Headlines News :
Home » » ਨਾਨਕ ਨੂੰ ਚੇਤੇ ਕਰਦਿਆਂ

ਨਾਨਕ ਨੂੰ ਚੇਤੇ ਕਰਦਿਆਂ

Written By Unknown on Wednesday, 28 November 2012 | 01:12



ਹੱਕ ਪਰਾਇਆ ਖਾਂਦੇ ਜਿਹੜੇ ਵਿਹਲੜ ਮੌਜਾਂ ਕਰਦੇ ਨੇ।
ਐ ਨਾਨਕ ਤੇਰੇ ਦੇਸ਼ ਦੇ ਅੰਦਰ ਕਿਰਤੀ ਭੁੱਖੇ ਮਰਦੇ ਨੇ।

ਰਾਜੇ ਸ਼ੀਂਹ ਮੁਕੱਦਮ ਕੁੱਤੇ ਤੂੰ ਸੀ ਮੁੰਹ ‘ਤੇ ਕਹਿ ਦਿੰਦਾ,
ਅੱਜ ਦੇ ਬਹੁਤੇ ਨੇਤਾ ਲੁਕ ਛਿਪ ਹਾਕਮ ਦਾ ਦਮ ਭਰਦੇ ਨੇ।

ਸਾਰੀ ਜ਼ਿੰਦਗੀ ਠੱਗੀ, ਠੋਰੀ, ਚੋਰੀ, ਚਕਾਰੀ ਕਰ ਕਰ ਕੇ,
ਨੈਣ ਪ੍ਰਾਣ ਜਦ ਖੜ੍ਹਦੇ ਜਾਂਦੇ ਫਿਰ ਹੱਥ ਮਾਲਾ ਫੜ੍ਹਦੇ ਨੇ।

ਦਿਨੇ ਰਾਮ ਪਰ ਰਾਤ ਨੂੰ ਰਾਵਣ ਰੰਗ ਬਦਲਦੇ ਰਹਿੰਦੇ ਨੇ,
ਧਰਮ ਕਰਮ ਨੂੰ ਲਾ ਖੂੰਜੇ ਇਹ ਛੱਤੀ ਪੱਤਣ ਤਰਦੇ ਨੇ।

ਤੂੰ ਦੁਖੀਆਂ ਦੇ ਦੁੱਖ ਵੰਡਾਏ ਮੱਲ੍ਹਮ ਲਾਈ ਜ਼ਖ਼ਮਾ ‘ਤੇ,
ਲੁੱਟਣ ਅਖੌਤੀ ਸਾਧ ਲੋਕਾਂ ਨੂੰ ਕੋਈ ਵੀ ਦੁੱਖ ਨਾ ਹਰਦੇ ਨੇ।

ਕੂੜ ਪਸਾਰਾ ਸਾਰੇ ਪਾਸੇ ਤੇਰੇ ਨਾਂ ‘ਤੇ ਠੱਗੀਆਂ ਮਾਰਨ,
ਫੱਟਾ, ਬੈਨਰ ਲਾ ਲੈਂਦੇ ਓਹ ਨਾ ਸੰਗਦੇ ਨਾ ਡਰਦੇ ਨੇ।

ਮੜ੍ਹੀ, ਮਸਾਣੀ, ਪਿੱਤਰ, ਪੂਜਾ ਤੂੰ ਕਦੇ ਨਾ ਮੰਨੇ ਸੀ,
ਜੀਵਨ ਭਰ ਜੋ ਲਾਹੁੰਦਾ ਰਿਹਾ ਤੂੰ ਅਜੇ ਨਾ ਲੱਥੇ ਪਰਦੇ ਨੇ।

ਤੇਰੇ ਦੱਸੇ ਰਾਹ ਦੇ ਪਾਂਧੀ ‘ਝੱਜ’ ਵਰਗੇ ਨੇ ਟਾਂਵੇਂ, ਟਾਂਵੇਂ,
ਪਰ ਓਨ੍ਹਾਂ ਦਾ ਨੀ ਸਾਥ ਨਾ ਦਿੰਦੇ ਓਨ੍ਹਾਂ ਦੇ ਹੀ ਘਰਦੇ ਨੇ।

ਹੱਕ ਪਰਾਇਆ ਖਾਂਦੇ ਜਿਹੜੇ ਵਿਹਲੜ ਮੌਜਾਂ ਕਰਦੇ ਨੇ।
ਐ ਨਾਨਕ ਤੇਰੇ ਦੇਸ਼ ਦੇ ਅੰਦਰ ਕਿਰਤੀ ਭੁੱਖੇ ਮਰਦੇ ਨੇ।


                                                                                               ਜਸਵੀਰ ਝੱਜ
                                                                                         ਪਿੰਡ ਬੁਆਣੀ, ਜ਼ਿਲ੍ਹਾ ਲੁਧਿਆਣਾ     
                                                                                                   94170 42274
                                                                                                   98554-59765

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template