ਵਕਤ ਦੇ ਨਾਲ ਦੁਨੀਆਂ ਦੀ ਹਰ ਚੀਜ
ਬਦਲ ਜਾਂਦੀਂ ਹੈ ਪਰ ਉਸਦਾ ਮੂਲ ਕਦੇ ਨਹੀਂ ਬਦਲਦਾ । ਜਿਸ ਦੁਨਿਆਵੀ ਵਸਤੂ ਦਾ ਮੂਲ ਬਦਲ ਦਿੱਤਾ ਜਾਵੇ ਉਹ ਸਿਰਫ ਨਵੀਂ ਵਸਤੂ ਹੀ
ਹੁੰਦੀ ਹੈ। ਸਿੱਖ ਫਲਸਫੇ ਵਿੱਚ ਗੁਰਬਾਣੀ ਨੂੰ ਮੂਲ ਤੱਤ ਦੀ ਥਾ ਹਾਸਲ ਹੈ ਜਿਸਨੂੰ ਕੀਰਤਨ , ਕਥਾ ਅਤੇ
ਪੜਨ , ਸੁਣਨ ਦੇ ਨਾਲ ਸਮਝਾਇਆ ਜਾਂਦਾਂ ਹੈ। ਜਦ ਵੀ ਲੋਕ ਸਮੂਹਕ ਤੌਰ ਤੇ ਇਕੱਠੇ ਹੁੰਦੇ ਹਨ ਤਦ ਗੁਰਬਾਣੀ
ਪੜੀ ਜਾਣੀ ਚਾਹੀਦੀ ਹੈ। ਗੁਰਬਾਣੀ ਨੂੰ ਬੋਲਣ ਨਾਲ ਹੀ ਸਾਰੇ ਤਰੀਕਿਆਂ ਤੋਂ ਵੱਧ ਬੋਲਿਆ ਅਤੇ ਸਮਝਾਇਆ
ਜਾ ਸਕਦਾ ਹੈ। ਪਰ ਅੱਜ ਕੱਲ ਇਸ ਰਵਾਇਤ ਨੂੰ ਖਤਮ ਕੀਤਾ ਜਾ ਰਿਹਾ ਹੈ । ਜਿੰਨਾਂ ਹੀ ਗੁਰਬਾਣੀ ਨੂੰ ਸੁੱਧ ਅਤੇ ਸਾਫ ਪੜਿਆ ਜਾਦਾਂ ਹੈ ਉਨੀ ਹੀ ਗੁਰਬਾਣੀ ਵੱਧ ਸਮਝ ਆਈ ਜਾਂਦੀ ਹੈ। ਜਿੰਨਾਂ ਹੀ ਕੋਈ ਗੁਰਬਾਣੀ ਨੂੰ ਵੱਧ ਪੜਦਾ ਰਹਿੰਦਾਂ ਹੈ ਉਨੇ ਹੀ ਉਸਦੇ ਅਰਥ ਆਪਣੇ ਆਪ ਸਮਝ ਆਉਣ ਲੱਗਦੇ ਹਨ। ਗੁਰਬਾਣੀ
ਤਾਂ ਕੀ ਦੁਨੀਆਂ ਦੀ ਹਰ ਪੜੀ ਜਾਣ ਵਾਲੀ ਕੋਈ ਵੀ ਕਿਤਾਬ ਜਿੰਨੀ ਵੱਧ  ਵਾਰ ਪੜ ਲਈਏ ਉਨੀ ਹੀ ਵੱਧ ਸਮਝ ਆ ਜਾਂਦੀ ਹੈ।  ਗੁਰੂ ਗਰੰਥ ਦੇ ਅਰਥ ਵੀ ਗੁਰਬਾਣੀ ਵਿੱਚੋਂ ਹੀ ਸਮਝ ਪੈਂਦੇ ਹਨ ਨਾਂ ਕਿ ਦੂਸਰਿਆਂ ਦੇ ਕੀਤੇ ਅਰਥ ਗੁਰਬਾਣੀ ਦੇ  ਅਸਲੀ ਅਰਥ ਹੁੰਦੇ ਹਨ। ਹਰ ਮਨੁੱਖ ਦੀ ਆਪੋ ਆਪਣੀ ਸਮਝ ਹੁੰਦੀ ਹੈ ਜਿਸ ਅਨੁਸਾਰ ਹੀ ਉਹ ਗੁਰਬਾਣੀ ਦੇ ਅਰਥ ਸਮਝਦਾ ਅਤੇ ਕਰਦਾ ਹੈ। ਗੁਰੂ ਨਾਨਕ ਜੀ ਵੀ ਅੱਖਰਾਂ ਦੇ ਅਰਥ,  ਲਿਖਣ ਵਾਲੇ ਸਿਰ ਨਾਂ ਕਹਿਕੇ ਕਰਨ ਵਾਲੇ ਦੇ ਅਰਥਾਂ ਨੂੰ ਹੀ ਮਾਨਤਾ ਦਿੰਦੇ ਹਨ। ਜਿਨ ਇਹ ਲਿਖੈ ਤਿਸ ਸਿਰ ਨਾਂਹੀ ਜਿਵ ਫੁਰਮਾਵੈ ਤਿਵ ਤਿਵ ਪਾਹੀਂ।
                                           ਵਪਾਰੀ ਅਤੇ ਚਲਾਕ ਕਿਸਮ
ਦੇ ਲੋਕਾਂ ਨੇ ਰਾਜਸੱਤਾਵਾਂ ਦੀ ਪੁਸਤਪਨਾਹੀ ਥੱਲੇ ਗੁਰਬਾਣੀ ਨੂੰ ਗਾਉਣਾਂ ਸੁਰੂ ਕੀਤਾ ਹੋਇਆਂ ਹੈ।
ਕੀਰਤਨ ਰੂਪੀ ਗਾਉਣ ਦੇ ਤਰੀਕੇ ਨਾਲ ਬਹੁਤ ਥੋੜੀ ਬਾਣੀ ਗਾਈ ਜਾ ਸਕਦੀ ਹੈ। ਵਰਤਮਾਨ ਸਮੇਂ ਵਿੱਚ ਇਸ
ਤਰੀਕੇ ਨਾਲ ਹੀ ਗੁਰਬਾਣੀ ਨੂੰ ਲੋਕਾਂ ਤੋਂ ਦੂਰ ਵੀ ਕੀਤਾ ਜਾਂਦਾਂ ਹੈ। ਕੀਰਤਨ ਕਰਨ ਸਮੇਂ ਵਰਤਮਾਨ
ਸਮੇਂ ਦੇ ਵਪਾਰੀ ਕਿਸਮ ਦੇ ਕੀਰਤਨੀਏ ਮਨਮੱਤੇ ਅਰਥ ਵੀ ਕਰ ਸਕਦੇ ਅਤੇ ਕਰਦੇ ਹਨ। ਇਸ ਤਰਾਂ ਦੇ ਕੀਰਤਨੀਏ
ਕੀਰਤਨ ਦੇ ਨਾਂ ਥੱਲੇ ਵਿਸੇਸ ਕਿਸਮ ਦੇ ਲੋਕਾਂ ਦੀ ਚਾਪਲੂਸੀ ਕਰਨ ਦਾ ਧੰਦਾਂ ਵੀ ਕਰਦੇ ਹਨ ਜੋ ਗੁਰਬਾਣੀ
ਦਾ ਨਿਰਾਦਰ ਵੀ ਹੈ । ਪੁਰਾਤਨ ਸਮੇਂ ਵਿੱਚ ਕੀਰਤਨ ਜਾਂ ਸੰਗੀਤ ਦਾ ਸਹਾਰਾ ਸਿਰਫ ਇੱਛਾਵਾਨ ਲੋਕਾਂ
ਨੂੰ ਬੁਲਾਉਣ ਤੱਕ ਹੁੰਦਾਂ ਸੀ ਪਰ ਲੋਕਾਂ ਦੀ ਹਾਜਰੀ ਵਿੱਚ ਸਿਰਫ ਅਨੰਤ ਰੱਬੀ ਤਾਕਤ ਦੇ ਗੁਣ ਗਾਏ ਜਾਂਦੇ
ਸਨ । ਆਮ ਤੌਰ ਤੇ ਕੀਰਤਨ ਸਵੇਰ ਵੇਲੇ ਸੂਰਜ ਚੜਨ ਤੋਂ ਪਹਿਲਾਂ ਵਾਲੇ ਸਮੇਂ ਹੀ ਹੁੰਦਾਂ ਸੀ ਜਿਸ ਨਾਲ ਸਭ ਨੂੰ ਇਹ ਵੀ ਪਤਾ ਲੱਗ ਜਾਂਦਾਂ ਸੀ ਕਿ ਕਿਸ ਘਰ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ ਜਾਂ ਕੀ ਸਮਾਗਮ ਹੈ। ਗੁਰੂ ਨਾਨਕ ਜੀ ਜਦ ਵੀ ਗੁਰਬਾਣੀ
ਬੋਲਦੇ ਸਨ ਤਾਂ ਉਸ ਤੋਂ ਪਹਿਲਾਂ ਆਪਣੇ ਰਬਾਬੀ ਨੂੰ ਕਹਿੰਦੇ ਸਨ ਮਰਦਾਨਿਆਂ ਰਬਾਬ ਛੇੜ ਗੁਰਬਾਣੀ ਆਈ
ਹੈ। ਜਦ ਹੀ ਰਬਾਬ ਦੀ ਤਾਨ ਛਿੜਦੀ ਸੀ ਤਦ ਨੇੜੇ ਤੇੜੇ ਦੇ ਲੋਕ ਵੀ ਰਬਾਬ ਦੀ ਅਵਾਜ ਸੁਣਕੇ ਇਕੱਠੇ ਹੁੰਦੇ
ਸਨ ਅਤੇ ਗੁਰੂ ਜੀ ਗੁਰਬਾਣੀ ਬੋਲਿਆ ਕਰਦੇ ਸਨ। ਇਸ ਤਰਾਂ ਸੰਗੀਤ ਦੇ ਸਹਾਰੇ ਲੋਕਾਂ ਨੂੰ ਇਕੱਠੇ ਹੋਣ
ਅਤੇ ਗੁਰਬਾਣੀ ਸੁਣਨ ਦਾ ਮੌਕਾ ਮਿਲਦਾ ਸੀ । ਗੁਰੂ ਜੀ ਦਾ ਮੂਲ ਮਕਸਦ ਗੁਰਬਾਣੀ ਬੋਲਣਾਂ ਹੁੰਦਾਂ ਸੀ ਨਾਂ ਕਿ ਲੋਕਾਂ
ਨੂੰ ਸੰਗੀਤ ਸੁਣਉਣਾਂ ।  ਅੱਜ ਤੋਂ 40 ਕੁ ਸਾਲ
ਪਹਿਲਾਂ ਤੱਕ ਵੀ ਇਹ ਤਰੀਕਾ ਹੀ ਵਰਤਿਆ ਜਾਂਦਾਂ ਰਿਹਾ ਹੈ। ਸੰਗੀਤਕ ਕੀਰਤਨ ਲੋਕਾਂ ਨੂੰ ਇਕੱਠੇ ਕਰਨ
ਦਾ ਸਾਧਨ ਮਾਤਰ ਹੈ ਪਰ ਅਸਲੀ ਉਦੇਸ ਗੁਰਬਾਣੀ ਬੋਲਣਾਂ ਹੀ ਹੁੰਦਾਂ ਹੈ। ਵਰਤਮਾਨ ਸਮੇਂ ਵਿੱਚ ਕੀਰਤਨ
ਦੇ ਨਾਂ ਥੱਲੇ ਸੰਗੀਤ ਪਰਧਾਨ ਕਰ ਦਿੱਤਾ ਗਿਆਂ ਹੈ। ਕੀਰਤਨ ਹਮੇਸਾਂ ਅਨੰਤ ਰੱਬੀ ਤਾਕਤ ਦੇ ਗੁਣ ਗਾਉਣ
ਨੂੰ ਹੀ ਕਿਹਾ ਜਾਂਦਾਂ ਹੈ ਜਦੋਂ ਕਿ ਅੱਜ ਕੱਲ ਕੀਰਤਨ ਦੇ ਨਾਂ ਥੱਲੇ ਵਿਅਕਤੀ ਵਿਸੇਸ ਜਾਂ ਪਰੀਵਾਰਾਂ
ਦੇ ਗੁਣ ਜਾਂ ਰਾਜਨੀਤਕਾਂ ਦੇ ਗੁਣ ਗਾਏ ਜਾਂਦੇ ਹਨ ਜੋ ਰੱਬ ਦੀ ਕੀਰਤੀ ਨਹੀਂ ਹੁੰਦੀ । ਇਸ ਤਰਾਂ ਦੇ ਕੀਰਤਨ ਬਾਰੇ
ਗੁਰੂ ਜੀ ਨੇ ਕਿਹਾ ਹੈ ਕਿ 
                  ਕਲਯੁੱਗ ਮੈਂ ਕੀਰਤਨ ਪਰਧਾਨਾਂ । ਗੁਰਮੁੱਖ ਜਪੀਐ ਲਾਇ ਧਿਆਨਾਂ । ਆਪ ਤਰੈ ਸਗਲੈ ਕੁਲ ਤਾਰੈ। ਹਰ ਦਰਗਹ ਪਤਿ ਸਿਉ ਜਾਇਦਾਂ। 
ਦਾ ਭਾਵ ਹੈ ਕਿ ਕਲਯੁੱਗ ਭਾਵ ਕਲਾ
ਦੇ ਜਮਾਨੇ ਵਿੱਚ ਕੀਰਤਨ (ਸੰਗੀਤ) ਪਰਧਾਨ ਬਣ ਬੈਠਦਾ ਹੈ ਪਰ ਗੁਰੂ ਵੱਲ ਮੂੰਹ ਕਰਕੇ ਤੁਰਨ ਵਾਲੇ ਗੁਰਮੁੱਖ
ਲੋਕ ਸਿਰਫ ਉਸ ਅਨੰਤ ਤਾਕਤ ਦਾ ਜਪ ਕਰਦੇ ਹਨ ਇਸ ਤਰਾਂ ਉਹ ਕੀਰਤਨ ਜਾਂ ਕੀਰਤਨੀਆਂ ਤੋਂ ਬੱਚਕੇ ਆਪ ਵੀ
ਤਰ ਜਾਂਦੇ ਹਨ ਅਤੇ ਆਪਣੀ ਕੁੱਲ ਨੂੰ ਵੀ ਤਾਰ ਲੈਂਦੇ ਹਨ। ਪਰਧਾਨ ਲਫਜ ਗੁਰਬਾਣੀ ਵਿੱਚ ਝੂਠ ਲਈ ਵੀ
ਵਰਤਿਆ ਹੈ ਜਿਵੇਂ ਸਰਮ ਧਰਮ ਦੋਏ ਛੁਪ ਖਲੋਏ । ਕੂੜ ਫਿਰੈ ਪਰਧਾਨ ਵੇ ਲਾਲੋ।
                                 ਵਰਤਮਾਨ ਸਮੇਂ ਵਿੱਚ
ਵਪਾਰਕ ਬਿਰਤੀਆਂ ਹਰ ਕੰਮ ਵਿੱਚ ਭਾਰੂ ਹੋ ਰਹੀਆਂ ਹਨ । ਸਮੁੱਚੀ ਦੁਨੀਆਂ ਵਾਂਗ ਸਿੱਖ ਫਲਸਫੇ ਨੂੰ ਮੰਨਣ ਵਾਲੇ ਲੋਕ ਵੀ ਵਪਾਰਕ ਹੋ
ਚੁੱਕੇ ਹਨ । ਰਾਜ ਸੱਤਾ ਹਰ ਤਰੀਕਾ ਕੁਰਸੀ ਬਚਾਉਣ ਲਈ ਸਹੀ ਸਮਝਦੀ ਹੈ ਗੁਰਬਾਣੀ ਦੀ ਥਾਂ ਕੀਰਤਨ ਦੇ ਨਾਂ ਥੱਲੇ ਆਪਣੀ ਬੱਲੇ ਬੱਲੇ ਕਰਵਾਉਣੀ ਰਾਜਨੀਤਕਾਂ ਨੂੰ ਕੋਈ ਗੁਨਾਹ ਨਹੀਂ ਲੱਗਦਾ। ਗੁਰੂ ਗਰੰਥ ਦੇ ਨਾਂ ਥੱਲੇ
ਆਪਣੀ ਉਸਤੱਤ ਕਰਵਾਉਣਾਂ ਹੀ ਦੁਨਿਆਵੀ ਲੋਕਾਂ ਦਾ ਮੁੱਖ ਉਦੇਸ ਹੋ ਗਿਆ ਹੈ । ਸਮੁੱਚੇ ਸਮਾਜ ਦਾ ਵੱਡਾ
ਹਿੱਸਾ ਗੁਰਬਾਣੀ ਦੇ ਨਾਂ ਥੱਲੇ ਆਪਣੀ ਹਾਉਮੈਂ ਨੂੰ ਪੱਠੇ ਵੱਧ ਪਾਉਂਦਾਂ ਹੈ। ਗੁਰੂ ਗਰੰਥ ਸਾਹਿਬ ਦੇ
