ਵੀਂਹਵੀ ਸਦੀ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਅਸੀਂ ਇਹ ਵੀ ਕਹਿ ਸਕਦੇ ਹਂਾ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਆਰਟ ਕੁਝ ਵੀ ਨਹੀਂ ਹੈ।ਇਸ ਚਿੱਤਰਕਾਰ ਦਾ ਜਨਮ 25 ਅਕਤੂਬਰ 1881 ਨੂੰ ਮਾਲਾਗਾ ਸਪੇਨ ਵਿਖੇ ਪਿਤਾ ਸ਼੍ਰੀ ਜੋਸ ਰੂਈਜ਼ ਵਾਈ ਪਿਕਾਸੋ ਦੇ ਘਰ ਵਿਖੇ ਹੋਇਆ।ਸਪੇਨ ਦੇ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦੇ ਨਾਮ ਵਿੱਚ ਰੂਈਜ਼ ਨਾਮ ਪਿਤਾ ਦੇ ਪਰਿਵਾਰ ਵੱਲੋਂ ਅਤੇ ਪਿਕਾਸੋ ਮਾਤਾ ਦੇ ਪਰਿਵਾਰ ਵੱਲੋਂ ਹੈ।ਸਵਾਦਲੀ ਗੱਲ ਇਹ ਹੈ ਕਿ ਆਪ ਦੇ ਨਾਮ ਵਿੱਚ ਹੋਰ ਰਿਸ਼ਤੇਦਾਰਾਂ ਦੇ ਨਾਮ ਵੀ ਜੁੜਦੇ ਹਨ ਅਤੇ ਇਸ ਤਰਾਂ ਉਨ੍ਹਾਂ ਦਾ ਪੂਰਾ ਨਾਂ ਇਸ ਤਰਾਂ ਹੈ :-
“Pablo Deigo Jose Francisso de Paula Juan
Nepomuceno Maria de los Remedias Cipriano de la Santisma Trinidad Ruiz Y
Picasso”
ਇਸ ਵੱਡੇ ਨਾਂ ਨੂੰ ਛੋਟਾ ਕਰਕੇ ਉਨ੍ਹਾਂ ਨੂੰ ਸਿਰਫ਼ ਪਾਬਲੋ ਪਿਕਾਸੋ ਨਾਲ਼ ਹੀ ਯਾਦ ਕੀਤਾ ਜਾਂਦਾ ਹੈ।ਉਹ ਇੱਕ ਮਹਾਨ ਚਿੱਤਰਕਾਰ,ਬੁੱਤਘਾੜਾ, ਪ੍ਰਿੰਟ-ਮੇਕਰ,ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀ ਸੀ।
