Headlines News :
Home » » ਗ਼ਜ਼ਲ - ਸੁਨੀਲਮ ਮੰਡ

ਗ਼ਜ਼ਲ - ਸੁਨੀਲਮ ਮੰਡ

Written By Unknown on Saturday, 21 June 2014 | 03:16

    ਲਿਖਤਾਂ ਮੇਰੀਆਂ ਪੜ੍ਹਦੇ ਨੇ ਸੂਝ ਸਿਆਣਪਾਂ ਵਾਲੇ,
   ਕੁੱਝ ਗਿਆਨ ਦੇ ਸਾਗਰ ਤੇ ਕਈ ਲਿਆਕਤਾਂ ਵਾਲੇ।

   ਅਜਿਹੇ ਵੀ ਨੇ ਜਿਨਾਂ ਨੂੰ ਸਮਝ ਕਵਿਤਾ ਦੀ ਨਹੀਂ ਹੁੰਦੀ,
   ਔਰਤ ਸਮਝ ਕੇ ਪੜ੍ਹਦੇ ਨੇ ਕੁੱਝ ਸ਼ਰਾਰਤਾਂ ਵਾਲੇ।

  ਕਿਸੇ ਤੇ ਅਸਰ ਕਰ ਜਾਂਦੇ,ਕਿਸੇ ਨੂੰ ਵਿੰਨ ਕੇ ਰੱਖ ਜਾਂਦੇ,
   ਮੇਰੇ ਕੁੱਝ ਸ਼ੇਅਰ ਹੁੰਦੇ ਨੇ ,ਬਹੁਤ ਬਗ਼ਾਵਤਾਂ ਵਾਲੇ।

   ਕਈ ਤਰਾਂ ਦੇ ਲੋਕੀਂ ਮਿਲੇ ਨੇ ਜ਼ਿੰਦਗ਼ੀ ਅੰਦਰ,
  ਕਈ ਅੜਬ ਸੁਭਾਅ ਵਾਲੇ ਤੇ ਕੁੱਝ ਨਜ਼ਾਕਤਾਂ ਵਾਲੇ।

  ਬੜੇ ਮੈਂ ਪਲ ਹੰਢਾਏ ਨੇ ਅਨੋਖੇ ਆ ਕੇ ਦੁਨੀਆਂ ਤੇ,
  ਕੁੱਝ ਸੀ ਵਿੱਚ ਖੁਸ਼ੀ ਬੀਤੇ,ਕੁੱਝ ਕਿਆਮਤਾਂ ਵਾਲੇ।

  ਦੁਨੀਆਂ ਚੰਨ ਤੇ ਜਾ ਪੁੱਜੀ ਇਸ ਵਿਗਿਆਨ ਯੁੱਗ ਅੰਦਰ,
  ਮੰਡ ਤੇਰੇ ਵਤਨ ਵਿੱਚ ਲੋਕ ਬੁਰੇ ਅਲਾਮਤਾਂ ਵਾਲੇ।
         
  ਸੁਨੀਲਮ ਮੰਡ
              ਮੋਹਾਲੀ
  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template