ਨਾਂ ਥੱਲੇ ਸਿਰਫ ਲੋਕਾਂ ਦਾ ਇਕੱਠ ਕੀਤਾ ਜਾਂਦਾਂ ਹੈ ਪਰ ਗੁਰੂ ਗਰੰਥ ਦੀ ਬਾਣੀ ਪੜਨ ਦੀ ਇਜਾਜਤ ਪਾਠੀ
ਸਿੰਘਾਂ ਨੂੰ ਨਹੀਂ ਦਿੱਤੀ ਜਾਂਦੀ। ਗੁਰਬਾਣੀ ਦੇ ਪਾਠ ਕਰਨ ਵਾਲੇ ਪਾਠੀ ਦੀ ਬਜਾਇ ਪਰੀਵਾਰ ਦੇ ਸੋਹਿਲੇ
ਗਾਉਣ ਵਾਲੇ ਅਖੌਤੀ ਕੀਰਤਨੀਏ ਬਿਠਾ ਦਿੱਤੇ ਜਾਂਦੇ ਹਨ । ਜੋ ਸਾਰਾ ਸਮਾਂ ਗੁਰਬਾਣੀ
ਗਾਉਣ ਦੀ ਥਾਂ ਪਰੀਵਾਰ , ਰਾਜਨੀਤਕਾਂ ,ਅਤੇ ਵੱਧ ਪੈਸੇ ਭੇਟਾਂ ਦੇਣ ਵਾਲਿਆਂ ਦੇ ਸੋਹਲੇ ਗਾਉੰਦੇ ਰਹਿੰਦੇ
ਹਨ। ਮੁਸਕਿਲ ਨਾਲ ਗੁਰਬਾਣੀ ਦਾ ਇੱਕ ਅੱਧਾ ਸਲੋਕ ਬੋਲਦੇ ਹਨ ਪਰ ਮਨਮੱਤੀਆਂ ਕਹਾਣੀਆਂ ਅਤੇ ਆਪਣਾਂ ਮਨਮੱਤੀ
ਪਰਚਾਰ ਵੱਧ ਕਰਦੇ ਹਨ। ਜਦੋਂ ਕਿ ਗੁਰਬਾਣੀ ਦਾ ਪਾਠ ਕਰਨ ਸਮੇਂ ਇਹੋ ਜਿਹਾ ਕੁੱਝ ਕਰਨਾਂ ਸੰਭਵ ਨਹੀਂ
ਹੁੰਦਾਂ । ਗੁਰਬਾਣੀ ਪੜਨ  ਨਾਲ ਤਾਂ
ਗੁਰੂਆਂ ਦੀ ਸੋਚ ਹੀ ਬੋਲਦੀ ਹੈ ਪਰ ਦੁਨੀਆਂ ਦੇ ਲੋਕ ਤਾਂ ਆਪਣੀ ਉਸਤੱਤ ਬਲਵਾਉਣਾਂ ਚਾਹੁੰਦੇ ਹੁੰਦੇ
ਹਨ। ਗੁਰਬਾਣੀ ਦੇ ਸਲੋਕ ਤਾਂ ਰਾਜਸੱਤਾ ਤੱਕ ਨੂੰ ਮਾਸ ਖਾਣ ਵਾਲੇ ਸੇਰ ਤੱਕ ਉਹਨਾਂ ਦੇ ਸਿਪਾਹ ਸਲਾਰਾਂ
ਨੂੰ ਹੱਡੀਆਂ ਚੂੰਡਣ ਵਾਲੇ ਕੁੱਤੇ ਤੱਕ ਬੋਲ ਦਿੰਦੀ ਹੈ ਪਰ ਦੁਨਿਆਵੀ ਲੋਕ ਤਾਂ ਰਾਜਨੀਤਕਾਂ ਦੀ ਗੁਲਾਮੀ
ਕਰਨ ਵਾਸਤੇ ਇਕੱਠ ਰਖਵਾਉੰਦੇ ਹਨ । ਗੁਰਬਾਣੀ ਦੀ ਅਵਾਜ ਤਾਂ ਦਿਖਾਵੇ ਨੂੰ ਵੀ ਵੀ ਸੱਚ ਦਾ ਸੀਸਾਂ ਦਿਖਾ ਦਿੰਦੀ
