Headlines News :
Home » » “ਖੀਰ ਪੂੜੇ” - ਲਾਡੀ ਸੁਖਜਿੰਦਰ ਕੌਰ ਭੁੱਲਰ

“ਖੀਰ ਪੂੜੇ” - ਲਾਡੀ ਸੁਖਜਿੰਦਰ ਕੌਰ ਭੁੱਲਰ

Written By Unknown on Thursday, 19 September 2013 | 01:32

ਪੱਕਣ ਨਾ ਹੁਣ ਖੀਰ ਪੂੜੇ।
ਪੀੜ੍ਹੇ ਰਹੇ ਨ ਰਹੇ ਭੰਗੂੜੇ।
ਹਰ ਪਾਸੇ ਪਟਿਆਂ ਦਾ ਫ਼ੈਸ਼ਨ,
ਦਿਸਣੇ ਨੇ ਹੁਣ ਕਿੱਥੋਂ ਜੂੜੇ।
ਪੰਜਾਬੀ ਬੋਲਣ ਏ ਬੀ ਸੀ,
ਭੁੱਲੇ ਫਿਰਦੇ ਐੜੇ ਊੜੇ।
ਬਾਵ੍ਹਾ ਹੋਈਆਂ ਖ਼ਾਲੀ ਅੱਜ ਕਲ੍ਹ,
ਵਿੱਚ ਜਿਨ੍ਹਾਂ ਸਨ ਰਗਲੇ ਚੂੜੇ।
ਜਿਸ ਨੂੰ ਫਿਕਰ ਹੈ ਲੂਣ ਮਿਰਚ ਦਾ,
ਕਿੱਥੋਂ ਝੂਟੇ ਉਹ ਭੰਗੂੜੇ।
ਪਿਆਰ ਮੁਹੱਬਤ ਦੀ ਥਾਂ ‘ਲਾਡੀ’,
ਹਰ ਦਿਲ ਵਿੱਚ ਭਰੇ ਨੇ ਕੂੜੇ।

ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template