ਪਿਕਾਸੋ ਦਾ ਬਚਪਨ ਤੋਂ ਹੀ ਚਿੱਤਰਕਾਰੀ ਵਿੱਚ ਸ਼ੌਕ ਸੀ।ਇਹ ਸ਼ੌਕ ਉਸ ਨੂੰ ਘਰੋਂ ਹੀ ਮਿਲਿਆ ਕਿਉਂਕਿ ਉਸ ਦੇ ਪਿਤਾ ਜੀ ਮਾਲਗਾ ਵਿੱਚ ਇੱਕ ਆਰਟ-ਟੀਚਰ ਸਨ। ਪਿਕਾਸੋ ਨੇ 9 ਸਾਲ ਦੀ ਉਮਰ ਵਿੱਚ ਹੀਕੁਝ ਤਸਵੀਰਾਂ ਬਣਾਈਆਂ।ਉਸਦੇ ਪਿਤਾ ਨੇ ਉਸਨੂੰ ਉਤਸ਼ਾਹਿਤ ਕੀਤਾ,ਸਿਖਾਇਆ ਵੀ,ਵਿਚਾਰ ਵਟਾਂਦਰਾ ਕੀਤਾ।ਸਿਰਫ਼ 15ਸਾਲ ਦੀ ਉਮਰ ਤੱਕ ਉਸ ਦੀ ਕਲਾ ਵਿੱਚ ਕਾਫ਼ੀ ਨਿਖ਼ਾਰ ਆ ਚੁੱਕਾ ਸੀ,ਜਿਸ ਤੋਂ ਉਸ ਦਾ ਪਿਤਾ ਹੈਰਾਨ ਵੀ ਸੀ ਅਤੇ ਖੁਸ਼ ਵੀ ਸੀ।ਪਿਤਾ ਦੀ ਆਪਣੀ ਟਰੇਨਿੰਗ ਤੋਂ ਬਾਅਦ ਪਿਕਾਸੋ ਨੂੰ ਦਾਖਲਾ ਪ੍ਰੀਖਿਆ ਦਿਵਾਈ ਗਈ ਅਤੇਉਸ ਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਵਿੱਚ ਆਰਟ ਦੀ ਬਾਕਾਇਦਾ ਕੁਸ਼ਲਤਾ ਪ੍ਰਾਪਤ ਕਰਨ ਲਈ ਬਾਰਸੀਲੋਨਾ ਭੇਜ ਦਿੱਤਾ ਗਿਆ ।
1904 ਵਿੱਚ ਉਹ ਪੈਰਿਸ ਵਿਖੇ ਸੈਟ ਹੋ ਗਿਆ।ਅਸੀਂ ਪਹਿਲਾਂ ਉਨ੍ਹਾਂ ਰੂਪਾਂ ਤੇ ਹਲਕੀ ਚਰਚਾ ਕਰਾਂਗੇ ਜਿਨਾਂ ਤੇ ਉਸ ਨੇ ਕੰਮ ਕੀਤਾ ਅਤੇ ਫਿਰ ਵਿਸ਼ਾ ਵਸਤੂ ਅਤੇ ਚਿੱਤਰਕਾਰੀ ਬਾਰੇ ਗੱਲ ਕਰਾਂਗੇ।
ਪੇਂਟਿੰਗ ਜਾਂ ਚਿੱਤਰਕਲਾ ਫ਼ਜਿਵੇਂ ਅਸੀਂ ਜਾਣਦੇ ਹੀ ਹਾਂ ,ਦੋ-ਵਿਮਾਵਾਂ ਵਾਲ਼ੀਹੱਥੀਂ ਬਣਾਈ ਤਸਵੀਰ ਹੈ ਜਿਸ ਨੂੰ ਰੰਗਾਂ ਨਾਲ਼ ਸ਼ਿੰਗਾਰਿਆ ਜਾਂਦਾ ਹੈ ।ਇਹ ਕਾਗ਼ਜ਼,ਚਾਰਟ ਪੇਪਰ,ਆਰਟ ਪੇਪਰ,ਕੈਨਵਸ ਆਦਿ ਕਿਸੇ ਤੇ ਵੀ ਬਣਾਈ ਜਾ ਸਕਦੀ ਹੈ।ਸਕਲਪਚਰ ਜਾਂ ਬੁੱਤ-ਤਰਾਸ਼ੀ ਤਿੰਨ ਵਿਮਾਵਾਂ ਵਿੱਚ ਠੋਸ ਪਦਾਰਥ ਦੀ ਬਣੀ ਆਕ੍ਰਿਤੀ ਹੈ।ਠੋਸ ਪਦਾਰਥ, ਪੱਥਰ, ਸੰਗਮਰਮਰ, ਧਾਤ, ਕੱਚ, ਲੱਕੜੀ,ਕਲੇਅ,ਪੌਲੀਮਰ ਜਾਂ ਪਲਾਸਟਿਕ ਆਦਿ ਕੁਝ ਵੀ ਹੋ ਸਕਦਾ ਹੈ ।
