ਪਿਛਲੀ ਸਦੀ ਦੇ ਸੱਤਵੇਂ ਦਹਾਕੇ ਤੋਂ ਬਾਅਦ ਛੋਟੇ ਪਰਿਵਾਰਾਂ ਦਾ ਰੁਝਾਨ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਆਮ ਪਰਿਵਾਰ ਵੱਡਾ ਹੀ ਹੁੰਦਾ ਸੀ। ਪਰਿਵਾਰ ਨਿਯੋਜਨ ਦਾ ਪ੍ਰਭਾਵ ਉਦੋਂ ਘੱਟ ਸੀ। ਵਧਦੀ ਹੋਈ ਆਬਾਦੀ ਦੀ ਤੇਜ਼ ਰਫਤਾਰ ਨੂੰ ਠੱਲ• ਪਾਉਣ ਲਈ ਉਸ ਸਮੇਂ ਸਰਕਾਰ ਨੇ ਦੋ ਜਾਂ ਤਿੰਨ ਬੱਚਿਆਂ ਲਈ ਨਾਅਰਾ ਦਿੱਤਾ, ਥਾਂ ਥਾਂ ਛੋਟੇ ਪਰਿਵਾਰ ਰੱਖਣ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਣ ਲੱਗੀ। ਪਰਿਵਾਰ ਨਿਯੋਜਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਸ ਦੇ ਬੇਟੇ ਸੰਜੇ ਗਾਂਧੀ ਨੇ ਕਾਫੀ ਹੱਥਕੰਡੇ ਵਰਤੇ। ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਜੋੜਿਆਂ ਦੀ ਨਸਬੰਦੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤਰ•ਾਂ ਕਈ ਲੋਕਾਂ ਦੇ ਪੁਲਿਸ ਦੀ ਧੱਕੇਸ਼ਾਹੀ ਨਾਲ/ਨਸ਼ੇ ਦੀ ਹਾਲਤ ’ਚ/ਪੈਸੇ ਦਾ ਲਾਲਚ ਦੇ ਕੇ ਨਸਬੰਦੀ ਕੀਤੀ ਗਈ। ਨੌਜਵਾਨ ਮੁੰਡਿਆਂ ਨੂੰ ਮਾਪੇ ਨੇਰ•ੇ ਕੁਵੇਲੇ ਇਕੱਲੇ ਬਾਹਰ ਨਹੀਂ ਸਨ ਜਾਣ ਦਿੰਦੇ ਕਿਉਂਕਿ ਕਈ ਕੁਆਰੇ ਮੁੰਡੇ ਵੀ ਇਸ ਮੁਹਿੰਮ ਦੀ ਮਾਰ ਹੇਠ ਕਰਮਚਾਰੀਆਂ ਵੱਲੋਂ ਆਪਣੇ ਬੋਸ ਤੋਂ ਵਾਹ ਵਾਹ ਪ੍ਰਾਪਤ ਕਰਨ ਕਰਕੇ ਆ ਗਏ ਸਨ। ਪਹਿਲੀ ਵਾਰ ਕਾਂਗਰਸ ਸਰਕਾਰ ਨੂੰ ਗੱਦੀਓਂ ਲਾਹੁਣ ਲਈ ਇਸ ਧੱਕੇਸ਼ਾਹੀ ਪਰਿਵਾਰ ਨਿਯੋਜਨ ਦੀ ਮੁੰਹਿਮ ਨੇ ਵੀ ਆਪਣਾ ਰੋਲ ਅਦਾ ਕੀਤਾ।
ਪੜ•ੇ ਲਿਖੇ ਮਾਪੇ ਆਪਣੇ ਬੱਚਿਆਂ ਨੂੰ ਵਧੀਆ ਸਹੂਲਤਾਂ ਦੇਣ ਦੇ ਮਨਸ਼ੇ ਨਾਲ ਛੋਟੇ ਪਰਿਵਾਰ ਰੱਖਣ ਦੇ ਚਾਹਵਾਨ ਹੋਣ ਲੱਗ ਪਏ। ਪਰ ਸਮਾਜ ਦੇ ਪਿਛੋਕੜ ’ਚ ਵੱਡੇ ਪਵਿਾਰਾਂ ਦੀ ਸਫਲਤਾ ਤੇ ਝਾਤ ਮਾਰੀਏ ਤਾਂ ਸ਼ਾਇਦ ਛੋਟੇ ਪਰਿਵਾਰਾਂ ਦੇ ਮੈਂਬਰਾਂ ਨੇ ਓਨੀ ਸਫਲਤਾ ਹਾਸਲ ਨਹੀਂ ਕੀਤੀ। ਵੱਡੇ ਪਰਿਵਾਰਾਂ ਦੇ ਬਹੁਤ ਫਾਇਦੇ ਹਨ। ਘਰ ਦਾ ਖਰਚਾ ਮੈਂਬਰਾਂ ਦੇ ਹਿਸਾਬ ਪ੍ਰਤੀ ਮੈਂਬਰ ਛੋਟੇ ਪਰਿਵਾਰ ਦੇ ਮੈਂਬਰਾਂ ਤੋਂ ਘੱਟ ਹੁੰਦਾ ਹੈ। ਸਾਂਝੇ ਪਰਿਵਾਰ ਜਾਂ ਵੱਡੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਕੰਮ ਕਰਨ ਤੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ। ਕਿਸੇ ਵੀ ਮੈਂਬਰ ’ਤੇ ਤਣਾਓ ਨਹੀਂ ਰਹਿੰਦਾ ਕਿਉਂਕਿ ਕੰਮ ਵੰਡ ਕੇ ਆਸਾਨੀ ਨਾਲ ਕੀਤਾ ਜਾਂਦਾ ਹੈ। ਪਰ ਛੋਟੇ ਪਰਿਵਾਰ ਦੇ ਮੈਂਬਰ ਅੱਜਕੱਲ• ਬਾਹਰਲੇ ਅਤੇ ਘਰ ਦੇ ਕੰਮ ਜ਼ਿਆਦਾ ਹੋਣ ਕਾਰਨ ਮਾਨਸਿਕ ਤਣਾਓ ’ਚ ਰਹਿੰਦੇ ਹਨ ਤੇ ਕਈ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ।
ਉਂਝ ਅੱਜ ਗਰੀਬ ਵਰਗ ਦੇ ਪਰਿਵਾਰ ਵੀ ਛੋਟੇ ਪਰਿਵਾਰ ਰੱਖਣ ਦੀ ਰੁਚੀ ਰੱਖਣ ਲੱਗ ਪਏ ਹਨ। ਪਰ ਇਹ ਜਰੂਰੀ ਨਹੀਂ ਕਿ ਦੋ ਬੱਚੇ ਹੀ ਪਰਿਵਾਰ ਦੀ ਖੁਸ਼ਹਾਲੀ ਲਈ ਕਾਫੀ ਹਨ। ਪਰਿਵਾਰ ਦੇ ਮੈਂਬਰਾਂ ਦਾ ਮੇਹਨਤੀ ਸੁਭਾਅ ਹੋਣਾ ਪਰਿਵਾਰ ਦੀ ਸਫਲਤਾ ਲਈ ਜਰੂਰੀ ਹੈ ਪਰ ਜੇ ਵੱਡੇ ਪਰਿਵਾਰਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਛੋਟੇ ਪਰਿਵਾਰ ਦੇ ਬੱਚਿਆਂ ਦਾ ਆਪਸੀ ਪਿਆਰ ਵੱਡੇ ਪਰਿਵਾਰ ਦੇ ਬੱਚਿਆਂ ਨਾਲੋਂ ਘੱਟ ਹੀ ਹੋਵੇਗਾ। ਇਕੋ ਬੱਚੇ ਵਾਲੇ ਪਰਿਵਾਰਾਂ ਅੰਦਰ ਬੱਚਿਆਂ ਦੀ ਮਾਨਸਿਕ ਸਥਿਤੀ ਵੱਖਰੀ ਹੋ ਜਾਂਦੀ ਹੈ। ਮਾਪਿਆਂ ਨੇ ਹਰ ਇਕ ਉਮੀਦ ਉਸ ਤੇ ਹੀ ਲਾਈ ਹੁੰਦੀ ਹੈ। ਬੱਚਾ ਪਰਿਵਾਰ ਵਿਚ ਇਕੱਲਤਾ ਮਹਿਸੂਸ ਕਰਦਾ ਹੈ ਤੇ ਦਿਲੋਂ ਕੋਈ ਵੀ ਬੱਚਾ ਉਸ ਨੂੰ ਭੈਣ ਭਰਾਵਾਂ ਦਾ ਪਿਆਰ ਨਹੀਂ ਦੇ ਸਕਦਾ। ਵੱਡੇ ਪਰਿਵਾਰਾਂ ਵਿਚ ਬੱਚੇ ਆਪਸ ’ਚ ਖੇਡਦੇ, ਹੱਸਦੇ, ਲੜਦੇ, ਝਗੜਦੇ ਆਪਣੇ ਮਨਾਂ ਦੀ ਮਾਨਸਿਕ ਸੰਤੁਸ਼ਟੀ ਨੂੰ ਪੂਰਾ ਕਰ ਲੈਂਦੇ ਹਨ। ਇਸ ਤਰ•ਾਂ ਬੱਚਿਆਂ ਦੇ ਸਰੀਰਿਕ ਵਿਕਾਸ ਤੇ ਵੀ ਅਸਰ ਪੈਂਦਾ ਹੈ।
