ਭੰਗੂ ਅੱਜ ਕੱਲ ਟੈਲੀਵੁੱਡ , ਪਾਲੀਵੁੱਡ , ਤੇ ਬਾਲੀਵੁੱਡ ਵਿੱਚ ਦਿਨੋ ਦਿਨ ਆਪਣੀ ਪਹਿਚਾਣ ਗੂੜੀ ਕਰਦਾ ਜਾਂ ਰਿਹਾ । ਨਵੀ ਨੂੰ ਐਕਟਿੰਗ ਦਾ ਸੌਕ ਬਚਪਨ ਤੋ ਹੀ ਸੀ । ਸਕੂਲ , ਕਾਲਜ ਵਿੱਚ ਜੋ ਵੀ ਐਕਟੀਵਿਟੀ ਹੁੰਦੀਆਂ ਉਹ ਅੱਗੇ ਵੱਧ ਕੇ ਭਾਗ ਲੈਦਾ ਰਿਹਾ । ਅੱਜ ਨਵੀ ਭੰਗੂ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਥਾਜ ਨਹੀ ਕਿਉਕਿ 300-ਦੇ ਕਰੀਬ ਮਿਊੁਜਿਕ ਵੀਡੀਉ ਵਿੱਚ ਕੰਮ ਕਰਕੇ ਆਪਣੀ ਵੱਖਰੀ ਪਹਿਚਾਣ ਸਥਾਪਤ ਕਰ ਚੁੱਕਾ ਹੈ । ਤੇ ਇਸ ਤੋ ਬਾਅਦ ਉਸਨੇ ਪਾਲੀਵੁੱਡ ਵਿੱਚ ਪਹਿਲੀ ਪਾਰੀ ਪੰਜਾਬੀ ਸੁੱਪਰ ਹਿੱਟ ਫਿਲਮ ‘ ਹਸਰ ’ ਨਾਲ ਖੇਡੀ । ਫਿਲਮ ਵਿਚਲੇ ਨਿਭਾਏ ਕਿਰਦਾਰ ਨੇ ਨਵੀ ਦੀ ਪਹਿਚਾਣ ਹੋਰ ਗੂੜੀ ਕਰ ਦਿੱਤੀ। ਫਿਰ ਉਸਨੇ ਜਿੰਮੀ ਸੇਰਗਿੱਲ ਨਾਲ ਹਿੰਦੀ ਫਿਲਮ ‘ ਅਫਲੈਟ ’ ਵਿੱਚ ਕੀਤੇ ਹੋਏ ਕੰਮ ਨਾਲ ਸਰੌਤਿਆਂ ਦੇ ਦਿਲਾ ਵਿੱਚ ਅਹਿਮ ਜਗਾਂ ਬਣਾ ਲਈ । ਤੇ ਟੈਲੀਵੁੱਡ ਵਿੱਚ ਉਸਨੇ ‘ ਅੱਗ ਦੇ ਕਲੀਰੇ ’ ‘ਚੜਿਆਂ ਚੰਨ ਸਮੁੰਦਰੋ ਪਾਰ ’ ਵਰਗੇ ਸੀਰੀਅਲ ਵੀ ਕੀਤੇ। ਫਿਰ ਇਸ ਤੋ ਬਾਅਦ ਉਸਨੇ ਬੌਅਬੇ ਦੀ ਧਰਤੀ ਤੇ ਹਿੰਦੀ ਚੈਨਲ ਲਾਈਫ ਓਂਕੈ ਵੱਲੋ ਹਿੰਦੀ ਸੀਰੀਅਲ ‘ ਅਮ੍ਰਿਤ- ਮੰਥਂਨ ’ ਵਿੱਚ ਮੈਨ ਲੀਡ ਤੇ ਕਿਰਦਾਰ ਪਲੈਅ ਕਰਕੇ ਆਲਇੰਡੀਆਂ ਵਿੱਚ ਕੀਤੀ ਹੋਈ ਮਿਹਨਤ ਦਾ ਸਬੂਤ ਦਿੱਤਾ । ਪਿਤਾ ਵਿਜੇ ਕੁਮਾਰ ਭੰਗੂ ਮਾਤਾ ਜਸਵੀਰ ਕੌਰ ਭੰਗੂ ਦੇ ਘਰ ਜਨਮੇ ‘ ਨੂਰਮਹਿਲ ’ ਜਲੰਧਰ ਦੇ ਵਸਨੀਕ ਨਵੀ ਭੰਗੂ ਲਈ ਅਦਾਕਾਰੀ ਇੱਕ ਵੰਦਨਾ ਹੈ , ਪ੍ਰੇਮ ਪੁਕਾਰ ਹੈ, ਇੱਕ ਇਬਾਦਤ ਹੈ ਤੇ ਅਰਦਾਸ ਹੈ। ਆਪਣੇ ਕੰਮ ਪ੍ਰਤੀ ਉਹ ਪੂਰਾ ਵਫਾਦਾਰ ਹੈ । ਹੁਣ ਨਵੀ ਭੰਗੂ ਆਪਣੀ ਨਵੀ ਸਾਊਥ ਦੀ ਫਿਲਮ ‘ ਸਪੱਸਟ ਰਾਜਾ ’ ਨਾਲ ਜਲਦੇੀ ਹਾਜਰ ਹੋ ਰਿਹਾ । ਤੇ ਆਉ ਕਰਦੇ ਆਂ ਨਵੀ ਭੰਗੂ ਨਾਲ ਦਿਲ ਦੀਆਂ ਗੱਲਾ ਸਾਝੀਆਂ ----
ਪ੍ਰ- ਸੁਰੂਆਤੀ ਦਿਨਾਂ ਬਾਰੇ ਕੀ ਕਹੋਗੇ।
ਉ- ਸੁਰੂਆਤੀ ਦਿਨਾਂ ਬਾਰੇ ਇਹੀ ਕਿ ਜਦੋ ਮੈ ਸੰਨ 2003 ਵਿੱਚ ਮਿਹਨਤ ਕਰਨੀ ਸੁਰੂ ਕੀਤੀ ਤੇ ਮੈ ਏਨਾਂ ਸੀਰੀਅਸ ਨਹੀ ਸੀ ਲਿਆਂ ਐਕਟਿੰਗ ਖੇਤਰ ਨੂੰ ਤੇ ਫਿਰ ਜਦੋ ਸੰਨ 2004 ਵਿੱਚ ਸਾਡੇ ਸਹਿਰ ‘ ਨੂਰਮਹਿਲ ’ ਵਿੱਚ ਫਿਲਮ ‘ ਅਸਾਂ ਨੂੰ ਮਾਨ ਵਤਨਾਂ ਦਾ ’ ਦੀ ਸੂਟਿੰਗ ਚੱਲ ਰਹੀ ਸੀ । ਤੇ ਉਹ ਫਿਲਮ ਦੀ ਸੂਟਿੰਗ ਦੇਖਕੇ ਮੇਰੇ ਅੰਦਰ ਐਕਟਿੰਗ ਦਾ ਜਨੂੰਨ ਵੱਧ ਗਿਆਂ ਕੇ ਇਸ ਲਾਈਨ ਵੱਲ ਆਵਾ । ਫਿਰ ਮੈ ਮਿਹਨਤ ਕਰਨੀ ਸੁਰੂ ਕੀਤੀ । ਫਿਰ 2005 ਵਿੱਚ ਮੈਨੂੰ ਪਹਿਲੇ ਵੀਡੀਉ ਵਿੱਚ ਚਾਂਨਸ ‘ ਚੇਤਨ ਮਹਿਤਾ ’ ਜੀ ਵੱਲੋ ਮਿਲਿਆਂ । ਫਿਰ ਉਸ ਤੋ ਬਾਅਦ ਮੈਨੂੰ ਪੂਰੀ ਤਰਾਂ ਲੋਅਚ ਕੀਤਾ ਮੈਡਮ ‘ ਪੂੰਨਮ ਗੁਰੂ ’ ਜੀ ਨੇ ਉਨਾਂ ਦੇ ਧਰੂ ਮੈ ਕਈ ਵੀਡੀਉ ਕੀਤੇ । ਜਿੰਨਾਂ ਵਿੱਚੋ ਦੁੱਖੜਾ ‘ ਰਾਏ ਜੁਝਾਰ ’- ਮੇਰੇ ਪਿੱਛੇ ਐਵੇ ਪੰਟਰੋਲ ਫੂਕ ਕੇ ਤੈਨੂੰ ਕੀ ਮਿਲਦਾ ‘ ਪ੍ਰੀਤ ਬਰਾੜ- ਮਿਸ ਪੂਜਾ ’- ਜਿੰਦ ਮਾਹੀ ‘ ਮਾਸਟਰ ਸਲੀਮ ’ - ਖੰਜਰ ‘ ਮਾਸਾ ਅਲੀ ’ -ਮੁੰਡਿਉ ਰਾਝੇ ਬਣਿਉ ਨਾਂ ‘ ਗੀਤਾ ਜੈਲਦਾਰ ’ ਆਦਿ ਕੁੱਲ 300 ਦੇ ਕਰੀਬ ਮਿਊਜਿਕ ਵੀਡੀਉ ਕੀਤੇ । ਫਿਰ ਫਿਲਮ ‘ ਹਸਰ , ਲੰਡਨ ਤੋ ਅਮ੍ਰਿਤਸਰ , ਹਿੰਦੀ ਫਿਲਮ ਅਫਲੈਟ ਆਦਿ ਤੇ ਸੀਰੀਅਲ ਜਿੱਵੇ ਅੱਗ ਦੇ ਕਲੀਰੇ , ਚੜਿਆਂ ਚੰਨ ਸਮੁੰਦਰੋ ਪਾਰ ਤੇ ਹੁਣ ਹਿੰਦੀ ਸੀਰੀਅਲ ਕੀਤਾ ਸੀ ਅਮ੍ਰਿੰਤ ਮੰਥਂਨ । ਤੇ ਜਲਦ ਹੀ ਇੱਕ ਸਾਊਥ ਦੀ ਫਿਲਮ ‘ ਸਪੱਸਟ ਰਾਜਾ ’ ਲੈ ਕੇ ਆ ਰਿਹਾ ।
ਪ੍ਰ- ਬੌਅਬੇ ਜਾਣ ਦਾ ਸਬੱਬ ਕਿਵੇ ਬਣਿਆਂ ।
ਉ- ਬੌਅਬੇ ਜਾਣ ਦਾ ਸੁਪਨਾਂ ਮੇਰਾ ਪਹਿਲਾ ਤੋ ਹੀ ਸੀ । ਇਹ ਮਾਲਕ ਦੀ ਮੇਹਰ ਹੋਈ ਆਂ ਸਹੀ ਟਾਈਮ ਆਇਆਂ । ਮੇਰਾ ਵੀਡੀਉ ਤੇ ਗਾਇਕ ੁ‘ ਮਾਸਾ ਅਲੀ ’ ਦਾ ਗਾਇਆਂ ਹੋਇਆਂ ਗੀਤ ‘ ਖੰਜਰ ’ ਵੱਖ - ਵੱਖ ਚੈਨਲਾ ਤੇ ਚੱਲਿਆਂ ਸੀ ਤੇ ਉਹ ਗੀਤ ਤੇ ਗੀਤ ਦਾ ਵੀਡੀਉ ਬਹੁਤ ਮਕਬੂਲ ਹੋਇਆਂ ਸੀ ਤੇ ਉਸ ਗੀਤ ਵਿੱਚ ਮੇਰੀ ਐਕਟਿੰਗ ਨੂੰ ਦੇਖਕੇ ਮੈਨੂੰ ਬੌਅਬੇ ਤੋ ਫੂਨ ਆਇਆਂ ਕੇ ਅਸੀ ਲਾਈਫ ਓਕੈ ਲਈ ਇੱਕ ਸੀਰੀਅਲ ‘ ਅਮ੍ਰਿਤ ਮੰਥਂਨ ’ ਬਣਾ ਰਹੇ ਆ ਤੇ ਇਸ ਕਰੈਕਟਰ ਦੀ ਮੰਗ ਸਿਰਫ ਤੇ ਸਿਰਫ ਨਵੀ ਭੰਗੂ ਹੈ । ਫਿਰ ਮੈ ਉਸ ਸੀਰੀਅਲ ’ ਅਮ੍ਰਿਤ ਮੰਥਂਨ ’ ਲਈ ਹਾ ਕੀਤੀ ਤੇ ਦਰਸਕਾਂ ਨੇ ਇਸ ਸੀਰੀਅਲ ਨੂੰ ਅੰਤਾਂ ਦਾ ਪਿਆਰ ਦਿੱਤਾ । ਫਿਰ ਇਸ ਸੀਰੀਅਲ ‘ ਅਮ੍ਰਿਤ ਮੰਥਂਨ ’ ਵਿੱਚ ਮੇਰੇ ਕਰੈਕਟਰ ਤੋ ਮੈਨੂੰ ਸਾਊਥ ਦੀ ਫਿਲਮ ‘ ਸਪੱਸਟ ਰਾਜਾ ’ ਦੀ ਔਫਰ ਆਈ । ਜਿਸ ਦੀ ਮੈ ਸੂਟਿੰਗ ਮੁਕੰਮਲ ਕਰ ਚੁੱਕਿਆਂ ਇਸ ਫਿਲਮ ਨੂੰ ਜਲਦ ਰੀਲੀਜ ਕੀਤਾ ਜਾਵੇਗਾ।
ਪ੍ਰ ’ - ‘ ਸਪੱਸਟ ਰਾਜਾ ’ ਫਿਲਮ ਵਿੱਚ ਕੀ ਕਿਰਦਾਰ ਨਿਭਾ ਰਹੇ ਹੋ।
ਉ- ਸਪੱਸਟ ਰਾਜਾ ਵਿੱਚ ਬਤੌਰ ਹੀਰੋ ਕੰਮ ਕਰ ਰਿਹਾ । ਇਸ ਫਿਲਮ ਵਿੱਚ ਮੇਰਾ ਡੰਬਲ ਰੋਲ ਹੈਗਾ । ਇਸ ਫਿਲਮ ਵਿੱਚ ਮੈ ਦੋ ਕਰੈਕਟਰ ਪਲੈਅ ਕਰ ਰਿਹਾ । ਇੱਕ ਤਾ ਇੰਸਪੈਕਟਰ ਕਰੈਕਟਰ ਹੈਗਾ ਜੋ ਬਹੁਤ ਹੀ ਯੰਗਐਗਰੀ ਆਦਮੀ ਆ । ਆਪਣੇ .ਫਰਜ ਲਈ ਪੂਰਾ ਵਫਾਦਾਰ ਹੈ। ਜਿੱਥੇ ਵੀ ਉਸਨੂੰ ਲੱਗਦਾ ਹੈ ਕਿਸੇ ਨਾਲ ਗਲਤ ਹੋ ਰਿਹਾ । ਫਿਰ ਉਹ ਆਪਣੇ ਤਰੀਕੇ ਨਾਲ ਉਹ ਸਿਸਟਮ ਨੂੰ ਸਹੀ ਕਰਦਾ ਹੈ। ਤੇ ਦੂਸਰਾ ਕਰੈਕਟਰ ਮੇਰਾ ਇੱਕ ਗੁੰਡੇ ਦਾ ਹੈ ਜੋ ਹਫਤਾ ਵਸੂਲੀ ਕਰਦਾ ਹੈ । ਤ ੇ ਫਿਰ ਫਿਲਮ ਵਿੱਚ ਟਵਿੰਸਟ ਆਉਦਾ ਮੇਰੇ ਇੰਸਪੈਕਟਰ ਵਾਲੇ ਕਰੈਕਟਰ ਦੀ ਮੋਤ ਹੋ ਜਾਦੀ ਆ ਤੇ ਮੇਰੇ ਦੂਸਰੇ ਕਰੈਕਟਰ ਹਫਤਾ ਵਸੂਲੀ ਵਾਲੇ ਨੂੰ ਇੰਸਪੈਕਟਰ ਦੀ ਜਗਾਂ ਲਗਾਇਆਂ ਜਾਦਾ ਤੇ ਫਿਰ ਉਹ ਕਰੰਪਸਨ ਤੇ ਸਿਸਟਮ ਦੇ ਖਿਲਾਫ ਆਪਣੀ ਜੰਗ ਸੁਰੂ ਕਰਦਾ ਤੇ ਇੰਨਸਾਫ ਕਰਦਾ । ਇਸ ਫਿਲਮ ਦੇ ਡਾਇਰੈਕਟਰ ਪਾਰਖੂੰਦਾ ਜੀ ਹਨ । ਤੇ ਇਸ ਫਿਲਮ ਵਿੱਚ ਮੇਰੇ ਨਾਲ ਹੀਰੋਇਨ ਅਮ੍ਰਿਤਾਂ ਸਿੰਘ , ਦੀਪਕ ਰਾਜਾ , ਕੁਲਵਿੰਦਰ ਬਖਸਿਸ , ਅਰਜੁੰਨ ਪੰਨਾਂ , ਆਦਿ ਰੋਲ ਪਲੈਅ ਕਰ ਰਹੇ ਹਨ ।
ਪ੍ਰ- ਫਿਲਮ ਸਾਈਨ ਕਰਨ ਵੇਲੇ ਕਿਹੜੀਆਂ -ਕਿਹੜੀਆਂ ਚੀਜਾ ਦਾ ਖਿਆਲ ਰੱਖਦੇ ਹੋ।
ਉ- ਫਿਲਮ ਸਾਈਨ ਕਰਨ ਵੇਲੇ ਬਸ ਇਹੀ ਸੋਚ ਹੁੰਦੀ ਆਂ ਕੇ ਜਿਹੜਾ ਵੀ ਕੰਮ ਕੀਤਾ ਜਾਵੇ । ਉਹ ਵਧੀਆਂ ਕੀਤਾ ਜਾਵੇ ਜਿਹੜਾ ਵੀ ਕਰੈਕਟਰ ਮਿਲਦਾ ਛੋਟਾ ਹੋਵੇ ਜਾਂ ਵੱਡਾ ਹੋਵੇ । ਉਸ ਕਰੈਕਟਰ ਤੇ ਪੂਰੀ ਮਿਹਨਤ ਕਰਨੀ ਆ । ਤੇ ਫਿਲਮ ਦੀ ਸਟੌਰੀ ਦਾ ਕੋਈ ਮਕਸਦ ਹੋਵੇ ਜੋ ਸਮਾਜ ਨੂੰ ਕੁੱਝ ਮੇੈਸੇਜ ਵੀ ਦਿੰਦੀ ਹੋਵੇ । ਇਹਨਾਂ ਤੋ ਇਲਾਵਾ ਡਾਇਰੈਕਟਰ ਕੌਣ ਆਂ , ਪ੍ਰਡਿਊਸਰ ਕੌਣ ਆ, ਤੇ ਬੈਨਰ ਕੀ ਹੈ । ਮੇਰੇ ਲਈ ਸਟੌਰੀ ਸਭ ਤੋ ਮਹੱਤਵਪੂਰਨ ਹੈ ਜਿਸ ਦਾ ਕੋਈ ਬੈਸ ਹੋਵੇ । ਬਾਕੀ ਸਰੌਤਿਆਂ ਦੇ ਅਕਸਰ ਮੈਸੇਜ ਫੌਨ ਆਉਦੇ ਨੇ ਤੁਸੀ ਪੰਜਾਬੀ ਫਿਲਮ ਨਹੀ ਕਰ ਰਹੇ । ਮੈ ਦੱਸਣਾ ਚਾਵਾਗਾ ਕੇ ਇੱਕ ਸੀਰੀਅਲ ਤੇ ਸਾਊਥ ਦੀ ਫਿਲਮ ਦੀ ਸੂਟਿੰਗ ਵਿੱਚ ਬਿੱਜੀ ਹੋਣ ਕਰਕੇ ਮੈ ਪੰਜਾਬੀ ਫਿਲਮ ਨਹੀ ਕਰ ਸਕਿਆਂ । ਮੈਨੂੰ ਕਈ ਪੰਜਾਬੀ ਫਿਲਮਾਂ ਦੀ ਔਫਰ ਆਈ ਸੀ ਜਿੰਨਾਂ ਵਿੱਚੋ ਕਈ ਫਿਲਮਾਂ ਸੁੱਪਰ ਹਿੱਟ ਗਈਆਂ । ਤੇ ਹੁਣ ਜਲਦ ਹੀ ਤੁਸੀ ਮੈਨੂੰ ਵੀ ਪੰਜਾਬੀ ਫਿਲਮਾਂ ਵਿੱਚ ਦੇਖੋਗੇ ਜਿੰਨਾਂ ਦੀ ਸੂਟਿੰਗ ਜਲਦ ਸੁਰੂ ਕਰ ਰਿਹਾ ।
