Headlines News :
Home » » ਗ਼ਜ਼ਲ ‘ਕਾਗ਼ਜ਼ੀ ਫੁੱਲਾਂ ’ਚ ’- ਲਾਡੀ ਸੁਖਜਿੰਦਰ ਕੌਰ ਭੁੱਲਰ

ਗ਼ਜ਼ਲ ‘ਕਾਗ਼ਜ਼ੀ ਫੁੱਲਾਂ ’ਚ ’- ਲਾਡੀ ਸੁਖਜਿੰਦਰ ਕੌਰ ਭੁੱਲਰ

Written By Unknown on Thursday, 19 September 2013 | 01:36

ਹੱਥ ਲਹੂ ਵਿਚ ਰੰਗੇ ਨੇ ।
ਬਣਦ ੇ ਚੰਗੇ-ਚੰਗੇ ਨੇ ।
ਰੱਬ ਦੇ ਵੀ ਹੰਝੂ ਡਿੱਗੇ,
ਬੇਗੁਨਾਹ ਜਦੋਂ ਟੰਗੇ ਨੇ ।
ਕਾਗ਼ਜ਼ੀ ਫੁੱਲਾਂ ’ਚ ਖ਼ੁਸ਼ਬੂ ਨਾ,
ਭਾਵੇਂ ਰੰਗ ਬਰੰਗੇ ਨੇ ।
ਪਾਗ਼ਲ ਹੋਏ ਫਿਰਦੇ ਨੇ ,
ਜ਼ੁਲਫ਼ਾਂ ਦੇ ਜੋ ਡੰਗੇ ਨੇ ।
ਜੋ ਉਲਫ਼ਤ ਦੀ ਰਾਹ ਤੁਰੇ,
ਪੀੜਾਂ ’ਚ ਉਹ ਟੰਗੇ ਨੇ ।
ਵੇਖ ਲਿਆ ਹੈ ਦਿਲ ਲਾ ਕੇ,
ਇਸ ਰਾਹ ’ਚ ਬੜੇ ਪੰਗੇ ਨੇ ।
ਹੁਣ ਦਿਨ ਉਹਨਾਂ ਦੇ ਥੋੜੇ ,
ਪਾਪ ਜਿਨ੍ਹਾਂ ਦੇ ਨੰਗੇ ਨੇ ।
‘ਲਾਡੀ’ ਲੱਥ ਨਾ ਸਕਣ ਜਿੱਥੋਂ,
ਐਸੀ ਸੂਲ਼ੀ ਟੰਗੇ ਨੇ ।

ਲਾਡੀ ਸੁਖਜਿੰਦਰ ਕੌਰ ਭੁੱਲਰ, 
ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, (ਕਪੂਰਥਲਾ)
ਫੋਨ ਨੰ:- 9781191910


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template