ਵੱਡੇ ਪਰਿਵਾਰਾਂ ਦੇ ਬੱਚੇ ਵੱਡਿਆਂ ਬੱਚਿਆਂ ਤੋਂ ਬਹੁਤ ਸਾਰੀਆਂ ਗੱਲਾਂ ਪਰਿਵਾਰ ਵਿਚ ਹੀ ਸਿੱਖ ਲੈਂਦੇ ਹਨ। ਵੱਡੇ ਬੱਚਿਆਂ ਦੇ ਕੱਪੜੇ ਛੋਟੇ ਬੱਚੇ ਆਮ ਪਾ ਲੈਂਦੇ ਹਨ ਜਿਸ ਨਾਲ ਪੈਸੇ ਦੀ ਬੱਚਤ ਤਾਂ ਹੁੰਦੀ ਹੀ ਹੈ ਸਗੋਂ ਬੱਚਿਆਂ ਦਾ ਆਪਸੀ ਪਿਆਰ ਵੀ ਵਧਦਾ ਹੈ। ਵੱਡੇ ਪਰਿਵਾਰਾਂ ’ਚ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਦੁਨੀਆਂ, ਸਮਾਜ ’ਚ ਨਾਮਣਾ ਖੱਟਿਆ ਹੈ। ਪੰਜਾਬ ਦੀ ਕੋਇਲ ਨਾਂ ਨਾਲ ਜਾਣੀ ਜਾਂਦੀ ਗਾਇਕਾ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਸ ਭੈਣ ਭਰਾਵਾਂ ਦੇ ਪਿਆਰ ਨਾਲ ਹੀ ਏਨਾ ਨਾਮਣਾ ਖੱਟ ਚੁੱਕੀਆਂ ਹਨ। ਏਨੇ ਵੱਡੇ ਪਰਿਵਾਰ ’ਚ ਰਹਿਣਾ ਸੱਚ ਮੁੱਚ ਖੂਬ ਰੌਣਕ ਵਾਲਾ ਹੁੰਦਾ ਹੋਵੇਗਾ। ਹਾਂ ਇਹ ਗੱਲ ਜਰੂਰ ਹੈ ਅਬਾਦੀ ਵਧਣ ਕਾਰਨ ਕਈ ਸਮੱਸਿਆਵਾਂ ਜਰੂਰ ਆਉਂਦੀਆਂ ਹਨ ਪਰ ਸਮਾਜਿਕ ਰਿਸ਼ਤੇ-ਨਾਤਿਆਂ ’ਚ ਪਹਿਲਾਂ ਵਾਲੀ ਮਿਠਾਸ ਹੁਣ ਨਜ਼ਰ ਨਹੀਂ ਆਉਂਦੀ। ਇਸੇ ਤਰ•ਾਂ ਬਹੁਤ ਸਾਰੇ ਰਿਸ਼ਤੇ ਹੀ ਅਲੋਪ ਹੁੰਦੇ ਜਾ ਰਹੇ ਹਨ ਜਿਨ•ਾਂ ਦੀ ਮਹੱਤਤਾ ਬੱਚਿਆਂ ਦੇ ਮਨਾਂ ’ਚ ਘਟਦੀ ਜਾ ਰਹੀ ਹੈ। ਬਹੁਤੇ ਪਰਿਵਾਰਾਂ ’ਚ ਹੁਣ ਬੱਚਿਆਂ ਦੇ ਮੂੰਹੋ ਚਾਚਾ-ਚਾਚੀ, ਤਾਇਆ-ਤਾਈ, ਮਾਸੜ-ਮਾਸੀ, ਫੁੱਫੜ -ਭੂਆ ਆਦਿ ਰਿਸ਼ਤਿਆਂ ਦੇ ਬੋਲ ਅਲੋਪ ਹੋ ਰਹੇ ਹਨ। ਭੈਣ ਭਰਾਵਾਂ ਦਾ ਪਿਆਰ ਵੀ ਸੀਮਿਤ ਪਰਿਵਾਰਾਂ ਤੱਕ ਹੀ ਰਹਿ ਗਿਆ ਹੈ। ਇਸ ਤਰ•ਾਂ ਸਾਡਾ ਰਿਸ਼ਤਿਆਂ ਦਾ ਸੱਭਿਆਚਾਰਕ ਵਿਰਸਾ ਭਵਿੱਖ ਦੀ ਪੀੜ•ੀ ਲਈ ਸਮਝਣਾ ਵੀ ਔਖਾ ਹੋ ਜਾਵੇਗਾ।
-ਮੇਜਰ ਸਿੰਘ ਨਾਭਾ
9463553962

0 comments:
Speak up your mind
Tell us what you're thinking... !