ਕਲੀਆਂ ਦੇ ਬਾਦਸ਼ਾਹ ਮਾਣਕ ਜੀ ਦਾ ਇਸ ਦੂਨੀਆਂ ਤੋ ਤੁਰ ਜਾਣਾ ਸਾਡੇ ਲਈ ਅਤੇ ਪੰਜਾਬੀ ਸੰਗੀਤ ਜਗਤ ਲਈ ਅਸਹਿ ਹੈ। ਮੇਰਾ ਗਾਇਕੀ ਦੇ ਖੇਤਰ ਵਿਚ ਆਉਣ ਲਈ ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਦਾ ਬਹੁਤ ਵੱਡਾ ਹੱਥ ਹੈ। ਕਿਉਂਕਿ ਮੈਂ ਮਾਣਕ ਸਾਹਿਬ ਦੀਆਂ ਕਲੀਆਂ ਤੋ ਪ੍ਰਭਾਵਿਤ ਹੋਕੇ ਇਸ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। -ਸੁਰਜੀਤ ਖਾਂ
ਮਾਣਕ ਸਾਹਿਬ ਇੱਕਲੇ ਗਾਇਕ ਹੀ ਨਹੀ ਬਲਕਿ ਪੰਜਾਬੀ ਗਾਇਕ ਦੀ ਇੱਕ ਸੰਸਥਾ ਸੀ । ਕੁਲਦੀਪ ਮਾਣਕ ਜੀ ਨੂੰ ਸੁਣਕੇ ਕਿੱਸੇ ਪੜ•ਨ ਦੀ ਲੋੜ ਨਹੀ ਪਈ , ਕਿਉਕਿ ਉਹਨਾਂ ਦੁੱਲ•ਾ ਭੱਟੀ, ਹੀਰ ਰਾਂਝਾ, ਪੂਰਨ ਭਗਤ, ਮਿਰਜਾ ਸਾਹਿਬ, ਸਿਰੀ ਫਰਿਆਦ, ਸੱਸੀ ਪੁੰਨੂੰ , ਜਿਉਣਾ ਮੋੜ ਜਿਹੇ ਗੀਤ ਗਾ ਕੇ ਨੌਜਵਾਨ ਪੀੜੀ ਦੇ ਮਾਰਗਦਰਸ਼ਕ ਬਣੇ। ਉਹਨਾਂ ਦੀ ਮੌਤ ਨਾਲ ਉਹਨਾਂ ਦੇ ਪਰਿਵਾਰ ਨੂੰ ਹੀ ਨਹੀ ਬਲਕਿ ਸਮੁੱਚੇ ਪੰਜਾਬੀਅਤ ਲਈ ਇੱਕ ਵੱਡਾ ਘਾਟਾ ਹੈ। ਇਕ ਕਹਾਵਤ ਅਨੁਸਾਰ ਜਿਸ ਵਿਅਕਤੀ ਨੇ ਕੁਲਦੀਪ ਮਾਣਕ ਸਾਹਿਬ ਦਾ ਨਾਮ ਨਹੀ ਸੁਣਿਆ ਉਹ ਪੰਜਾਬੀ ਕਹਾਉਣ ਦਾ ਹੱਕਦਾਰ ਨਹੀ ਹੈ। -ਕਰਮਜੀਤ ਅਨਮੋਲ
ਕੁਲਦੀਪ ਮਾਣਕ ਅੱਜ ਭਾਵੇਂ ਸਾਡੇ ਵਿਚ ਨਹੀ ਰਹੇ, ਪਰ ਕੁੱਲ ਜਹਾਨ ਦਾ ਦੀਪ ਬਣਕੇ ਹਮੇਸ਼ਾ ਹੀ ਰੌਸ਼ਨੀਆਂ ਵੰਡਦੇ ਰਹਿਣਗੇ। ਮਾਣਕ ਜੋ ਹਮੇਸ਼ਾ ਚਮਕਦਾ ਰਹਿੰਦਾ ਹੈ ਅਤੇ ਧਰੁੱਵ ਤਾਰੇ ਵਾਂਗ ਸਦਾ ਚਮਕਦਾ ਰਹੇਗਾ । ਕੁਲਦੀਪ ਮਾਣਕ ਭਾਵੇਂ ਅੱਖੜ ਮੂੰਹ ਫੱਟ ਜਰੂਰ ਸੀ ਪਰ ਉਸਦਾ ਹਿਰਦਾ ਪਾਕ ਪਵਿੱਤਰ ਸੀ। ਇਸ ਖਾਸੀਅਤ ਕਾਰਨ ਉਹ ਹਰ ਦਿਲ ਦਾ ਚਹੇਤਾ ਸੀ । ਗਾਇਕੀ ਤੋ ਨਿਬੜਿਆ ਮਾਣਕ ਹਮੇਸ਼ਾ ਅਮਰ ਰਹੇਗਾ । -ਸਤਵਿੰਦਰ ਬਿੱਟੀ
ਮਾਣਕ ਸਾਹਿਬ ਮੇਰੇ ਬਹੁਤ ਅਜੀਜ ਦੋਸਤ ਸਨ । ਉਹਨਾਂ ਦੀ ਮੌਤ ਗਾਇਕੀ ਖੇਤਰ ਲਈ ਅਜਿਹੀ ਖਾਈ ਪੈਦਾ ਕਰ ਗਈ ਹੈ ਜਿਸਨੂੰ ਕਦੇ ਨਹੀ ਭਰਿਆ ਜਾ ਸਕਦਾ । ਉਹਨਾਂ ਦੀ ਅਵਾਜ ਵਿਚ ਅਜਬ ਰੂਹਾਨੀਅਤ ਅਤੇ ਦਿਲਾਂ ਨੂੰ ਕਲੀਲਣ ਵਾਲਾ ਜਜਬਾ ਸੀ। ਉਹਨਾਂ ਦੇ ਦਰਸ਼ਕ ਹਮੇਸ਼ਾ ਹੀ ਉਹਨਾਂ ਦੇ ਇਸ ਹੁਨਰ ਨੂੰ ਤਲਾਸ਼ਦੇ ਰਹ੍ਯਿਣਗੇ- ਲਾਭ ਜੰਜੂਆਂ
ਤੇਰੀ ਰੰਗਲੀ ਚਰਖੀ ੇ, ਸੁਣਕ ਅੱਖ, ਭਰ ਆਈ।
ਦਿਲ ਮਾਰੇ ਭੁੱਬਾਂ , ਨਾਲੇ ਦੇਵੇ ਦੁਹਾਈ
ਤੇਰੀ ਰੰਗਲੀ ਚਰਖੀ, ਵਿਚ ਜੜੀਆਂ ਮੇਖਾਂ,
ਤੈਨੂੰ ਹੀਰ ਗਾਉਂਦਿਆਂ, ਮੈਂ ਫਿਰ ਤੋ ਵੇਖਾਂ
ਤੇਰੀ ਰੰਗਲੀ ਚਰਖੀ , ਵਿਚ ਤੰਦ ਧਰੇੜੇ
ਕਿਤੋ ਮੁੜ ਆਂ ਮਾਣਕਾ, ਗਾਇਕੀ ਦੇ ਵਹਿੜੇ ।
ਕਾਲਾ ਤੂਰ (ਤੁੰਗਾਂ)
9988014414

0 comments:
Speak up your mind
Tell us what you're thinking... !