ਹਰੀਆਂ ਫਸਲਾਂ ਦੇ ਉਜੜੇ ਨੇ ਬਾਗ ਦੇਖੋ
ਹੋਈ ਧਰਤੀ ਲਹੂ ਲੁਹਾਨ ਦੇਖੋ
ਬੰਦਾ ਬੰਦੇ ਦਾ ਕਾਤਲ ਬਣਿਆ ਫਿਰਦੈ
ਹੋਈ ਮਨੁੱਖਤਾ ਸ਼ਰਮਸ਼ਾਰ ਦੇਖੋ
ਅੱਗਾਂ ਬਲੀਆਂ ਚੁਗਿਰਦ ਮਚੇ ਭਾਂਬੜ
ਅੱਗ ਨਫਰਤ ਦੀ ਜਲਾਂਦੀ ਜਹਾਨ ਦੇਖੋ
ਹੁੰਦੇ ਦੰਗੇ ਧਰਮ ਦੇ ਨਾਂ ਤੇ
ਹੋਇਆ ਅੰਬਰ ਚੁਗਿਰਦ ਸ਼ਮਸ਼ਾਨ ਦੇਖੋ
ਰੱਬ ਬਣਾਈ ਸੀ ਸੋਹਣੀ ਧਰਤ ਪਿਆਰੀ
ਬਦਲ ਗਈ ਵਿੱਚ ਬੀਆਬਾਨ ਦੇਖੋ
ਚਿੜੀ ਚਹਿਕੇ ਨਾਂ ਡਾਰਾਂ ਆਉਣ ਕਿੱਥੋਂ
ਨਿਕਲੇ ਹਵਾ ਪਾਣੀ ਦੇ ਪ੍ਰਾਣ ਦੇਖੋ।
ਕਦੇ ਯੁੱਧ, ਕਦੇ ਹੜ੍ਹ ਕਦੇ ਸੋਕੇ ਆਂਦੇ
ਪਿਸਤੌਲ, ਤੌਪਾਂ, ਹੁਣ ਨਿਊਕਲੀਅਰ ਬੰਬ ਦੇਖੋ
ਬੰਦਾਂ ਬਣਿਆ ਵੈਰੀ ਮਨੁੱਖਤਾ ਦਾ
ਕੁਦਰਤ ਦੀ ਸੁਗਾਤ ਰਿਹਾ ਉਜਾੜ ਦੇਖੋ
ਟੋਟੇ ਧਰਤੀ ਦੇ ਪਿੱਛੇ ਲੜ ਬਹਿੰਦੇ
ਇਨਸਾਨ ਰਿਹਾ ਨਾ ਹੁਣ ਇਨਸਾਨ ਦੇਖੋ
ਆਪਣੇ ਆਪ ਨੂੰ ਬੜਾ ਮਹਾਨ ਸਮਝੇ
ਬੰਦਾ ਬਣਿਆ ਹੈ ਅੱਜ ਹੈਵਾਨ ਦੇਖੋ।
ਮਨਿੰਦਰ ਕੌਰ
ਬੱਸੀ ਪਠਾਣਾ।
ਮੋਬਾਇਲ ਨੰ: 98784-38722
-----
ਪੰਜਾਬੀ ਮਾਂ ਬੋਲੀ
ਇਹ ਗੁਰੂਆਂ ਦੀ ਬੋਲੀ
ਇਹ ਪੀਰਾਂ ਦੀ ਬੋਲੀ
ਮਿੱਟੀ ਦੇ ਕਣ ਕਣ ’ਚ ਮਹਿਕੇ
ਇਹ ਰੂਹਾਂ ਦੀ ਬੋਲੀ
ਇਹ ਝਨਾਂ ਕੰਢੇ ਗੂੰਜੇ
ਬਿਆਸ ਰਾਵੀ ’ਚ ਬੋਲੇ
ਇਹ ਸਤਲੁਜ ਦੀ ਬੋਲੀ
ਇਹ ਸਿੰਧ ਦੀ ਬੋਲੀ
ਪੰਜਾਬ ਦੇ ਖੇਤਾਂ ’ਚ ਵਸਦੀ
ਪੰਜਾਬ ਦੇ ਲੋਕਾਂ ’ਚ ਵਸਦੀ
ਹਰ ਇੱਕ ਨੇ ਸਿੱਜਦਾ ਕੀਤਾ
ਹੈ ਜਿੱਥੇ ਵੀ ਬੋਲੀ
ਇਹ ਸ਼ਗਨਾਂ ਤੇ ਗਾਉਂਦੀ
ਮੋਇਆ ਵੈਣ ਪਾਉਂਦੀ
ਰੱਬ ਨੇ ਧੁਰ ਦਰਗਾ ’ਚੋਂ
ਤੇਰੀ ਇਹ ਮਿੱਠੀ ਬੋਲੀ
ਇਹ ਮਾਂ ਵਾਲੀ ਬੋਲੀ
ਇਹ ਗੁੜਤੀ ’ਚ ਘੋਲੀ
ਦੁਨੀਆ ’ਚ ਜਿੱਥੇ ਜਾਵੇ
ਪੰਜਾਬੀਆਂ ਦੇ ਪਾਸੇ ਹਾਸੇ ਹੰਝੂਆਂ ਦੀ ਬੋਲੀ
ਮਨਿੰਦਰ ਕੌਰ
ਬੱਸੀ ਪਠਾਣਾ।
ਮੋਬਾਇਲ ਨੰ: 98784-38722


0 comments:
Speak up your mind
Tell us what you're thinking... !