Headlines News :
Home » » ਗੀਤ / ਅਸੀਂ ਵਾਸੀ ਦੇਸ ਪੰਜਾਬ ਦੇ - ਮਹਿੰਦਰ ਸਿੰਘ ਮਾਨ

ਗੀਤ / ਅਸੀਂ ਵਾਸੀ ਦੇਸ ਪੰਜਾਬ ਦੇ - ਮਹਿੰਦਰ ਸਿੰਘ ਮਾਨ

Written By Unknown on Monday, 21 October 2013 | 07:04

ਅਸੀਂ ਅਰਸ਼ ਦੇ ਚਮਕਦੇ ਤਾਰੇ ਹਾਂ ।
ਭਾਵੇਂ ਆਪਣੇ ਵੈਰੀ ਲਈ ਤੇਜ ਆਰੇ ਹਾਂ ,
ਪਰ ਮਿੱਤਰਾਂ ਲਈ ਹਾਂ ਫੁੱਲ ਗੁਲਾਬ ਦੇ ।
ਅਸੀਂ ਵਾਸੀ .............
ਸਾਡੇ ਤੇ ਜਿਸ ਨੇ ਵੀ ਹਮਲਾ ਕੀਤਾ ਹੈ ,
ਉਸ ਦਾ ਹੀ ਖੂਨ ਡੀਕਾਂ ਲਾ ਲਾ ਪੀਤਾ ਹੈ ।
ਲੰਬੇ ਸਫੇ ਨੇ ਸਾਡੇ ਹੌਸਲੇ ਦੀ ਕਿਤਾਬ ਦੇ ।
ਅਸੀਂ ਵਾਸੀ ..............
ਅਸੀਂ ਗੌਤਮ, ਈਸਾ ਤੇ ਨਾਨਕ ਦੇ ਪੈਰੋਕਾਰ ਹਾਂ ,
ਦੁਨੀਆਂ ’ਚ ਅਮਨ ਦਾ ਕਰਦੇ ਪ੍ਰਚਾਰ ਹਾਂ ।
ਤਾਰ ਨਾ ਤੋੜੀਏ ਐਵੇਂ ਕਿਸੇ ਦੀ ਜੀਵਨ -ਰਬਾਰ ਦੇ ।
ਅਸੀਂ ਵਾਸੀ ...............
ਭਾਵੇਂ ਅਸੀਂ ਵੱਖ ਵੱਖ ਧਰਮਾਂ ਨੂੰ ਮੰਨਦੇ ਹਾਂ ,
ਪਰ ਫੁੱਟ ਪਾਊ ਇਨਸਾਨਾਂ ਦੀ ਹਿੱਕ ਭੰਨਦੇ ਹਾਂ ।
ਸਾਡੀ  ਏਕਤਾ ਚਮਕੇ ਜੱਗ ਤੇ ਵਾਂਗ ਮਹਿਤਾਬ ਦੇ ।
ਅਸੀਂ ਵਾਸੀ.............


                                                                  ਮਹਿੰਦਰ ਸਿੰਘ ਮਾਨ 
                                                                  ਪਿੰਡ ਤੇ ਡਾਕ ਰੱਕੜਾਂ ਢਾਹਾ
                                                                  ਸਭਸ ਨਗਰ) 
                                                                  ਮੋਬਾਇਲ: 9915803554
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template