Headlines News :
Home » » ਅਜੋਕੀਆਂ ਪੰਜਾਬੀ ਫਿਲਮਾਂ ਨੌਜਵਾਨ ਵਰਗ ਨੂੰ ਸੇਧ ਦੇਣ ਦੀ ਥਾਂ ਕੁਰਾਹੇ ਪਾਉਣ ਵਾਲੀਆਂ - ਲਖਵਿੰਦਰ ਸੰਧੂ

ਅਜੋਕੀਆਂ ਪੰਜਾਬੀ ਫਿਲਮਾਂ ਨੌਜਵਾਨ ਵਰਗ ਨੂੰ ਸੇਧ ਦੇਣ ਦੀ ਥਾਂ ਕੁਰਾਹੇ ਪਾਉਣ ਵਾਲੀਆਂ - ਲਖਵਿੰਦਰ ਸੰਧੂ

Written By Unknown on Wednesday, 21 August 2013 | 04:32

      ਫਿਲਮਾਂ ਸਾਡੇ ਸਮਾਜ ਦਾ ਦਰਪਨ ਹਨ ਅਤੇ ਫਿਲਮਾਂ ਰਾਹੀ ਸਮਾਜ ਦੀ ਅਸਲ ਤਸਵੀਰ ਪੇਸ਼ ਕੀਤੀ ਜਾਂਦੀ ਹੈ, ਪਰ ਅਜੋਕੇ ਸਮੇਂ ਦੌਰਾਨ ਆਏ ਪੰਜਾਬੀ ਫਿਲਮਾਂ ਦੇ ਹੜ੍ਹ ਵਿਚ ਬਹੁਤੀਆਂ ਅਜਿਹੀਆਂ ਫਿਲਮਾਂ ਬਣ ਰਹੀਆਂ ਹਨ, ਜੋ ਸਮਾਜ ਨੂੰ ਸਹੀ ਸੇਧ ਦੇਣ ਦੀ ਬਿਜਾਏ ਨੌਜਵਾਨ ਵਰਗ ਨੂੰ ਗਲਤ ਪਾਸੇ ਲਿਜ੍ਹਾ ਰਹੀਆਂ ਹਨ। ਅਜਿਹੀਆਂ ਫਿਲਮਾਂ ਵਿਚ ਜੋ ਦਿਖਾਇਆ ਜਾ ਰਿਹਾ ਹੈ, ਉਹ ਪੰਜਾਬੀ ਸਭਿਆਚਾਰ ਨਾਲ ਮੇਲ ਨਹੀਂ ਖਾਂਦੀਆਂ ਹਨ। ਇਹਨਾਂ ਫਿਲਮਾਂ ਵਿੱਚ ਸ਼ੇਰਆਮ ਗੰਦੀਆਂ ਗਾਲਾਂ, ਦੋਹਰੇ ਅਰਥਾਂ ਵਾਲੇ ਅਸਲੀਲ ਸਬਦਾਂ ਦੀ ਵਰਤੋਂ ਅਤੇ ਅਸ਼ਸੀਲ ਦ੍ਰਿਸ਼ ਆਮ ਦਿਖਾਉਂਦੇ ਹਨ ’ਤਾਂ ਜੋ ਕਿ ਇਹਨਾਂ ਫਿਲਮ  ਬਣਾਉਣ ਵਾਲੇ ਨਿਰਮਾਤਵਾਂ ਦੀਆਂ ਫਿਲਮਾਂ ਹਿੱਟ ਹੋ ਸਕਣ ਪਰ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਇਹ ਨਹੀਂ  ਸੋਚ ਦੇ ਕਿ ਇਹਨਾਂ ਦੀਆਂ ਗੰਦੀਆਂ ਅਤੇ ਅਸ਼ਲੀਲ ਦ੍ਰਿਸਾਂ ਦਾ ਬੱਚਿਆਂ ਅਤੇ ਅੱਜ ਦੀ ਨੌਜਵਾਨ ਪੀੜੀ ਉਪਰ ਕੀ ਅਸਰ ਪੈ ਰਿਹਾ ਹੈ? ਬਸ ਇਨਾਂ ਦੀ ਫਿਲਮ ਹਿੱਟ ਹੋਣੀ ਚਾਹੀਦੀ ਹੈ ਫਿਰ ਭਾਵੇਂ ਉਸ ਫਿਲਮ ਵਿਚ ਅਸ਼ਸੀਲ ਦ੍ਰਿਸ਼ ਹੋਣ ਜਾਂ ਗਾਲਾਂ ਅਤੇ ਦੋਹਰੇ ਅਰਥਾਂ ਵਾਲੇ ਅਸ਼ਲੀਲ ਡਾਇਲਾਗ ਹੋਣ, ਬਸ ਇਨਾਂ ਨੂੰ ਆਪਣੀਆਂ ਫਿਲਮਾਂ ਦਾ ਹਿੱਟ ਹੋਣ ਦਾ ਫਿਕਰ ਹੁੰਦਾ, ਇਹ ਫਿਲਮਾਂ ਬਣਾਉਣ ਵਾਲੇ ਪੈਸੇ ਮਗਰ ਇਹਨੇ ਅੰਨੇ ਹੋਏ ਫਿਰਦੇ ਹਨ। ਇਨਾਂ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਜੋ ਇਹ ਅਸਲੀਲ ਵੀਡੀਓ ਅਤੇ ਅਸਲੀਲ ਗਾਲਾਂ ਦਾ ਸਾਡੇ ਸਮਾਜ ਉਪਰ ਕੀ ਅਸਰ ਪੈ ਰਿਹਾ ਹੈ। ਅੱਜ ਕੱਲ ਇਹਨਾਂ ਪੰਜਾਬੀ ਫਿਲਮ ਵਾਲਿਆਂ ਨੇ ਇੱਕ ਨਵਾਂ ਹੀ ਟਰੈਂਡ ਬਣਾਇਆ ਹੋਇਆ ਹੈ, ਹਿੰਦੀ ਫਿਲਮਾਂ ਦੀ ਤਰਜ਼ ’ਤੇ ਆਇਟਮ ਗੀਤ ਹਰ ਪੰਜਾਬੀ ਵਿੱਚ ਪਾਏ ਜਾ ਰਹੇ ਹਨ। ਇਹਨਾਂ ਆਇਟਮ ਗੀਤਾਂ ਵਿੱਚ ਵੀ ‘ਮੁੰਨੀ ਬਦਨਾਮ ਹੂਈ’’ ਵਾਂਗ ਅੱਧ ਨੰਗੇ ਕੱਪੜੇ ਲੜਕੀਆਂ ਨੂੰ ਦੋਹਰੇ ਅਰਥਾਂ ਵਾਲੇ ਅਸਲੀਲ ਗਾਣਿਆਂ ਵਿਚ ਨਚਾਇਆ ਜਾ ਰਿਹਾ ਹੈ। ਇਹਨਾਂ ਆਈਟਮ ਗਾਣਿਆਂ ਦੀਆਂ ਵੀਡੀਓ ਇੰਨੀਆਂ ਗੰਦੀਆਂ ਅਤੇ ਅਸ਼ਲੀਲ ਹੁੰਦੀਆਂ ਹਨ ਕਿ ਇਹ ਆਈਟਮ ਗਾਣਿਆਂ ਦੀਆਂ ਵੀਡੀਓ ਨੂੰ ਕੋਈ ਪਰਵਾਰ ਇੱਕਠੇ ਬੈਠ ਨਹੀਂ ਦੇਖ ਸਕਦਾ। ਅਜਿਹੀਆਂ ਵੀਡੀਓ ਬਣਾਉਣ ਵਾਲੇ ਅਤੇ ਅਸ਼ਲੀਲ ਗਾਲਾਂ ਕੱਢਣ ਵਾਲੇ ਪੰਜਾਬ ਨੂੰ ਸਿੱਧੇ ਰਾਹ ’ਤੇ ਲਿਜਾਣ ਦੀ ਬਜਾਏ, ਪੰਜਾਬ ਨੂੰ ਗਲਤ ਅਤੇ ਬੁਰੇ ਰਾਹਾਂ ਉਪਰ ਲੈ ਕੇ ਜਾ ਰਿਹੇ ਹਨ। ਇਹ ਫਿਲਮ ਬਣਾਉਣ ਵਾਲੇ ਪੰਜਾਬ ਨੂੰ ਬਰਬਾਦੀ ਦੇ ਰਾਹ ਵੱਲ ਧੱਕ ਰਹੇ ਹਨ ਜਿਵੇਂ ਕਿ ਇਹਨਾਂ ਫਿਲਮਾਂ ਵਿੱਜ ਨੌਜਵਾਨ ਪਾਤਰਾਂ ਵੱਲੋਂ ਨਸ਼ਾ ਕਰਨਾ, ਕੁੱਟ ਮਾਰ ਕਰਨੀ, ਗਾਲਾਂ ਕੱਢਣੀਆਂ, ਨਜਾਇਜ਼ ਹਥਿਆਰ ਰੱਖਣੇ ਅਤੇ ਗੈਰ ਕਾਨੂੰਨੀ ਕੰਮ ਕਰਨ ਆਦਿ ਨੂੰ ਬੜੇ ਹੀ ਮਾਣ ਅਤੇ ਫਕਰ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਇਹਨਾਂ ਫਿਲਮਾਂ ਦੀਆਂ ਕਹਾਣੀਆਂ ਵਿਚ ਸਿਰਜੇ ਪਾਤਰਾਂ ਕੋਲ ਵੱਡੀਆਂ ਵੱਡੀਆਂ ਕੋਠੀਆਂ, ਬਰੈਂਡਡ ਕਪੜੇ, ਅਣਗਿਣਤ ਨਜਾਇਜ਼ ਅਸਲਾ, ਵੱਡੀਆਂ-ਵੱਡੀਆਂ ਕਾਰਾਂ ਦਿਖਾਈਆਂ ਜਾ ਰਹੀਆਂ ਹਨ, ਇਹ ਸਭ ਕੁਝ ਅੱਜ ਦੇ ਨੌਜਵਾਨ ਵਰਗ ਉੱਪਰ ਭਾਰੂ ਪੈ ਰਿਹਾ ਹੈ। ਇਹਨਾਂ ਫਿਲਮਾਂ ਦੀ ਬਦੋਲਤ ਕਈ ਗਰੀਬ ਪਰਿਵਾਰਾਂ ਦੇ ਮੁੰਡੇ  ਫਿਲਮਾਂ ਦੇ ਅਮੀਰ ਪਾਤਰਾਂ ਵਰਗੇ ਬਣਨ ਲਈ ਕਈ ਤਰਾਂ ਦੇ ਗੈਰ ਕਾਨੂੰਨੀ ਧੰਦਿਆਂ ਵਿਚ ਪੈ ਕੇ ਆਪਣੀਆਂ ਕੀਮਤੀ ਜਿੰਦਗੀਆਂ ਬਰਬਾਦ ਕਰੀ ਜਾਂਦੇ ਹਨ। ਅੱਜ ਦੀਆਂ ਫਿਲਮਾਂ ਵਿਚ ਜੱਟ ਨੂੰ ਇੱਕ ਹਾਈ ਫਾਈ ਕਿਰਦਾਰ ਵਿਚ ਦਿਖਾਇਆ ਜਾਂਦਾ ਹੈ, ਪਰ ਜੋ ਅਸਲ ਜਿੰਦਗੀ ਵਿਚ ਜੱਟ ਦਾ ਕਿਰਦਾਰ ਹੈ, ਉਸ ਕਿਰਦਾਰ ਨੂੰ ਅੱਜ ਤੱਕ ਕਿਸੇ ਵੀ ਫਿਲਮ ਨਿਰਮਾਤਾ ਵੱਲੋਂ ਪੇਸ਼ ਨਹੀਂ ਕੀਤਾ ਗਿਆ ਹੈ। ਇਹਨਾਂ ਫਿਲਮ ਬਣਾਉਣ ਵਾਲਿਆਂ ਨੇ ਜੱਟ ਦੀ ਜੂਨ ਦਾ ਮਜਾਕ ਬਣਾਈ ਫਿਰਦੇ ਹਨ। ਅੱਜ ਦੇ ਟਾਈਂਮ ਵਿਚ ਜੱਟ ਕਰਜਿਆਂ ਥੱਲੇ ਆਕੇ ਖੁਦਕੁਸੀਆਂ ਕਰ ਰਿਹਾ ਹੈ, ਪਰ ਇਹ ਫਿਲਮ ਬਣਾਉਣ ਵਾਲੇ  ਜੱਟ ਪਰਿਵਾਰਾਂ ਦੇ ਮੁੰਡਿਆਂ ਨੂੰ ਗਲਤ ਸੇਧ ਦੇ ਕੇ ਜ ਹੋਰ ਕਰਜਾਈ ਬਣਾਉਣ ’ਤੇ ਤੁਲੇ ਹੋਏ ਹਨ। ਜਿਥੇ ਅਜੋਕੇ ਸਮੇਂ ਵਿਚ ਇੱਕ ਗਰੀਬ ਪਰਿਵਾਰ ਵਿਚ ਮਸਾਂ ਦੋ ਟਾਈਂਮ ਦੀ ਰੋਟੀ ਪੱਕਦੀ ਹੈ, ਕਿਉਂਕਿ ਮਹਿੰਗਾਈ ਤਾਂ ਗਰੀਬਾਂ ਦੇ ਸਿਰ ਚੜ੍ਹ ਕੇ ਬੋਲ ਰਹੀ, ਉਥੇ ਹੀ ਕਈ ਗਰੀਬ ਅਤੇ ਮੱਧ-ਵਰਗੀ ਪਰਿਵਾਰਾਂ ਦੇ ਮੁੰਡੇ ਆਪਣੇ ਹੀ ਘਰੋਂ ਕੀਮਤੀ ਸਮਾਨ ਚੋਰੀ ਕਰਕੇ ਅਤੇ ਉਸ ਕੀਮਤੀ ਸਮਾਨ ਨੂੰ ਵੇਚ ਕਿ ਆਪਣੀਆਂ ਸਹੇਲੀਆਂ ਨੂੰ ਮਹਿੰਗੇ ਮਹਿੰਗੇ ਗਿਫਟ, ਮਹਿੰਗੇ ਕਪੜੇ, ਮਹਿੰਗੇ ਮਹਿੰਗੇ ਮੋਬਾਇਲ ਅਤੇ ਮਹਿੰਗੇ ਮਹਿੰਗੇ ਮਾਲ੍ਹਾਂ ਵਿਚ ਸ਼ਾਪਿੰਗ ਕਰਦੇ ਆਮ ਵੇਖੇ ਜਾਂਦਾ ਹੈ, ਜੋ ਇਹ ਸਭ ਇਨਾਂ ਫਿਲਮਾਂ ਦਾ ਨਤੀਜਾ ਹੈ। 
ਅੱਜ ਕੱਲ ਇਕ ਨਵਾਂ ਹੀ ਤਰੀਕਾ ਚਲਾਇਆ ਪਿਐ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੇ, ਅੱਜ ਕੱਲ ਨੌਜਵਾਨ ਮੁੰਡੇ ਅਤੇ ਕੁੜੀਆਂ ਆਪਣੇ ਕੇਲ ਮਿਲਾਪ ਲਈ ਆਪਣੇ ਸਾਰੇ ਪਰਵਾਰ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਦਿੰਦੇ ਹਨ ਤਾਂ ਜੋ ਕਿ ਉਹ ਗੋਲੀਆਂ ਰਾਤ ਨੂੰ ਸੌਣ ਸਮੇਂ ਆਪਣੇ ਸਾਰੇ ਪਰਿਵਾਰ ਨੂੰ ਦੁੱਧ ਜਾਂ ਖਾਣੇ ਵਿਚ ਮਿਲਾਕੇ ਆਪਣੇ ਪਰਿਵਾਰ ਨੂੰ ਦੇ ਦਿੱਤੀਆਂ ਜਾਂਦੀਆਂ ਹਨ ਅਤੇ ਉਹੀ ਮੁੰਡੇ-ਕੁੜੀਆਂ ਜਦੋਂ ਅੱਧੀ ਕੁ ਰਾਤ ਨੂੰ ਮਿਲਣ ਲਈ ਆਪਣੇ ਆਸ਼ਕਾਂ ਜਾਂ ਮਸੂਕ ਦੇ ਘਰਾਂ ਵਿਚ ਦਾਖਲ ਹੋ ਜਾਂਦੇ ਹਨ ਅਤੇ ਜਦੋ ਇਹ ਫੜੇ ਜਾਣ ਤਾਂ ਕਹਿ ਦਿੰਦੇ ਨੇ ਕਿ ਇਹ ਤਾਂ ਕਾਲੇ ਕੱਛਿਆਂ ਵਾਲੇ ਨੇ ਸਾਡੇ ਘਰੇ ਚੋਰੀ ਕਰਨ ਆਏ ਸਨ। ਅਸਲ ਵਿਚ ਨੌਜਵਾਨ ਵਰਗ ਇਹ ਸਕੀਮਾਂ ਵੀ ਇਹਨਾਂ ਫਿਲਮਾਂ ਨੂੰ ਦੇਖਕੇ ਹੀ ਸਿੱਖ ਰਿਹਾ ਹੈ। ਅਜੋਕੀਆਂ ਪੰਜਾਬੀ ਫਿਲਮਾਂ ਵਿਚ ਅੱਜ ਕੱਲ ਗੁੰਡਿਆਂ ਦੇ ਗੈਂਗ ਬਹੁਤ ਪ੍ਰਚਲਿੱਤ ਹੋ ਰਹੇ ਹਨ, ਜਿਸ ਵਿਚ ਮੁੰਡੇ ਕੁੜੀਆਂ ਮਗਰ ਲੱਗ ਕੇ ਇੱਕ ਦੂਜੇ ਦੇ ਵੈਰੀ ਬਣੇ ਫਿਰਦੇ ਹੁੰਦੇ ਹਨ ਅਤੇ ਚੋਰੀਆਂ ਕਰਨੀਆਂ, ਮਾਰ ਕੁਟਾਈ ਕਰਨੀ ਵਰਗੇ ਦ੍ਰਿਸ਼  ਆਮ ਤੌਰ ’ਤੇ ਵਿਖਾਏ ਜਾ ਰਹੇ ਹਨ, ਜਿਸ ਨੂੰ ਸੇਧ ਲੈ ਕੇ ਅੱਜ ਦੀ ਪੀੜ੍ਹੀ ਨੰਬਰ ਇੱਕ ਪਹੁੰਚ ਚੁੱਕੀ ਹੈ। 
ਇਹਨਾਂ ਫਿਲਮਾਂ ਦੀਆਂ ਅਸ਼ਲੀਲ ਡਾਇਲਾਗ ਅਤੇ ਅਸ਼ਲੀਲ ਦ੍ਰਿਸ਼ ਆਮ ਦੌਰ ਹੀ ਵਰਤੇ ਜਾਣ ਲੱਗ ਪਏ ਹਨ। ਇਹਨਾਂ ਫਿਲਮਾਂ, ਜਿਵੇਂ ਕਿ ‘ਯਾਰ ਅਨਮੁਲੇ’, ‘ਜੱਟ ਐਂਡ ਜੁਲੀਅਟ’ ‘ਲੱਕੀ ਦੀ ਅਨਲੱਕੀ ਸਟੋਰੀ’, ‘ਸਿਰ ਫਿਰੇ’,‘ਦੇਸੀ ਰੋਮਈਓ’, ‘ਨੌਟੀ ਜੱਟਾਂ’, ’ਬੈਸਟ ਆਫ਼ ਲੱਕ’, ‘ਡੈੇਡੀ ਕੂਲ ਮੁੰਡੇ ਫੂਲ’ ਅਜਿਹੀਆਂ ਆਦਿ ਫਿਲਮਾਂ ਸਾਡੇ ਪੰਜਾਬੀ ਸੱਭਿਆਚਾਰ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪਾ ਰਹੀਆਂ ਹਨ। ਪੰਜਾਬੀ ਸਿਨਮੇ ਨੇ ਅਤੇ ਪੰਜਾਬ ਦੇ ਲੋਕਾਂ ਦੇ ਨੇ ਕਦੀ ਸੋਚਿਆ ਨਹੀਂ ਸੀ ਕਿ ਸਾਡੇ ਪੰਜਾਬੀ ਸਿਨਮਾ ਕਲਚਰ ਦਾ ਇਹਨਾਂ ਮਾੜਾ ਅਤੇ ਬੁਰਾ ਹਾਲ ਹੋ ਜਾਵੇਗਾ, ਇੱਥੇ ਹੀ ਗੱਲ ਮੁੱਕ ਨਹੀਂ ਜਾਂਦੀ ਇਹਨਾਂ ਫਿਲਮਾਂ ਦੇ ਭੜਕਾਓ ਸ਼ੀਨ ਅਤੇ ਗਲਤ ਸੇਧ ਦੇਣ ਵਾਲੇ ਡਾਈਲਾਗ ਅੱਜ ਦੀ ਪੀੜ੍ਹੀ ਇੰਨੇ ਮਾਣ ਨਾਲ ਅਪਣਾ ਰਾਹੀਂ ਹੈ ਜਿਵੇਂ ਕਿ ਇਹ ਡਾਈਲਾਗ ਉਹਨਾਂ ਲਈ ਵੱਡੇ ਹੋਣ ਅਤੇ ਤਕਤਵਾਰ ਮਹਿਸੂਸ ਕਰਵਾਉਣ ਲਈ ਹੁੰਦੇ ਹਨ ਜਿਨਾਂ ਦੇ ਮੱਦੇਨਜ਼ਾਰ ਹੀ ਅੱਜ ਦੀ ਪੀੜ੍ਹੀ ਸਿੱਖ ਕੇ ਜਾਣਬੁਝ ਕੇ ਲੜਾਈਆਂ ਮੁੱਲ ਲੈ ਰਹੀਂ ਹੈ। ਇਹਨਾਂ ਫਿਲਮਾਂ ਦੇ ਡਾਈਲਾਗ ਏਦਾਂ ਦੇ ਬਣਾਏ ਜਾਂਦੇ ਹਨ ਜਿਵੇਂ ਕਿ ‘‘ਅਜੇ ਤਾਂ ਧੱਕੇ ਪਏ ਨੇ, ਜੇ ਫਿਰ ਆਇਆ ਤਾਂ ਧੁੱਕੀ ਨਿਕਲੋ ਗਈ’’, ‘‘ਮਿੱਤਰਾਂ ਦੀ ਅੱਖ ਅੱਜ ਲਾਲ ਐ, ਕੋਈ ਬੰਦਾ-ਬੁੰਦਾ ਮਰਨਾ ਤਾਂ ਦੱਸ ਨੀ’’,‘‘ਜੱਟ ਲਿਆਇਆ 32 ਬੋਰ ਦਾ ‘ਹੋਇਆ ਕੀ ਜੇ ਨਚਦੀ ਦੀ ਬਾਂਹ ਫੜਲੀ’, ‘ਜੱਟ ਕੋਲ ਅਜੇ 20 ਕਿਲ੍ਹੇ ਹੋਰ ਨੇ, ਫਿਰ ਕੀ ਹੋਇਆ ਜੇ 3 -4 ਕਿੱਲੇਵੇਚ ਦਿੱਤੇ’’ ਅਜਿਹੇ ਗੀਤ ਲਾਈਲਾਗ ਤੋਂ ਅੱਜ ਦੇ ਨੌਜਵਾਨ ਵਰਗ ਕੀ ਸੇਧ ਲੈ ਸਕਦਾ ਹੈ। ਇਨਾਂ ਡਾਈਲਾਗਾਂ ਦੀ ਬਦੁਲਤ ਅੱਜ ਬਹੁਤ ਸਾਰੇ ਲੋਕਾਂ ਦੇ ਘਰਾਂ ਵਿਚ ਹਿੰਸਾ ਅਤੇ ਲੜਾਈ ਸੁਰੂ ਹੋ ਗਈ ਹੈ। ਅੱਜ ਕੱਲ ਪੈਸੇ ਦੇ ਜੋਰ ’ਤੇ ਬਣੇ ਫਿਰਦੇ ਇਹ ਫਿਲਮ ਨਿਰਮਾਤਾ ਅਤੇ ਫਿਲਮੀ ਹੀਰੋ ਬਣਨ ਤੁਰੇ ਗਾਇਕ  ਜਿੰਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਡਾਇਲਾਗ ਫਿਲਮ ਵਿਚ ਆਉਣ ਨਹੀਂ ਚਾਹੀਦਾ ਹੈ। ਇਹਨਾਂ ਨੂੰ ਨਾ ਵੀਡੀਓ ਨਾ, ਨਾ ਡਾਈਲਾਗ, ਨਾ ਗਾਣਿਆਂ ਦਾ ਪਤਾ ਨਹੀਂ ਲੱਗਦਾ। ਜਿਹੜੇ ਅੱਜ ਕੱਲ ਵੱਡੇ ਨਿਰਮਾਤਾ ਅਤੇ ਵੱਡੇ ਗਾਇਕ ਕਹਾਉਂਦੇ ਹਨ, ਪਰ ਅਸਲ ਸਾਡਾ ਸਮਾਜ ਇਹਨਾਂ ਨਿਰਮਾਤਵਾਂ ਅਤੇ ਗਾਇਕਾਂ ਬਾਰੇ ਇਹ ਸੋਚ ਰਿਹਾ ਹੈ ਕਿ ਇਹਨਾਂ ਨੂੰ ਕੁੱਝ ਚੰਗਾ ਬਣਾਉਣਾ ਆਉਂਦਾ ਵੀ ਹੈ ਕਿ ਨਹੀਂ। ਇਸ ਤੋਂ ਇਲਾਵਾ ਸੈਂਸਰ ਬੋਰਡ ਵਾਲੇ ਵੀ ਇਹਨਾਂ ਪੰਜਾਬੀ ਫਿਲਮਾਂ ਵੱਲੋਂ ਮੂੰਹ ਮੋੜੀ ਬੈਠੇ ਹਨ।
                                                                                  ਲਖਵਿੰਦਰ ਸੰਧੂ 
       ਮੋਬਾ : 90410- 94097 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template