾਊਡ’ ਰਾਹੀਂ ਪੰਜਾਬੀ ਸਿਨੇਮਾ ਜਗਤ ’ਚ ਆਪਣੇ ਪੈਰ ਜਮਾਉਣ ਲਈ ਤਿਆਰ ਹੈ।
ਫਿਲਮ ‘ਆਸ਼ਕੀ ਨਾਟ ਅਲਾਊਡ’ ਵਿੱਚ ਗੁਰਪ੍ਰੀਤ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਫਿਲਮ ’ਚ ਗੁਰਪ੍ਰੀਤ ਦੇ ਨਾਲ ਪੰਜਾਬੀ ਗੀਤਾਂ ਦੀਆਂ ਵੀਡਿਓਸ ਦਾ ਮਸ਼ਹੂਰ ਮਾਡਲ ਅਮਨ ਸੂਤਧਰ ਵੀ ਮੁੱਖ ਭੂਮਿਕਾ ’ਚ ਹੈ। ਫਿਲਮ ਦੇ ਹੋਰਨਾਂ ਕਲਾਕਾਰਾਂ ’ਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਮੇਡੀਅਨ ਬੀਐਨ ਸ਼ਰਮਾ, ਗੁਰਚੇਤ ਚਿੱਤਰਕਾਰ, ਹਰਿਨਾਕਸ਼ੀ, ਜਸਵੰਤ ਰਠੌੜ ਆਦਿ ਵੀ ਨਜ਼ਰ ਆਉਣਗੇ। ਸਿਕੰਦਰ ਘੁੰਮਣ ਤੇ ਅਸ਼ਵਨੀ ਮੈਸੁਰੀਆ ਦੀ ਇਸ ਫਿਲਮ ਦਾ ਪ੍ਰੋਡਕਸ਼ ਹਾਊਸ ਸਿਕੰਦਰ ਫਿਲਮਸ ਹੈ। ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ, ਫਿਲਮ ਦੇ ਡਾਇਰੈਕਟਰ ਤੇ ਸੰਗੀਤਕਾਰ ਵੀ ਰਾਕੇਸ਼ ਧਵਨ ਹੀ ਹਨ। ਗੀਤਾਂ ਨੂੰ ਆਪਣੀ ਅਵਾਜ਼ ਨਾਲ ਸਜਾਇਆ ਹੈ ਮੀਕਾ ਸਿੰਘ, ਜਾਵੇਦ ਅਲੀ, ਸੋਨੂੰ ਕੱਕੜ, ਮਾਸਟਰ ਸਲੀਮ ਤੇ ਲਹਿੰਬਰ ਹੁਸੈਨਪੁਰੀ ਨੇ। ਫਿਲਮ ’ਚ ਦਰਸ਼ਕਾਂ ਨੂੰ ਹਰ ਰੰਗ ਵੇਖਣ ਨੂੰ ਮਿਲੇਗਾ।
ਫਿਲਮ ’ਚ ਗੁਰਪ੍ਰੀਤ ਹੰਸੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਬੀਐਨ ਸ਼ਰਮਾ (ਬਿੱਲੂ ਬਕਰਾ) ਹੰਸੀ ਦੇ ਪਿਤਾ ਤੇ ਮਸ਼ਹੂਰ ਡੌਨ ਹਨ। ਇੱਕ ਡੌਨ ਦੀ ਧੀਅ ਹੋਣ ਕਰਕੇ ਹੰਸੀ ਦਾ ਸੁਭਾਅ ਵੀ ਥੋੜ੍ਹਾ ਗਰਮ ਹੀ ਹੈ। ਅਮਨ ਸੂਤਧਰ (ਬਿੱਟੂ) ਇੱਕ ਖੁੱਲ੍ਹੇ ਸੁਭਾਅ ਦਾ ਮੁੰਡਾ ਹੈ। ਜਿਸ ਕਰਕੇ ਉਹ ਕਈ ਵਾਰ ਆਪਣੇ ਖੁੱਲ੍ਹੇ ਸੁਭਾਅ ਦੇ ਚੱਲਦੇ ਪਰੇਸ਼ਾਨੀ ’ਚ ਵੀ ਫਸ ਜਾਂਦਾ ਹੈ। ਬਿੱਟੂ ਦੀ ਮੁਲਾਕਾਤ ਹੰਸੀ ਨਾਲ ਹੁੰਦੀ ਹੈ ਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ। ਹੰਸੀ ਫਿਲਮ ’ਚ ਬਿੱਟੂ ਨੂੰ ਆਪਣੇ ਪਿਤਾ ਬਿੱਲੂ ਬਕਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਫਿਲਮ ਦੀ ਕਹਾਣੀ ਦੋਵਾਂ ਦੇ ਆਲ੍ਹੇ-ਦੁਆਲ੍ਹੇ ਘੁੰਮਦੀ ਰਹਿੰਦੀ ਹੈ। ਗੁਰਪ੍ਰੀਤ ਮੁਤਾਬਿਕ ਫਿਲਮ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਡਰਾਏਗੀ ਵੀ। ਕਿਉਂਕਿ ਇਹ ਕਮੇਡੀ ਦੇ ਨਾਲ-ਨਾਲ ਇੱਕ ਥ੍ਰਿਲਰ ਫਿਲਮ ਵੀ ਹੈ।
ਸੰਦੀਪ ਜੈਤੋਈ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template