ਪ੍ਰ- ਪੰਜਾਬੀ ਸਿਨੇਮੇ ਬਾਰੇ ਕੀ ਕਹੋਗੇ ।
ਉ- ਪੰਜਾਬੀ ਸਿਨੇਮੇ ਬਾਰੇ ਇਹੀ ਕਹਿਣਾ ਚਾਵਾਗਾ ਕੇ ਪੰਜਾਬੀ ਸਿਨੇਮਾਂ ਅੱਜ ਬੜੀ ਤਰੱਕੀ ਵੱਲ ਜਾਂ ਰਿਹਾ । ਚੰਗੀਆਂ -ਚੰਗੀਆਂ ਵੱਡੇ ਬੱਜਟ ਦੀਆਂ ਫਿਲਮਾਂ ਬਣ ਰਹੀਆਂ । ਜੋ ਪੰਜਾਬੀ ਸਿਨੇਮੇ ਦਾ ਮਿਆਰ ਉਚੱਾ ਕਰ ਰਹੀਆਂ ਹਨ। ਮੈ ਚਾਹੁੰਦਾ ਕਿ ਜਿਵੇ ਬਾਲੀਵੁੱਡ ਵਿੱਚ ਇੰਡਰਸਟਰੀ ਆਂ ਮੇਰਾ ਸੁਪਨਾਂ ਪੰਜਾਬ ਵਿੱਚ ਵੀ ਏਡੀ ਵੱਡੀ ਇੰਡਰਸਟਰੀ ਬਣੇ । ਇਥੇ ਇਸ ਤੋ ਵੀ ਵੱਡੀਆਂ - ਵੱਡੀਆਂ ਫਿਲਮਾਂ ਬਣਨ ਤਾਂ ਕੇ ਕੋਈ ਵੀ ਐਕਟਰ ਵਿਹਲਾ ਨਾਂ ਬੈਠੇ ਸਭ ਨੂੰ ਕੰਮ ਮਿਲੇ ਕਿਉਕਿ ਪੰਜਾਬ ਵਿੱਚ ਐਨੇ ਟੇਲੈਨਟੰਡ ਥੀਏਟਰ ਐਕਟਰ ਨੇ ਜਿੰਨਾਂ ਨੂੰ ਕੋਈ ਚਾਂਨਸ ਨਹੀ ਮਿਲ ਰਿਹਾ । ਏਦਾ ਦਾ ਸਿਨੇਮਾਂ ਹੋਜੇ ਕੇ ਬਾਲੀਵੁੱਡ ਵਾਲੇ 100 ਵਾਰ ਸੋਚਣ ਕੇ ਪੰਜਾਬੀ ਫਿਲਮ ਰੀਲੀਜ ਹੋ ਰਹੀ ਆਪਾਂ ਨੀ ਕਰਨੀ । ਪੰਜਾਬੀ ਸਿਨੇਮਾਂ ਬਾਲੀਵੁੱਡ ਤੋ ਵੀ ਉਪੱਰ ਜਾਵੇ।
ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ
‘ ਜੀਰਾਂ ’
98881 - 08384



0 comments:
Speak up your mind
Tell us what you're thinking... !