ਭਾਰਤ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ ਤੇ ਸੂਫੀ ਸੰਤਾਂ ਦੀ ਧਰਤੀ ਹੈ। ਇਸ ਧਰਤੀ ਤੇ ਬਹੁਤੇ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ ਤੇ ਸੂਫੀ ਸੰਤਾਂ ਨੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਮੌਜ਼ੂਦਾ ਸਮੇਂ ’ਚ ਅਖੌਤੀ ਗੁਰੂਆਂ ਦੀਆਂ ਹਰਕਤਾਂ ਪੂਰੇ ਭਾਰਤ ਨੂੰ ਸ਼ਰਮਸਾਰ ਕਰ ਰਹੀਆਂ ਹਨ। ਕਿਉਂਕਿ ਵਾਸਨਾ ਤਾਂ ਕਿਸੇ ’ਤੇ ਵੀ ਹਾਵੀ ਹੋ ਸਕਦੀ ਹੈ। ਫਿਰ ਚਾਹੇ ਉਹ ਆਮ ਇਨਸਾਨ ਹੋਵੇ ਜਾਂ ਫਿਰ ਕੋਈ ਸੰਤ ਮਹਾਪੁਰਸ਼, ਆਪਣੀ ਵਾਸਨਾ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਉਹ ਚੰਗਾ ਮਾੜਾ ਨਹੀਂ ਸੋਚਦਾ। ਮੁੰਬਈ ’ਚ ਇੱਕ ਪੱਤਰਕਾਰ ਮਹਿਲਾ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੇ ਪੁਲਸ ਨੇ ਲਗਭਗ 24 ਘੰਟਿਆਂ ’ਚ ਕਾਬੂ ਕਰ ਲਿਆ ਪਰੰਤੂ ਆਸਾਰਾਮ ’ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਦੇ ਬਾਵਜੂਦ ਆਸਾਰਾਮ ਹਾਲੇ ਵੀ ਪੁਲਸ ਗ੍ਰਿਫਤ ਤੋਂ ਬਾਹਰ ਹੈ। ਜਿਸਦਾ ਸਭ ਤੋਂ ਵੱਡਾ ਕਾਰਨ ਹੈ ਸਾਡੇ ਭਾਰਤ ਦੇ ਨੇਤਾਵਾਂ ਦੀ ਵੋਟ ਬੈਂਕ ਰਾਜਨੀਤੀ। ਆਪਣੇ ਵੋਟ ਬੈਂਕ ਨੂੰ ਖਤਰਾ ਹੋਣ ਕਰਕੇ ਸਰਕਾਰ ਆਸਾਰਾਮ ਨੂੰ ਫੜ੍ਹਨ ਦੇ ਆਦੇਸ਼ ਨਹੀਂ ਦੇ ਰਹੀ ਹੈ।
ਦੁਨੀਆਂ ਭਰ ’ਚ ਮਸ਼ਹੂਰ ਤੇ ਪਹਿਲਾਂ ਵੀ ਕਈ ਜਿਸਮਾਨੀ ਸੋਸ਼ਣਾਂ ਦੇ ਆਰੋਪਾਂ ਦਾ ਸਾਹਮਣਾ ਕਰ ਚੁੱਕੇ ਕਥਿਤ ਸਾਧ ਆਸਾਰਾਮ ਨੇ ਆਪਣੇ ਭਗਤ ਦੀ ਧੀ 15 ਅਗਸਤ ਨੂੰ ਨਾਲ ਜੋਧਪੁਰ ’ਚ ਬਲਾਤਕਾਰ ਕੀਤਾ। ਖ਼ਬਰਾਂ ਦੀ ਮੰਨੀਏ ਤਾਂ ਇਸ ਸਾਧ ਨੇ ਲਗਭਗ 1.30 ਘੰਟੇ ਤੱਕ ਇਸ ਕੁੜੀ ਅਜਿਹੀਆਂ ਜਿਸਮਾਨੀ ਛੇੜਛਾੜਾਂ ਕੀਤੀਆਂ ਜਿਹੜੀਆਂ ਇਸਦੀ ਦਰਿੰਦਗੀ ਦਾ ਸਬੂਤ ਹਨ। ਇਨ੍ਹਾਂ ਦੋਸ਼ਾਂ ਦੇ ਬਾਵਜੂਦ ਵੀ ਇਹ ਅਖੌਤੀ ਸਾਧ ਹਾਲੇ ਤੱਕ ਪੁਲਸ ਗ੍ਰਿਫਤ ਤੋਂ ਬਾਹਰ ਹੈ। ਇੱਕ ਪਾਸੇ ਤਾਂ ਪਿਓ ਬਲਾਤਕਾਰ ਦੇ ਅਰੋਪਾਂ ’ਚ ਘਿਰਿਆ ਮੂੰਹ ਲੁਕਾਈ ਫਿਰ ਰਿਹਾ ਹੈ ਤੇ ਦੂਜੇ ਪਾਸੇ ਉਸਦਾ ਹੀ ਪੁੱਤਾ ਸਤਸੰਗਾਂ ਸੰਬੋਧਨ ਕਰਕੇ ਆਪਣੀ ਬਾਪੂ ਨੂੰ ਬੇਕਸੂਰ ਦੱਸ ਰਿਹਾ ਹੈ। ਇੱਕ ਪਾਸੇ ਤਾ ਆਸਾਰਾਮ ਦਾ ਪੁੱਤ ਕੁੜੀ ਨੂੰ ਦਿਮਾਗੀ ਤੌਰ ’ਤੇ ਪਰੇਸ਼ਨ ਦੱਸ ਰਿਹਾ ਹੈ ਤੇ ਦੂਜੇ ਪਾਸੇ ਆਸਾਰਾਮ ਨੇ ਹੀ ਇੰਦੌਰ ’ਚ ਕਿਹਾ ਸੀ ਕਿ ਲੜਕੀ 12ਵੀਂ ’ਚ ਪੜ੍ਹਦੀ ਹੈ ਤੇ ਹੁਸ਼ਿਆਰ ਹੈ।
ਜਦੋਂ ਬਲਾਤਕਾਰ ਦਾ ਇਹ ਮਾਮਲਾ ਮੀਡੀਆ ਸਾਹਮਣੇ ਆਇਆ ਤਾਂ ਮੀਡੀਆ ਇਸ ਬਾਬੇ ਨੂੰ ਲੱਭਣ ਲਈ ਹੱਥ ਪੈਰ ਮਾਰਨ ਲੱਗਾ। ਜਦੋਂ ਮੀਡੀਆ ਬਾਬਾ ਨੂੰ ਮਿਲ ਗਿਆ ਤਾਂ ਇੱਕ ਟੀਵੀ ਚੈਨਲ ਦੇ ਕਰਮੀ ਨੇ ਜਦੋਂ ਬਾਬੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਬਾਬੇ ਦੇ ਚੇਲੇ ਉਸ ਨਾਲ ਹੱਥੋਪਾਈ ਕਰਨ ਤੇ ਉਤਾਰੂ ਹੋ ਗਏ। ਇਹ ਗੱਲ ਵੀ ਸੁਨਣ ’ਚ ਆਈ ਕਿ ਜਿਸ ਕੁੜੀ ਨਾਲ ਬਲਾਤਕਾਰ ਹੋਇਆ ਹੈ ਉਸਦੇ ਘਰਵਾਲਿਆਂ ਨੂੰ ਮਨਾਉਣ ਤੇ ਸਮਝਾਉਣ ਬੁਝਾਉਣ ਲਈ ਬੇਬੇ ਦੇ ਚੇਲਿਆਂ ’ਚ ਉਸਦੀਆਂ ਚੇਲੀਆਂ ਜ਼ਿਆਦਾ ਸਨ। ਜਿਹੜੀਆਂ ਕੁੜੀ ਦੇ ਮਾਪਿਆਂ ਨੂੰ ਸਮਝਾਉਣ ਦਾ ਕੰਮ ਕਰ ਰਹੀਆਂ ਸਨ। ਬੜੀ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮਾਮਲਿਆਂ ’ਚ ਔਰਤਾਂ ਔਰਤ ਦੀ ਇੱਜਤ ਨੂੰ ਤਾਰ-ਤਾਰ ਕਰਨ ਵਾਲੇ ਦੇ ਘਿਨੌਣੇ ਕੰਮਾਂ ’ਤੇ ਪਰਦਾ ਪਾ ਕੇ ਕਿਹੜੇ ਸਵਰਗਾਂ ਦੀ ਗੱਲ ਕਰਦੀਆਂ ਹਨ।