ਹੈ ਜੋ ਕਿ ਦੁਨਿਆਵੀ ਲੋਕ ਦੇਖਣਾਂ ਨਹੀਂ ਚਾਹੁੰਦੇ । ਸੋ ਇਸ ਤਰਾਂ ਗੁਰਬਾਣੀ ਦੇ ਸੱਚ ਤੋਂ ਬਚਣ ਲਈ
ਕੀਰਤਨ ਦਾ ਉਟ ਆਸਰਾ ਲੈਕੇ ਆਪਣੇ ਮਕਸਦ ਹੱਲ ਕਰਦੇ ਹਨ। ਅੱਜਕੱਲ ਦੇ ਕੀਰਤਨੀਏ ਜੋ ਨਿਸਕਾਮ ਨਹੀਂ ਹੁੰਦੇ
ਸਗੋਂ ਪੈਸੇ ਦੇ ਪੁੱਤ ਹੁੰਦੇ ਹਨ ਵੀ ਗੁਰਬਾਣੀ ਦੀ ਘੋਰ ਬੇਅਦਬੀ ਕਰਨ ਦੀ ਸਰਮ ਨਹੀਂ ਮੰਨਦੇ । ਵਰਤਮਾਨ ਸਮੇਂ ਦੇ  ਕੀਰਤਨੀਏ ਤਾਂ ਸਰਕਾਰਾਂ ਇਨਾਮ ,ਸਨਮਾਨ, ਪਦਮ ਸਿਰੀਆਂ ਦੇ
ਖਿਤਾਬ ਲੈਣ ਤੱਕ ਚਲੇ ਗਏ ਹਨ ਪਰ ਕਿਸੇ ਸਮੇਂ ਗੁਰੂ ਘਰਾਂ ਦੇ ਕੀਰਤਨੀਏ ਤਾਂ ਕੀ ਘੋੜਿਆਂ ਦੀ ਲਿੱਦ
ਚੁੱਕਣ ਵਾਲੇ ਵੀ ਸਰਕਾਰਾਂ ਤੋਂ ਮਿਲੀਆਂ ਨਵਾਬੀਆਂ ਜੁੱਤੀ ਤੋਂ ਵਾਰ ਦਿਆਂ ਕਰ ਸਕਦੇ ਸਨ। ਗੁਰੂ ਘਰਾਂ
ਦੇ ਸੇਵਾਦਾਰ ਭਾਈ ਮਨੀ ਸਿੰਘ ਵਰਗੇ ਬੰਦ ਬੰਦ ਕਟਵਾ ਗਏ ਪਰ ਸਰਕਾਰਾਂ ਦੀ ਗੁਲਾਮੀ ਕਬੂਲ ਨਹੀਂ ਕੀਤੀ।
 ਅਨੰਤ ਰੱਬੀ ਤਾਕਤ ਦਾ ਅਸਲੀ ਕੀਰਤਨੀਆਂ ਕਦੇ ਸਰਕਾਰਾਂ
ਅਤੇ ਪੈਸੇ ਦਾ ਗੁਲਾਮ ਨਹੀਂ ਹੁੰਦਾਂ ਪਰ ਵਰਤਮਾਨ ਸਮੇ ਵਿੱਚ ਕੋਈ ਮਰਦਾਨੇ ਕਿਆਂ ਵਰਗਾ ਕੀਰਤਨੀਆਂ ਭਾਲਿਆਂ
ਵੀ ਮੁਸਕਿਲ ਨਾਲ ਮਿਲਦਾ ਹੈ।  ਕੀਰਤਨ ਕਰਨਾਂ ਭਾਵੇਂ
ਬਹੁਤ ਹੀ ਚੰਗੀ ਕਲਾ ਅਤੇ ਪਰਚਾਰ ਦਾ ਸਾਧਨ ਹੈ ਪਰ ਵਪਾਰਕ ਤੌਰ ਤੇ ਕੀਰਤਨ ਕਰਨ ਨੂੰ ਗੁਰੂਆਂ ਦੀ ਸੋਚ
ਅਤੇ ਬਾਣੀ ਬਹੁਤ ਵੱਡਾ ਗੁਨਾਹ ਮੰਨਦੀ ਹੈ। ਵਰਤਮਾਨ ਸਮੇਂ ਵਿੱਚ ਕੀਰਤਨ ਦੇ ਨਾਂ ਥੱਲੇ ਰੱਬ ਦੀ ਉਸਤੱਤ
ਜਾਂ ਗੁਰਬਾਣੀ ਦੀ ਉਸਤੱਤ ਨਹੀਂ ਕਹੀ ਜਾ ਰਹੀ ਹੈ ਸਗੋਂ ਕੀਰਤਨ ਅਤੇ ਗੁਰਬਾਣੀ ਦੀ ਵਰਤੋਂ ਵਪਾਰਕ ਅਤੇ
