ਕੁੜੀਏ ਨੀ ਦੁੱਖਾਂ ਵਿੱਚ ਘਿਰੀਏ,ਆ ਤੇਰੇ ਗੀਤ ਬਨਾਵਂ,
ਮਿਲਜੇ ਰੱਬ ਕਿਤੇ ਜੇ ਮੈਨੂੰ, ਉਹ ਨੂੰ ਤੇਰਾ ਹਾਲ ਸੁਨਾਵਾਂ।
ਪੜ੍ਹਦਾ ਹਾਂ ਮੈਂ ਨਿੱਤ ਅਖ਼ਬਾਰੀ, ਖੂਹਾਂ ਵਿੱਚੋਂ ਪਿੰਜ਼ਰ ਪਾਵਾਂ।
ਖੁਦ ਹੀ ਜ਼ੁਲਮ ਤੇਰੇ ਤੇ ਕਰਕੇ, ਮਗਰੋਂ ਦੇਖੀਆਂ ਰੌਂਦੀਆਂ ਮਾਵਾਂ।
ਬਿੰਨ੍ਹਾਂ ਕਸੂਰ ਤੈਨੂੰ ਝੱਲੀਏ, ਮਿਲਦੀਆਂ ਸਦਾ ਸਜਾਵਾਂ।
ਕੁੜੀਏ ਨੀ ਦੁੱਖਾਂ ਵਿੱਚ ਘਿਰੀਏ, ਆ................................।
ਚੀਰ ਹਰਨ ਜਦ ਹੋਇਆਂ ਤੇਰਾ, ਨਾ ਹਾਂ ਕਿਸੇ ਨੇ ਮਾਰੀ ਸੀ।
ਚੌਂਦਾ ਸਾਲ ਤੂੰ ਬਣ ਵਿੱਚ ਕੱਟਕੇ, ਉਦੋਂ ਵੀ ਤੂੰ ਵੀ ਹਾਰੀ ਸੀ।
ਨਗਨ ਚਿੱਤਰ ਤੇਰੇ ਕੰਧੀ ਉਕਰੇ, ਲੋਕੀ ਕਹਿਣ ਕਲਾਵਾਂ ਨੀ।

ਕਿਸੇ ਕਿਹਾ ਤੂੰ ਪੈਰਾਂ ਦੀ ਜੁੱਤੀ, ਤੈਨੂੰ ਕਿਸੇ ਕੁਲੱਛਨੀ ਗਾਇਆ ਨੀ।
ਮੁਗਲਾਂ ਤੇਰੀਆਂ ਲਾਈਆਂ ਮੰਡੀਆਂ, ਇਹ ਵੀ ਤਨ ਹੰਡਾਇਆ ਨੀ।
ਹੀਰ ਸਾਹਿਬਾਂ ਤੈਨੂੰ ਕਹਿ ਕੇ ਭੰਡਣ, ਜਦ ਲੱਗਣ ਗਾਇਣ ਸਭਾਵਾਂ ਨੀ।

