Headlines News :
Home » » ਸਖ਼ਸ਼ੀਅਤ ਬਿਆਨ ਕਰਦਾ ਹੈ ਤੁਹਾਡੇ ਗੱਲਬਾਤ ਕਰਨ ਦਾ ਢੰਗ - ਪ੍ਰੋ.ਮਨਜੀਤ ਤਿਆਗੀ

ਸਖ਼ਸ਼ੀਅਤ ਬਿਆਨ ਕਰਦਾ ਹੈ ਤੁਹਾਡੇ ਗੱਲਬਾਤ ਕਰਨ ਦਾ ਢੰਗ - ਪ੍ਰੋ.ਮਨਜੀਤ ਤਿਆਗੀ

Written By Unknown on Wednesday, 13 November 2013 | 22:24

 ਸਤਯੁੱਗ ਵਿਚ ਬੰਦਾ ਜਿੰਨਾਂ ਘੱਟ ਬੋਲਦਾ ਸੀ,ਉਸਨੂੰ ਉਨਾਂ ਹੀ ਵਿਦਵਾਨ ਸਮਝਿਆ ਜਾਂਦਾ ਸੀ।ਭਾਵ ਗੰਭੀਰਤਾ ਨੂੰ ਗਿਆਨ ਨਾਲ ਜੋੜ ਦਿੱਤਾ ਜਾਂਦਾ ਸੀ।ਪਰ ਹੁਣ ਤਾਂ ਕਲਯੁਗ ਚਲ ਰਿਹਾ ਹੈ ਭਾਵ ਕਲ੍ਹਾ ਦਾ ਯੁਗ ਚਲ ਰਿਹਾ ਹੈ।ਜੇਕਰ ਤੁਸੀ ਗੱਲਬਾਤ ਕਰਨ ਦੀ ਕਲ੍ਹਾ ’ਚ ਮਾਹਿਰ ਹੋ, ਤਾਂ ਤੁਹਾਡੇ ਸਫ਼ਲ ਹੋਣ ਦੀਆਂ ਸੰਭਾਵਨਾਵਾਂ ਕਈ ਗੁਣਾਂ ਵਧ ਜਾਂਦੀਆਂ ਹਨ।ਅੱਜ ਤੋਂ ਪੰਜ ਕੁ ਦਹਾਕੇ ਪਹਿਲਾਂ ਸਿਰਫ਼ ਸਰਟੀਫ਼ਿਕੇਟ ਦੇਖ ਕੇ ਹੀ ਵਿਅਕਤੀ ਨੂੰ ਨੌਕਰੀ ਦੇ ਦਿੱਤੀ ਜਾਂਦੀ ਸੀ।ਸਮਾਂ ਬਦਲਣ ਦੇ ਨਾਲ ਯੋਗਤਾ ਪਰਖ਼ਣ ਦੇ ਪੈਮਾਨੇ ’ਚ ਵੀ ਤਬਦੀਲੀ ਆਈ।ਮੌਜੂਦਾ ਸਮੇਂ ’ਚ  ਜੇਕਰ ਤੁਸੀ ਕਿਸੇ ਵੀ ਖੇਤਰ ਵਿਚ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੰਟਰਵਿਊ ਦੌਰਾਨ ਤੁਹਾਡੇ ਗਿਆਨ ਦੀ ਪਰਖ ਕੀਤੀ ਜਾਂਦੀ ਹੈ।ਜੇਕਰ ਤੁਸੀ ਗੱਲਬਾਤ ਰਾਂਹੀ ਪ੍ਰੀਖਿਅਕ ਨੂੰ ਪ੍ਰਭਾਵਤ ਨਾ ਕਰ ਸਕੇ ਤਾਂ  ਨੋਕਰੀ ਮਿਲਣ ਦਾ ਮੌਕਾ ਮੱਧਮ ਹੋ ਜਾਂਦਾ ਹੈ।ਸਮਾਜ਼ ਵਿੱਚ ਚੰਗਾ ਅਕਸ਼ ਬਣਾਉਣ ਲਈ ਵੀ ਗੱਲਬਾਤ ਕਰਨ ਦੀ ਕਲਾਂ ’ਚ ਮੁਹਰਤ ਹਾਸਿਲ ਕਰਨਾ ਜ਼ਰੂਰੀ ਹੋ ਗਿਆ ਹੈ।ਇਸ ਲਈ  ਗੱਲਬਾਤ ਨੂੰ ਰੌਚਕ ੳਤੇ ਪ੍ਰਭਾਵਸ਼ਾਲੀ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ।
1.   ਸਤਿ ਸ੍ਰੀ ਅਕਾਲ ਬੁਲਾ ਕਿ ਆਪਣੀ ਜਾਣ ਪਹਿਚਾਣ ਕਰਾਉ।
2.    ਦਿਮਾਗ਼ ਚੋਂ ਇਹ ਡਰ ਕੱਢ ਦਿਓ ਕਿ ਦੂਜਾ ਬੰਦਾ ਤੁਹਾਡੇ ਨਾਲ ਗੱਲਬਾਤ ਨਹੀ ਕਰੇਗਾ।
3.    ਲੋਕਾਂ ਦੇ ਨਾਮ ਯਾਦ ਰੱਖਣ ਦੀ ਕੋਸ਼ਿਸ਼ ਕਰੋ।ਹਰੇਕ ਨੂੰ ਆਪਣਾ ਨਾਂ ਸੁਣਨਾ ਚੰਗਾ ਲਗਦਾ ਹੈ।ਜਦੋਂ ਤੁਸੀ ਵਿਅਕਤੀ ਉਸਦਾ ਨਾਂ ਲੈ ਕੇ ਬੁਲਾਉਂਦੇ ਹੋ ਉਸਦੇ ਕੰਨਾਂ ਨੂੰ ਸਿਤਾਰ ਦੀਆਂ ਤਰੰਗਾਂ ਵਰਗਾ ਅਹਿਸਾਸ ਹੁੰਦਾ ਹੈ।ਜੇਕਰ ਤੁਸੀ ਕਿਸੇ ਵਿਅਕਤੀ ਦਾ ਨਾਂ ਭੁੱਲ ਗਏ ਤਾਂ ਉਸਨੂੰ ਦੁਬਾਰਾ ਪੁੱਛ ਸਕਦੇ ਹੋ।  
4.    ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਤੋਂ ਅੱਗੇ ਹੋਰ ਜਾਣਕਾਰੀ ਲੈਣ ਲਈ ਉਤਸੁਕਤਾ ਦਿਖਾਓ।ਜੇਕਰ ਤੁਸੀ ਉਨ੍ਹਾਂ ਨੂੰ ਧਿਆਨ ਨਾਲ ਸੁਣ ਰਹੇ ਤਾਂ ਇਸ ਤੋਂ ਇਹ ਸੰਕੇਤ ਜਾਵੇਗਾ ਕਿ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਰਨ ‘ਚ ਰੁਚੀ ਲੈ ਰਹੇ ਹੋ।
5. ਹਰ ਇਕ ਨੂੰ ਆਪਣੀ ਸੋਚ ਮੁਤਾਬਕ ਬੋਲਣ ਦੀ ਅਜ਼ਾਦੀ ਹੈ।ਕਈ ਵਾਰ ਦੂਜੇ ਵਿਅਕਤੀ ਦੇ ਵਿਚਾਰ ਬਿਲਕੁਲ ਅਲੱਗ ਹੁੰਦੇ ਹਨ।ਜੇਕਰ ਦਲੀਲਾਂ ਦੇਣ ਦੇ ਬਾਵਜੂਦ ਉਹ ਤੁਹਾਡੀ ਰਾਏ ਨਾਲ ਸਹਿਮਤ ਨਹੀ ਹੁੰਦਾ ਤਾਂ ਇਸ ਸਥਿਤੀ ‘ਚ ਤੁਹਾਨੂੰ ਉਸ ਨਾਲ ਨਾਰਾਜ਼ ਹੋਣ ਦੀ ਬਜਾਏ ਉਸ ਨਾਲ ਸਹਿਮਤ ਹੋਣ ਦਾ ਸਲੀਕਾ ਵੀ ਹੋਣਾ ਚਾਹੀਦਾ ਹੈ।
