Headlines News :
Home » » ਸਾਡਾ ਹੱਕ ਏਥੇ ਰੱਖ, ਕਰੱਤਵ ਸਿਆਂ! ਜਾ ਕੇ ਮਿੱਟੀ ਫੱਕ - ਪਰਸ਼ੋਤਮ ਲਾਲ ਸਰੋਏ

ਸਾਡਾ ਹੱਕ ਏਥੇ ਰੱਖ, ਕਰੱਤਵ ਸਿਆਂ! ਜਾ ਕੇ ਮਿੱਟੀ ਫੱਕ - ਪਰਸ਼ੋਤਮ ਲਾਲ ਸਰੋਏ

Written By Unknown on Tuesday, 14 January 2014 | 00:04

ਭਾਰਤ ਦੇਸ਼ ਲੋਕਤੰਤਰੀ ਦੇਸ਼ ਹੋਣ ਕਰਕੇ ਅਧਿਕਾਰਾਂ ਤੇ ਕਰਤੱਵ ਦੀ ਲੜੀ ਵਿੱਚ ਪਰੋਇਆ ਹੋਇਆ ਹੈ।  ਇਸ ਲੋਕਤੰਤਰੀ ਦੇਸ਼ ਦਾ ਇੱਕ ਸੰਵਿਧਾਨ ਹੈ।  ਜਿਹੜੇ ਕਿ ਲੋਕਤੰਤਰੀ ਕਾਇਦੇ-ਕਾਨੂੰਨਾਂ ਤਹਿਤ ਅਧਿਕਾਰਾਂ ਅਰਥਾਤ ਹੱਕਾਂ ਤੇ ਕਰਤੱਵਾਂ ਦੀ ਗੱਲ 'ਤੇ ਪਹਿਰਾ ਦਿੰਦਾ ਹੋਇਆ ਦਿਖਾਈ ਦਿੰਦਾ ਹੈ। ਇਹ ਇਸ ਗੱਲ ਦੀ ਦਲੀਲ ਪੇਸ਼ ਕਰਦਾ ਹੈ ਕਿ ਭਾਰਤੀ ਨਾਗਰਿਕ ਹੋਣ ਦੇ ਸਾਡੇ ਕੁਝ ਅਧਿਕਾਰ ਹਨ ਤੇ ਕੁਝ ਕਰਤੱਵ ਵੀ ਹਨ।  ਅਰਥਾਤ ਅਧਿਕਾਰਾਂ ਦੀ ਪ੍ਰਾਪਤੀ ਲਈ ਕਰਤੱਵਾਂ ਦੀ ਪਾਲਣਾ ਕਰਨਾ ਜ਼ਰੂਰੀ ਬਣ ਗਿਆ ਹੈ। ਕਹਿਣ ਤੋਂ ਭਾਵ ਇਹ ਹੀ ਬਣਦਾ ਹੈ ਕਿ ਜੇਕਰ ਸਾਡੇ ਕੁਝ ਅਧਿਕਾਰ ਹਨ ਤਾਂ ਇਸ ਦੇ ਨਾਲ ਹੀ ਸਾਡੇ ਕੁਝ ਕਰਤੱਵ
