Headlines News :
Home » » ਐਂਬੂਲੈਂਸ ਬਨਾਮ ਸਿਆਸਤ

ਐਂਬੂਲੈਂਸ ਬਨਾਮ ਸਿਆਸਤ

Written By Unknown on Saturday, 8 December 2012 | 03:41



ਕੇਂਦਰ  ਦੀ  ਸਰਕਾਰ  ਨੇ   ਦਿੱਤਾ,  ਐਂਬੂਲੈਂਸ ਲਈ ਪੈਸਾ ।
ਤਸਵੀਰ ਅਕਾਲੀ ਦਲ ਦੀ ਲੱਗੀ, ਚਮਤਕਾਰ ਇਹ ਕੈਸਾ ?
               ਦੇਸ਼ ਪੰਜਾਬ ਦੀ  ਜੰਤਾ  ਚਿਰ ਤੋਂ, ਹੋਈ ਜਾ  ਰਹੀ  ਗੁਮਰਾਹ ।
               ਕਾਗਰਸੀ ਕਹਿੰਦੇ ਸਾਡਾ ਵੀ ਕੋਈ, ਮੰਨ ਲਓ ਤੁਸੀਂ ਸੁਝਾਅ ।
ਇਸ  ਫੋਟੋ ਦੇ  ਨਾਲ ਅਸੀਂ  ਇਕ,  ਹੋਰ  ਫੋਟੋ  ਹੈ  ਲਾਉਣੀ ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ, ਪੂਰੀ ਟੌਹਰ ਬਣਾਉਣੀ ।
               ਦੋ  ਧੜਿਆਂ  ਨੇ  ਏਨੀ  ਗੱਲ  ਨੂੰ,  ਮੁੱਦਾ  ਮੁੱਖ  ਬਣਾ  ਲਿਆ ।
               ਪੰਜਾਬ ਸਰਕਾਰ ਨੇ ਐਬੂਲੈਸਾਂ ਨੂੰ, ਥਾਣਿਆਂ ਵਿੱਚ ਖੜਾ ਲਿਆ ।
ਹੁਣ  ਕੋਈ  ਰੋਗੀ  ਇਕ ਸੌ  ਅੱਠ  ਤੇ,  ਨੰਬਰ  ਘੁਮਾਕੇ  ਵੇਖੇ !
ਸਾਡੀ ਆਗਿਆ  ਬਿਨ•ਾ  ਡਰਾਇਵਰ,  ਗੱਡੀ   ਚਲਾ ਕੇ ਵੇਖੇ ।
               ਕਹਿਣ   ਕਾਗਰਸੀ   ਇਹਦੇ   ਵਿੱਚ  ਹੈ, ਦੱਸੋ  ਕੀ   ਅਪਰਾਧ ।
               ਰਲ - ਮਿਲਕੇ   ਹੀ   ਖਾਈਏ  ਆਪਾਂ, ਲੋਕਾਂ  ਦੀ  ਇਹ  ਖ਼ਾਦ ।
ਅਕਾਲੀ-ਕਾਂਗਰਸੀ ਦੋਹਾਂ ਉੱਤੇ ਹੀ, ਉਮੀਂਦ ਟਿਕੀ ਹੈ ਆਸ ਦੀ ।
ਕੋਈ  ਫਰਕ  ਨਹੀਂ  ਪੈਂਦਾ  ਫੋਟੋ ,  ਮਨਮੋਹਨ  ਜਾਂ  ਪ੍ਰਕਾਸ਼  ਦੀ ।
               ਗੁਰਪ੍ਰੀਤ ਸਿਆਂ ਖੂਹ ਦੀਆਂ ਟਿੰਡਾਂ, ਵਾਂਗ ਲੋਕਾਂ ਨੂੰ ਗੇੜਦੀਆਂ ।
               ਸਿਬੀਆ ਵਾਲਿਆ ਸਿਆਸਤ ਦੋਵੇ, ਪਾਰਟੀਆਂ ਹੀ ਖੇੜਦੀਆਂ ।

ਗੁਰਪ੍ਰੀਤ ਸਿੰਘ ਸਿਬੀਆਂ (ਫਰੀਦਕੋਟ)
ਮੋ: 98726-00138

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template