‘‘ਇਹ ਕੀ ਕੰਮ ਸ਼ੁਕਰ ਰੱਖਿਆ ਹੈ ਰਾਮੂ “””””ਮੈਂ ਆਪਣੀ ਜਾਣ ਪਛਾਣ ਦੇ ਇੱਕ ਆਦਮੀ ਤੋਂ ਪੁੱਛਿਆ ।ਜਿਹੜਾ ਪਹਿਲਾਂ ਬੇਰੁਜਗਾਰ ਸੀ ।
‘‘ਬਾਬੂ ਜੀ ਇਹ ਨਵਾਂ ਧੰਦਾ ਹੈ । ਮੈਂ ਸੱਤ ਹਰੀਆਂ ਮਿਰਚਾਂ ਅਤੇ ਨਿੰਬੂ ਧਾਗੇ ਵਿੱਚ ਪਰੋਕੇ ਹਰ ਸ਼ਨੀਵਾਰ ਦੁਕਾਨਾਂ ਵਗੈਰਾ ਤੇ ਬੰਨ੍ਹ ਆਉਂਦਾ ਹਾਂ ।ਲ.ੋਕਾਂ ਨੂੰ ਲੱਗਦਾ ਹੈ ਇਸ ਨਾਲ ਉਹਨਾਂ ਦਾ ਕਾਰੋ.ਬਾਰ ਜਿਆਦਾ ਚਲਦਾ ਹੈ।‘‘
‘‘ਕਿੰਨਾਂ ਕੁ ਕਮਾ ਲੈਂਦਾ ਹੈ ਮਹੀਨੇ ਚ. ‘‘ ਮੈਂ ਪੁੱਛਿਆ ।
‘‘ਮੇਰੇ ਕੋਲ 200-250 ਦੁਕਾਨਾਂ ਹਨ ਬਾਬੂ ਜੀ । 50 ਰੁਪਏ ਮਹੀਨਾ ਲੈਂਦਾ ਹਾਂ ਹਰ ਦੁਕਾਨ ਤੋ , ਲਾਗਤ ਕੋਈ ਖਾਸ ਨਹੀਂ ਹੈ, ਮੁਨਾਫਾ ਹੀ ਮੁਨਾਫਾ ਹੈ ।‘‘ ਉਸਨੇ ਖ਼ੁਸ਼ੀ ਖ਼ੁਸ਼ੀ ਦੱਸਿਆ ।
‘‘ਇਸਦੇ ਬੰਨ੍ਹਣ ਨਾਲ ਕੀ ਫ਼ਾਇਦਾ ਹੁੰਦਾ ਹੈ ?‘‘ ਮੈਂ ਜਾਣਕਾਰੀ ਲਈ ਪੁੱਛਿਆ ।
‘‘ਇਸ ਦੇ ਨਾਲ ਧੰਦੇ ਵਿੱਚ ਵਾਧਾ ਹੁੰਦਾ ਹੈੋ, ਵਪਾਰ ਚੰਗਾ ਚਲਦਾ ਹੈ। ਨੁਕਸਾਨ ਦਾ ਡਰ ਨਹੀਂ ਰਹਿੰਦਾ।ਲਾਭ ਹੀ ਲਾਭ ਹੁੰਦਾ ਹੈ ।‘‘ ਉਸਨੇ ਵਿਸਥਾਰ ਨਾਲ ਦੱਸਿਆ ।
ਦੋ-ਤਿੰਨ੍ਹਾਂ ਮਹੀਨਿਆਂ ਬਾਅਦ ਮੈਨੂੰ ਰਾਮੂ ਫਿਰ ਮਿਲਿਆ । ਉਹ ਕੋਈ ਨਵਾਂ ਕੰਮ ਕਰ ਰਿਹਾ ਸੀ ।ਉਸਦਾ ਚਿਹਰਾ ਉਤਰਿਆ ਹੋਇਆ ਸੀ । ਉਹ ਬਹੁਤ ਉਦਾਸ ਲੱਗ ਰਿਹਾ ਸੀ ।
‘‘ ਕੀ ਗਲ ਰਾਮੂ, ਧੰਦਾ ਬਦਲ ਲਿਆ ਹੈ ?‘‘ ਮੈˆ ਪੁੱਛਿਆ ।
‘‘ਕੀ ਦੱਸਾਂ ਬਾਬੂ ਜੀ, ਉਸ ਧੰਦੇ ਵਿੱਚ ਹੁਣ ਉਹ ਗੱਲ ਨਹੀਂ ਰਹੀ । ਬਹੁਤ ਸਾਰੇ ਲੋਕਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਹੈ । ਉਹਨਾਂ ਰੇਟ ਵੀ ਘੱਟ ਕਰ ਦਿੱਤਾ ਹੈ । ਇਸ ਲਈ ਮੈਂ ਉਹ ਕੰਮ ਛੱਡ ਦਿੱਤਾ ।‘‘ ਉਹਨੇ ਦੱਸਿਆ ।
‘‘ਜਦ ਤੇਰੇ ਧੰਦੇ ਵਿੱਚ ਮੰਦਾ ਆ ਗਿਆ ਸੀ ਤਾਂ, ਤੈਨੂੰ ਵੀ ਨਿੰਬੂ ਅਤੇ ਮਿਰਚਾਂ ਬੰਨ੍ਹਣੀਆਂ ਚਾਹੀਦੀਆਂ ਸਨ‘‘ ਅਚਾਨਕ ਹੀ ਮੇਰੇ ਮੂੰਹੋਂ ਨਿਕਲਿਆ ।ਤੇ ਰਾਮੂ ਮੇਰੇ ਮੂੰਹ ਵੱਲ ਝਾਕਣ ਲੱਗਿਆ।
ਮੋ 98 766 27233

0 comments:
Speak up your mind
Tell us what you're thinking... !