Headlines News :
Home » » ਭਵਿੱਖ

ਭਵਿੱਖ

Written By Unknown on Wednesday, 28 November 2012 | 01:24



ਡਿੱਗੂੰ ਡਿੱਗੂੰ ਕਰਦੀ
ਪ੍ਰਾਇਮਰੀ ਸਕੂਲ ਦੀ
ਇਮਾਰਤ ਦੇ ਬਾਹਰ
ਨਿੰਮਾਂ ਕਿੱਕਰਾਂ ਦੀ ਚਿਤਕਰੀ ਛਾਵੇਂ
ਤੱਪੜਾਂ ਤੇ ਬੈਠੇ
ਫੁੱਲਾਂ ਜਿਹੇ ਭੋਲੇ ਭਾਲੇ
ਬਿੱਟ ਬਿੱਟ ਤੱਕਦੇ ਨੇ
ਗੁਆਂਡ ’ਚ ਬਣਦੇ ਗੁਰਦੁਆਰੇ ਦੀ
ਚੌਥੀ ਮੰਜਿਲ
----------
ਪਰਵਾਜ਼
ਅਸੀਂ ਕੁੜੀਆਂ ਅਸੀਂ ਚਿੜੀਆਂ
ਚਾਹੁੰਦੀਆਂ ਹਾਂ
ਅੰਬਰੀ ਉਡਣਾਂ
ਅਠਖੋਲੀਆਂ ਕਰਨੀਆਂ
ਜਦ ਜੋਸ਼ ਭਰ ਕੇ
ਪਰਵਾਜ ਭਰੀ, ਦੁਮੇਲ ਤੇ ਜਾ ਕੇ
ਖੜ ਗਏ ਖੰਭ ਫੜਫੜਾਉਣੋਂ
ਅਜਾਦ ਹਵਾ ਦੇ
ਪੰਛੀਆਂ ਜਿਹੀ ਪਰਵਾਜ ਦੇ
ਆਪਣੇ ਸੁਪਨ ਸੰਸਾਰ ਦੇ ਸੁਪਨੇ
ਤਿੱਪ ਤਿੱਪ ਕਰਕੇ ਜਜਬ ਹੋ ਗਏ
ਬਾਬਲ ਦੀ ਪੱਗ ਦੇ ਸ਼ਮਲੇ ’ਚ।

---------
ਸੱਜਣ ਖੁਸ਼ੀਆਂ ਦਾ ਸਿਰਨਾਵਾਂ
ਮਿਲਦਾ ਹੈ ਪਰ ਟਾਂਵਾਂ ਟਾਂਵਾਂ
ਯਾਰ ਬਿਨਾਂ ਜਿੰਦ ਕਲਮ ਕੱਲੀ।
ਯਾਰਾਂ ਦੇ ਨਾਂ ਮਹਿਕਣ ਥਾਵਾਂ।
ਚੰਗੇ ਯਾਰ ਉਮਰ ਦਾ ਗਹਿਣਾ।
ਯਾਰ ਕਹੇ ਤਾਂ ਬਿੰਦ ਨ ਲਾਵਾਂ।
ਯਾਰ ਮਿਲੇ ਤਾਂ ਜੰਨਤ ਮਿਲਜੇ,
ਕਰ ਕੇ ਦਿਖਾਵਾਂ ਸ਼ੋਖ ਅਦਾਵਾਂ।
ਜਿੰਦ ਪਿਆਸੀ ਉਸ ਬਿਨ ਰੌਂਤੇ
ਮਿਲਕੇ ਮਨ ਦੀ ਪਿਆਸ ਬੁਝਾਵਾਂ।
----------

ਮੇਰੇ ਵਾਰਿਸ ਤੇ ਮੈਂ?
ਮੈਨੂੰ ਕੁੱਝ ਵੀ ਕਹੋ
ਜੱਟਾਂ ਦਾ ਸੰਧੂਆਂ ਦਾ
ਆਰੀਆ ਸਮਾਜੀਆਂ ਦਾ ਮੁੰਡਾ
ਪਗੜੀ ਜਾਂ ਹੈਟ ਵਾਲਾ।
ਮੈਨੂੰ ਵੰਡੋ ਨਾ
ਜਾਤਾਂ ਪਾਤਾਂ ਕਰਮ ਕਾਂਡਾ ਤੇ
ਧਰਮ ਦੇ ਜੰਜਾਲ ’ਚ।
ਆਪਣੇ ਸੁਆਰਥ ਲਈ
ਕਿਓਂ ਸੁੰਗੜਦੇ ਹੋ
ਮੇਰੀ ਸੋਚ ਨੂੰ ਅਕੀਦੇ ਨੂੰ
ਐਂਵੇਂ ਜਿਤਾਉਂਦੇ ਹੋ ਝੂਠਾ ਹੱਕ
ਮੇਰੇ ਦਿਹਾੜਿਆਂ ਤੇ ਆਡੰਬਰ ਰਚਾ ਕੇ।
ਜੋ ਕਰਦੇ ਨੇ ਕਿਰਤ ਦੀ ਗੱਲ
ਨੰਗ ਧੜ ਲੜਦੇ ਨੇ
ਹੱਕ ਲਈ ਸੱਚ ਲਈ ਅਤੇ
ਲੁੱਟੇ ਜਾਣ ਵਾਲੇ ਲੋਕਾਂ ਲਈ
ਪੜ੍ਹਦੇ ਨੇ, ਵਾਚਦੇ ਨੇ
ਮੇਰੀਆਂ ਲਿਖਤਾਂ ਨੂੰ, ਸੋਚ ਨੂੰ
ਉਹੀ ਨੇ ਮੇਰੇ ਅਸਲ ਵਾਰਿਸ
ਉਹ ਮੇਰੇ
ਤੇ ਮੈਂ ਉਹਨਾਂ ਦਾ ਭਗਤ ਸਿੰਘ

ਰਾਜਵਿੰਦਰ ਰੌਂਤਾ
ਪਿੰਡ ਰੌਂਤਾ ਜਿਲ੍ਹਾ ਮੋਗਾ
ਮੋਬਾਇਲ ਨੰ: 98764-86187
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template