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅਜਿਹੇ ਸਾਧਾਂ ’ਤੇ ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਦੇ ਦੋਸ਼ ਲੱਗਦੇ ਹਨ ਉਸ ਤੋਂ ਬਾਅਦ ਵੀ ਲੋਕ ਇਨ੍ਹਾਂ ਦੇ ਪ੍ਰਵਚਨ ਸੁਣ ਕੇ ਕਿਹੜੇ ਸਵਰਗ ਦੀ ਆਸ ਰੱਖਦੇ ਹਨ। ਅਜਿਹਾ ਕਿਹੜਾ ਕਾਰਨ ਹੈ ਕਿ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਹ ਸਾਧ ਬਲਾਤਕਾਰੀ ਹੈ। ਬਲਾਤਕਾਰ ਤਾਂ ਦੇਸ਼ ’ਚ ਫੈਸ਼ਨ ਜਿਹਾ ਬਣ ਕੇ ਰਹਿ ਗਏ ਹਨ। ਨਿੱਤ ਹੀ ਬਲਾਤਕਾਰ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਹਨ ਤੇ ਟੀਵੀ ਚੈਨਲਾਂ ਨੇ ਵੀ ਅਜਿਹੀਆਂ ਘਟਨਾਵਾਂ ਨੂੰ ਸੁਰਖੀਆਂ ਬਣਾਇਆ ਹੁੰਦਾ ਹੈ। ਦਿੱਲੀ ’ਚ ਹੋਏ ‘ਦਾਮਿਨੀ’ ਬਲਾਤਕਾਰ ਕਾਂਡ ਤੋਂ ਬਾਅਦ ਮੰਨੋ ਦਿੱਲੀ ਸਹਿਤ ਪੂਰਾ ਭਾਰਤ ਜਾਗ ਗਿਆ ਹੋਵੇ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਨਸੀਹਤਾਂ ਦਿੱਤੀਆਂ ਬਲਾਤਕਾਰੀਆਂ ਨੂੰ ਸਜਾਵਾਂ ਦੇਣ ਦੀਆਂ। ਪਰ ਜਦੋਂ ਕੋਈ ਸਾਧ ਅਜਿਹਾ ਕੰਮ ਕਰਦਾ ਹੈ ਤਾਂ ਉਸਨੂੰ ਕੋਈ ਸਖਤ ਸਜਾ ਦੇਣ ਦੀ ਬਜਾਏ ਉਸਦੇ ਹੱਕ ’ਚ ਅਵਾਜ ਕਿਉਂ ਚੁੱਕ ਲਈ ਜਾਂਦੀ ਹੈ। ਹਾਲਾਂਕਿ ਸਾਡੇ ਅੰਨ੍ਹੇ, ਗੂੰਗੇ ਤੇ ਬਹਿਰੇ ਕਾਨੂੰਨ ਨੇ ਦਿੱਲੀ ਬਲਾਤਕਾਰ ਕਾਂਡ ’ਚ ਕੋਈ ਅਹਿਮ ਫੈਸਲਾ ਨਹੀਂ ਲਿਆ। ਅਜਿਹੇ ’ਚ ਸਾਫ ਝਲਕਦਾ ਹੈ ਕਿ ਆਸਾਰਾਮ ਨੂੰ ਕਿੰਨੀ ਕੁ ਸਖਤ ਸਜਾ ਮਿਲੇਗੀ, ਉਸਦੀ ਗ੍ਰਿਫਤਾਰੀ ਹੋਵੇਗੀ ਜਾਂ ਨਹੀਂ। ਇਹ ਵੇਖਣ ਵਾਲੀ ਗੱਲ ਹੈ।
ਔਰਤਾਂ ਦੇ ਭੋਗੀ ਅਜਿਹੇ ਸਾਧਾਂ ਦੀ ਖੁਸ਼ਕਿਸਮਤੀ ਇਹ ਹੈ ਕਿ ਅਜਿਹੇ ਸਾਧਾਂ ਦੀਆਂ ਗੱਲਾਂ ’ਚ ਆਉਣ ਵਾਲਾ ਇੱਕ ਵੱਡਾ ਵਰਗ ਔਰਤਾਂ ਦਾ ਹੈ। ਜਿਹੜੀਆਂ ਅਜਿਹੇ ਸਾਧਾਂ ਦੀਆਂ ਗੱਲਾਂ ਸੁਣ-ਸੁਣ ਕੇ ਸਵਰਗ ਤੱਕ ਜਾਣ ਦੇ ਸੁਪਨੇ ਵੇਖ ਲੈਂਦੀਆਂ ਹਨ। ਘਰ ’ਚ ਚਾਹੇ ਦਿਨ ਰਾਤ ਕਲੇਸ਼ ਰਹੇ ਪਰ ਬਾਬੇ ਦਾ ਖਹਿੜਾ ਨਹੀਂ ਛੱਡਿਆ ਜਾਂਦਾ। ਪਤਾ ਨਹੀਂ ਬਾਬੇ ਔਰਤਾਂ ਨੂੰ ਅਜਿਹਾ ਕਿਹੜਾ ਤਬੀਜ਼ ਘੋਲ ਕੇ ਪਿਆ ਦਿੰਦੇ ਨੇ ਕਿ ਔਰਤਾਂ ਇਨ੍ਹਾਂ ਦੇ ਹਰ ਮਾੜੇ ਕੰਮ ਨੂੰ ਭੁੱਲ ਜਾਂਦੀਆਂ ਹਨ ਤੇ ਹਰ ਵੇਲੇ ਅਜਿਹੇ ਸਾਧਾਂ ਦੇ ਗੀਤ ਹੀ ਗਾਈ ਜਾਂਦੀਆਂ ਹਨ। ਅਜਿਹੀਆਂ ਔਰਤਾਂ ਹੀ ਅਜਿਹੇ ਅਖੌਤੀ ਸਾਧਾਂ ਦੀ ਵਾਸਨਾ ਦਾ ਸ਼ਿਕਾਰ ਬਣਦੀਆਂ ਹਨ। ਹੋਰ ਤਾਂ ਹੋਰ ਔਰਤਾਂ ਘਰ ਦੇ ਮਰਦਾਂ ਨੂੰ ਵੀ ਅਜਿਹੇ ਅਖੌਤੀ ਸਾਧਾਂ ਦੇ ਚੇਲੇ ਬਣਨ ਲਈ ਮਜ਼ਬੂਰ ਕਰਦੀਆਂ ਹਨ। ਕਈ ਘਰਾਂ ’ਚ ਤਾਂ ਇਸੇ ਕਰਕੇ ਕਲੇਸ਼ ਰਹਿੰਦਾ ਹੈ ਕਿ ਤੂੰ ਮੇਰੇ ਬਾਬੇ ਦਾ ਚੇਲਾ ਨਹੀਂ ਬਣਿਆ। ਮੇਰਾ ਬਾਬਾ ਇਹ ਕਰ ਦਿੰਦਾ ਹੈ, ਮੇਰਾ ਬਾਬਾ ਉਹ ਕਰ ਦਿੰਦਾ ਹੈ, ਅਸਲ ’ਚ ਬਾਬਾ ਸਿਰਫ ਆਪਣੇ ਜਿਸਮ ਦੀ ਅੱਗ ਹੀ ਸ਼ਾਂਤ ਕਰਦਾ ਹੈ, ਤੇ ਉਹ ਔਰਤ ਹੀ ਕਰ ਸਕਦੀ ਹੈ। ਇਸ ਲਈ ਅਜਿਹੇ ਸਾਧ ਔਰਤਾਂ ਨੂੰ ਹੀ ਪਹਿਲ ਦਿੰਦੇ ਹਨ।
ਅਜਿਹੇ ਸਾਧ ਔਰਤਾਂ ਦੀ ਆਸਥਾ, ੳਨ੍ਹਾਂ ਦੇ ਸਮਰਪਣ ਤੇ ਉਨ੍ਹਾਂ ਧਾਰਮੀਕ ਭਾਵਨਾਂ ਦਾ ਰੱਜ ਕੇ ਫਾਇਦਾ ਚੁੱਕਦੇ ਹਨ। ਅਜਿਹੇ ਸਾਧ ਆਪਣੀਆਂ ਸੰਗਤਾਂ ’ਚ ਝੂਮਣ, ਨੱਚਣ ਤੇ ਗਾਉਣ ਵਾਲੀਆਂ ਔਰਤਾਂ ਨੂੰ ਪਹਿਲ ਦੇ ਅਧਾਰ ’ਤੇ ਰੱਖਦੇ ਹਨ। ਅਜਿਹੀਆਂ ਔਰਤਾਂ ਵੀ ਅਜਿਹੇ ਅਖੌਤੀ ਸਾਧਾਂ ਨੂੰ ਰੱਬ ਦਾ ਰੂਪ ਮੰਨ ਕੇ ਉਸ ਨੂੰ ਇਸ ਦੁਨੀਆਂ ਤੇ ਭਵਸਾਗਰ ਤੋਂ ਪਾਰ ਲਗਾਉਣ ਵਾਲਾ ਸੰਤ ਮੰਨਦੀਆਂ ਹਨ ਤੇ ਅਜਿਹੇ ਬਾਬਿਆਂ ਦੇ ਜਿਸਮਾਨੀ ਸੋਸ਼ਣਾਂ ਦਾ ਸ਼ਿਕਾਰ ਹੁੰਦੀਆਂ ਹਨ। ਅਜਿਹੇ ਅਖੌਤੀ ਸਾਧਾਂ ਨੇ ਸਭ ਤੋਂ ਜ਼ਿਆਦਾ ਮਤੀ ਔਰਤਾਂ ਦੀ ਮਾਰੀ ਹੈ। ਐਨਾ ਕੁਝ ਘਟਣ ਤੋਂ ਬਾਅਦ ਵੀ ਔਰਤਾਂ ਦਾ ਇੱਕ ਵੱਡਾ ਵਰਗ ਅਜਿਹੇ ਸਾਧਾਂ ਦੀਆਂ ਸੰਗਤਾਂ ’ਚ ਨੱਚਦਾ ਤੇ ਝੂਮਦਾ ਨਜ਼ਰ ਆਉਂਦਾ ਹੈ।
ਸੰਦੀਪ ਜੈਤੋਈ
81465-73901


0 comments:
Speak up your mind
Tell us what you're thinking... !