 ਵੀ ਬਣਦੇ ਹਨ ਜਿਨ੍ਹਾਂ ਦੀ ਪਾਲਣਾ ਅਸੀਂ ਕਰਨੀ ਹੁੰਦੀ ਹੈ। ਹੁਣ ਅੱਜ ਕੱਲ੍ਹ ਚੱਲ ਰਹੇ ਹਾਲਾਤਾਂ ਨੂੰ ਮੱਦੇ-ਨਜ਼ਰ ਕਰ ਕੇ ਇਹ ਸੋਚ-ਵਿਚਾਰ ਕਰਕੇ ਦੇਖੋ ਕਿ ਕਿਤੇ ਅਧਿਕਾਰ ਤੇ ਕਰਤੱਵ ਵਿੱਚ ਆਪਸੀ ਵਿਰੋਧਾਭਾਸ ਤਾਂ ਨਹੀਂ ਹੈ? ਅਰਥਾਤ ਕੀ ਅਧਿਕਾਰ ਤੇ ਕਰਤੱਵਾਂ ਵਿੱਚ ਕਿਤੇ ਮਹਾਂਭਾਰਤ ਵਾਲਾ ਯੁੱਧ ਤਾਂ ਛਿੜਿਆ ਦਿਖਾਈ ਦਿੰਦਾ? ਹਾਂ ਜੇਕਰ ਗਹੁ ਨਾਲ ਸੋਚ ਵਿਚਾਰ ਕੇ ਪਰਖ ਕੇ ਅਸੀਂ ਦੇਖਦੇ ਹਾਂ ਤਾਂ ਸਾਡੀ ਸੋਚ ਉਸ ਕਸਵੱਟੀ 'ਤੇ ਖਰੀ ਉਤਰਦੀ ਹੋਈ ਨਜ਼ਰੀਂ ਪਵੇਗੀ ਕਿ ਏਥੇ ਭਾਰਤੀ ਲੋਕਤੰਤਰ ਵਿੱਚ ਹਰ ਪਾਸੇ
 ਅਧਿਕਾਰਾਂ ਤੇ ਕਰਤੱਵਾਂ ਵਿੱਚ ਘਮਸ਼ਾਨ ਯੁੱਧ ਚਲਦਾ ਹੋਇਆ ਨਜ਼ਰੀਂ ਪੈਂਦਾ ਹੈ। ਅਧਿਕਾਰਾਂ ਦਾ ਕਰਤੱਵਾਂ ਨਾਲ ਵਿਸ਼ਵਾਸਘਾਤ ਕੀਤਾ ਜਾਣਾ ਤਾਂ ਅੱਜ ਦੇ ਇਸ ਅਧੁਨਿਕ ਯੁੱਗ ਵਿੱਚ ਇੱਕ ਆਮ ਜਿਹੀ ਹੀ ਗੱਲ ਹੋ ਕੇ ਰਹਿ ਗਈ। ਹਰ ਇੱਕ ਇਨਸਾਨ ਅਧਿਕਾਰਾਂ ਦੀ ਮੰਗ ਤਾਂ ਜ਼ਬਰੀ ਕਰਦਾ ਹੋਇਆ ਦਿਖਾਈ ਦਿੰਦਾ ਹੈ ਪਰ ਇਸ ਦੀ ਇਵਜ਼ ਵਿੱਚ ਉਸ ਨੇ ਜਿਨ੍ਹਾਂ ਕਰਤੱਵਾਂ ਦੀ ਪਾਲਣਾ ਕਰਨੀ ਹੁੰਦੀ ਹੈ, ਉਸ ਦੀ ਪਾਲਣ ਵੜੇ ਭਾਂਡੇ 'ਚ ਵਾਲੀ ਗੱਲ ਹੋ ਨਿਬੜਦੀ ਹੈ।  ਅਰਥਾਤ ਹੱਗਣ ਦਾ ਹਥਿਕਾਰ ਤਾਂ ਹਰ ਇਕ ਨੂੰ ਹੈ ਪਰ ਉਸ ਦਾ ਹੱਗਿਆ ਹੋਇਆ ਕਿਸੇ ਦੂਜੇ ਦੇ ਨਾ ਲੱਗੇ ਦੇ ਕਰਤੱਵ ਨਿਭਾਉਣ ਦੀ ਸ਼ਕਤੀ ਕਿਸੇ ਵਿੱਚ ਨਹੀਂ ਹੈ। ਹੁਣ ਸਮਾਜ ਦੇ ਪਰਿਵਾਰਕ ਜੀਵਨ ਵਿੱਚ ਵੀ ਅਧਿਕਾਰਾਂ ਤੇ ਕਰਤੱਵਾਂ ਦਾ ਆਪਸੀ ਮੁਕਾਬਲਾ ਕਰਾ ਕੇ ਦੇਖੀਏ ਤਾਂ ਉੱਥੇ ਵੀ ਇਨ੍ਹਾਂ ਵਿੱਚ ਆਪਸੀ ਟਕਰਾਵ ਹੀ ਦੇਖਣ ਨੂੰ ਮਿਲੇਗਾ। ਮਾਂ-ਬਾਪ ਕੋਲੋਂ ਆਪਣੀ ਹਰ ਮੰਗ ਪੂਰੀ ਕਰਾਉਣ ਦਾ ਅਧਿਕਾਰ ਤਾਂ ਬੱਚਿਆਂ ਕੋਲ ਹੈ ਤੇ ਉਸ
 ਅਧਿਕਾਰ ਦੀ ਪ੍ਰਾਪਤੀ ਚਾਹੇ ਹੂੜਮੱਤ ਕਰਕੇ, ਰੋ-ਪਿੱਟ ਕੇ ਜਾਂ ਗੁੱਸੇ ਹੋ ਕੇ ਕਰਾ ਲੈਣ ਪਰ ਉਸ ਦੀ ਇਵਜ਼ ਵਿੱਚ ਮਾਪਿਆਂ ਦਾ ਸਤਿਕਾਰ ਕਰਨ ਦਾ ਕਰਤੱਵ ਨਿਭਾਉਣਾ ਜਾਂ ਨਾ ਨਿਭਾਉਣਾ ਬੱਚੇ ਦੇ ਹੱਕ ਵਿੱਚ ਹੋ ਨਿਬਰਦਾ ਹੈ। ਅਜਿਹਾ ਹੀ ਨਹੀਂ ਕਈ ਵਾਰ ਮਾਪੇ ਵੀ ਆਪਣੇ ਅਧਿਕਾਰਾਂ ਨੂੰ ਤਾਂ ਪਹਿਲ ਦੇ ਆਧਾਰ 'ਤੇ ਦੇਖਦੇ ਹਨ ਪਰ ਕਰਤੱਵਾਂ ਨੂੰ ਭੁਲਾ ਦਿੰਦੇ ਹਨ। ਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਜਨਮ ਦੇਣਾ ਮੇਰਾ ਅਧਿਕਾਰ ਹੈ।  ਪਾਲਣ-ਪੋਸ਼ਣ ਦਾ ਕਰਤੱਵ ਆਪੇ ਪਰਮਾਤਮਾ ਪੂਰਾ ਕਰੇਗਾ ਮੇਰੀ ਇਹਦੇ ਵਿੱਚ ਕੋਈ ਸਿਰ ਦਰਦੀ ਨਹੀਂ ਹੈ।  ਸੋਚ ਇਹ ਭਾਰੂ ਹੁੰਦੀ ਹੈ ਕਿ ਜਿਸ ਨੇ ਦੁਨੀਆਂ 'ਤੇ ਭੇਜ਼ਿਆ ਹੈ ਉਹ ਆਪ ਹੀ ਖਾਣ ਨੂੰ ਵੀ ਦੇਵੇਗਾ।  ਅਜਿਹੀ ਸਥਿਤੀ ਹੋਣ 'ਤੇ ਉਨ੍ਹਾਂ ਦੇ ਬੱਚੇ ਦੂਜਿਆਂ ਦੇ ਬੱਚਿਆਂ ਤੋਂ ਕਾਫ਼ੀ ਪਿਛੜ ਜਾਂਦੇ ਹਨ ਤੇ ਮਾਲਕ ਤੇ ਨੌਕਰ ਦੀ ਪ੍ਰਥਾ ਦਾ ਜਨਮ ਹੋਣਾ ਵੀ ਸ਼ੁਭਾਵਕ ਹੀ ਹੋ ਜਾਂਦਾ ਹੈ। ਹੁਣ ਚਲਦੇ ਹਾਂ ਆਪਾਂ ਸਮਾਜ ਦੇ ਘੜ੍ਹੰਮ ਚੌਧਰੀਆਂ ਲੀਡਰਾਂ ਵੱਲ ਜਿਹੜੇ ਆਪਣੇ ਆਪ ਨੂੰ ਦੂਜਿਆਂ ਦਾ ਮਸੀਹਾ ਸਮਝਣ ਦਾ ਭਰਮ ਆਪਣੇ ਦਿਲਾਂ 'ਚ ਪਾਲ ਲੈਂਦੇ ਹਨ ਉਨ੍ਹਾਂ ਦਾ ਅਧਿਕਾਰ ਸਿਰਫ਼ ਇਹ ਹੋ ਨਿਬੜਦਾ ਹੈ ਕਿ ਮੈਂ ਤਾਂ ਲੋਕਾਂ ਨੂੰ ਮੂਰਖ਼ ਬਣਾ ਕੇ ਬਹਿਜਾ-ਬਹਿਜਾ ਖੱਟਣੀ ਹੈ।  ਜਿਨ੍ਹਾਂ ਕਰਤੱਵਾਂ ਦੀ ਪਾਲਣ ਨੂੰ ਲੈ ਕੇ ਵੋਟਾਂ ਲਈਆਂ ਹਨ,  ਉਨ੍ਹਾਂ ਨੂੰ ਭੁਲਾ ਕੇ ਬਸ ਸਿਰਫ਼ ਮੈਂ-ਮੈਂ ਕਰਨ ਦਾ ਕਰਤੱਵ ਹੀ ਪੂਰਾ ਕਰਨਾ ਹੈ। ਸਾਡੇ ਗੁਰੂਆਂ-ਪੀਰਾਂ ਨੇ ਕਿਰਤ ਕਰੋ ਤੇ ਵੰਡ ਕੇ ਸਕੋ ਦਾ ਉਪਦੇਸ਼ ਦਿੱਤਾ ਹੈ।  ਪਰ ਇਹ ਜਿਹੜੀ ਕਿਰਤ ਕਰਨ ਦਾ ਉਪਦੇਸ਼ ਮੰਨ ਕੇ ਚਲਦੇ ਹਨ ਤੇ ਜਿਹੜੀ ਕਿਰਤ ਕਰਦੇ ਹਨ ਉਨ੍ਹਾਂ ਬਾਰੇ ਜ਼ਿਆਦਾ ਬਿਆਨ ਕਰਨ ਦੀ ਲੋੜ ਵੀ ਨਹੀਂ ਹੈ ਕਿਉਂਕਿ ਮੇਰੇ ਸਾਰੇ ਪਾਠਕ ਇਨ੍ਹਾਂ ਦੇ ਉਸ ਕਰਤੱਵ ਨੂੰ ਭਲੀ-ਭਾਂਤ ਜਾਣਦੇ ਹਨ।
 ਇਨ੍ਹਾਂ ਦਾ ਲੀਡਰੀ ਅਧਿਕਾਰ ਕੀ ਹੈ ਕਿ ਆਪਣੇ ਰੋਜ਼ੀ ਦੇਣ ਵਾਲੇ ਲੋਕਾਂ ਨੂੰ ਮੂਰਖ਼ ਬਣਾਓ ਤੇ ਹੱਥੀਂ ਕਿਰਤ ਨਾ ਕਰੋ। ਦੂਜਿਆਂ ਦਾ ਕੀਤਾ ਹੋਇਆ ਵੀ ਆਪਣੇ ਸਿਰ ਲੈ ਕੇ ਬੱਕਰੀ ਦੀ ਭਾਸ਼ਾ ਬੋਲੋ। ਇਸ ਤਰ੍ਹਾਂ ਹੋਣ ਕਰਕੇ ਫਿਰ ਕਰਤੱਵ ਦੀ ਗੱਲ ਵੀ ਕਿਧਰੇ ਦਿਖਾਈ ਨਹੀਂ ਦਿੰਦੀ।  