Headlines News :
Home » » ਏ ਜਿੰਦਗੀ - ਪਰਮਜੀਤ ਕਰਿਆਮ

ਏ ਜਿੰਦਗੀ - ਪਰਮਜੀਤ ਕਰਿਆਮ

Written By Unknown on Saturday, 18 January 2014 | 22:33

ਮੈ ਚਹੁਦਾ ਤੂੰ ਜਦ ਵੀ
ਮਿਲ਼ੇ ਇੱਦਾ ਮਿਲੇ
 ਜਿੱਦਾ
ਹੰਭੀ ਹਾਰੀ ਘੜੀਸੀ ਜਿੰਦਗੀ ਨੂੰ
ਉੱਜੜੇ ਹੋਏ ਘਰਾਂ ਨੂੰ
ਹੱਥਾਂ ਦੇ ਪੋਟਿਆਂ ਤੋ
ਘਸੀਆ ਲਕੀਰਾਂ ਨੂੰ
ਰਿਜਕ ਮਿਲਦਾ ਹੈ
ਭਰਵਾਂ ਸਾਹ ਮਿਲਦਾ ਹੈ
ਆਖਿਰ ਹੋ ਨਿੱਬੜਦਾ ਹੈ
ਉਮਰ ਭਰ ਦਾ ਫਲਸਫਾ
ਮੈ ਚਹੁਦਾ
ਤੂੰ ਇੱਦਾਂ ਨਾ ਮਿਲੇ
ਜਿੱਦਾ ਪਤੰਗ ਉਡਾਉਦੇ
ਬਾਲਾਂ ਨੂੰ ਪਤਾ ਹੀ ਨਹੀ ਹੁੰਦਾ
ਜਿੰਦਗੀ ਦੀ ਕਸ਼ਮਕਸ਼. ਵਿੱਚ.
 ਪਲ਼ ਰਿਹਾ
ਬਾਜ਼ਾਰ ਵਿੱਚ ਵਿਕਣ ਵਾਲ਼ੇ
  ਚਾਂਵਾਂ ਵਾਲ਼ੇ ਭਰੂਣ ਦਾ
ਮੰਦਿਰ ਦੇ ਘੰਟਿਆਂ
ਵਿੱਚੋ ਨਿਕਲਿਆਂ ਦੇਵਦਾਸੀਆਂ ਦੀਆ ਚੀਕਾਂ
ਮਿੱਟੀ ਦੇ ਭਗਵਾਨਾਂ ਦੇ ਪੋਤੜੇ ਫਰੋਲਦੀਆ
ਪਿੰਡ ਦੇ ਛੱਪੜ ਵਿੱਚ ਤੇਰਦੀਆਂ ਮਿਲਦੀਆਂ
ਧਰਮਾਂ ਦੇ ਖੰਗੂਰੇ ਨਾਲ ਕੁੱਝ ਮਰੀਆਂ
ਕੁੱਝ ਸਹਿਮੀਆਂ ਕੰਜ਼ਕਾਂ
ਮੈ
ਚਹੁੰਦਾ ਤੂੰ ਇੱਦਾਂ
ਕਦੇ ਨਾ ਮਿਲੈ
ਕਦੇ ਨਾ ਮਿਲੇ
ਏ ਜਿੰਦਗੀ ...

ਪਰਮਜੀਤ ਕਰਿਆਮ
+919780026012


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template