ਸਾਡੇ ਪਿਆਰੇ ਪਿਆਰੇ ਮੈਡਮ।
ਰਹਿੰਦੇ ਹਸਦੇ ਨੇ ਉਹ ਹਰ ਦਮ।
ਜਦੋਂ ਕਲਾਸ ਵਿੱਚ ਨੇ ਆਉਂਦੇ,
ਹੱਥ ਜੋੜ ਸੱਭ ਫ਼ਤਿਹ ਬੁਲਾਉਂਦੇ।
ਸਾਨੂੰ ਨਾ ਉਹ ਕਦੇ ਮਾਰਦੇ,
ਪਿਆਰ ਦੇ ਨਾਲ ਸਦਾ ਪੁਕਾਰਦੇ।
ਹਰ ਦਮ ਉਹ ਮਿੱਠਾ ਬੋਲਣ,
ਮੁੱਖੋਂ ਕਿਵੇਂ ਸ਼ਹਿਦ ਪਏ ਡੋਲ੍ਹਣ।
ਹੁੰਦੀ ਗਲਤੀ ਤਾਂ ਕਰਦੇ ਮਾਫ਼,
ਕਿੰਨੇ ਨੇ ਉਹ ਮਨਦੇ ਸਾਫ।
ਉਮਰ ਉਨ੍ਹਾਂ ਦੀ ਹੋਵੇ ਲੰਬੀ,
‘ਨਿੱਕੇ’ ਨੇ ਦੇਹੋ ਦੁਆ ਹੈ ਮੰਗੀ।
ਰਛਪਾਲ ਸਿੰਘ ‘ਨਿੱਕਾ’
ਪਿੰਡ ਤੇ ਡਾਕ: ਤਲਵੰਡੀ ਕਲਾਂ।
ਤਹਿ: ਜਗਰਾਉਂ,
ਜਿਲ੍ਹਾ : ਲੁਧਿਆਣਾ।
ਮੋਬਾਇਲ : 98762-56280


0 comments:
Speak up your mind
Tell us what you're thinking... !