Headlines News :
Home » » ਲਾਲਸਾ

ਲਾਲਸਾ

Written By Unknown on Saturday, 8 December 2012 | 03:46


ਅੱਜ ਉਹ ਬੜਾ ਖੁਸ਼ ਸੀ। ਸ਼ਨੀਵਾਰ ਦਾ ਦਿਨ ਉਸ ਲਈ ਮਸਾਂ ਹੀ ਆਇਆ ਸੀ। ਪ੍ਰੰਤੂ ਪੰਜ ਦਿਨ ਘੜੀ ਤੋਂ ਇੱਕ ਇੱਕ ਘੰਟਾ ਕਰਕੇ ਇੱਕ ਇੱਕ ਦਿਨ ਲੰਘਾਇਆ ਸੀ। ਅੱਜ ਦੇ ਪ੍ਰੋਗਰਾਮ ਵਿਚ ਛੁੱਟੀ ਤੋਂ ਬਾਅਦ ਸਿੱਧੀ ਬਠਿੰਡੇ ਵਾਲੀ ਬੱਸ ਫੜਨਾ ਹੀ ਉਸਦਾ ਮੁੱਖ ਏਜੰਡਾ ਸੀ। ਜ਼ਿਲ੍ਹਾ ਬਠਿੰਡਾ ਦੇ ਉਸ ਪਿੰਡ ਦਾ ਨਾਂ ਉਹ ਜਦੋਂ ਵੀ ਕਦੇ ਕਿਤੋਂ ਸੁਣਦਾ ਤਾਂ ਉਸਨੂੰ ਬੜਾ ਸਕੂਨ ਜਿਹਾ ਮਿਲਦਾ। ਕਿਉਂਕਿ ਉਸਦੇ ਜ਼ਿਗਰੀ ਯਾਰ ਨੂੰ ਉਸਦੇ ਪਿੰਡ ਦਾ ਨਾਂ ਲੈ ਕੇ ਹੀ ਬੁਲਾਇਆਂ ਜਾਂਦਾ ਸੀ। ਸ਼ਾਇਦ ਇਸ ਕਰਕੇ ਹੀ ਉਸ ਦਾ ਉਸ ਪਿੰਡ ਨਾਲ ਬਹੁਤਾ ਹੀ ਮੋਹ ਜਿਹਾ ਹੋ ਗਿਆ ਸੀ। ਪਰ ਚੱਲਿਆ ਪਹਿਲੀ ਵਾਰ ਸੀ। ਬੱਸ ਵਿਚ ਬੈਠਾ ਤਾਂ ਉਸ ਦਾ ਮਨ ਖੁਦ-ਬ-ਖੁਦ ਬੀਤੇ ਨੂੰ ਦੁਹਰਾਉਾਂਣ ੱਗ ਪਿਆ। ਕਦੇ ਕਦੇ ਤਾਂ ਖੁਸ਼ੀ ’ਚ ਖੀਵਾ ਹੋ ਕੇ ਮੁਸਕੜੀਏਂ ਹੱਸ ਪੈਂਦਾ ਤੇ ਕਈ ਵਾਰ ਇਕੱਲੇ ਦਾ ਹੀ ਖੁੱਲ੍ਹ ਕੇ ਹਾਸਾ ਨਿਕਲ ਜਾਂਦਾ। ਏਧਰ ਉੱਧਰ ਵੇਖ ਕੇ ਗੰਭੀਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਅੰਦਰੋਂ ਉਸ ਦਾ ਦਿਲ ਹੋਰ ਵੀ ਉੱਚੀ ਉੱਚੀ ਹੱਸਣ ਨੂੰ ਕਰ ਆਉਾਂਦਾ।ਪੂਰੇ ਅਠਾਰਾਂ ਸਾਲਾਂ ਬਾਅਦ ਮਿਲਣ ਜਾ ਰਿਹਾ ਸੀ ਆਪਣੇ ਕਾਲਿਜ਼ ਸਮੇਂ ਦੇ ਜ਼ਿਗਰੀ ਯਾਰ ਨੂੰ। ਉਹ ਸੋਚ ਰਿਹਾ ਸੀ ‘ਕਿੰਨ੍ਹਾ ਚੁਲਬਲਾ ਹੁੰਦਾ ਸੀ ਹਰਮੇਲ। ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਿੰਨ੍ਹਾਂ ਹਸਾਉਾਂਦਾ ੁੰਦਾ ਸੀ। ਹਸਾਉਾਂਦਾ ਾਹਦਾ, ਹਸਾ ਹਸਾ ਕੇ ਤਾਂ ਲਿਟਣ ਲਾ ਦਿੰਦਾ ਸੀ। ਖੈਰ..! ਹੁਣ ਤਾਂ ਬਹੁਤ ਸਿਆਣਾ ਹੋ ਗਿਆ ਹੋਣੈ? ਚਲੋ..।’ ਅੱਜ ਪੂਰੇ ਅਠਾਰਾਂ ਸਾਲਾਂ ਬਾਅਦ ਲਗਾਵਾਂਗੇ ਮਹਿਫਲਾਂ’। ਸੋਚਦਿਆਂ ਸੋਚਦਿਆਂ ਉਸਦੀ ਨਿਗਾਹ ਵਾਰ ਵਾਰ ਗੁੱਟ ਦੀ ਘੜੀ ਅਤੇ ਮੀਲ ਪੱਥਰਾਂ ਦੇ ਕਿਲੋਮੀਟਰਾਂ ਤੇ ਜ਼ਰੂਰ ਜਾਂਦੀ ਕਿਉਂਕਿ ਉਸ ਦੇ ਮਨ ਵਿਚ ਮਿਲਣ ਦੀ ਬੇਹੱਦ ਕਾਹਲ ਸੀ। ਸ਼ਾਇਦ ਉਸਦਾ ਐਨੀ ਛੇਤੀ ਮਿਲਣ ਜਾਣ ਦਾ ਪ੍ਰੋਗਰਾਮ ਨਾ ਬਣਦਾ ਜੇਕਰ ਉਸਨੂੰ ਸੜਕ ਹਾਦਸੇ ਵਿਚ ਹਰਮੇਲ ਦੇ ਲੱਗੀਆਂ ਕੁਝ ਸੱਟਾਂ ਬਾਰੇ ਨਾ ਪਤਾ ਲੱਗਦਾ। ਅਜੇ ਹਫਤਾ ਕੁ ਪਹਿਲਾ ਹੀ ਉਸਨੂੂੰ ਹਰਮੇਲ ਦੇ ਮੋਬਾਇਲ ਨੰਬਰ ਦਾ ਪਤਾ ਲੱਗਿਆ ਸੀ। ਜਦੋਂ ਉਹ ਕਾਲਿਜ਼ ਦੀ ਪੜ੍ਹਾਈ ਪੂਰੀ ਕਰਕੇ ਵਿਛੜੇ ਸੀ ਤਾਂ ਉਦੋਂ ਮੋਬਾਇਲ ਫੋਨ ਨਹੀਂ ਸੀ ਹੁੰਦੇ ਤੇ ਲੈਂਡ ਲਾਈਨ ਲੱਗੇ ਨਹੀਂ ਸਨ। ਚਿੱਠੀਆਂ ਦਾ ਸਿਲਸਿਲਾ ਕੁਝ ਕੁ ਸਾਲ ਤਾਂ ਬੜੀ ਸਰਗਰਮੀ ਨਾਲ ਚਲਦਾ ਰਿਹਾ ਪਰ ਹੌਲੀ ਹੌਲੀ ਮੱਧਮ ਜਿਹਾ ਹੋ ਕੇ ਖਤਮ ਹੀ ਹੋ ਗਿਆ। ਇਸ ਕਰਕੇ ਪੂਰੀ ਤਰ੍ਹਾ ਸੰਪਰਕ ਟੁੱਟ ਚੁੱਕਾ ਸੀ। ਕੁਝ ਦਿਨ ਪਹਿਲਾ ਹੀ ਹਰਮੇਲ ਆਪਣੇ ਕਿਸੇ ਵਾਕਫਕਾਰ ਦੇ ਘਰ ਉਸਦੇ ਪਿੰਡ ਕਿਸੇ ਮਰਗ ਤੇ ਗਿਆ ਸੀ ਤਾਂ ਅਚਾਨਕ ਦੁੱਖ-ਸੁੱਖ ਦੀਆਂ ਗੱਲਾਂ ਕਰਦੇ ਸਮੇਂ ਇੱਕ ਅੱਧਖੜ੍ਹ ਉਮਰ ਦੇ ਆਦਮੀ ਨਾਲ ਨੇੜਤਾ ਜਿਹੀ ਬਣ ਗਈ। ਜਦੋਂ ਹਰਮੇਲ ਨੇ ਉਸ ਅੱਧਖੜ ਆਦਮੀਂ ਦੇ ਪਿੰਡ ਬਾਰੇ ਜਾਨਣਾ ਚਾਹਿਆ ਤਾਂ ਸਿੱਧਵਾਂ ਸੁਣਦੇ ਸਾਰ ਹੀ ਉਸ ਨੂੰ ਬਲਦੇਵ ਦਾ ਖਿਆਲ ਆ ਗਿਆ ਅਤੇ ਖਿਆਲ ਆਉਾਂਦਿਆਂ ੀ ਬਲਦੇਵ ਬਾਰੇ ਜਾਨਣਾ ਚਾਹਿਆ। ਪਤਾ ਲੱਗਾ ਕਿ ਬਲਦੇਵ ਸਰਕਾਰੀ ਅਧਿਆਪਕ ਲੱਗ ਚੁੱਕਾ ਸੀ। ਤੁਰਨ ਵੇਲੇ ਉਸ ਆਦਮੀ ਨੂੰ ਆਪਣਾ ਸੈਲ ਨੰਬਰ ਦਿੰਦਿਆਂ ਹਰਮੇਲ ਨੇ ਕਿਹਾ ਕਿ ‘ਜੇਕਰ ਬਲਦੇਵ ਮਿਲਿਆ ਤਾਂ ਮੇਰਾ ਇਹ ਨੰਬਰ ਦੇ ਦਵੀਂ ਤੇ ਆਖੀਂ, ‘ਤੈਨੂੰ ਗਿਰਜੇਵਾਲੀਆ ਯਾਦ ਕਰਦਾ ਸੀ’। ਨੰਬਰ ਮਿਲਦਿਆਂ ਹੀ ਬਲਦੇਵ ਨੇ ਸੰਪਰਕ ਕੀਤਾ ਤਾਂ ਉਸਨੂੰ ਗੱਲਾਂ ਗੱਲਾਂ ’ਚ ਪਤਾ ਲੱਗਾ ਕਿ ਹਰਮੇਲ ਸੜਕ ਹਾਦਸੇ ਵਿਚ ਜਖਮੀਂ ਹੋ ਗਿਆ ਸੀ। ਬੇਸ਼ੱਕ ਹਰਮੇਲ ਵੱਲੋਂ ਪੂਰੀ ਤਸੱਲੀ ਕਰਵਾਈ ਗਈ ਸੀ ਕਿ ਸੱਟਾਂ ਕੋਈ ਬਹੁਤੀਆਂ ਜ਼ਿਆਦਾ ਨਹੀਂ ਸਨ ਤੇ ਹੁਣ ਉਹ ਬਿਲਕੁਲ ਠੀਕ ਠਾਕ ਹੋ ਕੇ ਤੁਰਿਆ ਫਿਰਦਾ ਹੈ। ਪਰ ਬਲਦੇਵ ਨੇ ਫਿਰ ਵੀ ਬਹਾਨੇ ਜਿਹੇ ਨਾਲ ਮਿਲਣ ਦਾ ਪ੍ਰੋਗਰਾਮ ਬਣਾ ਹੀ ਲਿਆ। ਬਲਦੇਵ ਹਰਮੇਲ ਦੇ ਪਿੰਡ ਪੁਹੰਚਿਆਂ ਤਾਂ ਉਸ ਨੇ ਜਿੱਥੋਂ ਵੀ ਹਰਮੇਲ ਦਾ ਘਰ ਪੁੱਛਿਆ ਤਾਂ ਬੜੇ ਅਦਬ ਨਾਲ ਦੱਸਿਆ ਗਿਆ। ਪਿੰਡ ਵਿਚ ਹਰਮੇਲ ਦੇ ਸਤਿਕਾਰ ਤੇ ਉਸਨੂੰ ਬੇਹੱਦ ਮਾਣ ਮਹਿਸੂਸ ਹੋਇਆ। ਘਰ ਪੁਹੰਚਿਆ ਤਾਂ ਵੇਖਿਆ ਵਿਹੜੇ ਵਿਚ ਸਿਆਲ ਦੀ ਨਿੱਘੀ ਨਿੱਘੀ ਧੁੱਪ ਵਿਚ ਕੋਈ ਕੰਬਲ ਵਿਚ ਮੁੂੰਹ ਦਈ ਪਿਆ ਸੀ। ਗੇਟ ਵਿਚ ਖੜ੍ਹੇ ਬਲਦੇਵ ਨੇ ਹਰਮੇਲ?, ਹਰਮੇਲ? ਅਤੇ  ਪੜ੍ਹਦਿਆਂ ਵੇਲੇ ਦਾ ਨਾਂ ਗਿਰਜੇਵਾਲੀਆ?, ਗਿਰਜੇਵਾਲੀਆ? ਲੈ ਕੇ ਕਈ ਅਵਾਜ਼ਾਂ ਮਾਰੀਆਂ ਤਾਂ ਕੋਲ ਖੇੜਦੇ ਬੱਚਿਆਂ ਨੇ ਪਾਪਾ, ਪਾਪਾ ਆਖ ਕੇ ਮੂੰਹ ਤੋਂ ਕੰਬਲ ਉਤਾਰ ਦਿੱਤਾ। ਹਰਮੇਲ ਤ੍ਰਭਕ ਕੇ ਉੱਠਿਆਂ ਤੇ ਵੇਖਿਆਂ ਕਿ ਗੇਟ ਵਿਚ ਇੱਕ ਅਪ ਟੂ ਡੇਟ ਆਦਮੀ ਖੜ੍ਹਾ ਸੀ। ਇੱਕੋ ਝਟਕੇ ਨਾਲ ਬਲਦੇਵ ਦੇ ਆਉਾਂਣ ਾਰੇ ਸੋਚ ਕੇ ਫਟਾ ਫਟਾ ਉੱਠਿਆ ਤੇ ਹੱਥ ਮਿਲਾ ਕੇ ਢਿੱਲੀ ਜਿਹੀ ਜੱਫੀ ਪਾ ਲਈ। ਪਰ ਬਲਦੇਵ ਨੂੰ ਹਰਮੇਲ ਦੀ ਬਾਹਰੀ ਦਿੱਖ ਤੋਂ ਅੰਦਾਜ਼ਾ ਨਹੀਂ ਸੀ ਲੱਗ ਰਿਹਾ ਕਿ ਇਹ ਉਹੀ ਹਰਮੇਲ ਹੈ? ਜਿਸ ਦੀ ਹਾਜ਼ਰੀ ਬਿਨ੍ਹਾਂ ਹਰ ਇਕ ਮਹਿਫਲ ਅਧੂਰੀ ਹੁੰਦੀ ਸੀ। ਖੈਰ..! ਹਰਮੇਲ ਬਾਰੇ ਸੋਚ ਸੋਚ ਕੇ ਬਲਦੇਵ ਆਪਣਿਆਂ ਅੰਦਾਜ਼ਿਆਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਪਰ ਫਿਰ ਵੀ ਬੇ ਤਰਤੀਬੀ ਦਾਹੜੀ, ਮੁੱਛਾਂ ਤੇ ਸਿਰ ਤੇ ਬੰਨ੍ਹਿਆਂ ਸਾਦਾ ਜਿਹਾ ਪਰਨਾ, ਅੰਦਰ ਨੂੰ ਧਸੀਆਂ ਅੱਖਾਂ ਤੇ ਉਦਾਸ ਜਿਹੇ ਚਿਹਰੇ ਵਿਚੋਂ ਬੇਸ਼ੱਕ ਹਰਮੇਲ ਦੀ ਝਲਕ ਜ਼ਰੂਰ ਪੈਂਦੀ ਸੀ ਪਰ ਹੂ-ਬ-ਹੂ ਹਸੂੰ-ਹਸੂੰ ਕਰਦਾ ਹਰਮੇਲ ਨਜ਼ਰ ਨਹੀਂ ਸੀ ਆ ਰਿਹਾ। ਬੇਰੋਕ ਬੋਲਣ ਅਤੇ ਕਈ ਕਈ ਬੰਦਿਆਂ ਨਾਲ ਇੱਕੋ ਸਮੇਂ ਗੱਲ ਕਰ ਜਾਣ ਵਾਲਾ ਹਰਮੇਲ ਇੱਕ ਗੱਲ ਕਰਦਾ ਕਰਦਾ ਕਈ ਵਾਰ ਅਟਕ ਚੁੱਕਾ ਸੀ। ਇਹਨਾਂ ਗੱਲਾਂ ਨੇ ਬਲਦੇਵ ਨੂੰ ਕਾਫੀ ਉਦਾਸ ਕਰ ਦਿੱਤਾ ਸੀ। ਅਜੇ ਰਸਮੀ ਗੱਲਾਂ ਹੀ ਚੱਲ ਰਹੀਆਂ ਸਨ ਕਿ ਜਦ ਨੂੰ ਇੱਕ ਬਜ਼ੁਰਗ ਮਾਤਾ ਚਾਹ ਦੀ ਥਰਮਸ ਭਰ ਕੇ ਦੇ ਗਈ। ਜਿਸ ਨੇ ਬਲਦੇਵ ਦੇ ਦਿਮਾਗ ਵਿਚ ਹੋਰ ਵੀ ਹੈਰਾਨੀ ਤੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ। ਪਰ ਫਿਰ ਵੀ ਬਲਦੇਵ ਨੇ ਸਭ ਕੁਝ ਅੱਖੋਂ ਪਰੋਖੇ ਕਰ ਦਿੱਤਾ। ਹੌਲੀ ਹੌਲੀ ਸਭ ਕੁਝ ਜਾਨਣਾ ਚਾਹਿਆ। ਚਾਹ ਪੀ ਕੇ ਬਾਹਰ ਵੱਲ ਵੇਖਿਆ ਤਾਂ ਸ਼ਾਮ ਕਾਫੀ ਢਲ ਚੁੱਕੀ ਸੀ। ਬਲਦੇਵ ਉਦਾਸ ਜਿਹਾ ਹੋਇਆ ਦੋ ਚਿੱਤਾ ਹੋ ਚੁੱਕਾ ਸੀ। ਇੱਕ ਮਨ ਕਰੇ ਕਿ ਹਸਾ-ਹਸਾ ਕੇ ਲੋਟ-ਪੋਟ ਕਰ ਦੇਣ ਵਾਲੇ ਹਰਮੇਲ ਦੀ ਮੌਜੂਦਾ ਸਥਿੱਤੀ ਬਾਰੇ ਜਾਣੇ ਤੇ ਇਕ ਮਨ ਕਰੇ ਕਿ ਉਹ ਵਾਪਸ ਆਪਣੇ ਪਿੰਡ ਹੀ ਚਲਾ ਜਾਵੇ। ਪਰ ਜਦੋਂ ਘੜੀ ਵੱਲ ਨਿਗਾਹ ਮਾਰੀ ਤਾਂ ਸੋਚਣ ਲੱਗ ਪਿਆ ਕਿ ਹੁਣ ਤਾਂ ਕੋਈ ਬੱਸ ਦਾ ਟਾਈਮ ਵੀ ਨਹੀਂ ਰਹਿ ਗਿਆ। ਰਾਤ ਦੀ ਰੋਟੀ ਖਾਣ ਤੋਂ ਪਹਿਲਾ ਹੀ ਹਰਮੇਲ ਨੇ ਦੋ ਗਿਲਾਸ ਤੇ ਇੱਕ ਵਿਸਕੀ ਦੀ ਬੋਤਲ ਖੁਦ ਹੀ ਟੇਬਲ ਤੇ ਰੱਖ ਲਈ। ਪੈੱਗ ਦੀ ਪਹਿਲੀ ਘੁੱਟ ਨਾਲ ਹੀ ਬਲਦੇਵ ਨੇ ਉਨ੍ਹਾਂ ਦੋਨਾਂ ਇੱਕੋ ਜਿਹੇ ਬੱਚਿਆਂ ਬਾਰੇ ਪੁੱਛਿਆ, ਜਿੰਨ੍ਹਾਂ ਨੇ ਹਰਮੇਲ ਦੇ ਮੂੰਹ ਤੋਂ ਕੰਬਲ ਉਤਾਰਿਆ ਸੀ, ਤਾਂ ਹਰਮੇਲ ਜੌੜੇ ਆਖ ਕੇ ਜਿਵੇਂ ਪਸੀਜਿਆ ਜਿਹਾ ਗਿਆ ਤੇ ਇੱਕੋ ਸਮੇਂ ਗਿਲਾਸ ਖਾਲੀ ਕਰ ਮਾਰਿਆ। ਫਿਰ ਥੋੜ੍ਹਾ ਜਿਹਾ ਗੁਣ ਗੁਣਾਇਆ ਤਾਂ ਜਿਵੇਂ ਬਲਦੇਵ ਦੀ ਜਾਨ ਵਿਚ ਜਾਨ ਪੈ ਚੱਲੀ ਹੋਵੇ। ਅੰਦਰੋਂ ਮਨ ਖੁਸ਼ ਹੋ ਗਿਆ ਤੇ ਨਾਲ ਹੀ ਗਿਲਾਸ ਖਾਲੀ ਕਰਕੇ ਦੋਨ੍ਹਾਂ ਗਿਲਾਸਾਂ ਵਿਚ ਮੋਟਾ ਮੋਟਾ ਇੱਕ ਇੱਕ ਪੈਗ ਹੋਰ ਠੋਕ ਲਿਆ। ਬਲਦੇਵ ਨੇ ਜਾਣ ਬੁੱਝ ਕੇ ਕਾਲਿਜ਼ ਸਮੇਂ ਦੀ ਪੁਰਾਣੀ ਗੱਲ ਸ਼ੁਰੂ ਕਰ ਲਈ ਤਾਂ ਹਰਮੇਲ ਨੇ ਸਿਰਫ ਮੁਸਕਰਾ ਛੱਡਿਆ ਜੋ ਬਲਦੇਵ ਨੂੂੰ ਬੜਾ ਚੰਗਾ ਲੱਗਿਆ। ਹਲਕਾ-ਹਲਕਾ ਪੈਗ ਚਲਦਾ ਰਿਹਾ ਤੇ ਗੱਲਾਂ ਦਾ ਦੌਰ ਤੇ ਗੱਲਾਂ ’ਚ ਜ਼ੋਸ਼ ਵੀ ਵੱਧਦਾ ਗਿਆ। ਹੁਣ ਕਈ ਵਾਰੀ ਦੋਨ੍ਹਾਂ ਦੇ ਹਾਸਿਆਂ ਦਾ ਸ਼ੋਰ ਵਿਹੜੇ ਵਿਚ ਵੀ ਫੈਲ ਚੁੱਕਾ ਸੀ। ਜੋ ਪਰਿਵਾਰ ਦੇ ਮੈਂਬਰਾ ਨੂੰ ਵੀ ਬੜਾ ਚੰਗਾ ਚੰਗਾ ਲੱਗ ਰਿਹਾ ਸੀ। ਰਾਹ ਵਾਲੀ ਬੈਠਕ ਵਿਚ ਪਤਾ ਨਹੀਂ ਕਿੰਨ੍ਹੇ ਚਿਰਾਂ ਬਾਅਦ ਖੁਸ਼ਗਵਾਰ ਮਾਹੌਲ ਬਣਿਆ ਸੀ। ਰੋਟੀ ਖਾ ਕੇ ਬਾਹਰ ਘੁੰਮਣ ਜਾਣ ਸਮੇਂ ਹਰਮੇਲ ਬਲਦੇਵ ਦੀ ਹਰ ਇੱਕ ਗੱਲ ਦਾ ਵਿਸਥਾਰ ਵਿਚ ਜਵਾਬ ਦੇ ਰਿਹਾ ਸੀ। ਘਰ ਮੁੜਦਿਆਂ ਭਰਜਾਈ ਬਾਰੇ ਪੁੱਛੇ ਜਾਣ ਤੇ ਹਰਮੇਲ ਨੇ ਘਰ ਬੈਠ ਕੇ ਗੱਲ ਕਰਨ ਲਈ ਆਖ ਦਿੱਤਾ। ਰਾਹ ਵਾਲੀ ਬੈਠਕ ਵਿਚ ਹੀ ਕੰਧਾਂ ਨਾਲ ਪਏ ਦੋਨ੍ਹਾਂ ਮੰਜਿਆਂ ਦੇ ਵਿਚਕਾਰ ਪਏ ਟੇਬਲ ਤੇ ਰਾਤ ਨੂੰ ਪੀਣ ਵਾਸਤੇ ਪਾਣੀ ਦਾ ਜੱਗ ਤੇ ਉੱਪਰ ਸਟੀਲ ਦਾ ਗਿਲਾਸ ਮੂਧਾ ਮਾਰਦਾ ਹਰਮੇਲ ਬਲਦੇਵ ਦੇ ਘਰ ਪਰਿਵਾਰ ਦੀ ਸੁੱਖ ਸਾਂਦ ਬਾਰੇ ਪੁੱਛਦਾ ਪੁੱਛਦਾ ਆਪਣੇ ਮੰਜੇ ਤੇ ਅਜੇ ਡੇਢਾ ਹੀ ਹੋਇਆ ਸੀ ਕਿ ਮੁੜ ਉੱਠ ਕੇ ਟੇਬਲ ਦੀ ਨੁੱਕਰ ਤੋਂ ਰਿਮੋਟ ਨੂੰ ਚੱਕ ਕੇ ਪਹਿਲਾਂ ਤਾਂ ਕਾਫੀ ਜ਼ਿਆਦਾ ਟੀ.ਵੀ ਦੀ ਅਵਾਜ਼ ਘੱਟ ਕਰ ਦਿੱਤੀ ਤੇ ਫਿਰ ਪਤਾ ਨਹੀਂ ਕੀ ਖਿਆਲ ਆਇਆ ਕਿ ਰਿਮੋਟ ਨੂੰ ਟੀ.ਵੀ ਦੇ ਉੱਪਰ ਰੱਖ ਦਿੱਤਾ ਤੇ ਟੀ.ਵੀ ਦੀ ਪਲੱਗ ਕੋਲੋ ਸਵਿੱਚ ਹੀ ਬੰਦ ਕਰ ਦਿੱਤੀ। ਹੁਣ ਕਮਰੇ ਵਿਚ ਪੂਰੀ ਇਕਾਗਰਤਾ ਬਣ ਚੁੱਕੀ ਸੀ। ਮੌਕੇ ਦੀ ਨਿਜ਼ਾਕਤ ਵੇਖ ਕੇ ਭਰਜਾਈ ਵਾਲਾ ਸਵਾਲ ਵੀ ਬਲਦੇਵ ਨੇ ਮੁੜ ਦੁਹਰਾ ਦਿੱਤਾ ਸੀ। ਸਵਾਲ ਸੁਣਦਿਆਂ ਹੀ ਹਰਮੇਲ ਜਿਵੇਂ ਮੁੱਦਤਾ ਤੋਂ ਉਡੀਕ ਰਿਹਾ ਸੀ ਕਿ ਉਸਦੀ ਨਾਸਾਜ਼ ਗਾਥਾ ਨੂੰ ਕੋਈ ਗੌਰ ਨਾਲ ਸੁਣੇ ਤੇ ਸੁਣਨ ਵਾਲਾ ਵੀ ਕੋਈ ਉਸਦਾ ਆਪਣਾ ਹੀ ਸੱਚਾ ਹਰਦਰਦ ਹੋਵੇ। ਹਰਮੇਲ ਫੁਰਤੀ ਨਾਲ ਉੰਠਿਆ ਤੇ ਅਲਮਾਰੀ ਵਿਚੋਂ ਸੁਰਜੀਤ ਦੀ ਫੋਟੋ ਕੱਢ ਕੇ ਬਲਦੇਵ ਨੂੰ ਫੜ੍ਹਾ ਦਿੱਤੀ ਤੇ ਦੱਸਣ ਲੱਗ ਪਿਆ ਕਿ ‘ਇਹ ਸੀ ਤੇਰੀ ਭਰਜਾਈ, ਮੇਰੇ ਜੌੜੇ ਬੱਚਿਆਂ ਦੀ ਮਾਂ’। ‘ਸੀ’ ਸ਼ਬਦ ਸੁਣ ਕੇ ਬਲਦੇਵ ਝੱਟ ਦੇਣੇ ਉੱਠ ਕੇ ਬੈਠ ਗਿਆ ਤੇ ਹਰਮੇਲ ਦੇ ਚਿਹਰੇ ਤੇ ਨਜ਼ਰਾਂ ਟਿਕਾ ਲਈਆਂ। ਕੁਝ ਚਿਰ ਠਹਿਰਨ ਪਿੱਛੋਂ ਹੈਂ !..‘ਸੀ’..? ਹੁਣ ਕੀ ਹੋਇਆ? ਇੱਕੋ ਸਾਹੇ ਬਲਦੇਵ ਨੇ ਅਨੇਕਾਂ ਸਵਾਲ ਕਰ ਦਿੱਤੇ। ‘ਸੀ’..ਨੂੰ ਕਿਹੜਾ ਉਹ ਮਰ ਗਈ .. ਪਰ ਆਪਣੇ ਲਈ ਤਾਂ ‘ਸੀ’ ਹੀ ਆ’। ਹਰਮੇਲ ਨੇ ਗੰਭੀਰ ਜਿਹਾ ਹੁੰਦਿਆਂ ਦੱਸਿਆ। ‘ਰੁੱਸ ਰੱਸ ਕੇ ਗਈ ਹੋਈ ਆ’? ਬਲਦੇਵ ਨੇ ਆਪਣੀ ਵਾਕਫੀਅਤ ਦੇ ਦਾਇਰੇ ਅਤੇ ਤਜ਼ਰਬੇ ਦੇ ਬਲਬੂਤੇ ਅਗਲਾ ਸਵਾਲ ਪੁੱਛਿਆ। ‘ਨਹੀਂ’, ‘ਫਿਰ..?’ ‘ਆਹ ਦੋ ਜਵਾਕ ਦੇ ਗਈ ਤੇ ਬਾਕੀ ਸਭ ਕੁਝ ਲੁੱਟ ਪੁੱਟ ਕੇ ਲੈ ਗਈ’। ‘ਮਤਲਬ’, ‘ਮਤਲਬ ਕੀ? ਕੀਤੀਆਂ ਭੁਗਤ ਰਿਹਾ ਹਾਂ’, ‘ਹੈਂ..