Headlines News :
Home » » ਮੇਰੀ ਜ਼ਿੰਦਗੀ ਦੀ ਕਿਤਾਬ - Amritpal Kaur Brar

ਮੇਰੀ ਜ਼ਿੰਦਗੀ ਦੀ ਕਿਤਾਬ - Amritpal Kaur Brar

Written By Unknown on Friday, 3 January 2014 | 19:19

ਮੇਰੀ ਜ਼ਿੰਦਗੀ ਦੀ ਕਿਤਾਬ
ਮੇਰੀ ਜ਼ਿੰਦਗੀ ਦੀ ਕਿਤਾਬ ਦਾ ਹਰ ਕਿੱਸਾ ਅਧੂਰਾ ਏ ,
ਜਦ ਵੀ ਕਲਮ ਮੇਰੀ ਕੋਸ਼ਿਸ਼ ਕਰਦੀ ਹੈ
ਕਿ ਕਿਸੇ ਕਹਾਣੀ ਦੇ ਆਗ਼ਾਜ਼ ਨੂੰ ਇਕ ਸੁੰਦਰ ਅੰਤ ਮਿਲ ਜਾਵੇ
ਤਾਂ ਇਹ ਮੇਰੀ ਤਕਦੀਰ ਨੂੰ ਗਵਾਰਾ ਨਹੀਂ ਹੁੰਦਾ ,
ਅਤੇ ਨਾਂ ਹੀ ਵਕਤ ਨੂੰ ....

 ਮੇਰੀ ਕਹਾਣੀ ਵਿਚਲੇ ਕਿਰਦਾਰਾਂ ਨੂੰ ਅਕਸਰ ਵਕਤ ਦੀ ਥੋੜ ਹੁੰਦੀ ਏ ...
 ਤੇ ਓਹ ਮੁਖ ਕਿਰਦਾਰ ਭਾਵ 'ਮੈਂ' ਨੂੰ ਅਲਵਿਦਾ ਆਖ ਚਲੇ ਜਾਂਦੇ ਨੇ ,
 ਦੂਰ ਕਿਧਰੇ ਅਨਜਾਣ ਗੁਮਨਾਮ ਜਗਾਹ
 ਇਸ ਕਦਰ ਬੇਪਰਵਾਹ ਹੁੰਦੇ ਨੇ ਓਹ ।
 ਮੇਰੀ ਜ਼ਿੰਦਗੀ ਦੀ ਕਿਤਾਬ ਦੇ ਕੋਰੇ ਪੰਨੇ ਕੋਰੇ ਰਹ ਜਾਂਦੇ ਨੇ ...

 ਤੇ ਇਕ ਹੋਰ ਕਿੱਸਾ
 ਰੋਂਦਾ ਵਿਲਕਦਾ
 ਆਪਣੇ ਅੰਜਾਮ ਨੂੰ ਉਡੀਕਦਾ
 ਅਧੂਰਾ ਹੋਣ ਦੇ ਬਾਵਜੂਦ
ਜ਼ਿੰਦਗੀ ਦੀ ਅਮਿਟ ਯਾਦ ਬਣਕੇ ਰਹ ਜਾਂਦਾ ਹੈ ...
 ਹਮੇਸ਼ਾ ਲਈ ....ਸ਼ਾਇਦ ਜ਼ਿੰਦਗੀ ਤਕ
ਜਾਂ ਫਿਰ ਮੌਤ ਤਕ ....

Amritpal Kaur Brar
Msc Agri.Eco.
Malout, Punjab


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template