ਦੇਸ਼ ਦੀ ਇਹ ਹੋਂਦ ਨੂੰ ਮਿਟਾ ਕੇ ਹਟਣਗੇ ।
ਵੱਡੇ ਫੈਸ਼ਨਾ ਦੇ ਪੱਟੇ ਅੱਗ ਲਾ ਕੇ ਹਟਣਗੇ ।
ਹੈ ਸੰਸਕ੍ਰਿਤੀ ਦੇਸ਼ ਦੀ ਜੋ ਆਖਰੀ ਸਾਹਾਂ ਤੇ,
ਇਹ ਬਹੁਤ ਛੇਤੀ ਉਹਨੂੰ ਦਫਨਾ ਕੇ ਹਟਣਗੇ ।
ਤਨ ਦੇ ਨੰਗੇਜ ਨੂੰ ਤਾਂ ਜੋ ਆਖਦੇ ਨੇ ਫੈਸ਼ਨ ,
ਬਾਕੀ ਕੁਝ ਰਹਿੰਦਾਂ ਵੀ ਵਿਖਾ ਕੇ ਹਟਣਗੇ।
ਅੱਗੇ ਡਿਸਕੋ ਕਲੱਬਾਂ ਦੇ ਨਹੀ ਪੱਟੇ ਘਰੇ ਵੜੇ,
ਅਜੇ ਹੋਰ ਕਈ ਚੰਦ ਵੀ ਚੜ੍ਹਾ ਕੇ ਹਟਣਗੇ।
ਪੈਸੇ ਅਤੇ ਸ਼ੋਹਰਤਾਂ ਨੇ ਮਾਰਤੀ ਜਮੀਰ ਅੱਜ,
ਇਹ ਅਣਖਾਂ ਨੂੰ ਮਿਟੱੀ ਚ ਮਿਲਾ ਕੇ ਹਟਣਗੇ।
ਸ਼ਰਮਸ਼ਾਰ ਹੋਈ ਬੈਠੀ ਨੀਵੀ ਪਾਕੇ ਹਿੰਦ ਮਾਤਾ,
ਉਹਦੇ ਲਾਡਲੇ ਹੀ ਸਿਰੋਂ ਚੁੰਨੀ ਲਾਹਕੇ ਹਟਣਗੇ।
ਬਚਾਲਓ ਸੁਖ ਜਾਂਦੀ ਜੇ ਬਚਾਈ ਸ਼ਾਨ ਦੇਸ਼ ਦੀ,
ਇਹ ਗੈਰਾਂ ਦਿਆਂ ਪੈਰਾਂ ਚ ਰੁਲਾ ਕੇ ਹਟਣਗੇ।
ਸੁਖਵਿੰਦਰ ਸਿੰਘ ਗਿੱਲ ,
ਨਾਰੰਗ ਕਲੌਨੀ ਸ੍ਰੀ ਮੁਕਤਸਰ ਸਾਹਿਬ।
872040004 ।

0 comments:
Speak up your mind
Tell us what you're thinking... !