ਉਹ ਕਿਵੇਂ’? ‘ਕਿਵੇਂ ਕੀ ਬੱਸ ਕੈਨੇਡਾ, ਅਮਰੀਕਾ ਜਾਣ ਦੀ ਲਲਕ ਲੱਗੀ ਸੀ, ਪਰ ਪਿੰਡ ਯੋਗੇ ਵੀ ਨਹੀਂ ਰਹੇ’। ‘ਹੋਇਆ ਕੀ’? ‘ਹੋਣਾਂ ਕੀ ਸੀ? ਪਹਿਲਾਂ ਤਾਂ ਸਾਰੀਆਂ ਰਿਸ਼ਤੇਦਾਰੀਆਂ ਗੁੱਸੇ ਕੀਤੀਆਂ’। ‘ਕਿਉਂ’? , ‘ਕਿਉਂ ਕੀ? ਕਦੇ ਕੋਈ ਰਿਸ਼ਤਾ ਕਰਵਾਉਾਂਦਾ ਦੇ ਕੋਈ ਕਰਵਾਉਾਂਦਾ ਰ ਮੈਨੂੰ ਤੇ ਮੇਰੇ ਘਰਦਿਆਂ ਨੂੰ ਤਾਂ ਬੱਸ ਕੈਨੇਡਾ ਅਮਰੀਕਾ ਵਾਲੀ ਹੀ ਕੁੜੀ ਚਾਹੀਦੀ ਸੀ। ਸਾਰੇ ਟੱਬਰ ਨੂੰ ਸਾਰੀ-ਸਾਰੀ ਰਾਤ ਜ਼ਹਾਜ਼ ਹੀ ਦਿੱਸਦੇ ਰਹਿੰਦੇ।’, ‘ਫਿਰ’ ‘ਫਿਰ ਕੀ ਸੀ? ਜਦੋਂ ਵੀ ਕਿਸੇ ਨੇ ਪਿੰਡ, ਇਲਾਕੇ ਜਾਂ ਰਿਸ਼ਤੇਦਾਰੀ ਚੋਂ ਰਿਸ਼ਤੇ ਦੀ ਗੱਲ ਕਰਨੀ ਤਾਂ ਸਾਡਾ ਇੱਕੋ ਹੀ ਜਵਾਬ ਹੁੰਦਾ, ‘ਭਾਈ ਅਸੀਂ ਤਾਂ ਕੈਨੇਡਾ ਅਮਰੀਕਾ ਵਾਲੀ ਕੁੜੀ ਲੈਣੀ ਆ। ਬਾਰਾਂ ਕਿਲ੍ਹੇ ਜ਼ਮੀਨ ਦੇ ਵੀ ਟਿਕਣ ਨਹੀਂ ਸੀ ਦਿੰਦੇ। ਕਿੱਲ੍ਹਿਆਂ ਵੱਲ ਵੇਖ ਵੇਖ ਕੇ ਹੀ ਕੈਨੇਡਾ ਵਿਚ ਚਲਦੇ ਟਰਾਲਿਆਂ ਦਾ ਅਹਿਸਾਸ ਹੋਈ ਜਾਣਾ, ਅਖਬਾਰਾਂ ’ਚ ਇਸ਼ਤਿਹਾਰ ਵੀ ਦਿੱਤੇ ਤੇ ਮੈਰਿਜ ਬਿਊਰੋ ਵਾਲਿਆਂ ਕੋਲ ਵੀ ਕਈ ਕਈ ਵਾਰ ਫੀਸਾਂ ਭਰੀਆਂ। ਉਪਰੋਂ ਉਮਰ ਵੀ ਲੰਘਦੀ ਜਾ ਰਹੀ ਸੀ। ਅੰਤ ਐਸਾ ਸਮਾਂ ਆਇਆ ਕਿ ਹੁਣ ਕੈਨੇਡਾ ਅਮਰੀਕਾ ਤਾਂ ਕੀ? ਇੱਧਰੋ ਵੀ ਰਿਸ਼ਤੇ ਦੀ ਝਾਕ ਮੁੱਕ ਚੱਲੀ ਸੀ। ਪਰਦੇ ਸਰਦੇ ਨਾਲ ਕਿਸੇ ਗਰੀਬ ਘਰ ਦੀ ਕੁੜੀ ਮਿਲ ਜਾਣ ਲਈ ਵੀ ਕਈਆਂ ਦੀਆਂ ਮਿੰਨਤਾਂ ਤਰਲੇ ਕਰਨੇ ਪਏ ਪਰ ਲੋਕਾਂ ਵਿਚ ਮੇਰਾ ਲਾਲਚੀ ਕਿਰਦਾਰ ਦਾ ਭੁਲੇਖਾ ਖੜ੍ਹਾ ਹੋ ਜਾਣ ਕਰਕੇ ਕੋਈ ਡੋਲਾ ਦੇਣ ਨੂੰ ਤਿਆਰ ਨਹੀਂ ਸੀ। ਮੇਰੀ ਵਿਦੇਸ਼ ਜਾਣ ਦੀ ਲਾਲਸਾ ਮੈਨੂੰ ਲੈ ਬੈਠੀ ਸੀ। ਆਖਿਰਕਾਰ ਇੱਕ ਦਿਨ ਬਿਊਰੋ ਵਾਲਿਆਂ ਦਾ ਸੁਨੇਹਾ ਆਇਆ ਕਿ ਕੁੜੀ ਕੈਨੇਡਾ ਤੋਂ ਆਈ ਹੋਈ ਆ ਤੇ ਲਗਦਾ ਕਿ ਆਪਣੀ ਗੱਲ ਵੀ ਬਣਜੂ। ਅਸੀਂ ਬਿਨ੍ਹਾਂ ਭਾਫ ਕੱਢੇ ਸਾਰਾ ਪੱਕ-ਠੱਕ ਕਰ ਲਿਆ। ਕੁੜੀ ਤੇ ਉਸ ਦੇ ਮਾਪਿਆਂ ਨੇ ਬੜੀ ਕਰੜੀ ਸ਼ਰਤ ਰੱਖ ਦਿੱਤੀ ਕਿ ਪੰਜ ਕਿਲ੍ਹੇ ਕੁੜੀ ਦੇ ਨਾਮ ਕਰਵਾਉਾਂਣੇ ੈਣਗੇ। ਉਨ੍ਹਾਂ ਦੀ ਦਲੀਲ ਸੀ ਕਿ ਬਾਹਰ ਜਾ ਕੇ ਮੁੰਡੇ ਕੁੜੀਆਂ ਨੂੰ ਛੱਡ ਦਿੰਦੇ ਨੇ। ਸਾਨੂੰ ਇਹ ਸ਼ਰਤ ਮੰਨਣੀ ਹੀ ਪੈਣੀ ਸੀ। ਸੋਚਿਆ.. ਜ਼ਮੀਨ ਕਿਹੜਾ ਕਿਤੇ ਚੱਲੀ ਆ। ਮਾਲਕ ਦਾ ਨਾਂ ਈ ਬਦਲਣਾ। ਬਾਕੀ ਪਰਿਵਾਰ ’ਚ ਖੁਸ਼ੀ ਚਾਹੀਦੀ ਆ। ਜਦੋਂ ਇਕੱਠ ਰਹਿਣਾ ਫਿਰ ਜ਼ਮੀਨ ਉਹਦੇ ਨਾਂ ਕੀ ਤੇ ਉਹਦੇ ਨਾ ਕੀ? ਕੁੜੀ ਦੀ ਮੰਗ ਤੇ ਰੱਜਵਾ ਸੋਨਾ ਵੀ ਪਾਇਆ। ਵਿਆਹ ਵੇਲੇ ਦੋ ਕਿੱਲ੍ਹੇ ਵੈਸੇ ਹੀ ਗਹਿਣੇ ਹੋ ਗਏ ਜੋ ਅਜੇ ਤੱਕ ਵੀ ਛੁਡਵਾਏ ਨਹੀਂ ਗਏ। ਵਿਆਹ ਹੋ ਗਿਆ। ਛੇ ਕੁ ਮਹੀਨੇ ਰਹੀ ਤੇ ਫਿਰ ਚਲੀ ਗਈ। ਉੱਥੋਂ ਪੇਪਰ ਵੀ ਭੇਜ ਦਿੱਤੇ। ਸੁਰਜੀਤ ਉਮਰੋਂ ਭਾਵੇਂ ਵੱਡੀ ਸੀ ਪਰ ਬਣ ਠਣ ਕੇ ਰਹਿੰਦੀ ਹੋਣ ਕਰਕੇ ਬਰਾਬਰ ਜਿਹੇ ਦੀ ਹੀ ਲੱਗਦੀ ਸੀ। ਪਿੰਡ ਅਤੇ ਰਿਸ਼ਤੇਦਾਰੀਆਂ ਵਿਚ ਪੂਰੀ ਟੌਹਰ ਬਣ ਗਈ ਸੀ। ਮੈਂ ਸੱਥ ’ਚ ਬੈਠਾ ਅਕਸਰ ਹੀ ਆਖ ਦਿੰਦਾ ‘ਭਰਾਵੋਂ ਪਛੜ ਜ਼ਰੂਰ ਗਏ ਪਰ ਸਭ ਦੀ ਢੂਈ ਭੰਨਤੀ’। ‘ਫਿਰ ਤਾਂ ਚੰਗੀ ਚੜ੍ਹਾਈ ਹੋ ਗਈ ਹੋਣੀ ਆ? ਮੈਨੂੰ ਨਾ ਸੱਦਿਆ ਵਿਆਹ ਤੇ’? ਬਲਦੇਵ ਨੇ ਵਿਚੋਂ ਹੀ ਗੱਲ ਕੱਟ ਕੇ ਆਖਿਆ। ‘ਚੜ੍ਹਾਈ ਤਾਂ ਫਿਰ ਹੋਣੀ ਈ ਸੀ। ਨਾਲੇ ਤੈਨੂੰ ਸੱਦਣ ਦਾ ਟਾਈਮ ਹੀ ਕਿੱਥੇ ਸੀ। ਦਿਨ੍ਹਾਂ ’ਚ ਤਾਂ ਸਭ ਕੁਝ ਨਿਬੇੜ ਦਿੱਤਾ। ਨਾਲੇ ਜਦੋਂ ਕਦੇ ਤਬਾਹੀ ਮਚਾਉਾਂਦਾ ੋਈ ਤੂਫਾਨ ਆਉਾਂਦਾ ਾਂ ਕਿਸੇ ਨੂੰ ਸੱਦਣ ਦਾ ਮੌਕਾ ਥੋਹੜੀ ਦਿੰਦਾ। ਚੱਲ ਛੱਡ ਬਲਦੇਵ.. ਹੁਣ ਤੂੰ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੀ ਗੱਲ ਸੁਣ। ਜਦੋਂ ਬਾਹਰੋਂ ਪੇਪਰ ਭੇਜੇ ਤਾਂ ਸਾਰਾ ਟੱਬਰ ਗਦ ਗਦ ਹੋ ਉੱਠਿਆ। ਚਾਰ ਕੁ ਮਹੀਨੇ ਬਾਅਦ ਸੁਰਜੀਤ ਮੁੜ ਫਿਰ ਇੰਡੀਆ ਆ ਗਈ। ਹੁਣ ਉਹ ਪ੍ਰੈਗਨਿਟ ਸੀ। ਸਾਥੋਂ ਚਾਅ ਨਾ ਚੱਕਿਆ ਜਾਵੇ। ਡਾਕਟਰੀ ਮੁਆਇਨੇ ਹੁੰਦੇ ਰਹੇ। ਜਦੋਂ ਹੋਣ ਵਾਲੇ ਜੌੜੇ ਬੱਚਿਆਂ ਬਾਰੇ ਪਤਾ ਲੱਗਾ ਤਾਂ ਮੈਂ ਹਸਪਤਾਲ ’ਚ ਹੀ ਖੜ੍ਹੇ ਨੇ ਜ਼ੋਰ ਦੀ ਆਖਿਆ, ‘ਲੈ ਬਈ ਸੁਰਜੀਤ ਕੁਰੇ.. ਤੂੰ ਤਾਂ ਸਾਰੀਆਂ ਹੀ ਲੇਟਾਂ ਕੱਢ ਦਿੱਤੀਆਂ’। ਪਰ ਮੈਨੂੰ ਕੀ ਪਤਾ ਸੀ ਕਿ ਮੈਂ ਤਾਂ ਜ਼ਿੰਦਗੀ ਚੋਂ ਹੀ ਲੇਟ ਹੋ ਜਾਣਾ। ਮੇਰੀ ਅਨਪੜ੍ਹ ਮਾਂ ਬੱਚਿਆਂ ਦੇ ਜਣੇਪੇ ਬਾਰੇ ਗੱਲ ਕਰਨ ਲਈ ਕਈ ਵਾਰ ਸੁਰਜੀਤ ਨੂੰ ਉਸਦੇ ਪੇਕਿਆਂ ਨਾਲ ਗੱਲ ਕਰਨ ਬਾਰੇ ਆਖ ਚੁੱਕੀ ਸੀ। ਮਾਤਾ ਦਾ ਖਿਆਲ ਸੀ ਕਿ ਇੱਕ ਵਾਰੀ ਸੁਰਜੀਤ ਦੇ ਪੇਕਿਆਂ ਨੂੰ ਦੱਸਿਆ ਜ਼ਰੂਰ ਜਾਵੇ ਪਰ ਜਣੇਪਾ ਉਹ ਆਪਣੇ ਕੋਲ ਹੀ ਕਰਵਾਵੇਗੀ। ਪਰ ਮੇਰੀ ਅਨਪੜ੍ਹ ਮਾਂ ਤਾਂ ਕੀ ਮੈਨੂੰ ਵੀ ਪਤਾ ਨਹੀਂ ਸੀ ਕਿ ਵਿਆਹ ਵੇਲੇ ਮੇਰੇ ਸੱਸ ਸਹੁਰਾ ਸਭ ਨਕਲੀ ਹੀ ਸਨ। ਸੁਰਜੀਤ ਨੇ ਬੜੀ ਚੁਸਤੀ ਨਾਲ ਕੈਨੇਡਾ ਜਾ ਕੇ ਹੀ ਬੱਚਿਆਂ ਨੂੰ ਜਨਮ ਦੇਣ ਲਈ ਇਹ ਦਲੀਲ ਦੇ ਕੇ ਸਾਨੂੰ ਮਨਾ ਲਿਆ ਕਿ ਜੇਕਰ ਬੱਚਿਆਂ ਦੇ ਜਨਮ ਉੱਧਰ ਹੋਣਗੇ ਤਾਂ ਇਹ ਉੱਥੋਂ ਦੇ ਨਾਗਰਿਕ ਬਣ ਜਾਣਗੇ ਤੇ ਆਪਾਂ ਸਭ ਨੂੰ ਸੌਖਾ ਹੋ ਜਾਊ। ਪਰ ਨਾਲ ਦੀ ਨਾਲ ਇਹ ਵੀ ਜਚਾ ਦਿੱਤਾ ਕਿ ਉੱਥੇ ਦਾ ਜਣੇਪਾ ਹੈ ਬਹੁਤ ਮਹਿੰਗਾ। ਜਿਸ ਦੇ ਸਿੱਟੇ ਵਜੋਂ ਇਕ ਕਿੱਲਾ ਹੋਰ ਚੱਕ ਦਿੱਤਾ ਗਿਆ। ਮੇਰੇ ਬਾਪੂ ਨੇ ਆੜਤੀਏ ਕੋਲ ਅੰਗੂਠਾ ਲਗਾ ਕੇ ਖੁਸ਼ੀ ਖੁਸ਼ੀ ਸੁਰਜੀਤ ਨੂੰ ਰਵਾਨਾ ਕਰ ਦਿੱਤਾ। ਉਸ ਤੋਂ ਬਾਅਦ ਕਰੀਬ ਇੱਕ ਸਾਲ ਸੁਰਜੀਤ ਪਿੰਡ ਨਾ ਆਈ। ਹਾਂ ਕਦੇ ਕਦੇ ਫੋਨ ਕਰ ਲੈਂਦੀ। ਬੱਚੇ ਛੋਟੇ, ਕੰਮ ਨਾ ਕਰ ਸਕਣ ਅਤੇ ਮਹਿੰਗਾਈ ਵੱਧ ਹੋਣ ਕਰਕੇ ਸਾਡੇ ਦੇਸੀ ਜਿਹੇ ਪਰਿਵਾਰ ਤੋਂ ਉਲਟਾ ਖਰਚਾ-ਵਰਚਾ ਮੰਗਵਾਉਾਂਦੀ ਹਿੰਦੀ। ਫਿਰ ਕਾਫੀ ਸਮੇਂ ਬਾਅਦ ਸੁਰਜੀਤ ਆਈ ਤਾਂ ਦੋਨੇ ਜਵਾਕ ਉਸ ਦੇ ਨਾਲ ਸਨ। ਸਾਡਾ ਟੱਬਰ ਉੱਛਲ ਉੱਛਲ ਪੈ ਰਿਹਾ ਸੀ। ਵੱਡੀ ਬੇਬੇ ਬੱਚਿਆਂ ਦੇ ਉੰਤੋਂ ਦੀ ਵਾਰ ਵਾਰ ਲਾਲ ਮਿਰਚਾਂ ਸਾੜਦੀ ਰਹਿੰਦੀ। ਮਾਤਾ ਰੋਟੀਆਂ ਵਾਰ ਵਾਰ ਕਾਲੇ ਕੁੱਤੇ ਭਾਲਦੀ ਰਹਿੰਦੀ। ਭੈਣ ਦੇ ਹੱਥ ਦੀ ਸੱਜੀ ਉਂਗਲ ਤੇ ਕਾਲੇ ਤਵੇ ਦੀ ਸਵਾਹ ਲੱਗੀ ਰਹਿੰਦੀ ਕਿਉਂਕਿ ਕਿ ਉਹ ਨਜ਼ਰ ਲੱਗਣ ਤੋਂ ਕਾਲੇ ਟਿੱਕੇ ਲਾ ਲਾ ਨਾ ਰੱਜਦੀ। ਮੈਂ ਵੀ ਦੇਸੀ ਸ਼ਰਾਬ ਤੋਂ ਵਿਸਕੀ ਤੇ ਆ ਗਿਆ। ਬਾਪੂ ਹੁਣ ਲਾਹਣ ਨਹੀਂ ਸੀ ਕੱਢਦਾ ਸਗੋਂ ਠੇਕੇ ਤੋਂ ਪੇਟੀ ਹੀ ਚੱਕ ਲਿਆਉਾਂਦਾ।ਦੋ ਕੁ ਮਹੀਨੇ ਰਹਿ ਕੇ ਸੁਰਜੀਤ ਨੇ ਨਵਾਂ ਨਵਾਂ ਕੰਮ ਮਿਲਣ ਦੀ ਮਜਬੂਰੀ ਦੱਸ ਕੇ ਜਲਦੀ ਵਾਪਸ ਜਾਣ ਬਾਰੇ ਕਿਹਾ। ਨਾਲ ਹੀ ਸਾਡੇ ਦੋਨ੍ਹਾਂ ਦੇ ਅਕਾਊਂਟਸ ਵਿਚ ਪੈਸਾ ਸ਼ੋਅ ਕਰਨ ਦੀ ਕਾਨੂੰਨੀ ਅੜਚਣ ਬਾਰੇ ਵੀ ਦੱਸਿਆ। ਪੈਸੇ ਦਾ ਪ੍ਰਬੰਧ ਬੜੀ ਵੱਡੀ ਸਮੱਸਿਆ ਬਣ ਗਈ ਸੀ। ਐਕਸਟਰਾ ਬਿਜ਼ਨੈੱਸ, ਪ੍ਰਾਪਰਟੀ ਤੇ ਬੈਂਕ ਬੈਲੈਂਸ ਨਾ ਹੋਣ ਕਰਕੇ ਮੇਰੀ ਅਤੇ ਮੇਰੀ ਮਾਂ ਦੀ ਨਿਗਾਹ ਸਿਰਫ ਜ਼ਮੀਨ ਤੇ ਹੀ ਸੀ। ਪਰ ਬਾਪੂ ਥੋੜੀ ਜਿਹੀ ਆਨਾਕਾਨੀ ਕਰ ਰਿਹਾ ਸੀ। ਫਿਰ ਵੀ ਮਾਤਾ ਨੇ ਬਾਪੂ ਨੂੰ ਇਹ ਸੁਪਨੇ ਵਿਖਾ ਕੇ ਮਨਾ ਲਿਆ ਸੀ ਕਿ, ‘ਜ਼ਮੀਨ ਦਾ ਕੀ ਆ? ਬਥੇਰੀ ਬਣਾ ਲੈਣਗੇ ਦੋਵੇਂ ਜੀਅ। ਬਾਕੀ ਆਪਾਂ ਕਿਹੜਾ ਸਿਰ ਤੇ ਰੱਖ ਕੇ ਲੈ ਜਾਣੀ ਆ? ਇਨ੍ਹਾਂ ਦੀ ਓ ਈ ਆ। ਜੋ ਮਰਜ਼ੀ ਕਰਨ’। ਬਾਕੀ ਦੋ ਚਾਰ ਉਦਾਹਰਨਾਂ ਹੋਰ ਸ਼ਰੀਕੇ ਕਬੀਲੇ ਵਾਲਿਆਂ ਦੀਆਂ ਦੇ ਛੱਡਦੀ। ਜਿਸ ਦੇ ਸਿੱਟੇ ਵਜੋਂ ਬਾਪੂ ਨੇ ਪੰਜੇ ਦੇ ਪੰਜੇ ਕਿੱਲੇ ਹੀ ਸਸਤੇ ਭਾਅ ‘ਚ ਰੋੜ੍ਹ ਦਿੱਤੇ। ਪੈਸੇ ਸਾਡੇ ਦੋਵਾਂ ਦੇ ਖਾਤਿਆਂ ਵਿਚ ਪਾਏ ਗਏ। ਇੱਕ ਦਿਨ ਚੜ੍ਹਦੀ ਸਵੇਰ ਹੀ ਸੁਰਜੀਤ ਦਾ ਫੋਨ ਆਇਆ ਕਿ ਮੇਰੇ ਖਾਤੇ ਦੇ ਪੈਸੇ ਵੀ ਉਸਦੇ ਖਾਤੇ ਵਿਚ ਹੀ ਪਾਏ ਜਾਣ। ਮੈਂ ਪਾਗਲ ਨੇ ਦਸ ਨਾ ਵੱਜਣ ਦਿੱਤੇ ਤੇ ਬੈਂਕ ਦਾ ਬਾਉਚਰ ਜਾ ਭਰਿਆ। ਬੈਂਕ ਮੁਲਾਜ਼ਮਾਂ ਨੇ ਅਜੇ ਇੱਕ ਘੰਟਾ ਰੁਕ ਕੇ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਘਰ ਬੱਚੇ ਇਕੱਲੇ ਹੋਣ ਦਾ ਬਹਾਨਾ ਲਗਾ ਕੇ ਮੈਂ ਅੱਧੇ ਘੰਟੇ ਬਾਅਦ ਹੀ ਆਪਣਾ ਸਾਰਾ ਕੁਝ ਚੌਪਟ ਕਰਵਾ ਲਿਆ’। ‘ਉਹ.. ਹੋ.. ਬੜੀ ਮਾੜੀ ਗੱਲ ਕੀਤੀ’। ‘ਮਾੜੀ ਵਰਗੀ ਮਾੜੀ। ਪੁੱਛ ਨਾ ਭਰਾਵਾ’। ‘ਫੇਰ’? ‘ਫੇਰ ਕੀ ਸੀ, ਕੁਝ ਸਮਾਂ ਤਾਂ ਫੋਨ ਤੇ ਰਾਬਤਾ ਕਾਇਮ ਰਿਹਾ ਫਿਰ ਉਸਦੇ ਨੰਬਰ ਤੇ ਫੋਨ ਲੱਗਣਾ ਹੀ ਬੰਦ ਹੋ ਗਿਆ ਤੇ..