6.  ਅੱਖਾਂ ‘ਚ ਅੱਖਾਂ ਪਾ ਕੇ ਗੱਲਬਾਤ ਕਰਨ ਨਾਲ ਤੁਹਾਡਾ ਸਵੈ-ਵਿਸ਼ਵਾਸ ਵਧਦਾ ਹੈ ਪਰ ਇਕ ਗੱਲ ਦਾ ਖਾਸ ਧਿਆਨ ਰੱਖੋ ਕਿ ਨਾ ਤਾਂ ਦੂਜੇ ਵੱਲ ਟਿਕਟਿਕੀ ਲਾ ਕੇ ਦੇਖੋ ਤਾਂ ਹੀ ਨੀਵੀਂ ਪਾ ਕੇ ਗੱਲ ਕਰੋ।ਗਰਦਨ ਸਿੱਧੀ ਰੱਖ ਕੇ ਸਵੈ-ਵਿਸ਼ਵਾਸ ਨਾਲ ਗੱਲਬਾਤ ਕਰੋ।
7.  ਜਦੋਂ ਤੁਹਾਨੂੰ ਕੋਈ ਕੁਝ ਸੁਣਾ ਰਿਹਾ ਹੋਵੇ ਤਾਂ ਤੁਸੀ ਸਥਿਤੀ ਮੁਤਾਬਿਕ ਸਿਰ ਹਾਂ ਜਾਂ ਨਾ ਦਾ ਇਸ਼ਾਰਾ ਕਰ ਸਕਦੇ ਹੋ।ਇਸ ਤੋਂ ਇਹ ਸੰਕੇਤ ਜਾਵੇਗਾ ਕਿ ਤੁਸੀ ਸੁਣਨ ਵਿਚ ਰੁਚੀ ਲੈ ਰਹੇ ਹੋ।
8. ਗੱਲਬਾਤ ਦਾ ਪੱਧਰ ਉੱਚਾ ਰੱਖੋ।ਨੀਵੇ ਪੱਧਰ ਦੀ ਗੱਲਬਾਤ ਕਰਕੇ ਉੱਚਾ ਰੁਤਬਾ ਹਾਸਿਲ ਨਹੀ ਕੀਤਾ ਜਾ ਸਕਦਾ।ਇਸ ਤੋਂ ਤੁਹਾਡੀ ਸਖ਼ਸੀਅਤ ਝਲਕਦੀ ਹੈ।
9.   ਗੱਲਬਾਤ ਨੂੰ ਰੌਚਕ ਬਨਾਉਣ ਲਈ ਰੌਚਿਕ ਅਤੇ ਹਾਸ ਰਾਸ ਭਰਪੂਰ ਘਟਨਾਵਾਂ ਸੁਣਾਈਆਂ ਜਾ ਸਕਦੀਆਂ ਹਨ।
10. ਗੱਲਬਾਤ ਦੌਰਾਨ ਜੇਕਰ ਸਥਿਤੀ ਤਨਾਅ ਪੂਰਵਕ ਹੋ ਜਾਵੇ ਤਾਂ ਹਲਕੀ ਮੁਸਕੁਰਾਹਟ ਨਾਲ ਗੱਲਬਾਤ ਦਾ ਵਿਸ਼ਾ ਬਦਲਣ ਦੀ ਕੋਸ਼ਿਸ਼ ਕਰੋ।
11. ਵੱਖ-ਵੱਖ ਤੱਥਾਂ,ਘਟਨਾਵਾਂ ਅਤੇ ਵਿਸ਼ਿਆਂ ਉੱਪਰ ਦੂਜਿਆਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕਰੋ।
12. ਗਿਆਨ ਦੇ ਆਦਾਨ ਪ੍ਰਦਾਨ ਨੂੰ ਹੀ ਸਾਰਥਿਕ ਗੱਲਬਾਤ ਮੰਨਿਆਂ ਜਾਂਦਾ ਹੈ।ਇਸ ਲਈ ਧਿਆਨ ਰੱਖੋ ਕਿ ਤੁਸੀ ਕਿਤੇ ਇਕੱਲੇ ਤਾਂ ਹੀ ਨਹੀ ਬੋਲੀ ਜਾ ਰਹੇ।ਦੂਜੇ ਨੂੰ ਵੀ ਬੋਲਣ ਦਾ ਮੌਕਾ ਦਿਓ ਤਾਂ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਸਕੇ।ਦੂਜੇ ਦੇ ਵਿਚਾਰਾਂ ਨੂੰ ਜਾਣੇ ਬਿਨ੍ਹਾਂ ਲੰਬੀ ਗੱਲਬਾਤ ਕਰਨੀ ਸੰਭਵ ਨਹੀ।