ਪਾਪਾ ਜੀ ਕੱਲ 31 ਮਰਚ ਐ ਤੇ ਮੇਰਾ ਰਜਿਲਟ ਆਵੇਗਾ ਹੁਣ ਜੇ ਮੈੇ ਆਪਣੀ ਕਲਾਸ ਵਿੱਚੋ ਪਹਿਲੇ ਨੰਬਰ ਤੇ ਆ ਗਿਆ ਤਾਂ ਤੁਸੀ ਮੈਨੂੰ ਨਵੀ ਸਾਈਕਲ ਲੈ ਕੇ ਦਿਓਗੇ ਨਾ ਤੁਸੀ ਮੇਰੇ ਨਾਲ ਵਾਅਦਾ ਕੀਤਾ ਸੀ। ਪੰਜਵੀ ਕਲਾਸ ਵਿੱਚ ਪੜ੍ਹਦੇ ਅਣਭੋਲ ਜਿਹੇ ਰਾਜੂ ਨੇ ਆਪਣੇ ਡੈਡੀ ਦੇ ਕੋਲ ਹੁੰਦਿਆ ਪੁੱਛਿਆ। 31 ਮਾਰਚ ਨੂੰ ਹੀ ਤਾਂ ਮੈ ਉਡੀਕੀ ਜਾਣਾ ਪੁੱਤਰਾਂ,31 ਮਾਰਚ ਨੂੰ ਸ਼ਰਾਬ ਸਸਤੀ ਹੁੰਦੀ ਐ ਤੇ ਮੈ ਸੋਚਦਾ ਜੇ ਐਤਕੀ ਇੱਕਠੀ ਖਰੀਦ ਕੇ ਰੱਖ ਲਾਂ ਤਾਂ ਨਾਲੇ ਰੋਜ਼-ਰੋਜ ਖਰੀਦਣ ਦਾ ਝੰਝਟ ਖਤਮ ਹੋਜੂ ਤੇ ਨਾਲੇ ਪੈਸਿਆਂ ਦੀ ਬੱਚਤ ਹੋਜੂ,ਸਾਈਕਲ ਤਾਂ ਤੈਨੂੰ ਫੇਰ ਵੀ ਲੈ ਦਿਆਗੇ ਪੁੱਤਰਾਂ ਬੱਚਤ ਤਾਂ ਸਾਲੀ ਬੱਚਤ ਈ ਹੁੰਦੀ ਐ ਨਾ, ਅਮਰ ਸਿੰਘ ਨੇ ਆਪਣੇ ਦਿਲ ਦੀ ਗੱਲ ਰਾਜੂ ਨੂੰ ਸੁਣਾਉਦਿਆ ਕਿਹਾ। ਨਿਮੋਝੂਣਾ ਹੋਇਆ ਰਾਜੂ ਕੰਧੋਲੀ ਨਾਲ ਲੱਗਕੇ ਗਹਿਰੀ ਸੋਚ ਵਿੱਚ ਡੁੱਬ ਗਿਆ।
ਮਾਰਫਤ ਭਾਰਤ ਪ੍ਰੋਪਰਟੀ,
ਨਜ਼ਦੀਕ ਬੱਸ ਸਟੈਡ,
ਏਲਨਾਬਾਦ, ਸਿਰਸਾ, ( ਹਰਿਆਣਾ )
ਸੰਪਰਕ ਨੰਬਰ---- 094670-95953


0 comments:
Speak up your mind
Tell us what you're thinking... !