ਉੱਚਾ ਦਰ ਬਾਬੇ ਨਾਨਕ ਦਾ
ਤੇਰਾ ਦਰ ਉੱਚਾ ਤੇਰਾ ਘਰ ਉੱਚਾ
ਤੇਰਾ ਦਰ ਸੁੱਚਾ ਤੇਰਾ ਘਰ ਸੁੱਚਾ
ਤੇਰਾ ਮਨ ਸੁੱਚਾ ਤੇਰਾ ਤਨ ਸੁੱਚਾ
ਤੇਰਾ ਕੰਮ ਸੁੱਚਾ ਤੇਰਾ ਅੰਨ ਸੁੱਚਾ
ਤੇਰਾ ਬੋਲ ਸੁੱਚਾ ਤੇਰਾ ਤੋਲ ਸੁੱਚਾ
ਤੇਰਾ ਨਾਮ ਸੁੱਚਾ ਤੇਰਾ ਰਾਮ ਸੁੱਚਾ
ਤੇਰਾ ਮਾਨ ਸੁੱਚਾ ਤੇਰਾ ਦਾਨ ਸੁੱਚਾ
ਤੇਰਾ ਰਾਹ ਸੁੱਚਾ ਤੇਰਾ ਸਾਹ ਸੁੱਚਾ
ਤੇਰਾ ਰਾਜ ਸੁੱਚਾ ਤੇਰਾ ਤਾਜ ਸੁੱਚਾ
ਤੇਰਾ ਜਪ ਸੁੱਚਾ ਤੇਰਾ ਤਪ ਸੁੱਚਾ
ਤੇਰਾ ਜੇਰਾ ਸੁੱਚਾ ਤੇਰਾ ਡੇਰਾ ਸੁੱਚਾ
ਤੇਰਾ ਪੰਥ ਸੁੱਚਾ ਤੇਰਾ ਗ੍ਰੰਥ ਸੁੱਚਾ
ਤੇਰਾ ਗੈਵੀ ਨੀਵਾਂ ਤੂੰ ਆਪ ਉੱਚਾ।
ਗੈਵੀ ਮਾਨ ‘‘ਬੁਰਜ ਮਹਿਮਾ”
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼
ਮੁਕਤਸਰ ਰੋਡ, ਦਿਉਣ, ਬਠਿੰਡਾ।
9501115730, 9592225730


0 comments:
Speak up your mind
Tell us what you're thinking... !