ਭਰੇ ਇਕੱਠ ਵਿੱਚ
ਤਲਵਾਰ ਲਹਿਰਾ ਕੇ
ਇੱਕ ਸੀਸ ਮੰਗਿਆ ਗਿਆ
ਤਾਂ ਨਾ ਮਲਿਕ ਭਾਗੋ ਦਾ ਸੀਸ ਉੱਠਿਆ
ਨਾ ਸੱਜਣ ਠੱਗ
ਨਾ ਕਿਸੇ ਕੌਡੇ ਰਾਖਸ਼ ਦਾ
ਇਹਨਾਂ ਲਈ ਤਾਂ ਖੁਨ
ਸਿਰਫ ਇੱਕ ਰੰਗ ਸੀ
ਅੱਖਾਂ ਨੂੰ ਸਕੂਨ ਦੇਣ ਲਈ
ਇਹਨਾਂ ਦੇ ਡੌਲੇ ਤਾਂ
ਫਰਕਦੇ ਸਨ ਸਿਰਫ ਆਪਣੇ ਲਈ
ਤੇ ਜਦੋਂ ਇੱਕ ਸੀਸ ਮੰਗਿਆ ਗਿਆ
ਤਾਂ ਕੋਈ ਔਰੰਗਜੇਬ,ਮੰਨੂ
ਜਾਂ ਬਾਬਰ ਨਹੀਂ ਆਇਆ
ਨਾ ਇਹਨਾਂ ਦੇ ਢਿੱਡ ਕਦੇ ਭੁੱਖੇ ਸਨ
ਤੇ ਨਾ ਹੀ ਇਹਨਾਂ ਨੇ ਝੱਲੀ ਸੀ
ਮਾਰ ਕਿਸੇ ਤੂਫਾਨ ਜਾਂ ਹਨੇਰੀ ਦੀ
ਤੇ ਭਰੇ ਇਕੱਠ ਵਿੱਚ ਜਦੋਂ ਵੀ
ਇੱਕ ਸੀਸ਼ ਮੰਗਿਆ ਗਿਆ
ਹਰ ਵਾਰ ਜੋ ਸੀਸ ਉੱਠਿਆ
ਉਹ ਪ੍ਰਤੀਕ ਸੀ
ਖੋਹੀਆਂ ਗਈਆਂ ਇੱਜ਼ਤਾਂ ਦਾ
ਕੋਹੀ ਗਈ ਮਨੁੱਖਤਾ ਦਾ
ਤੇ ਲਤਾੜੀਆਂ ਗਈਆਂ ਸੱਭਿਅਤਾਵਾਂ ਦਾ
ਕਿਉਂਕਿ ਭਰੇ ਢਿੱਡ ਕਦੇ ਸੀਸ ਨਹੀਂ ਦਿੰਦੇ
ਸੀਸ ਤਾਂ ਜਦੋਂ ਵੀ ਦਿੱਤੇ
ਭੁੱਖੇ ਢਿੱਡਾਂ ਨੇ ਦਿੱਤੇ
ਨੰਗੇ ਜਿਸਮਾਂ ਨੇ ਦਿੱਤੇ
ਰੁਲੀਆਂ ਰੀਝਾਂ ਨੇ ਦਿੱਤੇ
ਅਧੂਰੀਆਂ ਤੇ ਸਰਾਪੀਆਂ
ਸੱਧਰਾਂ ਨੇ ਦਿੱਤੇ
ਦੀਪ ਕੁਲਦੀਪ
ਤਲਵਾਰ ਲਹਿਰਾ ਕੇ
ਇੱਕ ਸੀਸ ਮੰਗਿਆ ਗਿਆ
ਤਾਂ ਨਾ ਮਲਿਕ ਭਾਗੋ ਦਾ ਸੀਸ ਉੱਠਿਆ
ਨਾ ਸੱਜਣ ਠੱਗ
ਨਾ ਕਿਸੇ ਕੌਡੇ ਰਾਖਸ਼ ਦਾ
ਇਹਨਾਂ ਲਈ ਤਾਂ ਖੁਨ
ਸਿਰਫ ਇੱਕ ਰੰਗ ਸੀ
ਅੱਖਾਂ ਨੂੰ ਸਕੂਨ ਦੇਣ ਲਈ
ਇਹਨਾਂ ਦੇ ਡੌਲੇ ਤਾਂ
ਫਰਕਦੇ ਸਨ ਸਿਰਫ ਆਪਣੇ ਲਈ
ਤੇ ਜਦੋਂ ਇੱਕ ਸੀਸ ਮੰਗਿਆ ਗਿਆ
ਤਾਂ ਕੋਈ ਔਰੰਗਜੇਬ,ਮੰਨੂ
ਜਾਂ ਬਾਬਰ ਨਹੀਂ ਆਇਆ
ਨਾ ਇਹਨਾਂ ਦੇ ਢਿੱਡ ਕਦੇ ਭੁੱਖੇ ਸਨ
ਤੇ ਨਾ ਹੀ ਇਹਨਾਂ ਨੇ ਝੱਲੀ ਸੀ
ਮਾਰ ਕਿਸੇ ਤੂਫਾਨ ਜਾਂ ਹਨੇਰੀ ਦੀ
ਤੇ ਭਰੇ ਇਕੱਠ ਵਿੱਚ ਜਦੋਂ ਵੀ
ਇੱਕ ਸੀਸ਼ ਮੰਗਿਆ ਗਿਆ
ਹਰ ਵਾਰ ਜੋ ਸੀਸ ਉੱਠਿਆ
ਉਹ ਪ੍ਰਤੀਕ ਸੀ
ਖੋਹੀਆਂ ਗਈਆਂ ਇੱਜ਼ਤਾਂ ਦਾ
ਕੋਹੀ ਗਈ ਮਨੁੱਖਤਾ ਦਾ
ਤੇ ਲਤਾੜੀਆਂ ਗਈਆਂ ਸੱਭਿਅਤਾਵਾਂ ਦਾ
ਕਿਉਂਕਿ ਭਰੇ ਢਿੱਡ ਕਦੇ ਸੀਸ ਨਹੀਂ ਦਿੰਦੇ
ਸੀਸ ਤਾਂ ਜਦੋਂ ਵੀ ਦਿੱਤੇ
ਭੁੱਖੇ ਢਿੱਡਾਂ ਨੇ ਦਿੱਤੇ
ਨੰਗੇ ਜਿਸਮਾਂ ਨੇ ਦਿੱਤੇ
ਰੁਲੀਆਂ ਰੀਝਾਂ ਨੇ ਦਿੱਤੇ
ਅਧੂਰੀਆਂ ਤੇ ਸਰਾਪੀਆਂ
ਸੱਧਰਾਂ ਨੇ ਦਿੱਤੇ
ਦੀਪ ਕੁਲਦੀਪ
9781800399
#184 near old khaddar bhandar
MGG ROAD
AMLOH 147203
MGG ROAD
AMLOH 147203


0 comments:
Speak up your mind
Tell us what you're thinking... !