ਏਹੇ ਗੱਲ “ ਨਰਿੰਦਰ ਧੂਰੀ“ ਮੈਨੂੰ ਸਮਝ ਨਾ ਆਈ ਉਏ।
ਔਰਤ ਖੁਦ ਦੀ ਦੁਸ਼ਮਣ ਬਣਕੇ ਖੁਦ ਨੂੰ ਜਾਏ ਖਾਈ ਉਏ।
ਜਾਗ ਤੂੰ ਬਣਕੇ ਚੰਡੀ ਕੁੜੀਏ, ਮੇਰੀਆਂ ਨੇ ਇਹ ਰਾਵਾਂ,
ਕੁੜੀਏ ਨੀ ਦੁੱਖਾਂ ਵਿੱਚ ਘਿਰੀਏ, ਆ.................................।
ਮਿਲਜੇ ਰੱਬ ਕਿਤੇ ਜੇ ਮੈਨੂੰ, ਉਹ ਨੂੰ ਤੇਰਾ ਹਾਲ ਸੁਨਾਵਾਂ।
ਪੜ੍ਹਦਾ ਹਾਂ ਮੈਂ ਨਿੱਤ ਅਖ਼ਬਾਰੀ, ਖੂਹਾਂ ਵਿੱਚੋਂ ਪਿੰਜ਼ਰ ਪਾਵਾਂ।
ਖੁਦ ਹੀ ਜ਼ੁਲਮ ਤੇਰੇ ਤੇ ਕਰਕੇ, ਮਗਰੋਂ ਦੇਖੀਆਂ ਰੌਂਦੀਆਂ ਮਾਵਾਂ।
ਬਿੰਨ੍ਹਾਂ ਕਸੂਰ ਤੈਨੂੰ ਝੱਲੀਏ, ਮਿਲਦੀਆਂ ਸਦਾ ਸਜਾਵਾਂ।
ਕੁੜੀਏ ਨੀ ਦੁੱਖਾਂ ਵਿੱਚ ਘਿਰੀਏ, ਆ................................।
ਚੀਰ ਹਰਨ ਜਦ ਹੋਇਆਂ ਤੇਰਾ, ਨਾ ਹਾਂ ਕਿਸੇ ਨੇ ਮਾਰੀ ਸੀ।
ਚੌਂਦਾ ਸਾਲ ਤੂੰ ਬਣ ਵਿੱਚ ਕੱਟਕੇ, ਉਦੋਂ ਵੀ ਤੂੰ ਵੀ ਹਾਰੀ ਸੀ।
ਨਗਨ ਚਿੱਤਰ ਤੇਰੇ ਕੰਧੀ ਉਕਰੇ, ਲੋਕੀ ਕਹਿਣ ਕਲਾਵਾਂ ਨੀ।
ਕੁੜੀਏ ਨੀ ਦੁੱਖਾਂ ਵਿੱਚ ਘਿਰੀਏ, ਆ................................।
ਕਿਸੇ ਕਿਹਾ ਤੂੰ ਪੈਰਾਂ ਦੀ ਜੁੱਤੀ, ਤੈਨੂੰ ਕਿਸੇ ਕੁਲੱਛਨੀ ਗਾਇਆ ਨੀ।
ਮੁਗਲਾਂ ਤੇਰੀਆਂ ਲਾਈਆਂ ਮੰਡੀਆਂ, ਇਹ ਵੀ ਤਨ ਹੰਡਾਇਆ ਨੀ।
ਹੀਰ ਸਾਹਿਬਾਂ ਤੈਨੂੰ ਕਹਿ ਕੇ ਭੰਡਣ, ਜਦ ਲੱਗਣ ਗਾਇਣ ਸਭਾਵਾਂ ਨੀ।
ਕੁੜੀਏ ਨੀ ਦੁੱਖਾਂ ਵਿੱਚ ਘਿਰੀਏ, ਆ................................।
ਏਹੇ ਗੱਲ “ ਨਰਿੰਦਰ ਧੂਰੀ“ ਮੈਨੂੰ ਸਮਝ ਨਾ ਆਈ ਉਏ।
ਔਰਤ ਖੁਦ ਦੀ ਦੁਸ਼ਮਣ ਬਣਕੇ ਖੁਦ ਨੂੰ ਜਾਏ ਖਾਈ ਉਏ।
ਜਾਗ ਤੂੰ ਬਣਕੇ ਚੰਡੀ ਕੁੜੀਏ, ਮੇਰੀਆਂ ਨੇ ਇਹ ਰਾਵਾਂ,ਕੁੜੀਏ ਨੀ ਦੁੱਖਾਂ ਵਿੱਚ ਘਿਰੀਏ, ਆ.................................।
ਨਰਿੰਦਰ ਸਿੰਘ, ਧੂਰੀ,
ਸ.ਪ.ਸ. ਬਾਦਸ਼ਾਹਪੁਰ,
ਮੋਬ. 8968500390

0 comments:
Speak up your mind
Tell us what you're thinking... !