Headlines News :
Home » » ਦਿਲ ਦਾ ਹਾਲ ਸੁਣਾ .... ਵੇ ਮਾਹੀਆ

ਦਿਲ ਦਾ ਹਾਲ ਸੁਣਾ .... ਵੇ ਮਾਹੀਆ

Written By Unknown on Saturday, 8 December 2012 | 03:38


ਦਿਲ ਦਾ ਹਾਲ ਸੁਣਾ .... ਵੇ ਮਾਹੀਆ
ਬਹਿ ਜਾ ਕੋਲ ਤੂੰ .... ਵੇ ਮਾਹੀਆ ....
ਕਿਹੜੇ ਤੈਨੂੰ ਕੰਮ ਜਰੂਰੀ
ਜਿਹੜੀ ਪਾਈ ਰੱਖਦਾ ਦੂਰੀ
ਨਾ ਤੂੰ ਹੋਰ ਸਤਾ ...ਵੇ ਮਾਹੀਆ ...
ਦਿਲ ਦਾ ਹਾਲ ਸੁਣਾ .... ਵੇ ਮਾਹੀਆ .....
ਚੱਲ ਵੇ ਆਪਾਂ ਬਾਤਾਂ ਪਾਈਏ
ਢੋਲੇ,ਟੱਪੇ ,ਮਾਹੀਏ ਗਾਈਏ
ਕਦੇ ਆਂ ਅੱਖ ਮਿਲਾ ... ਵੇ ਮਾਹੀਆ .....
ਦਿਲ ਦਾ ਹਾਲ ਸੁਣਾ .... ਵੇ ਮਾਹੀਆ ....
ਸਾਡੀ ਰੁੱਲ ਦੀ ਪਈ ਜਵਾਨੀ
ਤੈਨੂੰ ਸੁਝਦੀ ਪਈ ਸ਼ੈਤਾਨੀ
ਭੋਰਾ ਤਰਸ ਤਾਂ ਖਾ .... ਵੇ ਮਾਹੀਆ .....
ਦਿਲ ਦਾ ਹਾਲ ਸੁਣਾ .... ਵੇ ਮਾਹੀਆ ....
ਕਿਹੜਾ ਵਰ ਲਿਆ ਤੂੰ ਰੱਬ ਤੋਂ
ਰੁੱਸ ਕੇ ਕੀ ਲੈ ਜਾਣਾ ਜੱਗ ਤੋਂ
ਦਿਨ ਖੁਸ਼ੀਆਂ ਨਾਲ ਹੰਡਾ .... ਵੇ ਾਹੀਆ .....
ਦਿਲ ਦਾ ਹਾਲ ਸੁਣਾ .... ਵੇ ਮਾਹੀਆ ......
ਵਾਰ ਵਾਰ ਨਹੀਂ ਜੱਗ 'ਤੇ ਆਉਣਾ
ਸਿੱਖ ਲੈ ਸੱਜਣਾਂ ਪਿਆਰ ਨਿਭਾਉਣਾ
ਬਣ ਨਾ ਐਵੇਂ ਖੁਦਾ ..... ਵੇ ਮਾਹੀਆ ......
ਦਿਲ ਦਾ ਹਾਲ ਸੁਣਾ .... ਵੇ ਮਾਹੀਆ ......
ਸਾਡੇ 'ਤੇ ਸਭ ਲੋਕੀਂ ਹੱਸਦੇ
ਕਰਨ ਮਾਖੌਲਾਂ ਤਾਨੇ ਕੱਸਦੇ
ਜਿੰਦ ਨਾ ਹੋਰ ਰੁਲਾ ....... ਵੇ ਮਾਹੀਆ ......
ਦਿਲ ਦਾ ਹਾਲ ਸੁਣਾ .... ਵੇ ਮਾਹੀਆ ....
ਪਿੰਡ ਦੋਲੀਕੇ ਦੇ ਜਸਬੀਰਾ
ਕੋਡੀਆਂ ਲਭਦਾ ਰੋਲ ਕੇ ਹੀਰਾ
ਨਾ ਤੂੰ ਦਿਲੋਂ ਭੁਲਾ ....... ਵੇ ਾਹੀਆ ......
ਦਿਲ ਦਾ ਹਾਲ ਸੁਣਾ .... ਵੇ ਮਾਹੀਆ .....

ਜਸਬੀਰ ਦੋਲੀਕੇ
Hamilton Newzealand
02102387106
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template