ਇੱਕ ਦੁਨੀਆ ਪੁੱਜੀ ਚੰਨ ਉੱਤੇ,
ਦੂਜੀ ਸਿੱਖ ਰਹੀ ਜਿੰਦਗੀ ਜਿਊਣ ਯਾਰੋ।
ਇੱਕ ਕੋਠੀਆਂ, ਕਾਰਾਂ ਵਿੱਚ ਵਸਦੀ,
ਦੂਜੀ ਤਰਸੇ ਮਿਲੇ ਨਾ ਲੂਣ ਯਾਰੋ।
ਇੱਕ ਆਖੇ ਮੌਜਾਂ ਹੀ ਮੌਜਾਂ ਇੱਥੇ,
ਦੂਜੀ ਆਖੇ ਕੀ ਇਹ ਜੂਨ ਯਾਰੋ ?
ਇੱਕ ਖ਼ੁਦ ਹੀ ਸਾਧ ਸੰਤ ਬਣੀ ਬੈਠੀ,
ਦੂਜੀ ਧਸੀ ਇਸ ਜਨੂੰਨ ਯਾਰੋ।
ਇੱਕ ਕਰੇ ਦੰਗੇ ਤੇ ਫਿਰੇ ਘੁੰਮਦੀ,
ਦੂਜੀ ਲਈ ਹੈ ਸਖ਼ਤ ਕਾਨੂੰਨ ਯਾਰੋ।
ਕਿਉਂ ਪਾੜ ਬਲਵਿੰਦਰ ਇਹ ਵਧੀ ਜਾਵੇ ?
ਇੱਕ ਰੰਗ ਦਾ ਜਦ ਹੈ ਖੂਨ ਯਾਰੋ।
ਦੂਜੀ ਸਿੱਖ ਰਹੀ ਜਿੰਦਗੀ ਜਿਊਣ ਯਾਰੋ।
ਇੱਕ ਕੋਠੀਆਂ, ਕਾਰਾਂ ਵਿੱਚ ਵਸਦੀ,
ਦੂਜੀ ਤਰਸੇ ਮਿਲੇ ਨਾ ਲੂਣ ਯਾਰੋ।
ਇੱਕ ਆਖੇ ਮੌਜਾਂ ਹੀ ਮੌਜਾਂ ਇੱਥੇ,
ਦੂਜੀ ਆਖੇ ਕੀ ਇਹ ਜੂਨ ਯਾਰੋ ?
ਇੱਕ ਖ਼ੁਦ ਹੀ ਸਾਧ ਸੰਤ ਬਣੀ ਬੈਠੀ,
ਦੂਜੀ ਧਸੀ ਇਸ ਜਨੂੰਨ ਯਾਰੋ।
ਇੱਕ ਕਰੇ ਦੰਗੇ ਤੇ ਫਿਰੇ ਘੁੰਮਦੀ,
ਦੂਜੀ ਲਈ ਹੈ ਸਖ਼ਤ ਕਾਨੂੰਨ ਯਾਰੋ।ਕਿਉਂ ਪਾੜ ਬਲਵਿੰਦਰ ਇਹ ਵਧੀ ਜਾਵੇ ?
ਇੱਕ ਰੰਗ ਦਾ ਜਦ ਹੈ ਖੂਨ ਯਾਰੋ।
ਬਲਵਿੰਦਰ ਸਿੰਘ ਮਕੜੌਨਾ,
ਪਿੰਡ ਤੇ ਡਾਕ : ਮਕੜੌਨਾ ਕਲਾਂ,
ਜ਼ਿਲ੍ਹਾ : ਰੋਪੜ।
ਮੋਬਾਇਲ 98550 20025

0 comments:
Speak up your mind
Tell us what you're thinking... !