Headlines News :
Home » » ਰੰਗਲੀ ਮਹਿੰਦੀ ਜੁਗ ਜੁਗ ਜੀਵੇ - GURMEET SANDHA

ਰੰਗਲੀ ਮਹਿੰਦੀ ਜੁਗ ਜੁਗ ਜੀਵੇ - GURMEET SANDHA

Written By Unknown on Tuesday, 22 October 2013 | 00:28

ਰੰਗਲੀ ਮਹਿੰਦੀ ਜੁਗ ਜੁਗ ਜੀਵੇ
ਨੂੰਹ ਧੀ ਸਦਾ ਸੁਹਾਗਣ ਥੀਵੇ
ਸੈਆਂ ਵਾਰ ਮਨਾਵੇ ਕਰਵੇ
ਰੋਜ ਦੁਆਵਾਂ ਕਰਦੀਆਂ ਸੌ ਸੌ ਅੰਮੀਆਂ ।

ਉਹਨਾਂ ਦੀ ਕੀ ਸਰਘੀ ਆਈ
ਜੀਹਨਾਂ ਰੋ ਰੋ ਰਾਤ ਲੰਘਾਈ
ਬਿਰਹੋਂ ਡੰਗ ਕਸੂਤੇ ਮਾਰੇ
ਨੀਲੇ ਹੋਏ ਬੁੱਲ੍ਹ ਸਿੱਕਰੀਆਂ ਜੰਮੀਆਂ ।

ਅਰਘ ਚਢ਼ਾਏ ਕਿਹੜੇ ਲੇਖੇ
ਹੁਸਨ ਸਜੇ ਪਰ ਪੀਆ ਨਾ ਵੇਖੇ
ਜੀਕਣ ਬੀਆਬਾਨ ਦੀ ਛੱਪੜੀ
ਦੁਧ ਕਾਸ਼ਨੀ ਕੱਲ ਮੁਕੱਲੀਆਂ ਕੰਮੀਆਂ ।

ਚੌਂਕੇ ਵਿੱਚ ਕੋਈ ਨਵੀਂ ਨਵੇਲੀ
ਖ਼ੁਸ਼ਬੋਏ ਚੰਨਣ ਦੀ ਗੇਲੀ
ਆਸਾਂ ਦੇ ਢਹਿੰਦੇ ਢਾਰੇ ਨੂੰ
ਦਿੱਤੀ ਬੈਠੀ ਸਬਰ ਸ਼ੁਕਰ ਦੀਆਂ ਥੰਮੀਆਂ ।

ਜਿੰਦ ਨੀ ਛੱਡ ਭਰੋਸੇ ਕੂੜੇ
ਬਾਹਾਂ ਵਿੱਚ ਨਾ ਟੁੱਟਦੇ ਚੂੜੇ
ਜੇ ਕਰਵੇ ਕਰ ਸਕਦੇ ਹੁੰਦੇ
ਮਨ ਦੀਆਂ ਮਨਸ਼ਾ ਪੂਰੀਆਂ ਉਮਰਾਂ ਲੰਮੀਆਂ ।

GURMEET SANDHA
Shahkot
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template