ਪਰਿੰਟ-ਮੇਕਿੰਗ ਸਧਾਰਣ ਰੂਪ ਵਿੱਚ ਇਕ ਅਸਲ ਤਸਵੀਰ ਦਾ ਹੂ-ਬ-ਹੂ ਤਿਆਰ ਕੀਤਾ ਪਰਿੰਟ ਹੈ ਜਿਸ ਤੋਂ ਉਸੇ ਚਿੱਤਰ ਦੀਆਂ ਸੈਂਕੜੇ ਹਜ਼ਾਰਾਂ ਕਾਪੀਆਂ ਤਿਆਰ ਕੀਤੀਆਂ ਜਾ ਸਕਣ।ਸੀਰੈਮਿਕਸ ਅਤੇ ਸੀਰੈਮਿਕਸ ਆਰਟ ਕਲੇਅ ਤੋਂ ਬਣੀਆਂ ਟਾਈਲਾਂ ਆਦਿ ਤੇ ਕੀਤੀ ਗਈ ਚਿੱਤਰਕਾਰੀ ਦਾ ਨਾਂ ਹੈ ਜਿਵੇਂ ਪੌਟਰੀ ਵਿੱਚ।ਸਿੇ ਤਰਾਂ ਸੁੰਦਰ ਡਿਜ਼ਾਈਨਾਂ ਵਿੱਚ ਅਤੇ ਆਰਕੀੳੌਪੋਲੋਜੀ ਵਿੱਚ ਆਰਟੀਫੈਟਸ ਵਿੱਚ ।
ਪਿਕਾਸੋ ਉਪਰੋਕਤ ਵਰਣਨ ਕੀਤੀਆਂ ਸਾਰੀਆਂ ਕਲਾਵਾਂ ਵਿੱਚ ਨਿਪੁੰਨ ਸੀ।ਵਿਸ਼ਾ-ਵਸਤੂ ਪੱਖ ਤੋਂ ਗੱਲ ਕਰੀਏ ਤਾਂ ਉਸ ਨੇ ਜਿੰਦਗੀ ਦੇ ਲਗਭਗ ਸਾਰੇ ਵਿਸ਼ੇ ਆਪਣੀ ਚਿੱਤਰਕਾਰੀ ਵਿੱਚ ਸਮੇਟੇ ਸਨ।ਪਹਿਲਾਂ ਉਸ ਦੀ ਕਲਾ ਦੇ ਰੂਪਕ ਪੱਖ ਦੀ ਖੋਜ ਬਾਰੇ ਗੱਲ ਕਰੀਏ।
ਜਾਰਜ਼ ਬਰੈਕਊ ਨਾਲ਼ਮਿਲ ਕੇ ਪਿਕਾਸੋ ਨੇ ਆਰਟ ਦੀ ਇੱਕ ਨਵੀਂ ਵਿਧਾ ਕਿਊਬੀਇਜ਼ਮ ਦੀ ਸਥਾਪਨਾ ਕੀਤੀ। ਇਸ ਵਿੱਚ ਪਹਿਲਾਂ ਪਦਾਰਥਾਂ ਨੂੰ ਤੋੜਿਆ ਜਾਂਦਾ ਹੈ,ਫਿਰ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈਅਤੇ ਤਦ ਪੁਨਰ-ਸੰਗਠਿਤ ਕੀਤਾ ਜਾਂਦਾ ਹੈ। ਹੁਣ ਕਲਾਕਾਰ ਉਸਨੂੰ ਇੱਕੋ ਨੁਕਤੇ ਤੋਂਨਹੀਂ ਦੇਖਦੇ ਸਗੋਂ ਇੱਕ ਵਿਸ਼ੇ ਨੂੰ ਵੱਡੀ ਪੱਧਰ ਤੇ ਪ੍ਰਗਟ ਕਰਨ ਲਈ ਜਿਆਦਾ ਕੋਣਾਂ ਅਤੇ ਵੱਡੇ ਨਜ਼ਰੀਏ ਤੋਂ ਦੇਖਦੇ ਹਨ।ਕਿਊਬਇਜ਼ਮ ਵਿੱਚ ਵੱਖ ਵੱਖ ਤਲ ਪਹਿਲਾਂ ਅਨਿਸ਼ਿਚਿਤ ਕੋਣਾਂ ਤੇ ਕੱਟਦੇ ਹਨ ਡੂੰਘਾਈ ਦੇ ਪ੍ਰਤੱਖ ਪ੍ਰਭਾਵ ਜਾਂ ਅਹਿਸਾਸ ਨੂੰ ਬਾਹਰ ਕੱਢ ਦਿੰਦੇ ਹਨ। ਪਿੱਠਭੂਮੀ ਅਤੇ ਵਸਤੂ-ਤਲ ਇੱਕ ਦੂਜੇ ਵਿੱਚ ਇਸ ਤਰਾਂ ਡੂੰਘੈ ਧਸ ਜਾਂਦੇ ਹਨ ਕਿ ਖਾਲੀ ਜਾਂਖੋਖਲਾ ਥਾਂ ਵੀ ਪੈਦਾ ਹੋ ਸਕੇ ।
ਇਹੀ ਕਿਊਬਇਜ਼ਮ ਦੀ ਖਾਸ ਵਿਲੱਖਣਤਾ ਹੈ।
ਪਿਕਾਸੋ ਦੀ ਦੂਸਰੀ ਵੱਡੀ ਦੇਣ ਕੋਲਾਜ਼-ਮੇਕਿੰਗ ਦੀ ਹੈ ।ਉਹ ਕੋਲਾਜ਼-ਮੇਕਿੰਗ ਦਾ ਵੀ ਸਹਿ-ਖੋਜ਼ੀ ਹੈ। ਕੋਲਾਜ਼ ਸ਼ਬਦ ਫਰੈਂਚ ਦੇ ਚੋਲਲੲ ਸ਼ਬਦ ਤੋਂ ਆਇਆ ਹੈ ਜਿਸਦਾ ਅਰਥ ਹੈ ਗਲੁੲ.ਇਸ ਤਰਾਂ ਦ੍ਰਿਸ਼ਟਮਾਨ ਕਲਾ ਦਾ ਇੱਕ ਐਸਾ ਰੂਪ ਹੈ ਜਿਸ ਵਿੱਚ ਅਖਬਾਰੀ ਕਾਤਰਾਂ,ਰੀਬਨ,ਰੰਗਾਂ ਦੇ ਜਾਂ ਹੱਥੀਂ ਬਣਾਏ ਟੁਕੜੇ ਆਦਿ ਨੂੰ ਵਰਤਿਆ ਜਾਂਦਾ ਹੈ । ਇਹ ਸਾਰਾ ਕੁਝ ਕਾਗਜ਼ ਤੇ ਜਾਂ ਕੈਨਵਸ ਤੇ ਚਿੱਤਰ ਬਣਾਉਣ ਲਈ ਜੋੜਨਾ ਕੋਲਾਜ਼ ਮੇਕਿੰਗ ਕਹਾਉਦਾ ਹੈ।
ਇਸੇ ਤਰਾਂ ਅਸੈਂਬੇਲੇਜ਼ ਵਿੱਚ ਦੋ ਹੀ ਨਹੀਂ ਸਗੋਂ ਤਿੰਨ ਵਿਮਾਵਾਂ ਵਾਲ਼ੇ ਟੁਕੜਿਆਂ ਨੂ ਇਕੱਠੇ ਕਰਕੇ ਕੋਈ ਕਲਾਕ੍ਰਿਤੀ ਬਣਾਉਣੀ ਵੀ ਆ ਜਾਂਦੀ ਹੈ
ਹੁਣ ਅਸੀਂ ਇਸ ਕਲਾਕਾਰ ਦੀਆਂ ਕ੍ਰਿਤਾਂ ਬਾਰੇ ਵੀ ਜਾਣੀਏ। ਸਮੇਂ ਅਤੇ ਕਲਾ ਦੇ ਵਿਕਾਸ ਦੀ ਤੀਬਰਤਾ ਨੂੰ ਮੁੱਖ ਰੱਖਦੇ ਹੋਏ ਕਲਾ ਦੇ ਆਲੋਚਕਾਂ ਨੇ ਪਿਕਾਸੋ ਦੀ ਰਚਨਾ ਦੀ ਵਰਗ-ਵੰਡ ਹੇਠ ਲਿਖੇ ਅਨੁਸਾਰ ਕੀਤੀ ਹੈ :
ˆਬਲਿਊ ਪੀਰੀਅਡ 1901 ਤੋਂ 1904 :-ਇਸ ਸਮੇਂ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਜਿਆਦਾਤਰ ਨੀਲਾ ਅਤੇ ਨੀਲਾ-ਹਰਾ ਰੰਗ ਦੇ ਸ਼ੇਡ ਵਰਤੇ ਗਏ ਹਨ ।ਇਹ ਉਦਾਸ ਚਿੱਤਰਕਾਰੀ ਦਾ ਕਾਲ਼ ਹੈ।ਇਸ ਵਿੱਚ ਵੇਸਵਾਵਾਂ,ਮੰਗਤਿਆਂ, ਲਾਚਾਰ ਲੋਕਾਂ ਦੇ ਚਿੱਤਰ ਹਨ ।
