Headlines News :
Home » » ਸੁਰਗ - ਗੁਰਮੇਲ ਬੀਰੋਕੇ

ਸੁਰਗ - ਗੁਰਮੇਲ ਬੀਰੋਕੇ

Written By Unknown on Tuesday, 19 November 2013 | 00:55

ਮਸੀਹੇ ਆਏ ਬਹੁਤ ਇਥੇ
ਕਰਨ ਗੱਲਾਂ ਸੁਰਗ ਦੀਆਂ
ਬਣਾਉਂਦੇ ਰਹੇ ਅਕਾਸ਼ ਵਿੱਚ
ਸੁਰਗ ਉਹ ।
ਧਰਤੀ ਨੂੰ ਬਣਾਕੇ ਤੁਰਗੇ
ਨਰਕ ਉਹ ।
ਕਾਰਪੋਰੇਟਵਾਦ ਵਿੱਚੋਂ ਨਿਕਲੇ
ਕਿਸਮਤਵਾਦ,
ਜਨਮ ਲਵੇ
ਨਿਰਾਸ਼ਾਵਾਦ ।
ਨਵੇਂ ਯੁੱਗ
ਧਰਤ ਨੂੰ ਬਣਾਉਣਾਂ
ਸੁਰਗ ਕ੍ਰਿਤੀ ਲੋਕਾਂ
ਹੋਕੇ ਆਸ਼ਾਵਾਦੀ ।
ਫੁੱਲ ਖਿੱੜ੍ਹਨੇ
ਖੁਸੀਆਂ ਦੇ
ਚਾਵਾਂ ਦੇ ।
ਫਿਰ ਕਹੇਗਾ ਹਰ ਮਨੁੱਖ ਧਰਤ ਦਾ,
- ਮੇਰੀਆਂ ਹੱਡੀਆਂ ਦੀ ਰਾਖ
ਪਾ ਦੇਣੀ ਖੇਤਾਂ ਵਿੱਚ
ਮੈਂ ਬਣਨਾਂ ਹੈ ਕਣਕ
ਭੁੱਖੇ ਢਿੱਡਾਂ ਲਈ
ਮੇਰੇ “ਫੁੱਲਾਂ” ਨਾਲ
ਦਰਿਆ ਨਾ ਦੂਸਿ਼ਤ ਕਰਿਓ …।

ਗੁਰਮੇਲ ਬੀਰੋਕੇ
ਫੋਨ: 001-604-825-8053


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template