Headlines News :
Home » » ਕਾਰਪੋਰੇਟਵਾਦ - ਗੁਰਮੇਲ ਬੀਰੋਕੇ

ਕਾਰਪੋਰੇਟਵਾਦ - ਗੁਰਮੇਲ ਬੀਰੋਕੇ

Written By Unknown on Monday, 21 October 2013 | 05:08

ਨਾਨਕ ਦਾ ਮਿੱਤਰ ਲਾਲੋ
ਸਖਤ ਮਿਹਨਤ ਕਰੇ
ਫਿਰ ਵੀ ਭੁੱਖਾ ਮਰੇ,
ਮਲਕ ਭਾਗੋ ਵਿਹਲੜ
ਖਾਵਣ ਇਥੇ ਚੂਰੀਆਂ ।

ਦੁਨੀਆਂ ਸੁੱਖਾਂ ਦਾ ਹੈ ਘਰ
ਸਰਮਾਏਦਾਰ ਲੋਕਾਂ ਰਲਕੇ
ਮਿਹਨਤੀ ਲੋਕਾਂ ਲਈ
ਪੈਦਾ ਕਰੀਆਂ ਮਜਬੂਰੀਆਂ ।

ਜਮਾਂਖੋਰੀ, ਰਿਸਵਤਖੋਰੀ, ਮਿਲਾਵਟਾਂ
ਜ਼ਹਿਰ ਘੁਲਿਆ ਦੁੱਧ ਦੇਵੇ
ਪਿਆਰੀ ਬੱਕਰੀ ਗਾਂਧੀ ਦੀ
ਰਾਜਧਾਨੀ ਦੀਆਂ ਮੱਝਾਂ ਬੂਰੀਆਂ ।

ਬਾਂਹ ਉੱਤੇ ਖੁਣਵਾਇਆ
ਨਾਮਾ ਮਿੱਤਰ ਪਿਆਰੇ ਦਾ
ਮਿੱਟ ਗਿਆ ਏ
ਘਸ ਘਸ ਕੇ
ਕਰ ਕਰ ਮਜਦੂਰੀਆਂ
ਕਰ ਕਰ ਮਜਦੂਰੀਆਂ ।

ਗੁਰਮੇਲ ਬੀਰੋਕੇ
ਫੋਨ : 001-604-825-8053

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template