ਅਧਿਆਪਕ ਨੂੰ
ਹੱਥ ਤੇਰੇ ਹੈ ਭਵਿੱਖ
ਜੋ ਤੂੰ ਚਾਹੇਂ
ਸਿਰਜ ਦੇਵੇਂ
ਬਣਾ ਦੇਵੇਂ
ਕਾਨੇ ਤੋਂ ਕਮਾਦ
ਤੇ ਲਿਆ ਦੇਵੇਂ
ਅਨਾੜੀ ਤੇ ਜਲਾਲ
ਉਹ ਲੈ ਕੇ
ਸੂਝ ਕਿਹਨ ਤੈਥੋਂ
ਬੈਠ ਉੱਚ ਗੱਦੀਆਂ ਤੇ
ਭੁੱਲ ਜਾਵੇ
ਬੇ-ਰੁਜਗਾਰੀ ਵਾਲਾ
ਤੇਰਾ ਇੱਕੋ ਹੀ ਸਵਾਲ
ਤੇਰੇ ਏਸੇ ਹੀ
ਸਵਾਲ ਉੱਤੇ
ਤੇਰੀ ਸਰਕਾਰ ਤੈਨੂੰ
ਡਾਂਟ ਡਪਟ ਕਰੇ ਤੇਰੀ
ਕਹੇ ਆਪਣੇ ਫ਼ਰਜ ਤੇ
‘ਅਧਿਆਪਕ ਬਖਸ਼ੇ
ਨਹੀਂ ਜਾਣਗੇ’
ਕਿਸੇ ਵੀ ਤਰਜ ਤੇ
ਤੇਰਾ ਸਨਮਾਨ ਕਰੇ
ਹੱਥਕੜੀਆਂ ਤੇ ਡਾਂਗਾਂ ਨਾਲ
ਤੇਜਾ ਸਿੰਘ ਰੌਂਤਾ
ਪਿੰਡ ਰੌਂਤਾ ਜਿਲ੍ਹਾ ਮੋਗਾ
ਮੋਬਾਇਲ ਨੰਬਰ 9872162687

0 comments:
Speak up your mind
Tell us what you're thinking... !