Headlines News :
Home » , » ਪਾਪਾ ਤੇਰੇ ਜਾਣ ਪਿੱਛੋਂ

ਪਾਪਾ ਤੇਰੇ ਜਾਣ ਪਿੱਛੋਂ

Written By Unknown on Wednesday, 28 November 2012 | 02:11



ਪਾਪਾ ਤੇਰੇ ਜਾਣ ਪਿੱਛੋਂ ਸਾਡੇ ਤੇ ਕੀ ਬੀਤੀ, ਸਾਡਾ ਕੀ ਹਸ਼ਰ ਹੋਇਆ, ਸਾਨੂੰ ਕੀ-ਕੀ ਦੋਜ਼ਖ ਭਰਨਾ ਪਿਆ? ਇਸ ਦੇ ਬਾਰੇ ਤਾਂ ਮੇਰੀ ਮਾਂ ਤੇ ਜਾਂ ਫਿਰ ਸਾਡਾ ਰੱਬ ਹੀ ਜਾਣਦਾ ਹੈ। ਮੈਂ ਅਜੇ ਐਨਾ ਵੀ ਸਿਆਣਾ ਨਹੀਂ ਹੋਇਆ ਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਅ ਸਕਾਂ ਪਰ ਤੁਹਾਡੀ ਅਣਹੋਂਦ ਨੇ ਐਨਾ ਕੁ ਸਿਆਣਾ ਜ਼ਰੂਰ ਕਰ ਦਿੱਤਾ ਕਿ ਮੈਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਉਮਰ ਅਤੇ ਵਕਤ ਤੋਂ ਕਾਫੀ ਚਿਰ ਪਹਿਲਾਂ ਹੀ ਹੋ ਗਿਆ। ਪਾਪਾ ਮੇਰੇ ਚੰਗੀ ਤਰਾਂ ਯਾਦ ਹੈ ਜਦੋਂ ਤੁਸੀਂ ਹੁੰਦੇ ਸੀ ਤਾਂ ਆਪਣੇ ਘਰ ਵਿਚ ਸਵੇਰ ਤਂੋ ਸ਼ਾਮ ਤੱਕ ਆਉਾਂਣ ਾਣ ਵਾਲਿਆਂ ਦਾ ਮੇਲਾ ਹੀ ਲੱਗਾ ਰਹਿੰਦਾ ਸੀ। ਮੰਮੀ ਦੇ ਹੱਥੋਂ ਚਾਹ ਵਾਲਾ ਤਸਲਾ ਨਹੀਂ ਸੀ ਛੁੱਟਦਾ, ਉੱਪਰੋਂ ਰੋਟੀ ਪਾਣੀ ਵਾਲਾ ਵੀ ਕੋਈ ਨਾ ਕੋਈ ਤੁਹਾਡਾ ਸੱਜਣ ਮਿੱਤਰ ਆਇਆ ਹੀ ਰਹਿੰਦਾ ਸੀ। ਸ਼ਾਮ ਹੋਈ ਨੂੰ ਗਲਾਸੀ ਖੜਕਾਉਾਂਣ ਾਲੇ ਵੀ ਪਤਾ ਨਹੀਂ ਕਿੱਥੋਂ ਵਲ ਵਲੇਵਾਂ ਜਿਹਾ ਪਾ ਕੇ ਆ ਹੀ ਜਾਂਦੇ ਸਨ। ਪਰ ਹੁਣ ਪਾਪਾ, ਹੁਣ ਉਹ ਦਿਨ ਨਹੀਂ ਰਹੇ। ਖੈਰ ਮੰਮਾ ਤਾਂ ਹੁਣ ਵੀ ਵਿਹਲੇ ਨਹੀਂ ਰਹਿੰਦੇ। ਪ੍ਰੰਤੂ ਰੁਟੀਨ ਵਿਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਹੈ। ਪਹਿਲਾਂ ਮੰਮੀ ਤੁਹਾਡੇ ਦੋਸਤਾਂ ਮਿੱਤਰਾਂ ਦੀ ਖਾਤਰਦਾਰੀ ਕਰਕੇ ਨਹੀਂ ਸੀ ਵਿਹਲੇ ਹੋ ਪਾਉਾਂਦੇ ਰ ਹੁਣ ਕਬੀਲਦਾਰੀ ਨੂੰ ਚੱਲਦਾ ਰੱਖਣ ਲਈ ਵਿਹਲ ਨਹੀਂ ਕੱਢ ਸਕਦੇ। ਪਾਪਾ ਸੱਚ ਜਾਣਿਓ ਹੁਣ ਮੈਂ ਆਪਣੀ ਛੋਟੀ ਭੈਣ ਨਾਲ ਵੀ ਨਹੀਂ ਲੜਦਾ। ਸਗੋਂ ਮੈਂ ਤਾਂ ਉਸਨੂੰ ਪੜ੍ਹਨ ਲਿਖਣ ਵਾਸਤੇ ਉਹਦੀਆਂ ਸਹੇਲੀਆਂ ਤੋਂ ਕਾਪੀਆਂ ਕਿਤਾਬਾਂ ਵੀ ਲਿਆ ਕੇ ਖੁਦ ਦਿੰਦਾ ਹਾਂ, ਸਕੂਲ ਤੋਂ ਬਿਨਾਂ ਬਾਹਰ ਵੀ ਨਹੀਂ ਜਾਣ ਦਿੰਦਾ। ਬਾਹਰ ਤੋਂ ਮੇਰੇ ਯਾਦ ਆ ਗਿਆ ਪਾਪਾ ਕਿ ਮੇਰੇ ਮੰਮੀ ਜੀ ਬੇਸ਼ੱਕ ਸਕੂਲ ਅਧਿਆਪਕਾ ਦੀ ਯੋਗਤਾ ਪੂਰੀ ਰੱਖਦੇ ਸੀ ਪਰ ਤੁਸੀਂ ਉਨ੍ਹਾਂ ਨੂੰ ਸਰਕਾਰੀ ਜਾਂ .