ਬਾਬਾ ਮੋਦਨ ਚਿੱਟੇ ਕੱਪੜੇ ਪਾ ਕੇ ਹਮੇਸਾਂ..... ਟੌਹਰ ਸ਼ੌਹਰ ਨਾਲ ਫਬਿਆ ਰਹਿੰਦਾ ..... ਲਿਸ਼ਕਦੀ ਖੂੰਢੀ ਦੂਰੋਂ ਚਮਕਾਂ ਮਾਰਦੀ ..... ਬੜੀ ਸੋਹਣੀ ਲੱਗਦੀ..... ਘਰ ਵਿਚ ਖਾਣ ਪੀਣ ਦੀ ਵੀ ਕੋਈ ਘਾਟ ਨਹੀਂ ਸੀ ..... ਪੁੱਤਰ ਤੇ ਨੂੰਹਾਂ ਬਾਪੂ ਜੀ ਬਾਪੂ ਜੀ ਕਰਦੀਆਂ ਨਾ ਥੱਕਦੀਆਂ ..... ਮੈਥੋਂ ਰਿਹਾ ਨਾ ਗਿਆ। ਮੈਂ ਬਾਬੇ ਤੋਂ ਪੁੱਛ ਲਿਆ ‘‘ਬਾਬਾ ਜੀ ..... ਤੁਹਾਡੀ ਬੜੀ ਸੇਵਾ ਹੋ ਰਹੀ ਹੈ ..... ਇਸ ਦਾ ਕੀ ਰਾਜ ਏ।’’ ਬਾਬੇ ਮੋਦਨ ਨੇ ਹੱਸਦੇ ਹੋਏ ਕਿਹਾ, ‘‘ਓ ਪੁੱਤਰਾ, ਸੇਵਾ ਮੇਰੀ ਕਿਵੇਂ ਨਾ ਹੋਵੇ ..... ਮੈਂ ਤਾਰੇ ਵਾਂਗ ਜ਼ਮੀਨ ਪੁੱਤਰਾਂ ਦੇ ਨਾਂ ਲਗਾ ਕੇ ਹੱਥ ਨਹੀਂ ਵਢਾਏ.....।’’ 
ਪਿੰਡ ਦਿਆਲਪੁਰਾ, ਤਹਿ: ਸਮਰਾਲਾ (ਲੁਧਿਆਣਾ)
ਮੋਬਾ : 9465651038

0 comments:
Speak up your mind
Tell us what you're thinking... !