ਸਵੈ ਪਰਚਾਰ ਲਈ ਕੀਤੀ ਜਾ ਰਹੀ ਹੈ ਜਿਸ ਤੋਂ ਬਚਿਆ ਜਾਣਾਂ ਚਾਹੀਦਾ ਹੈ। ਕੀਰਤਨ ਦੇ ਨਾਂ ਥੱਲੇ ਗੁਰੂ
ਗਰੰਥ ਦੀ ਅਰਦਾਸ ਸਮੇਂ ਪੜੀਆਂ ਜਾਣ ਵਾਲੀਆਂ ਬਾਣੀਆਂ ਨੂੰ ਵੀ ਕੀਰਤਨੀਏ ਵਪਾਰੀ ਲੋਕ ਗਾਉਣਾਂ ਸੁਰੂ
ਕਰ ਚੁੱਕੇ ਹਨ ਅਰਦਾਸ ਦੇ ਸਮੇਂ ਤੋਂ ਪਹਿਲਾਂ ਪੜੇ ਜਾਣ ਵਾਲੇ ਅਨੰਦ ਸਾਹਿਬ ਨੂੰ ਵੀ ਘਟਾਕਿ ਪੰਜ ਪਉੜੀਆਂ
ਤੱਕ ਸੀਮਤ ਕਰ ਦਿੱਤਾ ਗਿਆ ਹੈ ਅਤੇ ਉਹ ਵੀ ਪਾਠੀ ਸਿੰਘ ਦੀ ਥਾਂ ਕੀਰਤਨੀਏ ਹੀ ਗਾਉਣਾਂ ਸੁਰੂ ਕਰ ਚੁੱਕੇ
ਹਨ। ਗੁਰੂ ਗਰੰਥ ਦੀ ਸਿਰਫ ਹੋਂਦ ਹੀ ਹੁੰਦੀ ਹੈ ਪਰ ਉਸਦੀ ਬਾਣੀ ਪੜਨ ਤੇ ਮਨਾਹੀ ਹੀ ਕਰ ਦਿੱਤੀ ਗਈ
ਹੈ । ਸੰਗਤ ਦੀ ਹਾਜਰੀ ਵਿੱਚ ਗੁਰਬਾਣੀ ਹੀ ਪੜੀ ਜਾਣੀ ਚਾਹੀਦੀ ਹੈ ਪਰ ਵਰਤਮਾਨ
ਸਮੇਂ ਗੁਰਬਾਣੀ ਦੀ ਬਜਾਇ ਕੀਰਤਨ ਹੀ  ਕਿਉਂ  ਕੀਤਾ ਜਾਂਦਾਂ ਹੈ ਅਨੇਕਾਂ ਸਵਾਲ ਖੜੇ ਕਰ ਰਿਹਾ ਹੈ। ਰਾਜਸੱਤਾਵਾਂ
ਨਾਲ ਸਾਂਝ ਪਾਕੇ ਤੁਰਨ ਵਾਲੀਆਂ ਧਰਮ ਸੱਤਾਵਾਂ ਇਸਦੀ ਪੁਸਤ ਪਨਾਹੀ ਕਿਉਂ ਕਰ ਰਹੀਆਂ ਹਨ ਵਿਚਾਰਨ ਯੋਗ
ਹੈ।
             ਕਿਸੇ ਵੀ ਵਿਆਹ ਜਾਂ ਖੁਸੀ ਦੇ ਮੌਕੇ ਤੇ ਜਾਂ
ਮਰਨ ਵਗੈਰਾ ਦੇ ਅਫਸੋਸ ਦੇ ਮੌਕੇ ਤੇ ਗੁਰੂ ਗਰੰਥ ਸਿਰਫ ਦਿਖਾਵੇ ਲਈ ਹੀ ਲਿਆਂਦਾਂ ਜਾ ਰਿਹਾ ਹੈ ਪਰ
ਪਰਧਾਨਗੀ ਕੀਰਤਨੀਆਂ ਦੇ ਹੱਥ ਹੁੰਦੀ ਹੈ। ਬਹੁਤੇ ਪਾਠੀ ਸਿੰਘਾਂ ਨੇ ਵੀ ਹੁਣ ਪਾਠ ਕਰਨ ਦੇ ਨਾਲ ਕੀਰਤਨ
ਕਰਨ ਦਾ ਕੰਮ ਸੁਰੂ ਕਰ ਲਿਆਂ ਹੈ। ਆਮ ਹੀ ਇਹ ਲੋਕ ਕਹਿੰਦੇ ਹਨ ਕਿ ਅੱਠ ਦਸ ਦਿਨ ਪਾਠ ਕਰਨ ਤੋਂ ਬਾਅਦ
ਗੁਰੂ ਘਰਾਂ ਦੇ ਪਰਬੰਧਕ ਪੰਜ ਚਾਰ ਸੌ ਮੁਸਕਲ ਨਾਲ ਦਿੰਦੇ ਹਨ ਪਰ ਇੱਕ ਘੰਟੇ ਦੇ ਕੀਰਤਨ ਵਿੱਚ ਪੰਜ
ਚਾਰ ਹਜਾਰ ਤੱਕ ਵੀ ਬਣ ਜਾਂਦਾਂ ਹੈ। ਅੱਜ ਕੱਲ ਪਾਠੀ ਸਿੰਘ ਤਾਂ ਕੋਈ ਬਣਨਾਂ ਹੀ ਨਹੀਂ ਚਾਹੁੰਦਾ ਪਰ
ਕੀਰਤਨੀਆਂ ਦੀਆਂ ਫੌਜਾਂ ਤਿਆਰ ਹੋ ਰਹੀਆਂ ਹਨ। ਜਦ ਤੱਕ ਕੀਰਤਨ ਨੂੰ ਵੇਚਣ ਦੀ ਪਰੰਪਰਾਂ ਬੰਦ ਨਹੀਂ
ਕਰਵਾਈ ਜਾਂਦੀ ਗੁਰਬਾਣੀ ਦਾ ਨਿਰਾਦਰ ਹੁੰਦਾਂ ਰਹੇਗਾ। ਗੁਰੂ ਗਰੰਥ ਦੀ ਹਾਜਰੀ ਸਮੇਂ ਗੁਰੂ ਗਰੰਥ ਦੀ
ਬਾਣੀ ਤੋਂ ਇਲਾਵਾ ਬੋਲਣਾਂ ਗਾਉਣਾਂ ਗੁਰੂ ਗਰੰਥ ਦੀ ਅਤੇ ਗੁਰੂਆਂ ਦੀ ਸੋਚ ਦਾ ਨਿਰਾਦਰ ਹੈ। ਗੁਰਬਾਣੀ
ਹੀ ਮਹਾਨ ਹੈ ਗੁਰਬਾਣੀ ਨੂੰ ਕੀਰਤਨ ਦੇ ਨਾਂ ਥੱਲੇ ਦੂਸਰੇ ਦਰਜੇ ਤੇ ਕਰ ਦੇਣਾਂ ਗੁਨਾਹ ਹੈ ਜੋ ਅੱਜ
ਕੱਲ ਸਰੇਆਮ ਹੋਈ ਜਾ ਰਿਹਾ ਹੈ। ਆਧੁਨਿਕ ਬਨਾਰਸ ਦੇ ਠ੍ੱਗ ਰੂਪੀ ਸੰਤ ਅਤੇ ਪਰਚਾਰਕਾਂ ਨੂੰ ਜਾਂ ਪੈਸਾ
ਲੈਕੇ ਕੀਰਤਨ ਕਰਨ ਵਾਲਿਆਂ ਨੂੰ ਰੋਕਿਆ ਜਾਣਾ ਜਰੂਰੀ ਹੈ। ਗੁਰਬਾਣੀ ਦੀ ਬੇਅਦਬੀ ਕਰਨ ਦੇ ਭਾਗੀ ਬਣਨ
ਤੋਂ ਵਰਤਮਾਨ ਦੇ ਧਾਰਮਿਕ ਪਰਬੰਧਕਾਂ ਨੂੰ ਜਰੂਰ ਹੀ ਕੋਈ ਫੈਸਲਾ ਲੈਣ ਦੀ ਦਲੇਰੀ ਕਰਨੀ ਚਾਹੀਦੀ ਹੈ।
ਗੁਰਚਰਨ ਪੱਖੋਕਲਾਂ 
ਫੋਨ 9417727245 
ਪਿੰਡ ਪੱਖੋਕਲਾਂ (ਬਰਨਾਲਾ)

0 comments:
Speak up your mind
Tell us what you're thinking... !