ਗੈਰ-ਸਰਕਾਰੀ ਤੌਰ ਤੇ ਕਿਸੇ ਸਕੂਲ ਵਿਚ ਪੜ੍ਹਾਉਂਣ ਵੀ ਨਹੀਂ ਸੀ ਦਿੱਤਾ। ਇਹਦੇ ਬਾਰੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਪਾਪਾ, ਕਿ ਸਕੂਲ ਵਿਚ ਪੜ੍ਹਾਉਾਂਣ ਾ ਲੱਗਣ ਦੇਣ ਦਾ ਕਾਰਨ ਤੁਹਾਨੂੰ ਮੰਮੀ ਦੇ ਕਿਰਦਾਰ ਤੇ ਕੋਈ ਸ਼ੱਕ ਨਹੀਂ ਸੀ ਸਗੋਂ ਤੁਹਾਡਾ ਮੱਤ ਸੀ ਕਿ ਜਿਹੜੀਆਂ ਔਰਤਾਂ ਘਰ ਚਲਾਉਾਂਣ ਾਸਤੇ ਖੁਦ ਕੰਮ ਕਰਦੀਆਂ ਹਨ, ਉਨਾਂ ਦੇ ਪਤੀ ਅਵੇਸਲੇ ਅਤੇ .ਗੈਰ-ਜਿੰਮੇਵਾਰ ਹੋ ਜਾਂਦੇ ਹਨ। .ਖੈਰ ਪਾਪਾ, ਇਹ ਤੁਹਾਡਾ ਆਪਣਾ ਨਿੱਜੀ ਮਾਮਲਾ ਅਤੇ ਤੁਹਾਡੀ ਆਪਣੀ ਸਮਝ ਸੀ। ਪਾਪਾ ਅੱਜ ਮੈਨੂੰ ਤੁਹਾਡੀ ਮੌਤ ਦਾ ਬਹੁਤਾ ਦੁੱਖ ਅਤੇ ਤੁਹਾਡੀ ਅਣਹੋਂਦ ਦਾ ਬਹੁਤਾ ਅਹਿਸਾਸ ਤਾਂ ਉਦੋਂ ਹੋਇਆ ਜਦੋਂ ਆਪਣੇ ਘਰ ਅੱਗੋਂ ਦੀ ਤੁਹਾਡਾ ਸਭ ਤੋਂ ਨਜ਼ਦੀਕੀ ਦੋਸਤ ਬਲਦੇਵ ਸਿੰਘ ਸੰਧੂ ਬੜੀ ਤੇਜ਼ੀ ਨਾਲ ਆਪਣੇ ਮੋਟਰ ਸਾਇਕਲ ਨੂੰ ਭਜਾ ਕੇ ਲੰਘ ਗਿਆ। ਕਿੰਨ੍ਹੇ ਹੀ ਸਾਲਾਂ ਬਾਅਦ ਵੇਖਿਆ ਸੀ ਮੈਂ ਉਨ੍ਹਾਂ ਨੂੰ। ਮੈਂ ਆਪਣੇ ਗੇਟ ਨਾਲ ਪਾਈਆਂ ਤੁਹਾਡੀਆਂ ਦੁਕਾਨਾਂ ਦੀਆਂ ਪੌੜੀਆਂ ਵਿਚ ਹੀ ਤਾਂ ਬੈਠਾ ਸੀ। ਪਰ ਸੰਧੂ ਅੰਕਲ ਦੀ ਕਾਹਲ ਤੋਂ ਪਤਾ ਨਹੀਂ ਕਿਵੇਂ ਮੈਂ ਇੱਕ ਦਮ ਸਮਝ ਗਿਆ ਕਿ ਤੁਹਾਡੇ ਸਾਂਝੇ ਦੋਸਤ ਬਚਿੱਤਰ ਸਿੰਘ ਪੁਰੇ ਵਾਲੇ ਦੇ ਪਿਤਾ ਦਾ ਭੋਗ ਸੀ ਤੇ ਸੰਧੂ ਅੰਕਲ ਸ਼ਾਇਦ ਜਿਆਦਾ ਹੀ ਲੇਟ ਸਨ। ਪਰ ਮੈਂ ਤੁਰੰਤ ਹੀ ਘਰ ਗਿਆ ਤੇ ਬਿਨ੍ਹਾਂ ਕਿਸੇ ਨੂੰ ਦੱਸੇ ਫਟਾਫਟ ਸਾਇਕਲ ਚੁੱਕਿਆ ਤੇ ਬਚਿੱਤਰ ਅੰਕਲ ਦੇ ਘਰ ਚਲਾ ਗਿਆ। ਸਭ ਤੋਂ ਪਹਿਲਾਂ ਲਾਲ ਰੰਗ ਦਾ ਮੋਟਰ ਸਾਇਕਲ ਹੀ ਲੱਭਿਆ ਜੋ ਸਭ ਤੋਂ ਪਿੱਛੇ ਖੜਾ ਸੀ। ਮੇਰਾ ਸ਼ੱਕ ਯਕੀਨ ਵਿਚ ਬਦਲ ਗਿਆ। ਥੋੜੀ ਦੇਰ ਬਾਅਦ ਮੈਨੂੰ ਸੰਧੂ ਅੰਕਲ ਵੀ ਪਿੱਛੇ ਜਿਹੇ ਹੀ ਬੈਠੇ ਅਸਾਨੀ ਨਾਲ ਦਿਸ ਗਏ ਸਨ। ਸੰਧੂ ਅੰਕਲ ਨੂੰ ਵੇਖਦਿਆਂ ਹੀ ਮੈਨੂੰ ਕਰੀਬ ਨੌਂ ਸਾਲ ਪਹਿਲਾਂ ਦੀਆਂ ਘਟਨਾਵਾਂ ਹੂ-ਬੁ-ਬੂ ਯਾਦ ਆਉਾਂਣ ੱਗ ਪਈਆਂ। ਜਦੋਂ ਸੰਧੂ ਅੰਕਲ ਹਰ ਦੂਜੇ ਚੌਥੇ ਦਿਨ ਆਉਾਂਦੇ ੁੰਦੇ ਸੀ ਤਾਂ ਤੁਸੀਂ ਉਨ੍ਹਾਂ ਨੂੰ ਕਿੰਨ੍ਹੀ ਤਵੱਜੋ ਦਿੰਦੇ ਹੁੰਦੇ ਸੀ। ਅਚਨਚੇਤ ਕਿਤੇ ਚਾਹ ਪਾਣੀ ਲੇਟ ਹੋ ਜਾਣਾ ਤਾਂ ਤੁਸੀਂ ਕਿਵੇਂ ਘਰ ਵਿਚ ਅੱਗ ਮਚਾ ਦਿੰਦੇ ਸੀ। ਸ਼ਾਮ ਨੂੰ ਜਦੋਂ ਤੁਹਾਡੀ ਗਲਾਸੀ ਖੜਕਦੀ ਸੀ ਤਾਂ ਸੰਧੁੂ ਅੰਕਲ ਮੇਰੇ ਤੋਂ ‘ਬੰਦਾ ਹੀ ਬੰਦੇ ਦੀ ਦਵਾ ਹੁੰਦੀ ਏ’ ਗੀਤ ਲਾਜ਼ਮੀਂ ਸੁਣਦੇ। ਕਈ ਕਈ ਵਾਰ ਤਾਂ ਦੋ-ਦੋ ਤਿੰਨ ਵਾਰ ਵੀ ਸੁਣਦੇ। ‘ਇਹ ਗੀਤ ਮੈਨੂੰ ਤੁਸੀਂ ਸਕੂਲ ਵਿਚ ਕਰਵਾਏ ਜਾਣ ਵਾਲੇ ਸਮਾਗਮ ਲਈ ਤਿਆਰ ਕਰਵਾਇਆ ਸੀ’। ਭੋਗ ਪੈ ਚੁੱਕਾ ਸੀ। ਸੰਧੂ ਅੰਕਲ ਬਚਿੱਤਰ ਅੰਕਲ ਨੂੰ ਮਿਲ ਕੇ ਮੋਟਰ ਸਾਇਕਲ ਵੱਲ ਹੀ ਆ ਰਹੇ ਸਨ ਜਿੱਥੇ ਮੈਂ ਕਰੀਬ ਅੱਧੇ ਘੰਟੇ ਤੋਂ ਬੈਠਾ ਉਡੀਕ ਰਿਹਾ ਸੀ। ਪਰੰਤੂ ਉਨ੍ਹਾਂ ਨੂੰ ਕੁੱਝ ਹੋਰ ਬੰਦਿਆਂ ਨੇ ਰੋਕ ਲਿਆ। ਕਾਫੀ ਉਡੀਕ ਕਰਨ ਤੋਂ ਬਾਅਦ ਮੈਂ ਖੁਦ ਹੀ ਜਾ ਕੇ ਮਿਲਨਾ ਚਾਹਿਆ। ਮੈਂ ਬੜੇ ਅਦਬ ਨਾਲ ਫਤਹਿ ਬੁਲਾ ਕੇ ਉਨ੍ਹਾਂ ਦੇ ਗੋਡੀ ਹੱਥ ਲਗਾਇਆ ਤੇ ਉਨ੍ਹਾਂ ਮੇਰੇ ਸਿਰ ਤੇ ਹੱਥ ਰੱਖ ਕੇ ਮੂੜ ਫਿਰ ਗੱਲੀਂ ਲੱਗ ਗਏ। ਮੇਰੇ ਮਨ ਵਿਚ ਅਨੇਕਾਂ ਹੀ ਸਵਾਲ ਖੜੇ ਹੋ ਗਏ। ਸ਼ਾਇਦ ਇਨ੍ਹਾਂ ਮੈਨੂੰ ਪਹਿਚਾਣਿਆ ਨਹੀਂ ਹੋਣਾ। ਹਾਂ ਸੱਚ ਉਦੋਂ ਮੈਂ ਦਸ ਕੁ ਸਾਲ ਦਾ ਤਾਂ ਸੀ ਤੇ ਹੁਣ ਮੈਂ ਸੋਲਾਂ ਸਾਲਾਂ ਦਾ ਹੋ ਗਿਆ ਹਾਂ। ਉਦੋਂ ਮੇਰੇ ਕੇਸ ਵੀ ਤਾਂ ਕੱਟੇ ਹੋਏ ਸਨ। ਪਰ ਹੁਣ ਤਾਂ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਹੈ। ਮੇਰੇ ਕੇਸ ਵੀ ਤਾਂ ਪਾਪਾ ਤੁਸੀਂ ਹੀ ਕਟਵਾਏ ਸਨ, ਕਿਉਂਕਿ ਮੇਰੇ ਸਿਰ ਵਿਚ ਹਰ ਸਾਲ ਫੋੜੇ ਨਿੱਕਲ ਆਉਾਂਦੇ ਨ। ਪਰ ਤੁਹਾਡੇ ਪਿੱਛੋਂ ਮੰਮੀ ਨੇ ਜਬਰਦਸਤੀ ਮੇਰੇ ਕੇਸ ਰਖਵਾ ਦਿੱਤੇ ਹਨ। ਪਿਛਲੇ ਸਾਲ ਤੋਂ ਤਾਂ ਪੱਗ ਵੀ ਬੰਨਣੀ ਸ਼ੁਰੂ ਕਰ ਦਿੱਤੀ ਹੈ। ਮੈਂ ਤਾ ਅਜੇ ਪਟਕਾ ਹੀ ਬੰਨ ਕੇ ਖੁਸ਼ ਸੀ ਪ੍ਰੰਤੂ ਮੰਮੀ ਨੇ ਐਵੇਂ ਹੀ ਜ਼ਿੱਦ ਕਰਕੇ ਪੱਗ ਬੰਨਣ ਲਾ ਦਿੱਤਾ। ਰੱਖੜੀਆਂ ਵਾਲੇ ਦਿਨ ਮੇਰੀ ਪੱਗ ਨਾਲ ਫੋਟੋ ਵੀ ਮੰਮੀ ਨੇ ਜਬਰਦਸਤੀ ਹੀ ਕਰਵਾਈ ਸੀ। ਪਤਾ ਨਹੀਂ ਕਿਉਂ ਮੰਮੀ ਨੂੰ ਮੇਰੀ ਪੱਗ ਨਾਲ ਐਨਾ ਮੋਹ ਸੀ। ਸਵੇਰੇ ਹੀ ਉੱਠ ਕੇ ਤਖਤੇ ਦੇ ਕੁੰਢੇ ਨਾਲ ਬੰਨ ਕੇ ਪੂਣੀ ਕਰਕੇ ਆਪ ਦਿੰਦੀ ਤੇ ਕਹਿੰਦੀ, ‘ਪੁੱਤ ਜਾਹ ਨਹਾ ਕੇ ਪੱਗ ਬੰਨ ਲੈ, ਪਾਣੀ ਲਗਾ ਕੇ ਪੂਣੀ ਕੀਤੀ ਪਈ ਆ’ ਤੇ ਬੱਸ ਲੱਗ ਪਿਆ ਪੱਗ ਬੰਨਣ। ਸੱਚੀਂ ਪਾਪਾ ਕਲਾਸ ਦੇ ਸਾਰੇ ਮੁੰਡੇ ਤੇ ਮੈਡਮਾਂ ਮੇਰੀ ਪੱਗ ਦੀ ਲਾਜ਼ਮੀਂ ਸਿਫਤ ਕਰਦੇ। ਇੱਕ ਦਿਨ ਅਚਾਨਕ ਪਾਪਾ ਜਦ ਮੈਂ ਅੱਧੀ ਛੁੱਟੀ ਫੀਸ ਲੈਣ ਲਈ ਘਰ ਆਇਆ ਤਾਂ ਮੈ ਵੇਖਿਆ ਪਾਪਾ ਜਿਵੇਂ ਕੋਈ ਸਾਡੇ ਸੌਣ ਵਾਲੇ ਕਮਰੇ ਵਿਚ ਸਿਸਕੀਆਂ ਲੈ ਲੈ ਕੇ ਰੋ ਰਿਹਾ ਹੋਵੇ। ਮੈਂ ਇੱਕ ਦਮ ਡਰ ਗਿਆ। ਪੋਲੇ ਕਦਮੀਂ ਬਰਾਂਡੇ ਸਾਹਮਣੇ ਪਏ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿਚ ਦੀ ਵੇਖਿਆ ਤਾਂ ਮੰਮੀ ਆਪਣੀ ਚੁੰਨੀ ਨਾਲ ਤੁਹਾਡੀ ਤੇ ਮੇਰੀ ਪੱਗ ਵਾਲੀ ਫੋਟੋ ਸਾਫ ਕਰਦੀ-ਕਰਦੀ ਰੋ ਰਹੀ ਸੀ। ਦੋਨਾਂ ਫੋਟੋਆਂ ਨੂੰ ਆਪਸ ਵਿਚ ਮਿਲਾ ਮਿਲਾ ਕਿ ਇਕ ਦੂਸਰੇ ਦੇ ਕਦੇ  ਕੋਲ-ਕੋਲ ਤੇ ਕਦੇ ਬਰਾਬਰ-ਬਰਾਬਰ ਰੱਖ-ਰੱਖ ਕੇ ਵੇਖ ਰਹੀ ਸੀ। ਸ਼ਾਇਦ ਮੈਂ ਪੱਗ ਬੰਨਣ ਦੀ ਜ਼ਿੱਦ ਬਾਰੇ ਮੰਮੀ ਦੀਆਂ ਭਾਵਨਾਵਾਂ ਸਮਝ ਗਿਆ ਸੀ। ਤੇ ਇੱਕ ਦਿਨ ਪਾਣੀ ਲਗਾ ਕੇ ਪੂਣੀ ਕਰਨ ਬਾਰੇ ਵੀ ਮੈਂ ਬੇਖ਼ੋਫ ਜਿਹਾ ਹੋ ਕੇ ਪੁੱਛ ਹੀ ਲਿਆ ਸੀ। ਅੱਗੋਂ ਜਿਵੇਂ ਮੰਮੀ ਵੀ ਦੱਸਣ ਲਈ ਤਿਆਰ ਹੀ ਬੈਠੀ ਹੋਵੇ ਉਹਨੇ ਝੱਟ ਹੀ ਆਖ ਦਿੱਤਾ, ‘ਪੁੱਤ ਤੇਰੇ ਡੈਡੀ ਜੀ ਮੈਥੋਂ ਹੀ ਪੱਗ ਨੂੰ ਪਾਣੀ ਲਵਾ ਕੇ ਇੱਕ ਪਾਸਾ ਤਖਤੇ ਦੇ ਕੁੰਢੇ ਨਾਲ ਬੰਨ ਲੈਂਦੇ ਤੇ ਇੱਕ ਪਾਸਾ ਮੈਨੂੰ ਫੜਾ ਦਿੰਦੇ ਤੇ ਆਪ ਪੱਗ ਵਿਚਲੇ ਵਲ ਕੱਢਦੇ, ’ਤੇ ਮੈਨੂੰ ਬੜਾ ਚੰਗਾ ਲੱਗਦਾ’। ਸੰਧੂ ਅੰਕਲ ਫਰੀ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਮੇਰੇ ਮਨ ਵਿਚ ਝੱਟ ਇਕ ਖਿਆਲ ਆਇਆ ਤੇ ਮੈਂ ਫਟਾਫਟ ਸਾਇਕਲ ਭਜਾਇਆ ਤੇ ਆਪਣੇ ਘਰੇ ਆ ਕੇ ਮੰਮੀ ਤੇ ਬੇਜੀ ਨੂੰ ਦੱਸਿਆ ਕਿ ਅੱਜ ਸੰਧੂ ਅੰਕਲ ਆਪਣੇ ਪਿੰਡ ਆਏ ਹੋਏ ਨੇ ਆਪਣੇ ਘਰ ਆਉਾਂਣਗੇ।ਮੈਂ ਬਿਨ੍ਹਾ ਕਿਸੇ ਨੂੰ ਕਹੇ ਹੀ ਆਪਣੀ ਆਦਤ ਮੁਤਾਬਿਕ ਕਮਰੇ ਵਿਚ ਪਏ ਸੋਫਿਆਂ ਦੇ ਕੱਪੜੇ ਅਤੇ ਦੀਵਾਨ ਬੈੱਡ ਦੀ ਚਾਦਰ ਠੀਕ ਕਰਨ ਲੱਗ ਪਿਆ। ਅਚਾਨਕ ਮੇਰੇ ਦਿਮਾਗ ਵਿਚ ਇਹ ਵੀ ਸਵਾਲ ਪੈਦਾ ਹੋਇਆ, ਕਿ ਮੰਮੀ ਤੇ ਬੇਜੀ ਨੂੰ ਤਾਂ ਕੋਈ ਖੁਸ਼ੀ ਹੀ ਨਹੀਂ ਹੋਈ। ਸ਼ਾਇਦ ਉਨਾਂ ਨੂੰ ਕਿਸੇ ਹੋਣੀ ਅਣਹੋਣੀ ਦਾ ਇਲਮ ਸੀ। ਪਾਪਾ ਮੈਂ ਵਾਰ ਵਾਰ ਕਦੇ ਕਮਰੇ ਵਿਚ ਜਾਂਦਾ, ਕਦੇ ਗੇਟ ਅੱਗੇ ਖੜਾ ਹੋ ਜਾਂਦਾ ਪਰ ਸ਼ਾਮ ਹੋ ਜਾਣ ਦੇ ਬਾਵਜੂਦ ਵੀ ਸੰਧੂ ਅੰਕਲ ਨਹੀਂ ਆਏ। ਮਨ ਹੀ ਮਨ ਖਿਆਲ ਕੀਤਾ ਕਿ ਸ਼ਾਇਦ ਉਹ ਸਾਡੇ ਕੋਲ ਅੱਜ ਰਾਤ ਰਹਿਣਗੇ। ਕਿਉਂ ਕਿ ਪਿਛਲੇ ਸਾਲ ਉਹ ਬਾਪੂ ਜੀ ਦੇ ਭੋਗ ਤੇ ਵੀ ਨਹੀਂ ਆਏ ਸਨ। ਭੋਗ ਤੇ ਤਾਂ ਚਲੋਂ ਹੋਰ ਵੀ ਬਹੁਤ ਸਾਰੇ ਅੰਕਲ ਨਹੀਂ ਸੀ ਆਏ। ਸਿਰਫ ਆਪਣੇ ਰਿਸ਼ਤੇਦਾਰ ਹੀ ਆਏ ਸਨ। ਪਰ ਪਾਪਾ ਸੰਧੂ ਅੰਕਲ ਤਾਂ ਰਾਤ ਨੂੰ ਵੀ ਨਹੀਂ ਆਏ। ਮੇਰਾ ਮਨ ਬੜਾ ਉਦਾਸ ਹੋ ਗਿਆ। ਜਿੰਨ੍ਹਾਂ ਮੈਨੂੰ ਸੰਧੂ ਅੰਕਲ ਦੇ ਅਉਂਣ ਦਾ ਚਾਅ ਸੀ, ਉਨ੍ਹਾਂ ਮੈਨੂੰ ਇਹੀ ਵੀ ਅਫਸੋਸ ਸੀ ਕਿ ਹੁਣ ਮੈਥੋਂ ਉਹ ਗੀਤ ਨਹੀਂ ਸੁਣਨਗੇ। ਗੀਤ ਤਾਂ ਖੈਰ ਮੈਂ ਭੁੱਲ ਵੀ ਚੁੱਕਾ ਹਾਂ। ਪਾਪਾ ਸੰਧੂ ਅੰਕਲ ਤੁਹਾਡੇ ਦੋਸਤਾਂ ਦੇ ਘੇਰੇ ਵਿਚ ਵਧੀਆ ਨਾਲਿਜ ਰੱਖਣ ਵਾਲੇ ਪੜ੍ਹੇ-ਲਿਖੇ ਆਦਮੀ ਸਨ। ਸ਼ਾਇਦ ਇਸ ਕਰਕੇ ਹੀ ਮੇਰੀ ਉਡੀਕ ਬੇਸਬਰੀ ਤੱਕ ਅੱਪੜਦੀ ਜਾ ਰਹੀ ਸੀ। ਕਿਉਂਕਿ ਪਰਸੋਂ ਹੀ ਮੇਰਾ ਸੀ.ਬੀ.ਐੱਸ.ਈ ਦੀ ਦਸਵੀਂ ਕਲਾਸ ਦਾ ਨਤੀਜਾ ਆਇਆ ਸੀ। ਪਾਪਾ ਮੈਂ ਤੁਹਾਨੂੰ ਖੁਸ਼ਖਬਰੀ ਵੀ ਦੇਣੀ ਚਾਹੁੰਦਾ ਹਾਂ ਕਿ ਮੈਂ ਫਸਟ ਡਵੀਜ਼ਨ ਵਿਚ ਦਸਵੀਂ ਕਲਾਸ ਪਾਸ ਕਰ ਲਈ ਹੈ। ਪਰ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਾਂ, ਕੀ ਨਾਂ ਕਰਾ? ਸ਼ਾਇਦ ਇਸ ਕਰਕੇ ਹੀ ਮੈਂ ਸੰਧੂ ਅੰਕਲ ਨੂੰ ਉਡੀਕਦਾ ਰਿਹਾ ਸੀ। .ਖੈਰ, ਪਾਪਾ ਸੰਧੂ ਅੰਕਲ ਤਾਂ ਕੀ ਹੋਰ ਵੀ ਕੋਈ ਤੁਹਾਡੇ ਕਿਸੇ ਦੋਸਤ ਨੇ ਕਦੇ ਕੋਈ ਗੇੜਾ ਨਹੀਂ ਮਾਰਿਆ। ਜੇ ਤੁਸੀਂ ਬੁਰਾ ਨਾ ਮਨਾਉਾਂ ਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਾਂ ਤਾਂ ਤੁਹਾਡੀ ਹਾਜ਼ਰੀ ਵਿਚ ਆਉਾਂਣ ਾਲੇ ਲੋਕ ਨੈਤਿਕ ਪੱਖੋ ਹੌਲੇ ਸਨ ਜਾਂ ਫਿਰ ਸਮਾਜ ਦੇ ਕਿਸੇ ਡਰੋਂ33.. ਕਿਉਂ ਕਿ ਘਰ ਵਿਚ ਮੰਮੀ..ਹੀ.., ਪਰ ਪਾਪਾ ਐਡੀ ਵੀ ਕਿਹੜੀ ਗੱਲ ਆ? ਪਾਪਾ ਆਪਣੇ ਗੁਆਂਢ ਵਾਲਾ ਪੀਤਾ ਚਾਚਾ ਜਿਹਦੇ ਬਾਰੇ ਤੁਸੀਂ ਦੱਸਦੇ ਹੁੰਦੇ ਸੀ ਕਿ ਕਿਸ ਤਰ੍ਹਾਂ ਤੁਸੀਂ ਅੱਤਵਾਦ ਦੇ ਸਮੇਂ ਆਪਣੇ ਰਸੂਖ ਨਾਲ ਪੁਲਿਸ ਮੁਕਾਬਲੇ ਤੋਂ ਬੜੀ ਮੁਸ਼ਕਿਲ ਨਾਲ ਬਚਾਇਆ ਸੀ। ਉਹ ਵੀ ਐਵੇਂ ਮੰਮੀ ਨਾਲ ਆਹਡਾ ਲਾਈ ਰੱਖਦਾ ਹੈ। ਵਿਚਲੀ ਗੱਲ ਤਾਂ ਭਾਵੇਂ ਇਹ ਆ ਕਿ ਉਹ ਆਪਣੀ ਪੈਲੀ ਆਪ ਠੇਕੇ ਤੇ ਲੈਣੀ ਚਾਹੁੰਦਾ। ਅਖੇ ਸਾਂਝੀ ਕੰਧ ਨਾਲ ਪਸ਼ੂ ਕਿਉਂ ਬੰਨਦੇ ਓ। ਸਾਰੀ ਰਾਤ ਠੱਕ-ਠੱਕ ਕਰਦੇ ਰਹਿੰਦੇ ਨੇ, ਸਾਉਾਂਣ ੀ ਨਹੀਂ ਦਿੰਦੇ। ਮੇਰੀ ਮਾਂ ਜਿਹੜੀ ਕਦੇ ਵੱਡੇ ਗੇਟ ਦੀ ਦੇਹਲੀ ਤੋਂ ਬਾਹਰ ਨਹੀਂ ਸੀ ਨਿਕਲੀ, ਉਸ ਨੂੰ ਬੁੱਢੇ ਬਾਪੂ ਨਾਲ ਜਾ ਕੇ ਆੜਤੀਆਂ ਅਤੇ ਦੁਕਾਨਾਂ ਵਾਲਿਆਂ ਨਾਲ ਹਿਸਾਬ ਕਿਤਾਬ ਕਰਨਾ ਬੜਾ ਔਖਾ ਲੱਗਦਾ ਰਿਹਾ। ਪਾਪਾ ਬੜੀਆਂ ਗੱਲਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ। ਕੀ-ਕੀ ਦੱਸਾਂ, ਕੀ-ਕੀ ਨਾ ਦੱਸਾਂ। ਬਾਪੂ ਜੀ ਤਾਂ ਤੁਹਾਨੂੰ ਹਿੰਦਾ-ਹਿੰਦਾ ਕਰਦੇ ਪੂਰੇ ਹੋ ਗਏ। ਬੇਜੀ ਮੇਰੀ ਤੋਰ, ਚਾਲ, ਢਾਲ, ਅਵਾਜ਼, ਉੱਠਣ, ਬੈਠਣ ਦੇ ਸਲੀਕੇ ਦੀ ਤੁਲਨਾ ਹਮੇਸ਼ਾਂ ਥੋਡੇ ਨਾਲ ਹੀ ਕਰਦੇ ਹੋਏ ਹਰ ਇੱਕ ਨੂੰ ਆਖਦੇ ਜਗਜੀਤ ਤਾਂ ਸੁੱਖ ਨਾਲ ਜਮ੍ਹਾਂ ਈ ਮੇਰੇ ਹਿੰਦਰ ਵਰਗਾ ਏ। ਪਰ ਅਸਲ ਵਿਚ ਪਾਪਾ ਥੋਡੇ ਵਰਗਾ ਬਣਨ ਲਈ ਮੈਨੂੰ ਬੜੀ ਮਿਹਨਤ ਕਰਨੀ ਪੈਂਣੀ ਆ। ਬੜਾ .ਫਖਰ ਹੁੰਦਾ ਏ ਪਾਪਾ ਜਦੋਂ ਕਦੇ-ਕਦੇ ਸਾਡੇ ਡੀ.ਪੀ ਸਰ ਜੋ ਤੁਹਾਡੇ ਕਲਾਸ ਫੈਲੋ ਹੁੰਦੇ ਸਨ ਤੁਹਾਡੀਆਂ ਗੱਲਾਂ ਕਰਦੇ ਹੁੰਦੇ ਨੇ। ਤੁਸੀਂ ਤਿੰਨ ਸਾਲ ਲਗਾਤਾਰ ਕਾਲਿਜ ਦੀ ਟੀਮ ਦੇ ਕਪਤਾਨ ਰਹੇ। ਪੂਰੇ ਬਾਰਾਂ ਸਾਲਾਂ ਬਾਅਦ ਕਾਲਿਜ ਦੀ ਜਿੱਤ ਦਾ ਰਿਕਾਰਡ ਟੁੱਟਿਆ ਸੀ ਤੇ ਪੂਰੇ ਤਿੰਨ ਸਾਲ ਤੁਹਾਡੀ ਟੀਮ ਨੂੰ ਕੋਈ ਹਰਾ ਨਹੀਂ ਸੀ ਸਕਿਆ। ਇਹਦਾ ਸਿਹਰਾ ਕਾਲਿਜ ਵੱਲੋਂ ਤੁਹਾਡੇ ਸਿਰ ਹੀ ਬੰਨਿਆ ਗਿਆ ਸੀ। ਸਰਦਾਰ ਹਰਿੰਦਰ ਸਿੰਘ ਬਰਾੜ ਦੇ ਸਿਰ ਤੇ। ਉਨ੍ਹਾਂ ਦਿਨਾਂ ‘ਚ ਕਾਲਿਜ ਦੇ ਦੋਨਾਂ ਗਰੁੱਪਾਂ ਵਿਚ ਕਿੰਨਾਂ ਟਕਰਾਅ ਹੁੰਦਾ ਸੀ। ਪਤਾ ਨਹੀਂ ਤੁਹਾਡੇ ਕਾਰ ਵਿਹਾਰ ਵਿਚ ਕੀ ਜਾਦੂ ਸੀ। ਦੋਨਾਂ ਗਰੁੱਪਾਂ ਨੇ ਤੁਹਾਨੂੰ ਹੀ ਪ੍ਰਧਾਨ ਬਣਾ ਦਿੱਤਾ ਤੇ ਤਿੰਨ ਸਾਲ ਮੁੰਡਿਆਂ ਦਾ ਕੋਈ ਆਪਸ ਵਿਚ ਝਗੜਾ ਵੀ ਨਹੀਂ ਸੀ ਹੋਇਆ। ਸੱਚ ਝਗੜੇ ਤੋਂ ਯਾਦ ਆਇਆ ਪਾਪਾ ਪੰਚਾਇਤ ਅੰਦਰ ਖਾਤੇ ਤੁਹਾਡੇ ਤੇ ਕਿੰਨੀ ਔਖੀ ਸੀ। ਕਿਉਂਕਿ ਪਿੰਡ ਦੇ ਬਹੁਤੇ ਝਗੜੇ ਤੁਸੀਂ ਆਪਣੇ ਘਰੇ ਹੀ ਨਪਟਾ ਦਿੰਦੇ ਸੀ। ਇਹ ਗੱਲਾਂ ਕਈ ਵਾਰ ਨੰਬਰਦਾਰ ਤਾਇਆ ਜੀਤ ਸਿੰਘ ਕਰਦਾ ਹੁੰਦਾ ਏ। ਪਰ ਪਾਪਾ ਇਕ ਗੱਲ ਤੇ ਤੁਸੀਂ ਬੜੀ ਬੁਰੀ ਤਰ੍ਹਾਂ ਮਾਰ ਖਾ ਗਏ। ਜਦੋਂ ਆਪਣੇ ਕੋਲ ਵਧੀਆ ਜ਼ਮੀਨ ਸੀ, ਚੰਗਾ ਕਾਰੋਬਾਰ ਸੀ ਤੇ ਵਧੀਆ ਤੁਹਾਡਾ ਅਸਰ ਰਸੂਖ ਸੀ, ਫਿਰ ਤੁਹਾਨੂੰ ਵਿਦੇਸ਼ ਜਾ ਕੇ ਕਮਾਈਆਂ ਕਰਨ ਬਾਰੇ ਸੋਚਣ ਦੀ ਕੀ ਲੋੜ ਸੀ? ਬੱਸ ਇਹ ਸੋਚ ਹੀ ਲੈ ਬੈਠੀ ਆਪਣੇ ਹੱਸਦੇ-ਵੱਸਦੇ ਘਰ ਨੂੰ, .ਗਲਤ ਏਜੰਟਾਂ ਦੇ ਚੱਕਰਾਂ ਵਿਚ ਪੈ ਕੇ ਤੁਸੀਂ ਮੋਘੇ ਵਾਲੀ ਇੱਕ ਏਕੜ ਜ਼ਮੀਨ ਗਹਿਣੇ ਕਰਕੇ ਵਿਦੇਸ਼ ਜਾਣ ਲਈ ਜਹਾਜ਼ ਚੜੇ ਸੀ। ਪਰ ਕੀ ਪਤਾ ਸੀ ਤੁਹਾਨੂੰ ਤਾਂ ਮਲੇਸ਼ੀਆ ਦੇ ਜੰਗਲਾਂ ਵਿਚ ਹੀ ਉਤਾਰਿਆ ਗਿਆ। ਬਾਪੂ ਜੀ ਦੱਸਦੇ ਹੁੰਦੇ ਸੀ ਕਿ ਏਜੰਟ ਤਾਂ ਦਿੱਲੀ ਤੋਂ ਹੀ ਲਾਪਤਾ ਹੋ ਗਿਆ ਸੀ। ਗਲਤ ਢੰਗ ਨਾਲ ਬਾਰਡਰ ਪਾਰ ਕਰਨ ਦੇ ਯਤਨਾਂ ਕਰਕੇ ਵਿਦੇਸ਼ ਵਿਚ ਤੁਹਾਨੂੰ ਇੱਕ ਸਾਲ ਲਈ ਜੇਲ ਦੀ ਹਵਾ ਵੀ ਖਾਣੀ ਪਈ ਸੀ। ਡੇਢ ਸਾਲ ਘਰੇ ਤੁਹਾਡਾ ਕੋਈ ਥਹੁ ਪਤਾ ਨਾ ਲੱਗਣ ਕਰਕੇ ਪ੍ਰੇਸ਼ਾਨੀਆਂ ਦਾ ਮੁੱਢ ਤਾਂ ਉਦੋਂ ਹੀ ਬੱਝ ਗਿਆ ਸੀ। ਆਖਰ ਦੋ ਸਾਲਾਂ ਦੀ ਭਿਆਨਕ ਉਡੀਕ ਪਿੱਛੋਂ ਤੁਸੀਂ ਵਾਪਸ ਘਰ ਤਾਂ ਜਰੂਰ ਆ ਗਏ ਪਰ ਤੁਹਾਡਾ ਹਸੂੰ-ਹੰਸੂ ਕਰਦਾ ਚਿਹਰਾ, ਸਾਬਤ ਸੂਰਤ ਅਤੇ ਆਤਮ ਵਿਸ਼ਵਾਸ ਕਿਤੇ ਦੂਰ ਹੀ ਰਹਿ ਗਿਆ ਸੀ। ਇੱਥੇ ਆ ਕੇ ਤੁਸੀਂ ਦੁਆਬੇ ਦੇ ਬਹੁਤ ਗੇੜੇ ਮਾਰੇ ਪਰ ਏਜੰਟ ਦਾ ਕੋਈ ਟਿਕਾਣਾ ਨਹੀਂ ਸੀ ਮਿਲ ਰਿਹਾ। ਬੇਸ਼ੱਕ ਪਾਪਾ ਤੁਸੀਂ ਬੜੇ ਆਤਮ ਵਿਸ਼ਵਾਸ਼ ਵਾਲੇ ਅਤੇ ਸਹਿਣ ਸ਼ਕਤੀ ਦੇ ਮਾਲਿਕ ਸੀ। ਇਸ ਕਰਕੇ ਸਾਨੂੰ ਪਤਾ ਏ ਪਾਪਾ ਤੁਸੀਂ ਆਪਣੇ ਨੁਕਸਾਨ ਜਾਂ ਖੱਜਲ ਖੁਆਰੀ ਤੋਂ ਬਹੁਤੇ ਪ੍ਰੇਸ਼ਾਨ ਨਹੀਂ ਸੀ। ਪ੍ਰੇਸ਼ਾਨੀ ਤਾਂ ਈਸਾ ਪੱਤੀ ਵਾਲੇ ਜੌੜਿਆਂ ਦੇ ਅੰਕਲ ਹਰਦੇਵ ਦੇ ਹੋਏ ਜਾਨੀ ਨੁਕਸਾਨ ਦੀ ਸੀ। ਅੰਕਲ ਹਰਦੇਵ ਜੋ ਤੁਹਾਡਾ ਬਚਪਨ ਦਾ ਗੂੜਾ ਦੋਸਤ ਸੀ। ਤੁਸੀਂ ਸਕੂਲ ਵੀ ਇਕੱਠੇ ਅਤੇ ਕਾਲਿਜ ਵੀ ਇਕੱਠੇ ਪੜ੍ਹੇ। ਰੋਟੀ ਵੀ ਤੁਸੀਂ ਜੇ ਉਨ੍ਹਾਂ ਦੇ ਘਰ ਤਾਂ ਉੱਥੋ ਖਾ ਲਈ, ਜੇ ਆਪਣੇ ਘਰ ਤਾਂ ਇੱਥੋ ਖਾ ਲਈ। ਤੁਸੀਂ ਇੱਕ ਦੂਸਰੇ ਬਿਨਾਂ ਬਿੰਦ ਨਹੀਂ ਸੀ ਸਾਰਦੇ । ਅੰਕਲ ਹਰਦੇਵ ਦੀ ਮਾਲੀ ਹਾਲਤ ਭਾਵੇਂ ਕਮਜ਼ੋਰ ਸੀ ਪ੍ਰੰਤੂ ਉਹ ਤੁਹਾਡੇ ਦੁੱਖ ਸੁੱਖ ‘ਚ ਸਹਾਈ ਹੁੰਦਾ ਸੀ। ਸ਼ਾਇਦ ਇਸ ਕਰਕੇ ਅੰਕਲ ਹਰਦੇਵ ਦੇ ਸਾਰੇ ਪੈਸੇ ਤੁਸੀਂ ਆਪ ਭਰ ਕੇ ਆਪਣੇ ਨਾਲ ਹੀ ਜਹਾਜ਼ ਲੈ ਚੜੇ ਸੀ। ਜ਼ਮੀਨ ਵੀ ਤਾਂ ਹੀ ਗਹਿਣੇ ਕਰਨੀ ਪਈ ਸੀ। ਤੁਹਾਡੇ ਯੋਗੇ ਪੈਸਿਆਂ ਦਾ ਤਾਂ ਹੱਲ ਹੋ ਹੀ ਜਾਣਾ ਸੀ। ਅੰਕਲ ਹਰਦੇਵ ਤੇ ਉਨ੍ਹਾਂ ਦੇ ਘਰ ਦੇ ਤਾਂ ਮੰਨਦੇ ਵੀ ਨਹੀਂ ਸੀ ਪਰ ਤੁਸੀਂ ਹੀ ਜ਼ਿੱਦ ਕਰੀ ਬੈਠੇ ਸੀ। ਆਖਰ ਪਾਪਾ ਓਹੀ ਹੋਇਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮੰਮੀ ਜੀ ਦੱਸਦੇ  ਹੁੰਦੇ ਨੇ ਕਿ ਤੁਹਾਡੇ ਦੱਸਣ ਮੁਤਾਬਿਕ ਹੀ ਝੋਰਿਆਂ ਦੇ ਮਾਰੇ ਹਰਦੇਵ ਸਿੰਘ ਨੂੰ ਭਖ ਜਿਹੀ ਤੋਂ ਚੜਿਆ ਬੁਖਾਰ ਤੇ ਬੁਖਾਰ ਵਿਚ ਹੀ ਪਏ ਅਧਰੰਗ ਦੇ ਦੌਰੇ ਨਾਲ ਬੀਆਬਾਨ ਜੰਗਲਾਂ ਵਿਚ ਇਲਾਜ ਖੁਣੋਂ ਹੀ ਉਹ ਤੁਹਾਡੇ ਹੱਥਾਂ ਵਿਚ ਪਰਿਵਾਰ ਨੂੰ ਤਰਸਦਾ-ਤਰਸਦਾ ਸਦਾ ਲਈ ਅਲਵਿਦਾ ਹੋ ਗਿਆ ਸੀ। ਪਾਪਾ ਮੰਨੋ ਜਾਂ ਨਾ ਮੰਨੋ ਇਸ ਘਟਨਾ ਨੇ ਤੁਹਾਨੂੰ ਅੰਦਰੂਨੀ ਤੌਰ ਤੇ ਹਿਲਾ ਕੇ ਰੱਖ ਦਿੱਤਾ ਸੀ। ਹੁਣ ਤੁਸੀਂ ਬਹੁਤੇ ਮਿਲਨ ਗਿਲਨ ਵਾਲਿਆਂ ਤੋਂ ਵੀ ਕੰਨੀਂ ਹੀ ਕਤਰਾਉਾਂਣ ੱਗ ਪਏ ਸੀ। ਬਹੁਤੀਆਂ ਘਟਨਾਵਾਂ ਦਾ ਜ਼ਿਕਰ ਤਾਂ ਤੁਸੀਂ ਪੀਤੀ-ਖਾਧੀ ‘ਚ ਹੀ ਕਰਦੇ ਹੁੰਦੇ। ਹੁਣ ਤੁਸੀਂ ਦਿਲ ਪ੍ਰਚਾਵੇ ਲਈ ਨਹੀਂ ਸਗੋਂ ਦਿਲ ਖੜ੍ਹਾਉਾਂਣ ਈ ਪੀਦੇਂ ਸੀ। ਇੱਕ ਦਿਨ ਤੁਸੀਂ ਕਾਫੀ ਜਿਆਦਾ ਪੀਤੀ ਹੋਈ ਸੀ ਤੇ ਅਚਾਨਕ ਕੋਈ ਫੋਨ ਆਇਆ ਕਿ ਦੁਆਬੇ ਵਾਲਾ ਏਜੰਟ ਨਕੋਦਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤੁਸੀਂ ਉਸੇ ਹਾਲਤ ਵਿਚ ਹੀ ਘਰੋਂ ਨਕੋਦਰ ਨੂੰ ਚੱਲ ਪਏ ਪਰ ਰਸਤੇ ਵਿਚ ਅਜਿਹਾ ਹਾਦਸੇ ਦਾ ਸ਼ਿਕਾਰ ਹੋਏ ਕਿ ਡੀ.ਐੱਮ.ਸੀ ਲੁਧਿਆਣਾ ਦੇ ਡਾਕਟਰ ਵੀ ਤੁਹਾਨੂੰ ਬਚਾ ਨਹੀਂ ਸਕੇ। ਅਫਸੋਸ ਪਾਪਾ, ਤੁਹਾਡੀ ਜ਼ਿੰਦਗੀ ਦੇ ਇੱਕੋ-ਇੱਕ ਬੱਜਰ .ਗਲਤ .ਫੈਸਲੇ ਨੇ ਪੂਰੇ ਪਰਿਵਾਰ ਨੂੰ ਅਜਿਹਾ ਤਬਾਹ ਕੀਤਾ ਜੋ ਸ਼ਾਇਦ ਕਦੇ ਦੁੱਖਾਂ ਦੀ ਬੇਹੱਦ ਲੰਬੀ ਦਾਸਤਾਂ ਤੋਂ ਬਾਅਦ ਮੁੜ ਲੀਹ ਤੇ ਆ ਜਾਵੇ ਪਰ ਪਾਪਾ ਤੁਸੀਂ ਨਹੀਂ ਆਉਣਾਂ । ਕਦੇ ਵੀ ਨਹੀਂ ਆਉਣਾ।

-ਮਨਜੀਤ ਸਿੰਘ ਬਿਲਾਸਪੁਰ
ਪਿੰਡ ਤੇ ਡਾਕ. ਬਿਲਾਸਪੁਰ (ਮੋਗਾ)
99145-00289

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template