ਫਿਰ ਕਰਮਾਂ ਫਿਲਮ ਵਾਲਾ ਗੀਤ- ਮੈਨੇ ਰੱਬ ਸੇ ਤੁਮਹੇ ਮਾਂਗ ਲਿਆ, ਆ ਭਰ ਦੋ ਵੋਟ ਬੈਂਕ ਲੋਕੋ। ਭਲੇ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਅਧਿਕਾਰ ਵੀ ਪ੍ਰਾਪਤ ਹੋ ਜਾਂਦਾ ਹੈ।  ਮਾਂ-ਪਿਓ ਦੇ ਚੰਗੇ ਬੱਚੇ ਹੋਣ ਦਾ ਕਰਤੱਵ ਵੀ ਚੇਤੇ ਨਹੀਂ ਰਹਿੰਦਾ। ਫਿਰ ਮੇਰੇ ਵੀਰ ਭੱਲਾ ਸਾਹਿਬ ਕਾਮੇਡੀ ਕਿੰਗ ਨੇ ਤਾਂ ਆਪੇ ਹੀ ਕਹਿਣਾ ਹੋਇਆ - ਦੋ ਜੰਮੇ, ਉਹ ਵੀ ਨਿਕੰਮੇ। ਅਰਥਾਤ ਇਹ ਜੰਮੇ ਨਿਕੰਮੇ ਕੰਮ ਕਰਨ ਦਾ ਅਧਿਕਾਰ ਸਾਡੇ ਲੋਕਾਂ ਦੀ ਮੂਰਖ਼ਤਾ ਨਾਲ ਪ੍ਰਾਪਤ ਕਰ ਲੈਂਦੇ ਹਨ। ਏਥੇ ਕੋਈ ਨੋਕਰੀ ਸੇਵਾ ਕਰਦਾ ਹੋਇਆ ਤਾਂ 60-65 ਸਾਲ ਦੀ ਉਮਰ ਤੱਕ ਆਪਣੀ ਨੌਕਰੀ ਸੇਵਾ ਦਾ ਅਧਿਕਾਰ ਤੇ ਮਿਲੇ ਹੋਏ ਕਰਤੱਵਾਂ ਦੀ ਪਾਲਣਾ ਕਰਦਾ ਹੋਇਆ ਰਿਟਾਇਰ ਹੋ ਜਾਂਦਾ ਹੈ ਪਰ ਸਾਡੇ ਲੋਕ ਇਨ੍ਹਾਂ ਨਿਕੰਮੇ ਲੀਡਰਾਂ ਨੂੰ 90 ਸਾਲ ਤੱਕ ਪਹੁੰਚਣ 'ਤੇ ਵੀ ਰਿਟਾਇਰ ਕਰਨ ਦੇ ਕਰਤੱਵ ਦੀ ਪਾਲਣਾ ਨਹੀਂ ਕਰਦੇ। ਚੌਧਰ ਦੀ ਭੁੱਖ 'ਚ ਸਭ ਕੁਛ ਭੁੱਲ ਭੁਲਾ ਕੇ ਸਿਰਫ਼ ਰੋਟੀ ਫਿਲਮ ਦਾ ਗੀਤ ਹੀ ਯਾਦ ਰਹਿੰਦਾ ਹੈ - ਜੇ ਪਬਲਿਕ ਹੈ ਕੁਛ ਨਹੀਂ ਜਾਣਤੀ ਹੈ, ਸਾਡੇ ਦਰ 'ਤੇ ਆ ਕੇ ਜੇ ਖ਼ਾਕ ਛਾਨਤੀ ਹੈ। ਜੇ ਜੋ ਪਬਲਿਕ ਹੈ ਜੇ ਕੁਛ ਨਹੀਂ ਜਾਣਤੀ ਹੈ। ਸਾਡੇ ਵਿੱਚੋਂ ਹੀ ਕੁਝ ਇਕ ਇਨ੍ਹਾਂ ਲੀਡਰਾਂ ਦੇ ਦਰਾਂ 'ਤੇ ਜਾ ਕੇ ਖ਼ਾਕ ਛਾਨਣ ਨੂੰ ਆਪਣੀ ਮਜ਼ਬੂਰੀ ਵੀ ਬਣਾ ਲੈਂਦੇ ਹਨ। ਅਜਿਹਾ ਸਾਡੇ ਲੋਕਾਂ ਦੀ ਅਨਪੜ੍ਹਤਾ ਤੇ ਅਗਿਆਨਤਾ ਕਰਕੇ ਵੀ ਹੁੰਦਾ ਹੈ ਤੇ ਕੁਝ ਇਕ ਲਾਲਚ 'ਚ ਆ ਕੇ ਦੂਜਿਆਂ ਨਾਲ ਬੇਈਮਾਨੀ ਕਰਨ ਦੀ ਇਵਜ਼ 'ਚ ਤੇ ਆਪਣਾ ਹੀ ਸਰ ਜਾਏ ਦੀ ਸੋਚ ਲੈ ਕੇ ਇਨ੍ਹਾਂ ਲੀਡਰਾਂ ਦੀ ਸੋਚ ਦੇ ਭਾਈਵਾਲ ਹੋਣ ਦਾ ਅਧਿਕਾਰ ਪ੍ਰਾਪਤ ਕਰ ਲੈਂਦੇ ਹਨ
 ਜਿਸ ਨਾਲ ਕਰਤੱਵ ਝਾੜੇ ਕਰਨ ਦੂਰ ਕਿਸੇ ਖ਼ੇਤਾਂ ਵਿੱਚ ਚਲੇ ਜਾਂਦੇ ਹਨ। ਜ਼ੋਰ ਲਾ ਲਾ ਕੇ ਕਿਲਦੇ ਰਹਿੰਦੇ ਹਨ ਪਰ ਅਧਿਕਾਰਾਂ ਦੀ ਬਰਾਬਰੀ ਨਹੀਂ ਕਰ ਸਕਦੇ। ਹੁਣ ਮੇਰੇ ਪਾਠਕ ਇਹ ਭਲੀ ਭਾਂਤ ਅੰਦਾਜ਼ਾ ਲਗਾ ਸਕਦੇ ਹਨ ਕਿ ਅਧਿਕਾਰ ਤੇ ਕਰਤੱਵ ਕਦ
 ਇਕੱਠੇ ਰਲ ਕੇ ਭਾਈਵਾਲੀ ਨਿਭਾ ਪਾਏ ਹਨ। ਅਰਥਾਤ ਇਨ੍ਹਾਂ ਵਿੱਚ ਸਮਾਨਤਾ ਕਦ ਨਜ਼ਰ ਪਈ ਹੈ। ਜਿਸ ਸਥਿਤੀ ਵਿੱਚ ਇਸ ਤਰ੍ਹਾਂ ਦੀ ਬੱਕਰੀ ਨੂੰ ਕੋਠੇ 'ਤੇ ਚੜ੍ਹਾ ਦਿੱਤਾ ਜਾਵੇ ਤਾਂ ਉੱਥੇ ਤਾਂ ਆਪ ਹੀ ਇਹ ਗੱਲ ਹੋ ਨਿਬੜਨੀ ਹੈ- ਸਾਡਾ ਹੱਕ ਏਥੇ ਰੱਖ, ਕਰਤੱਵ ਸਿਆਂ! ਜਾ ਕੇ ਮਿੱਟੀ ਫੱਕ।




 ਪਰਸ਼ੋਤਮ ਲਾਲ ਸਰੋਏ, 
ਮੋਬਾ: 91-92175-44348 


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template