ਵਾਰਤਾਲਾਪ ਉਦੋਂ ਹੀ ਸੰਭਵ ਹੈ ,ਜਦੋ ਇਕ ਵਿਅਕਤੀ ਬੋਲਦਾ ਹੈ ਅਤੇ ਦੂਜਾ ਸੁਣਦਾ ਹੈ ਜਾਂ ਦੂਜਾ ਬੋਲਦਾ ਹੈ ਤੇ ਪਹਿਲਾ ਸੁਣਦਾ ਹੈ।ਜੇਕਰ ਦੋਨੋਂ ਬੋਲਣ ਲੱਗ ਜਾਣ ਤੇ ਕੋਈ ਵੀ ਨਾ ਸੁਣੇ ਤਾਂ ਇਸਨੂੰ ਗੱਲਬਾਤ ਨਹੀ ਰੌਲਾ-ਰੱਪਾ ਕਿਹਾ ਜਾਂਦਾ ਹੈ।ਚੁੱਪ-ਚਾਪ ਤੇ ਸਬਰ ਸੰਤੋਖ ਨਾਲ ਦੂਜੇ ਦੀ ਗੱਲਬਾਤ ਸੁਣਨਾ ਵੀ ਇਕ ਕਲ੍ਹਾ ਹੈ।ਜਦੋ ਤੁਸੀ ਸੰਜਮ ਨਾਲ ਕਿਸੇ ਵਿਅਕਤੀ ਦੀ ਗੱਲ ਸੁਣਦੇ ਹੋ ਤਾਂ ਅਸਿੱਧੇ ਤੌਰ ਤੇ ਉਸ ਵਿਅਕਤੀ ਦਾ ਵਡਮੁੱਲਾ ਤਜ਼ੁਰਬਾ ਗ੍ਰਹਿਣ ਕਰ ਰਹੇ ਹੁੰਦੇ ਹੋ।ਉਸ ਵਿਅਕਤੀ ਦੇ ਚੰਗੇ ਤਜ਼ੁਰਬੇ ਬਿਨ੍ਹਾਂ ਯਤਨ ਕੀਤਿਆਂ ਹੀ ਤੁਹਾਡੀ ਜ਼ਿੰਦਗੀ ਦਾ ਭਾਗ ਬਣਦੇ ਹਨ ,ਜਿਨ੍ਹਾਂ ਨੂੰ ਤੁਸੀ ਆਪਣੀ ਵਿਵਹਾਰਿਕ ਜਿੰਦਗੀ ਵਿਚ ਲਾਗੂ ਕਰ ਕੇ ਸਫ਼ਲ ਹੋ ਸਕਦੇ ਹੋ।ਜੇ ਤੁਸੀ ਕੁਝ ਚੰਗਾ ਸੁਣੋਗੇ ਤਾਂ ਹੀ ਕੁਝ ਚੰਗਾ ਬੋਲੋਗੇ।ਜਿਹੜਾ ਬੰਦਾ ਕੁਝ ਸੁਣਨ ਨੂੰ ਹੀ ਤਿਆਰ ਨਹੀ ਉਹ ਬੋਲ਼ਾ ਹੋਣ ਦੇ ਨਾਲ-ਨਾਲ ਗੂੰਗਾ ਵੀ ਹੁੰਦਾ ਹੈ।
13.     ਗੱਲਬਾਤ ਦੌਰਾਨ ਮੈਂ ਸ਼ਬਦ ਦੀ ਵਰਤੋਂ ਲੋੜ ਤੋ ਜ਼ਿਆਦਾ ਨਾ ਕਰੋ।
14.    ਇਗਲੈਂਡ ਵਿਚ ਲੋਕ ਰਸਮੀ ਗੱਲਬਾਤ ਦਾ ਆਗ਼ਾਜ ਮੌਸਮ ਬਾਰੇ ਜਾਣਕਾਰੀ ਸਾਂਝੀ ਕਰਕੇ ਕਰਦੇ ਹਨ।

15       .ਸਾਨੂੰ ਕਿਸੇ ਦੀਆਂ ਨਿੱਜੀ ਖਾਣ ਪੀਣ ਦੀਆਂ ਆਦਤਾਂ ਦਾ ਜ਼ਿਕਰ ਨਹੀ ਕਰਨਾ ਚਾਹੀਦਾ।ਹਰ ਇਕ ਆਪਣੀ ਪਸੰਦ ਲਈ ਅਜ਼ਾਦ ਹੈ।ਜੇਕਰ ਚੰਗੀਆਂ ਆਦਤਾਂ ਅਪਣਾਓ ਤਾਂ ਉਸਦਾ ਭਲਾ,ਮਾੜੀਆਂ ਆਦਤਾਂ ਅਪਨਾਉਣ ਤੇ ਉਸਦਾ ਨੁਕਸਾਨ ਹੀ ਹੋਵੇਗਾ।