ਹਾਂ ਉਸਦਾ ਕਦੇ ਕਦਾਈਂ ਫੋਨ ਆ ਜਾਂਦਾ। ਬੱਚਿਆਂ ਦੀ ਖੈਰ ਸੁੱਖ ਪੁੱਛ ਲੈਂਦੀ। ਰਾਬਤਾ ਦਿਨੋ ਦਿਨ ਘਟਦਾ ਹੀ ਜਾ ਰਿਹਾ ਸੀ। ਸਾਰੇ ਟੱਬਰ ਦੇ ਬੁੱਲ੍ਹਾਂ ਤੇ ਸ਼ਿੱਕਰੀ ਆ ਚੁੱਕੀ ਸੀ। ਇੱਕ ਦੂਸਰੇ ਨਾਲ ਕੋਈ ਅੱਖ ਮਿਲਾ ਕੇ ਗੱਲ ਨਹੀਂ ਸੀ ਕਰਦਾ। ਸਭ ਦਾ ਮਨ ਉਚਾਟ ਹੋ ਰਿਹਾ ਸੀ। ਸਭ ਦੇ ਮਨ੍ਹਾਂ ’ਚ ਅਜੀਬੋ ਗਰੀਬ ਖਿਆਲ ਆਉਾਂਦੇ ਹਿੰਦੇ। ਤੇਜ਼ੀ ਨਾਲ ਸ਼ੱਕ ਯਕੀਨ ਵਿਚ ਬਦਲ ਰਿਹਾ ਸੀ। ਖੁਰਾਖੋਜ ਲੱਭਣਾ ਚਾਹਿਆ ਤਾਂ ਕਹਾਣੀਆਂ ਹੋਰ ਹੀ ਸਨ। ਸੁਰਜੀਤ ਤਾਂ ਪਹਿਲਾ ਹੀ ਕੈਨੇਡਾ ਵਿਚ ਵਿਆਹੀ ਹੋਈ ਸੀ। ਦੋ ਵਿਆਹ ਹੋਰ ਪੰਜਾਬ ਕਰਵਾ ਕੇ ਠੱਗੀਆਂ ਮਾਰ ਚੁੱਕੀ ਸੀ। ਸੁਰਜੀਤ ਇਕੱਲੀ ਨਹੀਂ ਸੀ ਸਗੋਂ ਕੈਨੇਡਾ ਅਤੇ ਪੰਜਾਬ ਵਿਚ ਇੱਕ ਗੈਂਗ ਕੰਮ ਕਰ ਰਿਹਾ ਸੀ’। ‘ਫੇਰ’? ‘ਫੇਰ ਸਰਕਾਰੇ ਦਰਬਾਰੇ ਬੜੀ ਪਹੁੰਚ ਕੀਤੀ। ਜੋ ਪੱਲੇ ਸੀ ਉਹ ਵੀ ਲਾ ਬੈਠੇ। ਏਸ ਘਟਨਾ ਨੇ ਮੈਨੂੰ ਘਰੋਂ ਬਾਹਰ ਨਿਕਲਣ ਯੋਗਾ ਨਹੀਂ ਸੀ ਛੱਡਿਆ ਤੇ ਮੇਰੇ ਪਿਤਾ ਜੀ ਨੂੰ ਦਿਲ ਦੇ ਪਹਿਲੇ ਦੌਰੇ ਨੇ ਹੀ ਸਮਸ਼ਾਨਘਾਟ ਪਹੁੰਚਾ ਦਿੱਤਾ। ਮਾਤਾ ਜ਼ਹਾਜ ਤਾਂ ਨਾ ਚੜ੍ਹ ਸਕੀ, ਪਰ ਡੀ.ਐਮ.ਸੀ ਦੀਆਂ ਪੌੜੀਆਂ ਮਸਾ ਹੀ ਉੱਤਰੀ। ਵੱਡੀ ਬੇਬੇ ਜੀ ਨੂੰ ਪਿਤਾ ਜੀ ਤਾ ਵਿਯੋਗ ਲੈ ਬੈਠਾ। ਭੈਣ ਸੁੱਕ ਕੇ ਤੀਲ੍ਹਾ ਹੋ ਗਈ। ਗੱਲ ਮੁੱਕਦੀ ਕਿ ਵਸਦਾ ਰਸਦਾ ਘਰ ਉੱਜੜ ਪੁੱਜੜ ਕੇ ਤਬਾਹੀ ਦੇ ਕੰਢੇ ਜਾ ਪੁੱਜਾ’। ‘ਤੇ ਇਨ੍ਹਾਂ ਬੱਚਿਆਂ’? ‘ਇਨ੍ਹਾਂ ਬੱਚਿਆਂ ਨੂੰ..ਹਾਂ..ਇਨ੍ਹਾਂ ਬੱਚਿਆਂ ਨੂੰ ਪੜ੍ਹਾਵਾਂਗੇ, ਲਿਖਾਵਾਂਗੇ ਤੇ ਵਧੀਆ ਤਾਲੀਮ ਦਵਾ ਕੇ ਸਦਾਚਾਰੀ ਬਣਾਵਾਂਗੇ। ਬਾਕੀ ਵਕੀਲ ਅਤੇ ਏਜੰਟ ਨਾਲ ਗੱਲ ਕੀਤੀ ਸੀ ਉਨ੍ਹਾਂ ਦੱਸਿਆ ਕਿ ਬੱਚੇ ਉੱਥੇ ਦੇ ਜਨਮੇਂ ਹੋਣ ਕਰਕੇ ਉੱਥੇ ਸੈੱਟ ਹੋ ਜਾਣਗੇ। ਉਸ ਤੋਂ ਬਾਅਦ ਫਿਰ ਆਪਣੇ ਜਾਣ ਦਾ ਕੋਈ ਹੀਲਾ ਕਰਲਾਂਗੇ’। ‘ਅਜੇ ਵੀ ਹੀਲਾ’? ‘ਹਾਂ ਆਪਣਾ ਨਹੀਂ ਤਾਂ ਇੰਨ੍ਹਾਂ ਦਾ ਹੀਲਾ ਤਾਂ ਕਰਨਾ ਹੀ ਪਊ। ਤਾਂ ਕਿ ਮੇਰੀ ਵਿਦੇਸ਼ ਜਾਣ ਦੀ ਲਾਲਸਾ, ਘੱਟ ਗਿਆਨ ਤੇ ਲੋਕਾਂ ਤੋਂ ਪਰਦਾ ਰੱਖਣ ਦਾ ਫਾਇਦਾ ਲੈਣ ਵਾਲੀ ਸੁਰਜੀਤ ਦੇ ਪੱਟੇ ਇਸ ਘਰ ਨੂੰ ਇਹ ਬੱਚੇ ਮੁੜ ਸੁਰਜੀਤ ਕਰ ਸਕਣ’। ਸਵੇਰ ਵੇਲੇ ਆਪਣੇ ਪਿੰਡ ਨੂੰ ਜਾਂਦਾ ਮਾਸਟਰ ਬਲਦੇਵ ਸਿੰਘ ਬੱਸ ਵਿਚ ਬੈਠਾ ਸੋਚ ਰਿਹਾ ਸੀ ਕਿ ਇਹ ਘਰ ਤਾਂ ਸ਼ਾਇਦ ਜਰੂਰ ਮੁੜ ਫਿਰ ਸੁਰਜੀਤ ਹੋ ਜਾਵੇ। ਪਰ ਉਸਦਾ ਜ਼ਿਗਰੀ ਯਾਰ ਹਰਮੇਲ ਪਹਿਲਾਂ ਵਾਂਗ ਹੁਣ ਮੁੜ ਕਦੇ ਵੀ ਸੁਰਜੀਤ ਨਹੀਂ ਹੋਣਾ।



-ਮਨਜੀਤ ਸਿੰਘ ਬਿਲਾਸਪੁਰ
 ਪਿੰਡ ਤੇ ਡਾਕਖਾਨਾ ਬਿਲਾਸਪੁਰ (ਮੋਗਾ)
99145-00289

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template