ਕੌਣ ਮੇਰੇ ਦਿਲ ਤੇ ਜਖ਼ਮ ਕਰ ਗਿਆ ।
ਖਿੜੇ ਮੱਥੇ ਜੁਲਮ ਉਸਦਾ ਜਰ ਗਿਆ । ।
ਸੱਖਣੀ ਝੋਲੀ ਸੀ ਮੇਰੀ ਪਿਆਰ ਤੋਂ ,
ਖਾਰਾਂ ਨਾਲ ਯਾਰ ਝੋਲੀ ਭਰ ਗਿਆ ।
ਦੀਪਕ ਬਲਦਾ ਹਾਂ , ਇੱਕ ਉਡੀਕ ਦਾ ,
ਰੰਝ ਦਾ ਉਹ ਤੇਲ ਖਾਰਾਂ ਭਰ ਗਿਆ ।
ਸੈਲਾਬ ਅੰਦਰ ਬੇੜੀ ਠੱਲੀ ਵੇਖ ਕੇ ,
ਮੌਤ ਦਾ ਫਰਿਸ਼ਤਾ ਮੈਂਥੋ ਡਰ ਗਿਆ ।
ਯਾਰ ਨੇ ਹੀ ਜਖ਼ਮ ਦਿੱਤਾ ਯਾਰ ਨੂੰ ,
ਤਲੀ ਤੇ ਅੰਗਾਰ ਸੱਜਣ ਧਰ ਗਿਆ ।
ਜੋ ਮੈਨੂੰ ਛੱਡ ਗਿਆ ਮੰਝਧਾਰ ਵਿੱਚ ,
ਖ਼ੈਰ ਉਸਦੀ ਲੋਚਦਾ ਮੈਂ ਮਰ ਗਿਆ ।
ਹੁਣ ਜਿਓਦਾ ਹਾਂ, ਨਾ ਮੈਂ ਮਰਦਾ ਦੋਸਤੋ,
ਦਿਲਬਰ ਮੇਰਾ ਛੱਲ ਐਸਾ ਕਰ ਗਿਆ ।
ਖਿੜੇ ਮੱਥੇ ਜੁਲਮ ਉਸਦਾ ਜਰ ਗਿਆ । ।
ਸੱਖਣੀ ਝੋਲੀ ਸੀ ਮੇਰੀ ਪਿਆਰ ਤੋਂ ,
ਖਾਰਾਂ ਨਾਲ ਯਾਰ ਝੋਲੀ ਭਰ ਗਿਆ ।
ਦੀਪਕ ਬਲਦਾ ਹਾਂ , ਇੱਕ ਉਡੀਕ ਦਾ ,
ਰੰਝ ਦਾ ਉਹ ਤੇਲ ਖਾਰਾਂ ਭਰ ਗਿਆ ।
ਸੈਲਾਬ ਅੰਦਰ ਬੇੜੀ ਠੱਲੀ ਵੇਖ ਕੇ ,
ਮੌਤ ਦਾ ਫਰਿਸ਼ਤਾ ਮੈਂਥੋ ਡਰ ਗਿਆ ।
ਤਲੀ ਤੇ ਅੰਗਾਰ ਸੱਜਣ ਧਰ ਗਿਆ ।
ਜੋ ਮੈਨੂੰ ਛੱਡ ਗਿਆ ਮੰਝਧਾਰ ਵਿੱਚ ,
ਖ਼ੈਰ ਉਸਦੀ ਲੋਚਦਾ ਮੈਂ ਮਰ ਗਿਆ ।
ਹੁਣ ਜਿਓਦਾ ਹਾਂ, ਨਾ ਮੈਂ ਮਰਦਾ ਦੋਸਤੋ,
ਦਿਲਬਰ ਮੇਰਾ ਛੱਲ ਐਸਾ ਕਰ ਗਿਆ ।
ਐਸ ਸੁਰਿੰਦਰ

0 comments:
Speak up your mind
Tell us what you're thinking... !