16.    ਬ੍ਰਹਮਗਿਆਨੀ ਹੋਣ ਦਾ ਢੋਂਗ ਨਾ ਕਰੋ।ਜੇਕਰ ਤੁਹਾਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀ ਹੈ ਤਾਂ ਤੁਸੀ ਇਮਾਨਦਾਰੀ ਨਾਲ ਕਹੋ ਕਿ ਮੈ. ਇਸ ਬਾਰੇ ਨਹੀ ਜਾਣਦਾ।ਇਸ ਤਰ੍ਹਾਂ ਤੁਹਾਡੇ ਸਟਾਰ ਨਹੀ ਲਹਿਣ ਲੱਗੇ।ਸਗੋਂ ਤੁਹਾਡੀ ਭਰੋਸੇਯੋਗਤਾ ਹੀ ਵਧੇਗੀ।
17.     ਦੂਜੇ ਦੀ ਗੱਲ ਇਕਾਗਰਤਾ ਨਾਲ ਸੁਣੋ।ਸੁਣਨ ਸਮੇਂ ਜ਼ਿਆਦਾ ਨਾ ਸੋਚੋ ਇਸ ਨਾਲ ਤੁਹਾਡਾ ਧਿਆਨ ਕਿਤੇ ਹੋਰ ਜਾ ਸਕਦਾ ਹੈ।
18       .ਗੱਲਬਾਤ ਦੌਰਾਨ ਦੂਜੇ ਵਿਅਕਤੀ ਵੱਲੋਂ ਬੋਲੇ ਸ਼ਬਦਾਂ ਨੂੰ ਵਾਰ ਵਾਰ ਉਸੇ ਤਰ੍ਹਾਂ ਨਾ ਦੁਹਰਾਓ।ਜ਼ਰੂਰੀ ਨਹੀਂ ਕਿ ਹਰ ਭਾਵ ਬੋਲ ਕੇ ਪ੍ਰਗਟ ਕੀਤਾ ਜਾਵੇ।ਕਈ ਵਾਰ ਚੁੱਪ ਰਹਿ ਕੇ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ।
19.     ਦੂਜੇ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਸਤਿਕਾਰ ਕਰੋ।
20.     ਗਿਆਨ ਭਰਪੂਰ ਗੱਲਬਾਤ ਕਰੋ।ਇਸ ਲਈ ਜ਼ਰੂਰੀ ਨਹੀ ਕਿ ਤੁਹਾਨੂੰ ਵੱਖ ਵੱਖ ਵਿਸ਼ਿਆਂ ਬਾਰੇ(ਰਾਜਨੀਤੀ,ਖੇਡਾਂ,ਅਰਥ ਸ਼ਾਸ਼ਤਰ,ਚਲੰਤ ਮਾਮਲੇ)ਜਾਣਕਾਰੀ ਹੋਵੇ।ਗਿਆਨ ਤੋਂ ਬਿਨ੍ਹਾਂ ਗੱਲਬਾਤ ਸੰਭਵ ਨਹੀ।
  21.     ਕਈ ਵਾਰ ਛੇਤੀ-ਛੇਤੀ ਗੱਲ ਕਰਨ ਦੇ ਚੱਕਰ ਵਿਚ ਮੂਹੋਂ ਕੁੱਝ ਹੋਰ ਹੀ ਨਿੱਕਲ ਜਾਂਦਾ ਹੈ ਜਿਸ ਨਾਲ ਤੁਹਾਡਾ ਅਕਸ਼ ਖ਼ਰਾਬ ਹੁੰਦਾ ਹੈ।ਜਿੰਨ੍ਹਾਂ ਚਿਰ ਸ਼ਬਦ ਤੁਹਾਡੇ ਬੁਲ੍ਹਾਂ ਦੇ ਦਰਵਾਜ਼ੇ ਅੰਦਰ ਬੰਦ ਹਨ,ਸ਼ਬਦ ਤੁਹਾਡੇ ਹਨ।