ਆਖਦੇ ਹਨ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਵਿਦਿਅਕ ਪਸਾਰ ਦੇ ਠੋਸ ਉਪਰਾਲੇ ਕੀਤੇ ਜਾਂਦੇ ਹਨ। ਜਿੱਥੋਂ ਤੱਕ ਹੈ ਸਰਕਾਰਾਂ ਤਾਂ ਕੇਵਲ ਵਿਦਿਆ ਪਸਾਰ ਲਈ ਸਿਰਫ ਠੋਸ ਉਪਰਾਲੇ ਹੀ ਕਰ ਸਕਦੀਆਂ ਹਨ, ਵਿਦਿਆ ਗ੍ਰਹਿਣ ਕਰਨਾ ਤਾਂ ਵਿਦਿਆਰਥੀ ਦਾ ਫਰਜ਼ ਬਣਦਾ ਹੈ। ਪ੍ਰੰਤੂ ਇਸ ਦੇ ਉਲਟ ਕਾਫੀ ਹੱਦ ਤੱਕ ਪੱਛਮੀ ਸੱਭਿਆਤਾ ਅਤੇ ਮੌਜੂਦਾ ਭੜਕਾਊ ਸੱਭਿਆਚਾਰ ਵਿਚ ਰੰਗੀ ਨੌਜਵਾਨੀ ਵਿਦਿਅਕ ਸੰਸਥਾਵਾਂ ਨੂੰ ਕੇਵਲ ਇੱਕ ਪੱਖੀ ਨਜ਼ਰੀਏ ਤੋਂ ਹੀ ਵੇਖਦੀ ਹੈ। ਸਕੂਲਾਂ ਦੀ ਬੰਦਿਸ਼ਾਂ ਭਰਪੂਰ ਜਿੰਦਗੀ ਤੋਂ ਨਿਕਲ ਕੇ ਜਦ ਕੋਈ ਵਿਦਿਆਰਥੀ ਕਾਲਿਜਾਂ ਜਾਂ ਯੂਨੀਵਰਸਿਟੀਆਂ ਵਰਗੇ ਖੁੱਲ੍ਹੇ ਮਾਹੌਲ ਵਿਚ ਜਾਂਦਾ ਹੈ ਤਾਂ ਉਸ ਲਈ ਇਹ ਮਾਹੌਲ ਕਿਸੇ ਸਵਰਗ ਤੋਂ ਘੱਟ ਨਹੀਂ ਜਾਪਦਾ। ਮੌਜੂਦਾ ਸੰਗੀਤਕ ਖੇਤਰ ਵਿਚ ਵੀ ਵਿਦਿਅਕ ਸੰਸਥਾਵਾਂ ਨੂੰ ਮਹਿਜ ਐਸ਼ ਪ੍ਰਸ਼ਤੀ ਦਾ ਕੇਂਦਰ ਬਿੰਦੂ ਬਣਾ ਕੇ ਪੇਸ਼ ਕਰਨਾ ਵਿਦਿਆਰਥੀ ਵਰਗ ਦੇ ਦਿਮਾਗ ਉੱਪਰ ਅੱਗ ਤੇ ਘਿਉ ਵਰਗਾ ਅਸਰ ਕਰਦਾ ਹੈ। ਜਿਸ ਕਾਰਨ ਵਿਦਿਆਰਥੀ ਵਿਦਿਅਕ ਸੰਸਥਾਵਾਂ ਨੂੰ ਉਸੇ ਨਾਟਕ ਰੂਪੀ ਫਿਲਮਾਂਕਣ ਵਿਚ ਵੇਖਣਾ ਸ਼ੁਰੂ ਕਰ ਦਿੰਦੇ ਹਨ। ਪਰ ਵਿਦਿਆਰਥੀ ਇਸ ਗੱਲ ਤੋਂ ਬੇਹੱਦ ਅਣਜਾਣ ਹੁੰਦੇ ਹਨ ਕਿ ਉਨ੍ਹਾਂ ਲਈ ਵਿਦਿਅਕ ਸੰਸਥਾਵਾਂ ਨੂੰ ਗੀਤ ਰੂਪੀ ਰਵੱਈਏ ਰਾਹੀਂ ਵੇਖਣਾ ਕਿੰਨ੍ਹਾਂ ਘਾਤਕ ਸਿੱਧ ਹੋ ਸਕਦਾ ਹੈ, ਜ੍ਹਿੰਨਾਂ ਦੀ ਕੀਮਤ ਉਨ੍ਹਾਂ ਨੂੰ ਬਾਅਦ ਵਿਚ ਦੇਣੀ ਪੈਂਦੀ ਹੈ, ਸੋ ਵਿਦਿਆਰਥੀ ਵਰਗ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ ਜਾਣ ਕਿ ਇੰਨ੍ਹਾਂ ਵਿਦਿਅਕ ਸੰਸਥਾਵਾਂ ਦਾ ਇੱਕ ਪੱਖ ਗੀਤਾਂ ਵਾਂਗ ਫਿਲਮਾਏ ਜਾਂਦੇ ਨਾਟਕ ਰੂਪੀ ਵਿਰਤਾਂਤ ਤੋਂ ਇਲਾਵਾਂ ਦੂਸਰਾ ਪੱਖ ਇਹ ਸੰਸਥਾਵਾਂ ਗਿਆਨ ਦਾ ਉਹ ਸਮੁੰਦਰ ਹੁੰਦੀਆਂ ਹਨ, ਜਿਨ੍ਹਾਂ ਵਿਚ ਤਾਰੀ ਲਗਾਉਾਂਣ ਾਲ ਕਾਲੇ ਕਾਂ ਵੀ ਚਿੱਟੇ ਬਗਲੇ ਬਣ ਕੇ ਨਿਕਲਦੇ ਹਨ। ਇਹ ਸੰਸਥਾਵਾਂ ਗਿਆਨ ਦੀਆਂ ਇੱਕ ਅਜਿਹੀਆਂ ਕਿਸ਼ਤੀਆਂ ਹੁੰਦੀਆਂ ਹਨ ਜੋ ਹਨ੍ਹੇਰੀਆਂ, ਝੱਖੜਾਂ ਅਤੇ ਤੂਫਾਨਾਂ ਨੂੰ ਚੀਰਦੀਆਂ ਹੋਈਆਂ ਸਫਲਤਾ ਰੂਪੀ ਮੰਜ਼ਿਲ੍ਹਾਂ ਸਰ ਕਰਦੀਆਂ ਹਨ। ਸੋ ਨੌਜ਼ਵਾਨ ਵਿਦਿਆਰਥੀ ਵਰਗ ਇਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਇੱਕ ਪੱਖ ਤੋਂ ਹਟ ਕੇ ਦੂਸਰੇ ਅਗਾਂਹ ਵਧੂ ਪੱਖ ਤੋਂ ਵੇਖਣ ਤਾਂ ਜੋ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾ ਸਕਣ। ਅਖੀਰ ਕਿਸੇ ਵਿਦਵਾਨ ਦੀ ਕਹੀਆਂ ਦੋ ਸਤਰਾਂ ਲਿਖਾਗਾ-
‘‘ਇਹ ਨਾ ਸੋਚੋ ਦੇਸ਼ ਤੁਹਾਡੇ ਲਈ ਕੀ ਕਰ ਰਿਹਾ ਹੈ,
ਇਹ ਸੋਚੋ ਕਿ ਤੁਸੀ ਦੇਸ਼ ਲਈ ਕੀ ਕਰ ਰਹੇ ਹੋ। ’’
ਅਜੀਤ ਅਖਾੜਾ
ਪਿੰਡ ਤੇ ਡਾਕ. ਅਖਾੜਾ (ਲੁਧਿਆਣਾ)
95925-51348


0 comments:
Speak up your mind
Tell us what you're thinking... !