ਪੂਰੇ 365 ਦਿਨਾਂ ਤੋਂ ਆਈ,
ਬਾਘੀਆਂ ਪਾਉਂਦੀ ਫਿਰੇ ਲੁਕਾਈ।
ਅੱਜ ਘਿਉ ਦੇ ਦੀਵੇ ਬਾਲਣੇ, ਖਾਲੀ ਕੋਈ ਬਨੇਰਾ ਨਾ ਕਰ ਲਿਉ,
ਦਿਵਾਲੀ ਰੌਸ਼ਨ ਦੇਖਣ ਵਾਲਿਉ,ਕਿਤੇ ਹਨੇਰਾ ਨਾ ਕਰ ਲਿਉ॥
ਨਾ ਕੋਈ ਧੁਨੀ ਕੰਨਾਂ ਨੂੰ ਪਾੜੇ,
ਨਾੁ ਹੀ ਧੂਆਂ ਅੱਖਾਂ ਸਾੜੇ ॥
ਏਨਾ ਵਾਤਾਵਰਨ ਸੁਹਾਵੇ ,
ਦੇਖਣ ਰੱਬ ਵੀ ਧਰਤੀ ਆਵੇ ।
ਸਭ ਕੁਝ ਸੋਡੇ ਹੱਥ ਭਾਈ , ਦੂਸ਼ਿਤ ਚਾਰ ਚੁਫੇਰਾ ਨਾ ਕਰ ਲਿਉ ।
ਦਿਵਾਲੀ ਰੌਸ਼ਨ ਦੇਖਣ ਵਾਲਿਉ……………….
ਜਿਸ ਘਰ ਚਾਟੀ ਅਤੇ ਮਧਾਣੀ ,
ਉਹਨਾਂ ਵਿਕਦੀ ਜਹਿਰ ਨੀ ਖਾਣੀ ।
ਬੱਚੇ ਰੱਖਿਉ ਨਿਗ੍ਹਾ ਵਿੱਚ ਸਾਰੇ ,
ਕਿਤੇ ਦੀਦੇ ਗਾਲ ਨਾ ਬਹਿਣ ਵਿਚਾਰੇ ।
ਆਪਾਂ ਰੱਬ ਦੀ ਪੂਜਾ ਕਰਨੀ,ਹੋਰ ਕੋਈ ਜੇਰਾ ਨਾ ਕਰ ਲਿਉ।
ਦਿਵਾਲੀ ਰੌਸ਼ਨ ਦੇਖਨ ਵਾਲਿਉ………………..
ਬਣਨਾ ਆਪਾਂ ਸੱਭਿਆਚਾਰ ਪੁਜਾਰੀ,
ਰੱਖਣਾ ਸਿਰ ਤੇ ਚੀਰਾ ਨਾਲ਼ ਸਲਾਰੀ।
ਛੱਡਣੀ ਜੂਏ ਜਿਹੀ ਬੁਰਾਈ ,
ਨਾ ਪੀਣੀ ਮਦੁਰਾ ਨਾ ਗੋਸ਼ਤ ਭਾਈ।
ਬੜਾ ਪਾਕਿ ਤਿਉਹਾਰ ਇਹ ਸਾਡਾ,ਕੋਈ ਝੇੜਾ ਨਾ ਕਰ ਲਿਉ ।
ਦਿਵਾਲੀ ਰੌਸ਼ਨ ਦੇਖਨ ਵਾਲਿਉ ਕਿਤੇ ਹਨੇਰਾ ਨਾ ਕਰ ਲਿਉ।
ਕੁਲਦੀਪ ਸਿੰਘ ਜਟਾਣਾ
ਅਧਿਆਪਕ ਐੱਫ.ਐੱਸ.ਡੀ.ਸਕੂਲ,
ਜੌੜਕੀਆਂ ਮਾਨਸਾ।
ਫੋਨ-9501126545


0 comments:
Speak up your mind
Tell us what you're thinking... !