ਇਸ ਕਾਲ਼ ਦੇ ਮਸ਼ਹੂਰ ਚਿੱਤਰ ਹਨ ਲਾ ਵੀ , ਦਾ ਬਲਾਈਂਡਮੈਨ.ਇੱਕ ਪੋਰਟਰੇਟ ਕੈਲੇਸਟੀਨਾ
*ਰੋਜ਼ ਪੀਰੀਅਡ1905 ਤੋਂ 1907:-ਇਸ ਸਮੇਂ ਵਿੱਚ ਵਰਤੇ ਗਏ ਰੰਗ ਗੁਲਾਬੀ ਅਤੇ ਸੰਤਰੀ ਹਨ।ਇਹ ਖੁਸ਼ਮਿਜ਼ਾਜ਼ੀ ਦੀ ਚਿੱਤਰਕਾਰੀ ਦਾ ਕਾਲ਼ ਹੈ। ਇਸ ਕਾਲ਼ ਦੀਆਂ ਮੁੱਖ ਕ੍ਰਿਤਾਂ ਗਾਰਸਨ ਏ ਲਾ ਪਾਈਪ, ਲਾ ਫੈਮਿੇ ਅਤੇ ਦਾ ਐਕਟਰ ਹਨ।
ˆਅਫਰੀਕਨ ਪੀਰੀਅਡ 1907ਤੋਂ1909:-ਇਸ ਕਾਲ਼ ਵਿੱਚ ਪਿਕਾਸੋ ਦੀ ਉਹ ਚਿੱਤਰਕਾਰੀ ਆਉਂਦੀ ਹੈ ਜਿਹੜੀ ਉਸ ਨੇ ਅਫਰੀਕਨ ਕਲਾਕਾਰਾਂ ਤੋਂ ਪ੍ਰੇਰਿਤ ਹੋ ਕੇ ਕੀਤੀ। ਇਸ ਵਿੱਚ ਉਸ ਦੀ ਸੰਸਾਰ ਪ੍ਰਸਿੱਧ ਕ੍ਰਿਤ ਲੈਸ ਡੀਮੌਂਸਿਲਿਸ ਡੀ ਐਵਿਗਨਨ ਵੀ ਸ਼ਾਮਲ ਹੈ।
ˆਕਿਊਬੀਇਜ਼ਮ ਕਾਲ਼ 1909ਤੋਂ1912-ਵਿਸ਼ਲੇਸ਼ਣਾਤਮਕ ਕਿਉਬੀਇਜ਼ਮ
1912 ਤੋਂ1919- ਸੰਸਲੇਸ਼ਣਾਤਮਕ ਕਿਉਬੀਇਜ਼ਮ
ˆਨਵ-ਕਲਾਸਕੀਵਾਦ ਸ਼ੈਲੀ ਦਾ ਕਾਲ਼ 1930 ਤੋਂ ਪਿਛੋਂ ਦਾ ਕਾਲ਼ ਮੰਨਿਆ ਗਿਆ।ਪਿਕਾਸੋ ਦੀ ਸੰਸਾਰ ਪ੍ਰਸਿੱਧ ਸ਼ਾਹਕਾਰ ਗੁਨੀਮਿਕਾ ਇਸ ਕਾਲ਼ ਦੀ ਰਚਨਾ ਹੈ।ਇਸ ਵਿੱਚ ਟੁੱਟਦੀ ਕਿਰਦੀ ਮਨੁੱਖਤਾ ਅਤੇ ਜੰਗ ਦੌਰਾਨ ਪੈਦਾ ਹੋਈ ਨਿਰਾਸ਼ਾ ਦਿਖਾਈ ਗਈ ਹੈ।
1967 ਵਿੱਚ ਉਸ ਨੇ ‘‘ਦੀ ਸ਼ਿਕਾਗੋ ਪਿਕਾਸੋ” ਦੀ 50 ਫੁੱਟ ਉੱਚੀ ਵਿਸ਼ਾਲ ਮੂਰਤੀ ਬਣਾਈ ਜਿਹੜੀ ਆਪਣੇ ਵਿੱਚ ਅਮੂਰਤ ਵਿਸ਼ੇ ਲੁਕੋਈ ਬੈਠੀ ਹੈ।ਇਸ ਦਾ ਪ੍ਰਗਟਾਅ ਸਪਸ਼ਟ ਨਹੀਂ ਹੈ।ਇਹ ਇੱਕ ਔਰਤ ਵੀ ਹੋ ਸਕਦੀ ਹੈ ,ਇੱਕ ਪੰਛੀ ਵੀ,ਇੱਕ ਘੋੜਾ ਵੀ ਜਾਂ ਬਿਲਕੁਲ ਹੀ ਸਧਾਰਣ ਵਸਤ।ਪਿਕਾਸੋ ਨੇ ਇਸ ਮੂਰਤੀ ਦਾ ਇੱਕ ਲੱਖ ਡਾਲਰ ਦਾ ਮਿਲ
