ਖੁਸ਼ੀ ਸਾਰਿਆ ਲਈ ਹੋਵੇ ਪ੍ਰਭਾਤ ਵਰਗੀ
ਜ਼ਿੰਦਗੀ ਬਣ ਜੇ ਦੀਵਾਲੀ ਵਾਲੀ ਰਾਤ ਵਰਗੀ…………
ਘਰਾਂ ਵਾਂਗੂੰ ਸਾਫ ਹੋ ਜਾਣ ਮਨ ਸਭ ਦੇ
ਹੱਸਦੇ ਵੀ ਚਿਹਰੇ ਦੇਖੋ, ਕਿੰਨੇ ਫਬਦੇ
ਹਰ ਘਰ ਵਿੱਚ ਆਉਂਦੀ, ਸਦਾ ਰਹੇ ਸਰਗੀ
ਜ਼ਿੰਦਗੀ ਬਣ ਜੇ ਦੀਵਾਲੀ ਵਾਲੀ ਰਾਤ ਵਰਗੀ…………
ਮੁੱਕੇ ਨਾ ਵੀ ਦੀਵਿਆ ਚੋ, ਤੇਲ ਕਦੇ ਪਿਆਰ ਦਾ
ਚੜ੍ਹਿਆ ਰਹੇ ਨਸ਼ਾ ਸਦਾ, ਪਿਆਰ ਦੇ ਖੁਮਾਰ ਦਾ
ਸੋਚ ਮਨਾਂ ਦੀ ਬਣਜੇ, ਬਲਦੀ ਮੋਮਬੱਤੀ ਵਰਗੀ
ਜ਼ਿੰਦਗੀ ਬਣ ਜੇ ਦੀਵਾਲੀ ਵਾਲੀ ਰਾਤ ਵਰਗੀ…………
ਮਿਟ ਜਾਣ ਸ਼ਿਕਵੇ, ਦੂਰ ਹੋਣ ਦੁੱਖ ਵੀ
ਕਿਸੇ ਨੂੰ ਸਤਾਵੇ ਨਾ, ਪੇਟ ਵਾਲੀ ਭੁੱਖ ਵੀ
“ਨਾਇਬ” ਅੱਖ ਬਣ ਜਾਵੇ, ਦੀਵੇ ਦੀ ਲੋਅ ਵਰਗੀ
ਜ਼ਿੰਦਗੀ ਬਣ ਜੇ ਦੀਵਾਲੀ ਵਾਲੀ ਰਾਤ ਵਰਗੀ…………
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ-ਡਾਕਘਰ : ਮਾਲੇਰਕੋਟਲਾ
ਜਿਲ੍ਹਾ ਮੋਬਾਇਲ 941766708


0 comments:
Speak up your mind
Tell us what you're thinking... !