ਮੇਰੇ ਆਸਾਂ ਵਾਲੇ ਬਿਰਖ ਦੀ ਛਾਂ ਨੂੰ ,
ਦੋ-ਰਾਹੇ ਪਾਉਣ ਬਾਰੇ ਨਾਂ ਸੋਚ੍ਹ।
ਚਾਨਣ ਦੇ ਅਸੀ ਜਾਏ ਹਾਂ ,
ਪਰਛਾਵਾਂ ਸਾਨੂੰ ਕਹਿੰਦੇ ਨੇ।
ਕਈ ਪੜ੍ਹ ਲੈਂਦੇ ਮੇਰੇ ਹਿਜ਼ਰਾਂ ਨੂੰ,
ਕਈ ਗਲੀਆਂ ਵਿੱਚ ਵੀ ਸੁੱਟ ਦਿੰਦੇ।
ਕਈ ਆਪਣਿਆਂ ਵਰਗੇ ਬੇਗਾਨੇ ,
ਸਿਰਨਾਵਾਂ ਤੱਕਦੇ ਰਹਿੰਦੇ ਨੇ।
ਝਾੜੀਆਂ ਵਿੱਚੋ ਪਹੀ ਬਣਾ ਕੇ,
ਤੁਰੇ ਸੀ ਆਪਣੀ ਮੰਜ਼ਿਲ ਨੂੰ ।
ਅੱਜ਼ ਭੀੜ੍ਹ ਹੁੰਦੀ ਏ ਕਦਮਾਂ ਵਿੱਚ,
ਉਹ ਰਾਵ੍ਹਾ ਰੱਖਦੇ ਰਹਿੰਦੇ ਨੇ ।
ਹਰ ਇੱਕ ਕਤਰਾ ਖੂਨ ਮੇਰੇ ਦਾ,
ਹਿਜ਼ਰ ਦੇ ਨਾਲ ਵਿਆਹਿਂਆਂ ਮੈ।
ਧੁੱਖਣਗੇ ਜੋ ਮੈਨੂੰ ਦੇ ਕੇ ਮੁਫ਼ਤ
ਸਲਾਵਾਂ ਹੱਸਦੇ ਰਹਿੰਦੇ ਨੇ ।
ਮੌਤ ਨੇ ‘ ਹਾਂ ’ ਕਰਵਾ ਲੈਣੀ
ਨਹੀ ਚੱਲਣਾ ਕਿਸੇ ਬਹਾਨੇ ਨੇ,
ਗ਼ੌਰ ਕਰਨ ਜੋ ਕਰਕੇ ਹੇਠ
ਨਿਗਾਹਾਂ ਬੱਚਦੇ ਰਹਿੰਦੇ ਨੇ।
‘ ਬੇਅੰਤ ’ ਹਿਜ਼ਰ ਦੀਆਂ ਪੀੜ੍ਹਾਂ ਨੂੰ ਤੂੰ
ਘੁੱਟ ਲਈ ਵਿੱਚ ਗਲਵੱਕੜੀ ਦੇ ,
ਸੁਣਿਆਂ ਦਰਦ ਲੁਕਾਉਣ ਲਈ
ਕਈ ਧਾਹਾਂ ਕੱਜਦੇ ਰਹਿੰਦੇ ਨੇ ।
ਦੋ-ਰਾਹੇ ਪਾਉਣ ਬਾਰੇ ਨਾਂ ਸੋਚ੍ਹ।
ਚਾਨਣ ਦੇ ਅਸੀ ਜਾਏ ਹਾਂ ,
ਪਰਛਾਵਾਂ ਸਾਨੂੰ ਕਹਿੰਦੇ ਨੇ।
ਕਈ ਪੜ੍ਹ ਲੈਂਦੇ ਮੇਰੇ ਹਿਜ਼ਰਾਂ ਨੂੰ,
ਕਈ ਗਲੀਆਂ ਵਿੱਚ ਵੀ ਸੁੱਟ ਦਿੰਦੇ।
ਕਈ ਆਪਣਿਆਂ ਵਰਗੇ ਬੇਗਾਨੇ ,
ਸਿਰਨਾਵਾਂ ਤੱਕਦੇ ਰਹਿੰਦੇ ਨੇ।
ਝਾੜੀਆਂ ਵਿੱਚੋ ਪਹੀ ਬਣਾ ਕੇ,
ਤੁਰੇ ਸੀ ਆਪਣੀ ਮੰਜ਼ਿਲ ਨੂੰ ।
ਅੱਜ਼ ਭੀੜ੍ਹ ਹੁੰਦੀ ਏ ਕਦਮਾਂ ਵਿੱਚ,
ਉਹ ਰਾਵ੍ਹਾ ਰੱਖਦੇ ਰਹਿੰਦੇ ਨੇ ।
ਹਰ ਇੱਕ ਕਤਰਾ ਖੂਨ ਮੇਰੇ ਦਾ,
ਹਿਜ਼ਰ ਦੇ ਨਾਲ ਵਿਆਹਿਂਆਂ ਮੈ।
ਧੁੱਖਣਗੇ ਜੋ ਮੈਨੂੰ ਦੇ ਕੇ ਮੁਫ਼ਤ
ਸਲਾਵਾਂ ਹੱਸਦੇ ਰਹਿੰਦੇ ਨੇ ।
ਮੌਤ ਨੇ ‘ ਹਾਂ ’ ਕਰਵਾ ਲੈਣੀ
ਨਹੀ ਚੱਲਣਾ ਕਿਸੇ ਬਹਾਨੇ ਨੇ,
ਗ਼ੌਰ ਕਰਨ ਜੋ ਕਰਕੇ ਹੇਠ
ਨਿਗਾਹਾਂ ਬੱਚਦੇ ਰਹਿੰਦੇ ਨੇ।
‘ ਬੇਅੰਤ ’ ਹਿਜ਼ਰ ਦੀਆਂ ਪੀੜ੍ਹਾਂ ਨੂੰ ਤੂੰ
ਘੁੱਟ ਲਈ ਵਿੱਚ ਗਲਵੱਕੜੀ ਦੇ ,
ਸੁਣਿਆਂ ਦਰਦ ਲੁਕਾਉਣ ਲਈ
ਕਈ ਧਾਹਾਂ ਕੱਜਦੇ ਰਹਿੰਦੇ ਨੇ ।
ਬੇਅੰਤ ਬਰਾੜ ‘ ਮਣੀ ’
ਪਿੰਡ- ਫੱਤਾ ਕੇਰਾ
‘ਸ੍ਰੀ ਮੁਕਤਸਰ ਸਾਹਿਬ ’
98881- 08384

0 comments:
Speak up your mind
Tell us what you're thinking... !