ਰਿਹਾ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਕਲਾਕ੍ਰਿਤੀ ਸ਼ਹਿਰ ਵਾਸੀਆਂ ਦੇ ਸਮਰਪਣ ਕੀਤੀ।
ਪਿਕਾਸੋ ਨੇ ਆਪਣੀ ਜਿੰਦਗੀ ਵਿੱਚ 20,000 ਤੋਂ ਵੱਧ ਚਿੱਤਰ ਬਣਾਏ।ਉਸ ਦੀ ਆਪਣੇ ਸਮੇਂ ਵਿੱਚ ਪ੍ਰਸਿੱਧੀ ਮਾਈਕਲ-ਏਂਜਲੋ ਤੋਂ ਵੀ ਵਧ ਗਈ ਸੀ ।ਉਸ ਦੀਆਂ ਜਿਨ੍ਹਾਂ ਤਿੰਨ ਕ੍ਰਿਤਾਂ ਨੂੰ ਸਭ ਤੋਂ ਵੱਧ ਮਾਣਤਾ ਅਤੇ ਪ੍ਰਸਿੱਧੀ ਮਿਲੀ,ਉਹ ਹਨ ਲੈਸ ਡੀਮੌਸਿਲਿਜ਼ ਆਫ ਐਵਗਿਨਨ 1907,ਗੁਨੀਮਿਕਾ1937,ਅਤੇ ਦੀ ਵੀਪਿੰਗ ਵੋਮੈਨ 1937
ਕਿਸੇ ਨੇ ਇੱਕ ਵਾਰ ਪਿਕਾਸੋ ਤੋਂ ਪੁੱਛਿਆ ਕਿ ਉਹ ਕਿਵੇਂ ਬੇਜਾਨ ਪੱਥਰਾਂ ਵਿੱਚੋਂ ਏਨੀਆਂ ਸੋਹਣੀਆਂ ਮੂਰਤੀਆਂ ਘੜ੍ਹ ਲੈਂਦਾ ਏ ਤਾਂ ਉਸ ਨੇ ਹੱਸਦਿਆਂ ਜਵਾਬ ਦਿੱਤਾ, ‘‘ਜਾਨਦਾਰ ਮੂਰਤੀ ਤਾਂ ਹਰ ਪੱਥਰ ਵਿੱਚ ਪਹਿਲਾਂ ਹੀ ਮੌਜੂਦ ਹੁੰਦੀ ਹੈ,ਮੈਂ ਤਾਂ ਬੱਸ ਉਸਦਾ ਮਲ਼ਬਾ-ਬੇਕਾਰ ਪਦਾਰਥ-ੳਤਾਰ ਦਿੰਦਾ ਹਾਂ ਅਤੇ ਉਸਦੀ ਸੁੰਦਰਤਾ ਨੂੰ ਜੱਗ-ਜਾਹਰ ਕਰ ਦਿੰਦਾ ਹਾਂ।”
ਆਧੁਨਿਕ ਕਲਾ ਦਾ ਇਹ ਪਿਤਾਮਾ 8 ਅਪ੍ਰੈਲ 1973 ਨੂੰ ਫਰਾਂਸ ਦੇ ਸ਼ਹਿਰ ਮੌਗਿਨਜ਼ ਵਿਖੇ ਸਦਾ ਲਈ ਸਰੀਰਕ ਵਿਛੋੜਾ ਦੇ ਗਿਆ ਪਰ ਉਹ ਆਪਣੀਆਂ ਕਲਾਕ੍ਰਿਤਾਂ ਰਾਹੀਂ ਅਜੇ ਵੀ ਜਿਊਂਦਾ ਹੈ।
ਜਸਵਿੰਦਰ ਸਿੰਘ ‘‘ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126



0 comments:
Speak up your mind
Tell us what you're thinking... !