ਸਾਹਿਤਕਾਰ ਰਾਮ ਸਰੂਪ ਅਣਖੀ ਜੀ ਦੇ ਨਾਵਲ ‘‘ਸੁੱਤਾ ਨਾਗ” ਤੇ ਲਘੂ ਫਿਲਮ ਬਣਾਉਣ ਤੋਂ ਬਾਅਦ ਹੁਣ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਜੀ, ਗੁਰਬਚਨ ਸਿੰਘ ਭੁੱਲਰ ਜੀ ਦੀ ਕਹਾਣੀ ‘‘ਖੂਨ” ਤੇ ਆਧਾਰਿਤ ਇਸੇ ਸਿਰਲੇਖ ਹੇਠ ਇਕ ਲਘੂ ਫਿਲਮ ਦਾ ਨਿਰਮਾਣ ਕਰ ਰਹੇ ਨੇ ਜੋ ਕਿ ‘ਤਖਤ ਹਜ਼ਾਰਾ ਫਿਲਮਜ਼’ ਅਤੇ ‘ਟਾਡਾ ਫਿਲਮਜ਼ ਨਾਰਵੇ’ ਦੀ ਪੇਸ਼ਕਸ਼ ਹੇਠ ਬਣ ਰਹੀ ਹੈ। ਪਿਛਲੇ ਦਿਨੀ ਤਲਵੰਡੀ ਸਾਬੋ ਦੇ ਪਿੰਡ ਲਹਿਰੀ, ਮੈਨੂਆਣਾ, ਕੌਰੇਆਣਾ, ਮਿਰਜ਼ੇਆਣਾ ਆਦਿ ਪਿੰਡਾਂ ਵਿਚ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਗਈ ਹੈ। ਬਹੁਤ ਹੀ ਪ੍ਰਭਾਵਸ਼ਾਲੀ ਅਦਾਕਾਰ ਹੈਰੀਸ਼ਰਨ ਸੇਧਾ (ਹਰਸ਼ਰਨ ਸਿੰਘ), ਕੁਲ ਸਿੱਧੂ, ਸੁੱਖੀ ਬੱਲ, ਭਾਰਤੀ ਦੱਤ, ਅਜੇ ਜੇਠੀ, ਗੁਲਜ਼ਾਰ ਅਜ਼ੀਜ਼, ਸੁਖਦੇਵ ਬਰਨਾਲਾ, ਹਰਵਿੰਦਰ ਤਾਤਲਾ, ਪ੍ਰੀਤ ਰਾਜਪਾਲ, ਰੁਪਿੰਦਰ ਸਿੰਘ ਮਾਨ, ਭਗਵੰਤ ਸਿੰਘ, ਗੁਰੀ ਮਾਂਗਟ, ਸੁਖਦੇਵ ਲੱਧੜ, ਅਮਲੋਕ ਸਿੱਧੂ, ਮਹਿੰਦਰਪਾਲ ਮਾਨਸਾ, ਕੇਵਲ ਬਾਂਸਲ, ਮਿਲਨ ਮਨਦੀਪ, ਹਰਦੀਪ ਬਰਾੜ, ਧਰਮਿੰਦਰ ਕੁਮਾਰ, ਹਰਪਾਲ ਸਿੱਧੂ, ਗੁਰਵਿੰਦਰ ਸਿੰਘ, ਗੁਰਸੇਵਕ ਸਿੱਧੂ, ਮੋਹੰਤੀ ਸ਼ਰਮਾ, ਗੁਰਪ੍ਰੀਤ ਤੋਤੀ, ਸਰਬਜੀਤ ਗਿੱਲ, ਮਾਸਟਰ ਰੌਬੀ ਅਤੇ ਮਾਸਟਰ
ਨਵੀਆਂ ਫਿਲਮਾਂ ਦੀਆਂ ਉਦਾਹਰਣਾਂ ਨੇ ਜੋ ਕਿ ਸਾਹਿਤਕ ਅਤੇ ਉਸਾਰੂ ਵਿਸ਼ੇ ਤੇ ਬਣੀਆਂ। ਚੰਗਾ ਕੰਮ ਕਰਨ ਵਾਲਿਆਂ ਦੀ ਘਾਟ ਨਹੀਂ ਹੈ, ਪਰ ਸ਼ਾਇਦ ਚੰਗੇ ਦਰਸ਼ਕਾਂ ਦੀ ਜ਼ਰੂਰ ਘਾਟ ਹੈ। ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਅੱਜਕੱਲ੍ਹ ਚੰਗੀਆਂ ਫਿਲਮਾਂ ਕਿੱਥੇ ਬਣਦੀਆਂ ਨੇ। ਫਿਲਮ ‘‘ਖੂਨ” ਦੀ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਤੇ ਸਾਨੂੰ ਆਸ ਹੈ ਕਿ ਜਿਵੇਂ ਉਸਾਰੂ ਫਿਲਮਾਂ ਬਣਨ ਦਾ ਦੌਰ ਸ਼ੁਰੂ ਹੋਇਆ ਹੈ ਅਸੀਂ ਅਜਿਹੀਆਂ ਫਿਲਮਾਂ ਲਈ ਚੰਗਾ ਦਰਸ਼ਕ ਵਰਗ ਵੀ ਪੈਦਾ ਕਰਨ ਵਿਚ ਕਾਮਯਾਬ ਹੋਵਾਂਗੇ।
ਸੁਖਵਿੰਦਰ ਰਾਜ ਸਿੰਘ
ਜਿਲ੍ਹਾ ਮਾਨਸਾ ।
ਸੰਪਰਕ 9988222668

0 comments:
Speak up your mind
Tell us what you're thinking... !