Headlines News :
Home » » ‘ਗ਼ਜ਼ਲ’ ਸੱਟ - ਲਾਡੀ ਸੁਖਜਿੰਦਰ ਕੌਰ ਭੁੱਲਰ

‘ਗ਼ਜ਼ਲ’ ਸੱਟ - ਲਾਡੀ ਸੁਖਜਿੰਦਰ ਕੌਰ ਭੁੱਲਰ

Written By Unknown on Thursday, 19 September 2013 | 01:41

ਦਿੱਲੀ ’ਚ ਘਟਨਾ ਘਟੀ ਹੈ ਭਾਰੀ ।
ਬਹਾਦਰ ਧੀ ਦਰਿੰਦਿਆਂ ਹੱਥੋਂ ਹਾਰੀ ।
ਜਿੰਦ ਕੁੜੀ ਦੀ ਤੜਫਾ ਦਰਿੰਦਿਆਂ ਨੇ,
ਜਣਨੀ ਮਾਂ ਦੀ ਕੁੱਖ ’ਤੇ ਸੱਟ ਹੈ ਮਾਰੀ ।
ਉਸ ਧੀ ਨੂੰ ਮਿਲਦਾ ਇਨਸਾਫ ਕਿੱਦਾ,
ਜਦ ਮੁਨਸਿਫ ਹੀ ਬਣਗੇ ਨੇ ਵਪਾਰੀ ।
ਦਰਿੰਦਿਆਂ ਨੂੰ ਫ਼ਾਂਸੀ ਦੀ ਲੋੜ ਨਹੀਂ,
ਉਸ ਵੇਲੇ ਹੀ ਗੋਲ਼ੀ ਜਾਂਦੀ ਮਾਰੀ ।
‘ਲਾਡੀ’ ਨਾ ਕਿਸੇ ’ਤੇ ਹੁਣ ਕਰੀ ਭਰੋਸਾ,
ਇੱਥੇ ਹਰ ਬੰਦਾ ਬਣਿਆ ਹੈ ਸ਼ਿਕਾਰੀ ।

ਲਾਡੀ ਸੁਖਜਿੰਦਰ ਕੌਰ ਭੁੱਲਰ, 
ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ:-9781191910





‘ਹੰਝੂ ਵੀ ਕੁਰਲਾਏ’
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ

ਅੱਖੀਆਂ ਰੋਂਈਆਂ ਹੰਝੂ ਆਏ ।
ਪਰ ਅੱਜ ਵੇਖੇ ਹੰਝੂ ਵੀ ਕੁਰਲਾਏ ।

ਪੀੜਾਂ ਵਿਝਿਆ ਮੇਰਾ ਜਿਸਮ ਵੇਖ ਕੇ,
ਬੱਚਿਆਂ ਤੱਕ ਸਭ ਦੇ ਸਭ ਘਬਰਾਏ ।

ਮੱਛੀ ਵਾਂਗਰ ਜਿੰਦ ਤੜਫ਼ਾ-ਤੜਫ਼ਾ ਕੇ,
ਹਲਕੇ ਦਰਿੰਦਿਆਂ ਨੇ ਜਸ਼ਨ ਮਨਾਏ ।

ਕਲੀਆਂ ਦੇ ਸਨ ਕਿੱਡੇ-ਕਿੱਡੇ ਸੁਪਨੇ,
ਕੜਮੇ ਮਾਲੀ ਨੇ ਚੁੱਕ ਰਾਖ ਬਣਾਏ ।

ਜੋ ਧੀਆਂ ਜ਼ਿੰਦਾ ਲਾਸ਼ ਨੇ ਬਣੀਆਂ,
ਸਾਰੇ ਇਹ ਪੁਆੜੇ ਸਰਕਾਰ ਦੇ ਪਾਏ।

ਜੋ ਰਾਕਸ਼ ਹੱਥ ਧੀਆਂ ਨੂੰ ਪਾਵਣ,
ਫਿਰ ਸਰਕਾਰ ਇਨ੍ਹਾਂ ਨੂੰ ਲਾਵੇ ਫਾਏ।

ਰੱਬਾ! ਕੋਈ ਐਸਾ ਭੇਜ ਧਰਤੀ ’ਤੇ,
ਜੋ ਦਰਿੰਦਿਆਂ ਨੂੰ ਹੁਣ ਸਬਕ ਸਿਖਾਏ।

ਦਿੱਲੀ ’ਚ ਕਹਿਰ ਦਾ ਝੱਖੜ ਝੁਲਿਆ,
ਰੱਬਾ! ਫੇਰ ਕਦੇ ਇਹ ਮੁੜ ਨਾ ਆਏ।

ਰੱਬਾ! ਇਹ ਬੇਕਦਰੇ ਲੋਕਾਂ ਉੱਤੇ,
ਮੈਨੂੰ ਭੋਰਾ ਹੁਣ ਇਤਬਾਰ ਨ ਆਏ।

ਜਿੰਨੇ ਮਰਜ਼ੀ ਰੋਣੇ ਰੋ ਲੈ ‘ਲਾਡੀ’,
ਅੱਜ ਕੋਈ ਮਾੜੇ ਦੀ ਬਾਤ ਨਾ ਪਾਏ।

03/04/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ:-9781191910

ਗ਼ਜ਼ਲ
ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ
ਕਿੱਥੋਂ  ਆਉਣ  ਕੰਜਕਾਂ   ਕੁਆਰੀਆਂ !
ਜੱਗ ’ਚ ਆਉਣ ਤੋਂ ਪਹਿਲਾਂ ਮਾਰੀਆਂ !
ਮਾਂ ਦੇ ਕਿਹੜੇ  ਮੰਦਿਰ ਹੁਣ  ਜਾਈਏ ,
ਧੱਕੇ   ਮਾਰੇ   ਸਾਨੂੰ  ਨੇ   ਪੁਜਾਰੀਆਂ !
ਪੈਸੇ  ਲਈ  ਸੌਦੇ  ਹੋਣ  ਸ਼ਰੀਰਾਂ  ਦੇ ,
ਥਾਂ-ਥਾਂ  ਖੋਲ੍ਹੇ  ਨੇ  ਹੱਟ   ਵਪਾਰੀਆਂ !
ਹਰ ਖੇਤਰ ਵਿੱਚ ਅਸੀਂ ਨਾਂ  ਚਮਕਾਏ ,
ਲਾਈਆਂ ਵਿੱਚ ਹੈ ਅਰਸ਼  ਉਡਾਰੀਆਂ !
ਇੱਕ  ਵਾਰ  ਜੱਗ ਵਿਖਾ ਮਾਂ  ਮੇਰੀਏ ,
ਕਾਹਤੋਂ  ਤੈਂ  ਹਿੰਮਤਾਂ   ਨੇ  ਹਾਰੀਆਂ !
ਜਾਨ ਵੀ ਵਾਰ  ਦੇਣੀ ਸੀ “ਲਾਡੀ” ਨੇ ,
ਦਿੰਦਾ  ਕੋਈ  ਖੁਸ਼ੀਆਂ   ਉਧਾਰੀਆਂ !
24/03/13
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, ਕਪੂਰਥਲਾ
ਫੋਨ ਨੰ:-97811 91910

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template