ਮਾਸੀ ਦੀ ਧੂ.....ਧੂ....ਕਰਦੀ ਚਿਖਾ ਕੋਲ ਮੈਂ ਇਕੱਲਾ ਖੜ੍ਹਾ ਸਾਂ । ਸਾਰੇ ਚਲੇ ਗਏ ਸਨ........ਮੈਂ ਆਇਆ ਵੀ ਤਾਂ ਦੇਰ ਨਾਲ ਸੀ । ਇਹ ਪਤਾ ਹੋਣ ਦੇ ਬਾਵਜੂਦ ਕਿ ਸਭ ਨੇ ਕੁੱਝ ਨਾ ਕੁੱਝ ਕਹਿਣਾ ਹੈ। ਪਰ ਮੈਨੂੰ ਬੇਮੁਰੱਵਤੀ ਦਾ ਠੀਕਰਾ ਆਪਣੇ ਸਿਰ ਭੱਜਣ ਤੋਂ ਵੱਧ ਡਰ ਸੀ ਕਿ ਮੈਂ ਨਹੀ ਸੀ ਦੇਖ ਸਕਦਾ ਅਸੀਸਾਂ ਤੇ ਮੋਹ ਦਾ ਮਰਿਆ ਹੋਇਆ ਚਿਹਰਾ । ਭਾਵੇਂ ਕਿ ਸਾਰੇ ਕਹਿ ਰਹੇ ਸਨ ਬੇਬੇ ਨੱਬੇ ਸਾਲ ਦੀ ਹੋ ਕੇ ਮਰੀ ਐ ਕੋਈ ਦੁੱਖ ਵਾਲੀ ਗੱਲ ਨਹੀ । 
        ਦੁਆਵਾਂ ਵੀ ਮਰ ਜਾਂਦੀਆਂ ਨੇ.........! .
   ਚਿਖਾ ਨੂੰ ਦੇਖਦਿਆਂ ਪਤਾ ਨਈਂ ਕਿੱਥੋ ਪਿੰਡ ਦੇ ਉਹ ਦਰਖਤ ਜ਼ਹਿਨ ਵਿੱਚ ਆ ਗਏ ਸਨ...........ਪਤਾ ਨਈ ਉਹ ਉੱਥੇ ਹੋਣਗੇ ਵੀ ਕਿ ਨਈ......... ਗਿਆ ਤਾਂ ਪਛਾਣ ਸਕਾਂਗਾ ਉਹਨਾਂ ਨੂੰ ਜਿੰਨ੍ਹਾਂ ਨਾਲ ਛੋਟੇ ਹੁੰਦਿਆਂ ਖੇਡ ਖੇਡਦੇ ਸਾਂ । ਰਾਤ ਦੇ ਹਨੇਰੇ ‘ਚ ਦਰਖਤ ਨੂੰ ਹੱਥ ਲਾਇਆ ਤੇ ਇਹ ਕਹਿੰਦਿਆਂ ਭੱਜ ਜਾਂਦੇ ਸਾਂ ‘‘ਮਾਸੀ ਮੈਂ ਚੱਲਿਆਂ’’ ਡਰ ਦੇ ਮਾਰੇ ਭੱਜਿਆਂ ਦਾ ਸਾਹ ਚੜ੍ਹ ਜਾਂਦਾ ਸੀ ਪਰ ਅੱਜ ਮਾਸੀ ਦੀ ਚਿਖਾ ਕੋਲ ਖੜ੍ਹਿਆਂ ਨਈ ਕਹਿ ਸਕਿਆ ਸਾਂ ਕਿ ਮਾਸੀ ਮੈਂ ਚੱਲਿਆਂ । 
ਤਰਸੇਮ ਬਸ਼ਰ
                                        ਗਲੀ ਨੰ:20 
                                       ਪ੍ਰਤਾਪ ਨਗਰ
                                        ਬਠਿੰਡਾ ।
                               ਮੌਬਾ;-- 9915620944 
 


 
 
 
 
 
 
0 comments:
Speak up your mind
Tell us what you're thinking... !