ਪਰ ਜਦੋਂ ਬੁੱਲ੍ਹ ਖੁਲ੍ਹ ਗਏ ਤੇ ਜੀਭ ਹਿੱਲ ਗਈ ਤਾਂ ਸ਼ਬਦ ਮੂੰਹੋਂ ਤੀਰ ਵਾਂਗ ਨਿੱਕਲ ਜਾਂਦੇ ਹਨ ਤੇ ਮੁੜ ਕੇ ਤੁਹਾਡੇ ਕੰਟਰੋਲ ’ਚ ਨਹੀ ਆਉਂਦੇ।ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਪਹਿਲਾ ਤੋਲੋ ਫਿਰ ਬੋਲੋ। ਇਸ ਕਰਕੇ ਕਾਹਲ਼ੀ ਨਾ ਕਰੋ ਤੇ ਆਰਾਮ ਨਾਲ ਆਪਣੀ ਗੱਲ ਕਰੋ।ਜੇਕਰ ਬੋਲਣ ਵੇਲੇ ਕੋਈ ਗੱਲ ਯਾਦ ਆ ਰਹੀ ਹੋਵੇ ਤਾਂ ਥੋੜਾ ਸੋਚੋ ਪਰ ਹੜਬੜੀ ਨਾ ਦਿਖਾਓ।
        ਗੱਲਬਾਤ ਦੌਰਾਨ ਸਪੱਸ਼ਟਤਾ ਬਹੁਤ ਜ਼ਰੂਰੀ ਹੈ।ਕਿਸੇ ਗੱਲ ਨੂੰ ਸ਼ਪੱਸ਼ਟ ਕਰਨ ਲਈ ਉਦਾਹਰਨ ਦਾ ਸਹਾਰਾ ਲਿਆ ਜਾ ਸਕਦਾ ਹੈ।ਗੱਲਬਾਤ ਕਰਦੇ ਸਮੇਂ ਚਿਹਰੇ ਦੇ ਹਾਵ-ਭਾਵ,ਪੋਜ਼ ਤੇ ਤੁਹਾਡੇ ਬੋਲਣ ਦਾ ਢੰਗ ਗੱਲਬਾਤ ਨੂੰ ਕਲਾਤਮਕਤਾ ਪ੍ਰਦਾਨ ਕਰਦੇ ਹਨ।ਪੜ੍ਹੇ ਲਿਖੇ ਦੇ ਗਲ਼ ’ਚ ਕੋਈ ਟੱਲ ਨਹੀ ਪਾਇਆ ਹੁੰਦਾ ਕਿ ਇਹ ਐਮ.ਏ. ਪਾਸ ਹੈ,ਇਸਦੇ ਵੱਡਾ ਟੱਲ ਪਾਇਆ ਹੈ ਤੇ ਦੂਜਾ ਦਸਵੀਂ ਪਾਸ ਹੈ ਉਸਦੇ ਛੋਟੀ ਟੱਲੀ ਪਾਈ ਹੋਈ ਹੈ।ਇਸ ਤਰ੍ਹਾਂ ਦੀ ਕੋਈ ਗੱਲ ਨਹੀ ਹੁੰਦੀ, ਸਿਰਫ਼ ਤੁਹਾਡੇ ਗੱਲਬਾਤ ਦੇ ਢੰਗ ਤੋਂ ਹੀ ਤੁਹਾਡੀ ਸਖ਼ਸ਼ੀਅਤ ਝਲਕਦੀ ਹੈ ਜੇਕਰ ਤੁਸੀ ਗੱਲਬਾਤ ਦਾ ਪੱਧਰ ਉੱਚਾ ਰੱਖਦੇ ਹੋ ਤਾਂ ਦੂਜੇ ਤੇ ਤੁਹਾਡਾ ਚੰਗਾ ਪ੍ਰਭਾਵ ਪੈਂਦਾ ਹੈ।ਗੱਲਬਾਤ ਕਰਨਾ ਇਕ ਕਲ੍ਹਾ ਹੈ,ਜਿਸਨੂੰ ਜਾਣਕਾਰੀ ਅਤੇ ਗਿਆਨ ਦੇ ਅਧਾਰ ਤੇ ਵਿਸਤ੍ਰਿਤ ਕੀਤਾ ਜਾ ਸਕਦਾ ਹੈ। 


ਪ੍ਰੋ.  ਮਨਜੀਤ ਤਿਆਗੀ 
ਸਟੇਟ ਐਵਾਰਡੀ 
ਮਾਲੇਰਕੋਟਲਾ (ਪੰਜਾਬ)
9814096108

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template